dhhēyaधेय
ਸੰ. ਵਿ- ਧਾਰਨ ਕਰਨ ਯੋਗ੍ਯ। ੨. ਪੀਣ ਯੋਗ੍ਯ। ੩. ਪਾਲਨ ਯੋਗ੍ਯ. ਪੋਸਣ ਯੋਗ੍ਯ। ੪. ਦੇਖੋ, ਧ੍ਯੇਯ. "ਧ੍ਯਾਤਾ ਧ੍ਯਾਨ ਸੁ ਧੇਯ ਜੋ ਪ੍ਰਿਥਕ ਪ੍ਰਿਥਕ ਕਰ ਜਾਨ." (ਨਾਪ੍ਰ)
सं. वि- धारन करन योग्य। २. पीण योग्य। ३. पालन योग्य. पोसण योग्य। ४. देखो, ध्येय. "ध्याता ध्यान सु धेय जो प्रिथक प्रिथक कर जान." (नाप्र)
ਦੇਖੋ, ਧਾਰਣ ਅਤੇ ਧਾਰਣਾ. "ਪ੍ਰਭੁ ਸਗਲ ਤੁਮਾਰੀ ਧਾਰਨਾ." (ਰਾਮ ਮਃ ੫)...
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰ. ਵਿ- ਯੋਗ (ਸੰਬੰਧ) ਲਾਇਕ। ੨. ਉਚਿਤ. ਮੁਨਾਸਿਬ। ੩. ਚਤੁਰ. ਦਾਨਾ। ੪. ਲਾਇਕ. ਨਿਪੁਣ। ੫. ਤਾਕਤ ਵਾਲਾ....
ਦੇਖੋ, ਪੀਣਾ। ੨. ਦੇਖੋ, ਪੀਨ. "ਕ੍ਰੋਧ ਪੀਣ ਮਾਨੀਐ." (ਕਲਕੀ) ਕ੍ਰੋਧ ਨਾਲ ਭਰਿਆ ਹੋਇਆ....
ਸੰ. ਸੰਗ੍ਯਾ- ਪਰਵਰਿਸ਼. ਰਕ੍ਸ਼੍ਣ. "ਪਾਲਹਿ ਅਕਿਰਤਘਨਾ." (ਬਿਹਾ ਛੰਤ ਮਃ ੫) "ਪਾਲੇ ਬਾਲਕ ਵਾਂਗਿ." (ਵਾਰ ਰਾਮ ੨. ਮਃ ੫) ੨. ਹਿੰ. पलना. ਪਲਨਾ. ਝੂਲਾ. "ਬਾਲਕ ਪਾਲਨ ਪਉਢੀਅਲੇ." (ਰਾਮ ਨਾਮ ਦੇਵ)...
ਸੰ. ਵਿ- ਧ੍ਯਾਨ ਕਰਨ ਯੋਗ੍ਯ. ਜਿਸ ਦਾ ਧ੍ਯਾਨ ਕੀਤਾ ਜਾਵੇ. ਜੋ ਧ੍ਯਾਨ ਦਾ ਵਿਸਯ ਹੋਵੇ. ਦੇਖੋ, ਧੇਯ ੪....
ਸੰ. ध्यान्. ਵਿ- ਧ੍ਯਾਨ ਕਰਨ ਵਾਲਾ। ੨. ਵਿਚਾਰਨ ਵਾਲਾ....
ਸੰ. ਸੰਗ੍ਯਾ- ਮਨ ਲਾਉਣ ਦੀ ਕ੍ਰਿਯਾ। ੨. ਸੋਚ. ਵਿਚਾਰ. ਦੇਖੋ, ਧਿਆਨ....
ਸੰ. ਵਿ- ਧਾਰਨ ਕਰਨ ਯੋਗ੍ਯ। ੨. ਪੀਣ ਯੋਗ੍ਯ। ੩. ਪਾਲਨ ਯੋਗ੍ਯ. ਪੋਸਣ ਯੋਗ੍ਯ। ੪. ਦੇਖੋ, ਧ੍ਯੇਯ. "ਧ੍ਯਾਤਾ ਧ੍ਯਾਨ ਸੁ ਧੇਯ ਜੋ ਪ੍ਰਿਥਕ ਪ੍ਰਿਥਕ ਕਰ ਜਾਨ." (ਨਾਪ੍ਰ)...
ਸੰ. पृथक. ਵਿ- ਜੁਦਾ. ਭਿੰਨ. ਅਲਗ. "ਪ੍ਰਿਥਕ ਪ੍ਰਿਥਕ ਹੌਂ ਭਾਖੋਂ ਸਭ ਹੀ." (ਨਾਪ੍ਰ)...
ਸੰਗ੍ਯਾ- ਜਨ. ਦਾਸ. "ਤਰੇ ਭਵਸਿੰਧੁ ਤੇ ਭਗਤ ਹਰਿਜਾਨ." (ਕਾਨ ਮਃ ੪. ਪੜਤਾਲ) ੨. ਸੰ. ਯਾਨ. ਸਵਾਰੀ। ੩. ਫ਼ਾ. [جیاں] ਜਯਾਨ. ਨੁਕ਼ਸਾਨ. ਹਾਨਿ। ੪. ਫ਼ਾ. [جاں] ਰੂਹ. ਜਿੰਦ। ੫. ਪ੍ਰਾਣ। ੬. ਸੰ. ज्ञान ਗ੍ਯਾਨ. "ਜਾਨ ਪ੍ਰਬੀਨ ਸੁਆਮੀ ਪ੍ਰਭੁ ਮੇਰੇ." (ਦੇਵ ਮਃ ੫) ੭. ਵਿ- ਜਾਨਕਾਰ. ਗ੍ਯਾਤਾ. "ਜਾਨ ਕੋ ਦੇਤ ਅਜਾਨ ਕੋ ਦੇਤ." (ਅਕਾਲ)...