nalakūbaraनलकूबर
ਕੁਬੇਰ ਦਾ ਪੁਤ੍ਰ, ਜੋ ਆਪਣੇ ਭਾਈ ਮਣਿਗ੍ਰੀਵ ਨਾਲ ਮਿਲਕੇ ਸ਼ਰਾਬ ਪੀ ਰਿਹਾ ਅਤੇ ਨਿਰਲੱਜ ਹੋਕੇ ਇਸਤ੍ਰੀਆਂ ਨਾਲ ਵਿਲਾਸ ਕਰ ਰਿਹਾ ਸੀ, ਇਸ ਪੁਰ ਨਾਰਦ ਦੇ ਸ੍ਰਾਪ ਦਿੱਤਾ ਕਿ ਤੁਸੀਂ ਦੋਵੇਂ ਭਾਈ ਅਰਜੁਨ ਬਿਰਛ ਦਾ ਜੋੜਾ (ਯਮਲਾਰਜੁਨ) ਹੋਕੇ ਵ੍ਰਿਜਭੂਮੀ ਵਿੱਚ ਪੈਦਾ ਹੋਵੇ. ਇਨ੍ਹਾਂ ਬਿਰਛਾਂ ਨੂੰ ਕ੍ਰਿਸਨ ਜੀ ਨੇ ਉੱਖਲ ਫਸਾਕੇ ਪੁਟਿਆ ਅਰ ਸ੍ਰਾਪ ਤੋਂ ਛੁਟਕਾਰਾ ਦਿੱਤਾ. "ਨਲਕੂਬਰ ਘਾਯਲ ਕਿਯੇ ਅਤਿ ਜਿਯ ਕੋਪ ਬਢਾਇ." (ਕ੍ਰਿਸ਼ਨਾਵ) ਦੇਖੋ, ਜਮਲਾਰਜਨ.
कुबेर दा पुत्र, जो आपणे भाई मणिग्रीव नाल मिलके शराब पी रिहा अते निरलॱज होके इसत्रीआं नाल विलास कर रिहा सी, इस पुर नारद दे स्राप दिॱता कि तुसीं दोवें भाई अरजुन बिरछ दा जोड़ा (यमलारजुन) होके व्रिजभूमी विॱच पैदा होवे. इन्हां बिरछां नूं क्रिसन जी ने उॱखल फसाके पुटिआ अर स्राप तों छुटकारा दिॱता. "नलकूबर घायल किये अति जिय कोप बढाइ." (क्रिशनाव) देखो, जमलारजन.
ਸੰਗ੍ਯਾ- ਕੁ (ਨਿੰਦਿਤ) ਹੈ ਬੇਰ (ਦੇਹ) ਜਿਸ ਦਾ.¹ ਤਿੰਨ ਪੈਰ ਅਤੇ ਅੱਠ ਦੰਦਾਂ ਵਾਲਾ ਦੇਵਤਿਆਂ ਦਾ ਖ਼ਜ਼ਾਨਚੀ. ਇਹ ਤ੍ਰਿਣਵਿੰਦੁ ਦੀ ਪੁਤ੍ਰੀ ਇਲਵਿਲਾ ਦੇ ਪੇਟ ਤੋਂ ਵਿਸ਼੍ਰਵਾ ਦਾ ਪੁਤ੍ਰ ਹੈ. ਇਸ ਦੀ ਪੁਰੀ ਦਾ ਨਾਉਂ ਅਲਕਾ ਹੈ. ਇਹ ਯਕ੍ਸ਼੍ ਅਤੇ ਕਿੰਨਰਾਂ ਦਾ ਰਾਜਾ ਹੈ. ਕੁਬੇਰ ਰਾਵਣ ਦਾ ਮਤੇਰ ਭਾਈ ਹੈ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਵਿ- ਜਿਸ ਦੇ ਕੰਠ ਮਣਿ ਪਹਿਰੀ ਹੋਈ ਹੈ। ੨. ਸੰਗ੍ਯਾ- ਕੁਬੇਰ ਦਾ ਇੱਕ ਪੁਤ੍ਰ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਅ਼. [شراب] ਸ਼ਰਾਬ. ਸੰਗ੍ਯਾ- ਸ਼ੁਰਬ (ਪੀਣ) ਯੋਗ ਪਦਾਰਥ. ਪੇਯ ਵਸਤੁ। ੨. ਸ਼ਰ- ਆਬ. ਸ਼ਰਾਰਤ ਭਰਿਆ ਪਾਣੀ. ਮਦਿਰਾ. ਦੇਖੋ, ਸੁਰਾ ਅਤੇ ਸੋਮ। ੩. ਅ਼. [سراب] ਸਰਾਬ. ਮ੍ਰਿਗਤ੍ਰਿਸਨਾ। ੪. ਦੇਖੋ, ਸਰਾਵ....
ਫ਼ਾ. [رِہا] ਵਿ- ਛੱਡਿਆ ਹੋਇਆ. ਖੁਲ੍ਹਾ. ਨਿਰਬੰਧ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਨਿਰ੍ਲੱਜ. ਲੱਜਾ (ਸ਼ਰਮ) ਰਹਿਤ. ਬੇਹਯਾ. "ਸਿਮਰਹਿ ਨਾਹੀ ਜੋਨਿਦੁਖ ਨਿਰਲਜੇ ਭਾਂਡ." (ਬਿਲਾ ਮਃ ੫)...
ਦੇਖੋ. ਬਿਲਾਸ. ੨. ਕਾਵ੍ਯ ਅਨੁਸਾਰ ਇੱਕ ਹਾਵ. "ਜੋ ਤਿਯ ਪਿਯਹਿ" ਰਿਝਾਵਈ ਪ੍ਰਗਟ ਕਰੈ ਬਹੁ ਭਾਵ। ਸੁਕਵਿ ਵਿਚਾਰ ਬਖਾਨਹੀਂ ਸੋ ਵਿਲਾਸ ਨਿਧਿ ਹਾਵ." (ਜਗਦਵਿਨੋਦ)...
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਇੱਕ. ਰਿਖੀ ਜਿਸ ਨੇ ਰਿਗਵੇਦ ਦੇ ਕਈ ਮੰਤ੍ਰ ਰਚੇ ਹਨ. ਰਿਗਵੇਦ ਵਿੱਚ ਲਿਖਿਆ ਹੈ ਕਿ ਇਹ ਕਨ੍ਵ ਵੰਸ਼ ਵਿੱਚੋਂ ਸੀ. ਇੱਕ ਹੋਰ ਥਾਂ ਤੇ ਲਿਖਿਆ ਹੈ ਕਿ ਇਹ ਬ੍ਰਹਮਾ ਦੇ ਮਸਤਕ ਵਿੱਚੋਂ ਉਤਪੰਨ ਹੋਇਆ ਸੀ. ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਇਹ ਕਸ਼੍ਯਪ ਦਾ ਪੁਤ੍ਰ ਸੀ. ਮਹਾਭਾਰਤ ਅਤੇ ਹੋਰ ਕਈ ਪੁਰਾਣਾਂ ਵਿੱਚ ਲਿਖਿਆ ਹੈ ਕਿ ਨਾਰਦ ਨੇ ਦਕ੍ਸ਼੍ ਦੀ ਸ੍ਰਿਸ੍ਟਿਰਚਨਾ ਵਿੱਚ ਜਦ ਵਿਘਨ ਪਾਇਆ, ਤਦ ਦਕ੍ਸ਼੍ ਨੇ ਇਸ ਨੂੰ ਸਰਾਪ ਦੇ ਦਿੱਤਾ ਕਿ ਜਾਹ, ਤੂੰ ਫੇਰ ਕਿਸੇ ਇਸਤ੍ਰੀ ਦੇ ਉਦਰ ਵਿੱਚ ਪੈਕੇ ਮੁੜ ਜਨਮ ਲੈ. ਇਸ ਪੁਰ ਬ੍ਰਹਮਾ ਨੇ ਦਕ੍ਸ਼੍ ਦੀਆਂ ਮਿੰਨਤਾਂ ਕੀਤੀਆਂ, ਤਾਂ ਦਕ੍ਸ਼੍ ਨੇ ਇਹ ਗੱਲ ਮੰਨ ਲਈ ਕਿ ਨਾਰਦ, ਬ੍ਰਹਮਾ ਅਤੇ ਦਕ੍ਸ਼੍ ਦੀ ਇੱਕ ਲੜਕੀ ਦੇ ਸੰਯੋਗ ਨਾਲ ਜਨਮ ਲਏ. ਏਸ ਲਈ ਏਸ ਨੂੰ "ਬ੍ਰਾਮ੍ਹ" ਅਤੇ "ਦੇਵਬ੍ਰਹਮਾ" ਆਖਦੇ ਹਨ. ਨਾਰਦ ਗੰਧਰਵ ਅਥਵਾ ਸ੍ਵਰਗੀਯ ਰਾਗੀਆਂ ਵਿੱਚ ਸਭ ਤੋਂ ਮੋਹਰੀ ਸੀ. ਇਹ ਇੱਕ ਵਾਰ ਪਾਤਾਲ ਵਿੱਚ ਭੀ ਗਿਆ, ਅਤੇ ਉੱਥੋਂ ਦਾ ਹਾਲ ਦੇਖਕੇ ਵਡਾ ਪ੍ਰਸੰਨ ਹੋਇਆ.#ਇਸ ਦਾ ਕ੍ਰਿਸਨ ਜੀ ਦੀ ਕਥਾ ਨਾਲ ਭੀ ਸੰਬੰਧ ਦਸਦੇ ਹਨ ਕਿ ਇਸ ਨੇ ਕੰਸ ਨੂੰ ਵਿਸਨੁ ਦਾ ਅਵਤਾਰ ਹੋਣਾ ਦੱਸਿਆ ਸੀ ਅਤੇ ਕੰਸ ਨੂੰ ਸਮਝਾਇਆ ਸੀ ਕਿ ਦੇਵਕੀ ਦੇ ਗਰਭ ਵਿੱਚੋਂ ਉਪਜੇ ਬਾਲਕ ਤੋਂ ਤੇਰਾ ਨਾਸ਼ ਹੋਵੇਗਾ, ਜਿਸ ਪੂਰ ਕੰਸ ਨੇ ਦੇਵਕੀ ਦੇ ਬਾਲਕ ਮਾਰੇ.#ਨਾਰਦ ਦੇ ਰਚੇਹੋਏ ਪੰਚਰਾਤ੍ਰ ਵਿੱਚ ਲਿਖਿਆ ਹੈ ਕਿ ਬ੍ਰਹਮਾ ਨੇ ਆਪਣੇ ਪੁਤ੍ਰ ਨਾਰਦ ਨੂੰ ਕਿਹਾ ਕਿ ਵਿਆਹ ਕਰ ਲਵੇ, ਪਰ ਨਾਰਦ ਨੇ ਕਿਹਾ ਕਿ ਮੇਰਾ ਪਿਤਾ ਝੂਠਾ ਗੁਰੂ ਹੈ ਅਤੇ ਕ੍ਰਿਸਨ ਦਾ ਉਪਾਸਕ ਹੋਣਾ ਹੀ ਸਿੱਧੀ ਦਾ ਕਾਰਣ ਹੈ. ਬ੍ਰਹਮਾ ਨੇ ਨਾਰਦ ਨੂੰ ਸਰਾਪ ਦੇ ਦਿੱਤਾ ਕਿ ਜਾਹ, ਤੂੰ ਹਰ ਵੇਲੇ ਭੋਗ ਬਿਲਾਸ ਵਿੱਚ ਲਗਾ ਰਹੇਂ ਅਤੇ ਇਸਤ੍ਰੀਆਂ ਦੇ ਅਧੀਨ ਹੋਵੇਂ. ਇਸ ਪੂਰ ਨਾਰਦ ਨੇ ਬ੍ਰਹਮਾ ਨੂੰ ਸਰਾਪ ਦੇ ਦਿੱਤਾ ਕਿ ਜਾਹ, ਤੂੰ ਆਪਣੀ ਪੁਤ੍ਰੀ ਨਾਲ ਰਮਣ ਕਰੇਂ ਅਤੇ ਲੋਕ ਤੇਰੀ ਪੂਜਾ ਨਾ ਕਰਨ. "ਨਾਰਦ ਮੁਨਿ ਜਨ ਸੁਕ ਬਿਆਸ." (ਗਉ ਥਿਤੀ ਮਃ ੫)#੨. ਨਾਰਦ ਦੀ ਬਾਬਤ ਇਹ ਭੀ ਪ੍ਰਸਿੱਧ ਹੈ ਕਿ ਓਹ ਏਧਰ ਓਧਰ ਦੂਤੀ ਲਾਕੇ ਝਗੜੇ ਖੜੇ ਕਰ ਦਿੰਦਾ ਹੈ, ਇਸ ਲਈ ਲੋਕ ਚੁਗ਼ਲ ਅਤੇ ਫ਼ਿਸਾਦੀ ਆਦਮੀ ਨੂੰ ਨਾਰਦ ਕਹਿਕੇ ਬੁਲਾਉਂਦੇ ਹਨ, "ਨਾਰਦ, ਕਰੇ ਖੁਆਰੀ." (ਬਸੰ ਅਃ ਮਃ ੧)#੩. ਮੱਕੇ ਦੀ ਗੋਸਟਿ ਵਿੱਚ ਲੇਖ ਹੈ ਕਿ ਨਾਰਦ ਨਾਮ ਸ਼ੈਤਾਨ ਦਾ ਹੈ, ਯਥਾ-#"ਨਾਰਦ ਸ਼ੈਤਾਨ ਕੇ ਹਵਾਲੇ, ਕਰੀਅਹਿਂਗੇ."#"ਨਾਰਦੁ ਨਾਚੈ ਕਾਲਿਕਾ ਭਾਉ." (ਆਸਾ ਮਃ ੧)...
ਸਰਵ- ਆਪ. ਤੁਮ. ਤੂੰ ਦਾ ਬਹੁ ਵਚਨ. "ਤੁਸੀਂ ਭੋਗਹੁ ਭੁੰਚਹੁ ਭਾਈ ਹੋ." (ਸ੍ਰੀ ਮਃ ੫. ਪੈਪਾਇ)...
ਕ੍ਰਿ. ਵਿ- ਦੋਨੋਂ....
ਦੇਖੋ, ਅਰਜਨ....
ਦੇਖੋ, ਬਿਰਖ ੧....
ਸੰਗ੍ਯਾ- ਜੂਤਾ. ਜੁੱਤਾ। ੨. ਪੋਸ਼ਾਕ. ਦੋਸ਼ਾਲਾ. "ਸਚ ਭਜਨ ਜੋੜੇ." (ਗਉ ਵਾਰ ੨. ਮਃ ੫) ੩. ਦੋ ਪਦਾਰਥ। ੪. ਨਰ ਅਤੇ ਮਾਦਾ....
ਦੇਖੋ, ਜਮਲਾਰਜਨ....
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਸੰਗ੍ਯਾ- ਮੁਕਤਿ. ਰਿਹਾਈ. ਬੰਧਨ ਦਾ ਅਭਾਵ. "ਇਨ ਤੇ ਕਹਹੁ, ਕਵਨ ਛੁਟਕਾਰ." (ਸੁਖਮਨੀ) "ਬਿਨ ਹਰਿਭਜਨ ਨਹੀ ਛੁਟਕਾਰਾ." (ਬਾਵਨ)...
ਕੁਬੇਰ ਦਾ ਪੁਤ੍ਰ, ਜੋ ਆਪਣੇ ਭਾਈ ਮਣਿਗ੍ਰੀਵ ਨਾਲ ਮਿਲਕੇ ਸ਼ਰਾਬ ਪੀ ਰਿਹਾ ਅਤੇ ਨਿਰਲੱਜ ਹੋਕੇ ਇਸਤ੍ਰੀਆਂ ਨਾਲ ਵਿਲਾਸ ਕਰ ਰਿਹਾ ਸੀ, ਇਸ ਪੁਰ ਨਾਰਦ ਦੇ ਸ੍ਰਾਪ ਦਿੱਤਾ ਕਿ ਤੁਸੀਂ ਦੋਵੇਂ ਭਾਈ ਅਰਜੁਨ ਬਿਰਛ ਦਾ ਜੋੜਾ (ਯਮਲਾਰਜੁਨ) ਹੋਕੇ ਵ੍ਰਿਜਭੂਮੀ ਵਿੱਚ ਪੈਦਾ ਹੋਵੇ. ਇਨ੍ਹਾਂ ਬਿਰਛਾਂ ਨੂੰ ਕ੍ਰਿਸਨ ਜੀ ਨੇ ਉੱਖਲ ਫਸਾਕੇ ਪੁਟਿਆ ਅਰ ਸ੍ਰਾਪ ਤੋਂ ਛੁਟਕਾਰਾ ਦਿੱਤਾ. "ਨਲਕੂਬਰ ਘਾਯਲ ਕਿਯੇ ਅਤਿ ਜਿਯ ਕੋਪ ਬਢਾਇ." (ਕ੍ਰਿਸ਼ਨਾਵ) ਦੇਖੋ, ਜਮਲਾਰਜਨ....
ਦੇਖੋ, ਘਾਇਲ....
ਸੰ. ਵਿ- ਬਹੁਤ. ਅਧਿਕ. "ਅਤਿ ਸੂਰਾ ਜੇ ਕੋਊ ਕਹਾਵੈ." (ਸੁਖਮਨੀ)...
ਸੰਗ੍ਯਾ- ਜੀਵ। ੨. ਮਨ. ਚਿੱਤ....
ਸੰ. ਸੰਗ੍ਯਾ- ਗੁੱਸਾ. ਕ੍ਰੋਧ. "ਕੋਪ ਜਰੀਆ." (ਕਾਨ ਮਃ ੫)...
ਸੰ. ਯਮਲਾਜੁਨ. ਯਮਲ (ਜੋੜਾ) ਅਰਜੁਨ (ਕਊ) ਬਿਰਛ ਦਾ. ਭਾਗਵਤ ਵਿੱਚ ਕਥਾ ਹੈ ਕਿ ਕੁਬੇਰ ਦਾ ਪੁਤ੍ਰ ਨਲਕੂਵਰ ਅਤੇ ਉਸ ਦਾ ਭਾਈ ਮਣਿਗ੍ਰੀਵ ਕੈਲਾਸ ਪਾਸ ਗੰਗਾ ਦੇ ਕਿਨਾਰੇ ਨਿਰਲੱਜ ਹੋਏ ਇਸਤ੍ਰੀਆਂ ਦੇ ਨਾਲ ਕ੍ਰੀੜਾ ਕਰਦੇ ਸਨ, ਇਸ ਪੁਰ ਨਾਰਦ ਨੇ ਸ੍ਰਾਪ ਦਿੱਤਾ ਕਿ ਤੁਸੀਂ ਬਿਰਛ ਹੋਕੇ ਮਾਤ (ਮਰਤ੍ਯ) ਲੋਕ ਵਿੱਚ ਰਹੋ. ਇਸ ਲਈ ਇਹ ਦੋਵੇਂ ਅਜੁਨ (ਕਊ) ਬਿਰਛ ਬਣਕੇ ਵ੍ਰਜਭੂਮਿ ਵਿੱਚ ਪੈਦਾ ਹੋਏ. ਕ੍ਰਿਸਨ ਜੀ ਨੇ ਬਾਲ ਅਵਸਥਾ ਵਿੱਚ ਇਨ੍ਹਾਂ ਬਿਰਛਾਂ ਦੇ ਜੋੜੇ ਨੂੰ ਉੱਖਲੀ ਫਸਾਕੇ ਤੋੜਿਆ ਅਤੇ ਦੋਵੇਂ ਭਾਈ ਸ੍ਰਾਪ ਤੋਂ ਛੁਟਕਾਰਾ ਪਾਕੇ ਦੇਵਲੋਕ ਨੂੰ ਗਏ।#੨. ਨਲਕੂਵਰ ਅਤੇ ਮਣਿਗ੍ਰੀਵ ਦਾ ਨਾਮ ਭੀ ਜਮਲਾਜੁਨ ਹੋ ਗਿਆ, ਕਿਉਂਕਿ ਉਹ ਅਰਜੁਨ ਬਿਰਛ ਦਾ ਜੋੜਾ ਬਣੇ ਸਨ. "ਊਖਲ ਕਾਨ੍ਹ ਅਰਾਇ ਕਿਧੌਂ ਬਲਕੈ ਤਨ ਕੋ ਤਰੁ ਤੋਰਦਏ ਹੈਂ। ਤੌ ਨਿਕਸੇ ਤਿਨਤੇ ਜਮਲਾਜੁਨ ਕੈ ਬਿਨਤੀ ਸੁਰਲੋਕ ਗਏ ਹੈਂ।" (ਕ੍ਰਿਸਨਾਵ)...