dhhyēya, dhhyēyaध्येय, ध्येय
ਸੰ. ਵਿ- ਧ੍ਯਾਨ ਕਰਨ ਯੋਗ੍ਯ. ਜਿਸ ਦਾ ਧ੍ਯਾਨ ਕੀਤਾ ਜਾਵੇ. ਜੋ ਧ੍ਯਾਨ ਦਾ ਵਿਸਯ ਹੋਵੇ. ਦੇਖੋ, ਧੇਯ ੪.
सं. वि- ध्यान करन योग्य. जिस दा ध्यान कीता जावे. जो ध्यान दा विसय होवे. देखो, धेय ४.
ਸੰ. ਸੰਗ੍ਯਾ- ਮਨ ਲਾਉਣ ਦੀ ਕ੍ਰਿਯਾ। ੨. ਸੋਚ. ਵਿਚਾਰ. ਦੇਖੋ, ਧਿਆਨ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰ. ਵਿ- ਯੋਗ (ਸੰਬੰਧ) ਲਾਇਕ। ੨. ਉਚਿਤ. ਮੁਨਾਸਿਬ। ੩. ਚਤੁਰ. ਦਾਨਾ। ੪. ਲਾਇਕ. ਨਿਪੁਣ। ੫. ਤਾਕਤ ਵਾਲਾ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰ. ਵਿ- ਧਾਰਨ ਕਰਨ ਯੋਗ੍ਯ। ੨. ਪੀਣ ਯੋਗ੍ਯ। ੩. ਪਾਲਨ ਯੋਗ੍ਯ. ਪੋਸਣ ਯੋਗ੍ਯ। ੪. ਦੇਖੋ, ਧ੍ਯੇਯ. "ਧ੍ਯਾਤਾ ਧ੍ਯਾਨ ਸੁ ਧੇਯ ਜੋ ਪ੍ਰਿਥਕ ਪ੍ਰਿਥਕ ਕਰ ਜਾਨ." (ਨਾਪ੍ਰ)...