dhhannīधंनी
ਵਿ- ਧਨ੍ਯਤਾ ਯੋਗ੍ਯ. ਸ਼ਲਾਘਾ ਲਾਇਕ "ਨਾਨਕ ਜਨਨੀ ਧੰਨੀ ਮਾਇ." (ਮਲਾ ਮਃ ੧) ਪੈਦਾ ਕਰਨ ਵਾਲੀ ਮਾਤਾ ਧਨ੍ਯ ਹੈ। ੨. ਸੰਗ੍ਯਾ- ਜਿਲਾ ਜੇਹਲਮ ਵਿੱਚ ਤਸੀਲ ਚਕਵਾਲ ਦਾ ਇਲਾਕਾ. "ਧੰਨੀ ਘੇਬ ਕਿ ਪੋਠੋਹਾਰ." (ਗੁਪ੍ਰਸੂ)
वि- धन्यता योग्य. शलाघा लाइक "नानक जननी धंनी माइ." (मला मः १) पैदा करन वाली माता धन्य है। २. संग्या- जिला जेहलम विॱचतसील चकवाल दा इलाका. "धंनी घेब कि पोठोहार." (गुप्रसू)
ਸੰ. ਵਿ- ਯੋਗ (ਸੰਬੰਧ) ਲਾਇਕ। ੨. ਉਚਿਤ. ਮੁਨਾਸਿਬ। ੩. ਚਤੁਰ. ਦਾਨਾ। ੪. ਲਾਇਕ. ਨਿਪੁਣ। ੫. ਤਾਕਤ ਵਾਲਾ....
ਸੰ. श्लाघ् ਧਾ- ਵਡਿਆਉਣਾ. ਸ਼ੇਖੀ ਮਾਰਨਾ. ਭਰੋਸਾ ਕਰਨਾ. ਅਭਿਮਾਨੀ ਹੋਣਾ। ੨. ਸੰ. श्लाघा ਸ਼੍ਲਾਘਾ. ਸੰਗ੍ਯਾ- ਉਸਤਤਿ. ਤਅ਼ਰੀਫ।੩ ਚਾਹ. ਇੱਛਾ।...
ਵਿ- ਲਾਉਣ ਵਾਲਾ. "ਗਲ ਸੇਤੀ ਲਾਇਕ." (ਵਾਰ ਮਾਰੂ ੨. ਮਃ ੫) ੨. ਦੇਖੋ, ਲਾਯਕ....
ਸ਼੍ਰੀ ਗੁਰੂ ਨਾਨਕ ਸ੍ਵਾਮੀ ਦਾ ਨਾਮ, ਜਿਸ ਦੀ ਵ੍ਯਾਖ੍ਯਾ ਵਿਦ੍ਵਾਨਾਂ ਨੇ ਕੀਤੀ ਹੈ-#ਨਹੀਂ ਹੈ ਅਨੇਕਤ੍ਰ ਜਿਸ ਵਿੱਚ (ਅਦ੍ਵੈਤ ਰੂਪ). ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਅਰਥ ਕੀਤਾ ਹੈ-#ਪ੍ਰਾਕ ਜੋ ਨਕਾਰ ਨਾ ਪੁਮਾਨ ਅਭਿਧਾਨ ਜਾਨ#ਤਾਹੂੰ ਤੇ ਅਕਾਰ ਲੇ ਅਨਕ ਪੁਨ ਤੀਨ ਹੈ,#ਦੂਸਰੇ ਨਕਾਰ ਤੇ ਨਿਕਾਰਕੈ ਅਕਾਰ ਇਕ#ਭਯੋ "ਅਨ ਅਕ" ਚਾਰ ਵਰਣ ਸੁ ਕੀਨ ਹੈ,#ਅਕ ਨਾਮ ਦੁੱਖ ਕੋ ਵਿਦਿਤ ਹੈ ਜਗਤ ਮਧ੍ਯ#ਜਾਹਿੰ ਨਰ ਨਹੀਂ ਦੁੱਖ ਸਦਾ ਸੁਖ ਲੀਨ ਹੈ,#ਐਸੇ ਇਹ ਨਾਨਕ ਕੇ ਨਾਮ ਕੋ ਅਰਥ ਚੀਨ#ਸੋਚਿਦ ਅਨੰਦ ਨਿਤ ਭਗਤ ਅਧੀਨ ਹੈ.¹#ਦਖ, ਨਾਨਕ ਦੇਵ ਸਤਿਗੁਰੂ। ੨. ਸ਼੍ਰੀ ਗੁਰੂ ਨਾਨਕ ਦੇਵ ਦੇ ਨੌ ਰੂਪ- ਦੂਜੇ ਸਤਿਗੁਰੂ ਤੋਂ ਦਸ਼ਮ ਤੀਕ ਜਿਨ੍ਹਾਂ ਦੀ "ਨਾਨਕ" ਸੰਗ੍ਯਾ ਹੈ। ੩. ਵਿ- ਨਾਨਾ ਨਾਲ ਹੈ ਜਿਸ ਦਾ ਸੰਬੰਧ. ਨਾਨੇ ਦਾ। ੪. ਸੰਗ੍ਯਾ- ਨਾਨੇ ਦਾ ਵੰਸ਼. "ਨਾਨਕ ਦਾਦਕ ਨਾਉ ਨ ਕੋਈ." (ਭਾਗੁ)...
ਵਿ- ਜਣਨ ਵਾਲੀ. ਪੈਦਾ ਕਰਨਵਾਲੀ "ਨਾਨਕ ਜਨਨੀ ਧੰਨੀ ਮਾਇ." (ਮਲਾ ਮਃ ੧) ੨. ਸੰਗ੍ਯਾ- ਮਾਤਾ. ਮਾਂ. "ਜਨਨਿ ਪਿਤਾ ਲੋਕ ਸੁਤ ਬਨਿਤਾ." (ਸੋਦਰੁ) "ਜਿਉ ਜਨਨੀ ਸੁਤ ਜਣਿ ਪਾਲਤੀ." (ਗਉ ਮਃ ੪)...
ਵਿ- ਧਨ੍ਯਤਾ ਯੋਗ੍ਯ. ਸ਼ਲਾਘਾ ਲਾਇਕ "ਨਾਨਕ ਜਨਨੀ ਧੰਨੀ ਮਾਇ." (ਮਲਾ ਮਃ ੧) ਪੈਦਾ ਕਰਨ ਵਾਲੀ ਮਾਤਾ ਧਨ੍ਯ ਹੈ। ੨. ਸੰਗ੍ਯਾ- ਜਿਲਾ ਜੇਹਲਮ ਵਿੱਚ ਤਸੀਲ ਚਕਵਾਲ ਦਾ ਇਲਾਕਾ. "ਧੰਨੀ ਘੇਬ ਕਿ ਪੋਠੋਹਾਰ." (ਗੁਪ੍ਰਸੂ)...
ਸੱਗ੍ਯਾ- ਮਾਤਾ. ਮਾਂ. "ਮਾਇ ਨ ਹੋਤੀ ਬਾਪ ਨ ਹੋਤਾ." (ਰਾਮ ਨਾਮਦੇਵ) ੨. ਮਾਯਾ. "ਤਾ ਕਉ ਕਹਾਂ ਬਿਆਪੈ ਮਾਇ?" (ਗਉ ਮਃ ੫) ੨. ਅਵਿਦ੍ਯਾ. "ਕਾਟੇ ਰੇ ਬੰਧਨ ਮਾਇ." (ਧਨਾ ਅਃ ਮਃ ੫) ੪. ਮਯਾ. ਕ੍ਰਿਪਾ. "ਜੇ ਭਾਵੈ ਕਰੈ ਤ ਮਾਇ." (ਸ੍ਰੀ ਮਃ ੧) ਜੇ ਭਾਵੇ. ਤਾਂ ਮਯਾ ਕਰੇ। ੫. ਦੇਖੋ, ਮਾਉਣਾ ੧. "ਮਨ ਮੈ ਹਰਖ ਨ ਮਾਇ." (ਗੁਪ੍ਰਸੂ) ੬. ਅ਼. [ماء] ਜਲ. ਪਾਨੀ....
ਸੰਗ੍ਯਾ- ਕੰਡੇਦਾਰ ਝਾੜ। ੨. ਫੋੜਾ। ੩. ਸੰ. ਚਮੜਾ। ੪. ਬਿੱਛੂ ਦਾ ਕੰਡਾ....
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....
ਸੰ. ਵਿ- ਪੁਨ੍ਯਵਾਨ. ਖ਼ੁਸ਼ਨਸੀਬ। ੨. ਸ਼ਲਾਘਾ ਯੋਗ੍ਯ. ਸਲਾਹੁਣ ਲਾਇਕ਼....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [ضِلع] ਜਿਲਅ਼. ਸੰਗ੍ਯਾ- ਪਰਗਨਾ. ਪ੍ਰਾਂਤ. "ਬਹੁਰੋ ਬਸ ਤੋਹਿ ਨ ਔਰ ਜਿਲੈ." (ਨਾਪ੍ਰ) ੨. ਅ਼. [جلا] ਦੂਰ ਕਰਨਾ. ਮਿਟਾਉਣਾ। ੩. ਮੈਲ ਉਤਾਰਕੇ ਸਾਫ਼ ਕਰਨਾ। ੪. ਦੇਸ਼ ਅਥਵਾ ਘਰ ਤੋਂ ਕੱਢਣਾ....
ਵਿਤਸ੍ਤਾ ਨਦੀ, ਜੋ ਕਸ਼ਮੀਰ ਵਿੱਚੋਂ ਵਾਰਿਨਾਗ ਆਦਿ ਚਸ਼ਮਿਆਂ ਤੋਂ ਉਪਜਕੇ ਬਾਰਾਂਮੂਲਾ, ਮੁੱਜਫ਼ਰਾਬਾਦ, ਕੋਹਾਲਾ, ਜੇਹਲਮ, ਗੁਜਰਾਤ, ਸ਼ਾਹਪੁਰ, ਝੰਗ ਆਦਿ ਇਲਾਕ਼ਿਆਂ ਵਿੱਚੋਂ ੪੫੦ ਮੀਲ ਵਹਿੰਦੀ ਹੋਈ ਮਘਿਆਣੇ ਪਾਸ ਚਨਾਬ (ਚੰਦ੍ਰਭਾਗਾ) ਵਿੱਚ ਜਾ ਮਿਲਦੀ ਹੈ. ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ, ਇਸੇ ਦੇ ਕਿਨਾਰੇ ਆਬਾਦ ਹੈ। ੨. ਪੰਜਾਬ ਦੇ ਇ਼ਲਾਕੇ ਇੱਕ ਨਗਰ, ਜੋ ਜੇਹਲਮ ਦੇ ਕਿਨਾਰੇ ਆਬਾਦ ਅਤੇ ਜ਼ਿਲ੍ਹੇ ਦਾ ਪ੍ਰਧਾਨ ਅਸਥਾਨ ਹੈ. ਰੇਲ ਦੇ ਰਸਤੇ ਜੇਹਲਮ ਲਹੌਰ ਤੋਂ ੧੦੪ ਮੀਲ ਹੈ....
ਦੇਖੋ, ਤਹਸੀਲ....
ਅ਼. [عِلاقہ] ਅ਼ਲਾਕ਼ਹ. ਸੰਗ੍ਯਾ- ਸੰਬੰਧ. ਤਅ਼ੱਲੁਕ਼। ੨. ਪ੍ਰਾਂਤ. ਦੇਸ਼। ੩. ਰਾਜ (ਰਾਜ੍ਯ)....
ਫਤਹਜੰਗ ਅਤੇ ਪਿੰਡੀਘੇਬ ਦਾ ਇ਼ਲਾਕ਼ਾ, ਜੋ ਜਿਲਾ ਕੈਂਬਲਪੁਰ ਵਿੱਚ ਹੈ.#"ਧੰਨੀ ਘੇਬ ਕਿ ਪੋਠੋਹਾਰ." (ਗੁਪ੍ਰਸੂ)...
ਸੰਗ੍ਯਾ- ਦਰਿਆ ਜੇਹਲਮ ਅਤੇ ਸਿੰਧ ਦੇ ਮੱਧ ਦਾ ਇਲਾਕਾ, ਜਿਸ ਦਾ ਬਹੁਤਾ ਭਾਗ ਜਿਲਾ ਰਾਵਲਪਿੰਡੀ ਵਿੱਚ ਹੈ. "ਧੰਨੀ ਘੇਬ ਕਿ ਪੋਠੋਹਾਰ." (ਗੁਪ੍ਰਸੂ)...