dhhūmrāchhaधूम्राछ
ਦੇਖੋ, ਧੂਮ੍ਰਅੱਛ. ਬ੍ਰਿਜਨਾਦ (ਵੀਰਯਨਾਦ) ਦਾਨਵ ਦਾ ਇੱਕ ਫ਼ੌਜੀ ਸਰਦਾਰ. "ਸੇਤਦਾੜ੍ਹ ਧੂਮ੍ਰਾਛ ਵਿਕਟ ਭਟ." (ਸਲੋਹ) ੨. ਇੱਕ ਰਾਵਣ ਦਾ ਸਰਦਾਰ ਜਿਸ ਨੂੰ ਹਨੁਮਾਨ ਨੇ ਮਾਰਿਆ, ਇਹ ਅੰਕਪਨ ਦਾ ਭਾਈ ਸੀ. "ਧੂਮ੍ਰਅੱਛ ਸੁਜਾਂਬੁਮਾਲਿ ਬੁਲਾਇ ਬੀਰ ਪਠੈਦਏ." (ਰਾਮਾਵ) ੩. ਧੂਮ੍ਰਲੋਚਨ ਲਈ ਭੀ ਇਹ ਨਾਮ ਆਇਆ ਹੈ- "ਧੂਮ੍ਰਾਛ ਬਿਧੁੰਸਨ." (ਅਕਾਲ)
देखो, धूम्रअॱछ. ब्रिजनाद (वीरयनाद) दानव दा इॱक फ़ौजी सरदार. "सेतदाड़्ह धूम्राछ विकट भट." (सलोह) २. इॱक रावण दा सरदार जिस नूं हनुमान ने मारिआ, इह अंकपन दा भाई सी. "धूम्रअॱछ सुजांबुमालि बुलाइ बीर पठैदए." (रामाव) ३. धूम्रलोचन लई भी इह नाम आइआ है- "धूम्राछ बिधुंसन." (अकाल)
ਸੰ. ਧੂਮ੍ਰਾਕ੍ਸ਼੍. ਧੂਏਂ ਰੰਗੀ ਅੱਖਾਂ ਵਾਲਾ. ਦੇਖੋ, ਧੂਮ੍ਰਾਛ....
ਇਸ ਦਾ ਅਸਲ ਨਾਮ "ਵੀਰ੍ਯਨਾਦ" ਹੈ. ਦੈਤ੍ਯਰਾਜ ਭੀਮਨਾਦ ਦਾ ਭਾਈ, ਜਿਸ ਦਾ ਮਹਾਕਾਲ ਨਾਲ ਯੁੱਧ ਹੋਇਆ. ਦੇਖੋ, ਸਰਬਲੋਹ ਅਤੇ ਚਰਿਤ੍ਰ ੪੦੫....
ਦਕ੍ਸ਼੍ਪੁਤ੍ਰੀ ਦਨੁ ਦੇ ਉਦਰ ਤੋਂ ਕਸ਼੍ਯਪ ਦੀ ਸੰਤਾਨ. ਰਾਖਸ. "ਦੇਵ ਦਾਨਵ ਗਣ ਗੰਧਰਬ ਸਾਜੇ." (ਮਾਰੂ ਸੋਲਹੇ ਮਃ ੩)...
ਵਿ- ਫ਼ੌਜ (ਲਸ਼ਕਰ) ਨਾਲ ਹੈ ਜਿਸ ਦਾ ਸੰਬੰਧ....
ਫ਼ਾ. [سردار] ਪ੍ਰਧਾਨ. ਮੁਖੀਆ. ਸ਼ਿਰੋਮਣਿ। ੨. ਦੇਖੋ, ਸਰਦ ੩. ਸਾਲ. ਵਰ੍ਹਾ. "ਸਰਦਾਰ ਬਿੰਸਤਿਚਾਰ ਕਲਿਅਵਤਾਰ ਛਤ੍ਰ ਫਿਰਾਈਅੰ." (ਕਲਕੀ) ਚੌਬੀਸ ਵਰ੍ਹੇ ਕਲਿਅਵਤਾਰ (ਕਲਕੀ ਅਵਤਾਰ) ਸਿਰ ਤੇ ਛਤਰ ਫਿਰਾਵੇਗਾ. ਭਾਵ- ਰਾਜ ਕਰੇਗਾ....
ਦੇਖੋ, ਧੂਮ੍ਰਅੱਛ. ਬ੍ਰਿਜਨਾਦ (ਵੀਰਯਨਾਦ) ਦਾਨਵ ਦਾ ਇੱਕ ਫ਼ੌਜੀ ਸਰਦਾਰ. "ਸੇਤਦਾੜ੍ਹ ਧੂਮ੍ਰਾਛ ਵਿਕਟ ਭਟ." (ਸਲੋਹ) ੨. ਇੱਕ ਰਾਵਣ ਦਾ ਸਰਦਾਰ ਜਿਸ ਨੂੰ ਹਨੁਮਾਨ ਨੇ ਮਾਰਿਆ, ਇਹ ਅੰਕਪਨ ਦਾ ਭਾਈ ਸੀ. "ਧੂਮ੍ਰਅੱਛ ਸੁਜਾਂਬੁਮਾਲਿ ਬੁਲਾਇ ਬੀਰ ਪਠੈਦਏ." (ਰਾਮਾਵ) ੩. ਧੂਮ੍ਰਲੋਚਨ ਲਈ ਭੀ ਇਹ ਨਾਮ ਆਇਆ ਹੈ- "ਧੂਮ੍ਰਾਛ ਬਿਧੁੰਸਨ." (ਅਕਾਲ)...
ਦੇਖੋ, ਬਿਕਟ....
ਸੰਗ੍ਯਾ- ਰਵਣ (ਉੱਚਾਰਣ) ਦੀ ਕ੍ਰਿਯਾ. ਸ਼ਬਦ ਕਰਨਾ। ੨. ਰਮਣ. ਭੋਗਣਾ. ਆਨੰਦ ਲੈਣਾ. "ਹਉ ਕਿਉ ਸਹੁ ਰਾਵਣਿ ਜਾਉ ਜੀਉ?" (ਸੂਹੀ ਮਃ ੧. ਕੁਚਜੀ) ੩. ਸੰ. ਵਿ- ਰਆ ਦੇਣ ਵਾਲਾ। ੪. ਸੰਗ੍ਯਾ- ਵੈਰੀਆਂ ਨੂੰ ਰੁਆਦੇਣ ਵਾਲਾ ਵਿਸ਼੍ਰਵਾ ਦਾ ਪੁਤ੍ਰ, ਜੋ ਕੈਕਸੀ (ਕੇਸ਼ਿਨੀ ਅਥਵਾ ਨਿਕਸ਼ਾ) ਦੇ ਉਦਰ ਤੋਂ ਜਨਮਿਆ. ਰਾਮਾਯਣ ਵਿੱਚ ਲਿਖਿਆ ਹੈ ਕਿ ਸੁਮਾਲੀ ਰਾਖਸ ਦੀ ਪੁਤ੍ਰੀ ਵਿਸ਼੍ਰਵਾ ਨੂੰ ਵਰਣ ਲਈ ਸੰਝ ਸਮੇਂ ਪਹੁਚੀ. ਵਿਸ਼੍ਰਵਾ ਨੇ ਉਸ ਨੂੰ ਅੰਗੀਕਾਰ ਕੀਤਾ, ਪਰ ਸੰਝ ਦਾ ਵੇਲਾ ਹੋਣ ਕਰਕੇ ਭਯੰਕਰ ਪੁਤ੍ਰ ਰਾਵਣ ਅਤੇ ਕੁੰਭਕਰਣ ਹੋਏ, ਇਨ੍ਹਾਂ ਪਿੱਛੋਂ ਕ੍ਰੂਰ ਸੁਭਾਉ ਵਾਲੀ ਸੂਰਪਣਖਾ ਜਨਮੀ. ਕੈਕਸੀ ਦੀ ਪ੍ਰਾਰਥਨਾ ਪੁਰ ਵਿਸ਼੍ਰਵਾ ਨੇ ਇੱਕ ਸ਼ਾਂਤ ਸੁਭਾਉ ਵਾਲਾ ਪੁਤ੍ਰ ਵਿਭੀਸਣ ਭੀ ਉਸ ਨੂੰ ਬਖ਼ਸ਼ਿਆ. ਰਾਵਣ ਦੇ ਦਸ ਸਿਰ ਅਤੇ ਵੀਹ ਬਾਹਾਂ ਸਨ. ਇਸ ਨੇ ਤਪ ਕਰਕੇ ਬ੍ਰਹਮਾ ਤੋਂ ਸਾਰਾ ਜਗਤ ਜਿੱਤਣ ਦਾ ਵਰ ਲਿਆ ਸੀ, ਅਰ ਆਪਣੇ ਮਤੇਰ ਭਾਈ ਕੁਬੇਰ ਨੂੰ ਲੰਕਾ ਤੋਂ ਕੱਢਕੇ ਆਪ ਰਾਜਾ ਬਣਿਆ, ਅਰ ਉਸ ਤੋਂ ਪੁਸਪਕ ਵਿਮਾਨ ਖੋਹ ਲਿਆ. ਰਾਵਣ ਨੇ ਬਹੁਤ ਇਸਤ੍ਰੀਆਂ ਵਿਆਹੀਆਂ, ਪਰ ਮਯ ਦਾਨਵ ਦੀ ਪ੍ਰਤ੍ਰੀ ਮੰਦੋਦਰੀ ਸਭ ਤੋਂ ਸ਼ਿਰੋਮਣਿ ਮੀ, ਜਿਸ ਤੋਂ ਇੰਦ੍ਰਜਿਤ (ਮੇਘਨਾਦ) ਜਨਮਿਆ.#ਰਾਮਾਯਣ ਵਿੱਚ ਰਾਵਣ ਦੀ ਫੌਜ ਦਸ ਖਰਬ, ਛਿਆਲੀ ਹਜਾਰ ਅਤੇ ਇੱਕ ਸੌ ਲਿਖੀ ਹੈ. ਰਾਵਣ ਸੰਸਕ੍ਰਿਤ ਦਾ ਪੰਡਿਤ ਅਤੇ ਜਾਤਿ ਕਰਕੇ ਬ੍ਰਾਹਮਣ ਸੀ. ਕ੍ਰੂਰ ਸੁਭਾਉ ਹੋਣ ਕਰਕੇ ਰਾਖਸ ਪ੍ਰਸਿੱਧ ਹੋਇਆ. ਸੀਤਾ ਹਰਣ ਦੇ ਅਪਰਾਧ ਵਿੱਚ ਸ਼੍ਰੀ ਰਾਮ ਨੇ ਇਸ ਨੂੰ ਮਾਰਕੇ ਵਿਭੀਖਣ ਨੂੰ ਲੰਕਾ ਦਾ ਰਾਜਾ ਥਾਪਿਆ.#"ਰਘੁਪਤਿ ਰਾਵਣ ਸੋਂ ਕਹ੍ਯੋ ਸੁਭਟ ਸਚੇਤ ਸਁਭਾਰ."#(ਹਨੂ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਗਹਵੰਤਰੁ। ੨. ਵਿ- ਲੰਮੇ ਜਬਾੜੇ ਵਾਲਾ....
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਸੰ. ਵੀਰ. ਸੰਗ੍ਯਾ- ਕਮਲ ਦੀ ਜੜ। ੨. ਖਸ. ਉਸ਼ੀਰ। ੩. ਨਟ। ੪. ਵਿਸਨੁ। ੫. ਯਗ੍ਯ ਦੀ ਅਗਨਿ। ੬. ਪਤਿ- ਭਰਤਾ। ੭. ਪੁਤ੍ਰ। ੮. ਮਿਤ੍ਰ. "ਹਰਿ ਪ੍ਰੀਤਮ ਕੀ ਕੋਈ ਬਾਤ ਸੁਨਾਵੈ, ਸੋ ਭਾਈ ਸੋ ਮੇਰਾ ਬੀਰ." (ਗੌਂਡ ਮਃ ੪) ੯. ਭਾਈ. "ਮੋਹ ਅਰੁ ਭਰਮ ਤਜਹੁ ਤੁਮ ਬੀਰ." (ਆਸਾ ਮਃ ੧) ਹੇ ਭਾਈ! ਮੋਹ ਅਤੇ ਭ੍ਰਮ ਤ੍ਯਾਗੋ। ੧੦. ਵੈਦ੍ਯ. ਤਬੀਬ. "ਰੋਗ ਹੁਤੋ ਕਿਉ ਬਾਧਉ ਧੀਰਾ ××× ਢੂਢਤ ਖੋਜਤ ਗੁਰੁ ਮਿਲੇ ਬੀਰਾ." (ਬਸੰ ਅਃ ਮਃ ੧) ੧੧. ਬਹਾਦੁਰ. ਯੋਧਾ. "ਬੀਰ ਅਪਾਰ ਬਡੇ ਬਰਿਆਰ." (ਅਕਾਲ) ੧੨. ਕੁਲੀਨ. ਕੁਲਾਚਾਰ ਵਾਲਾ ਪੁਰਖ. "ਸਤੀ ਪੁਕਾਰੈ ਚਿਹ ਚੜੀ, ਸੁਨੁਹੋ ਬੀਰ ਮਸਾਨ." (ਸ. ਕਬੀਰ) ਹੇ ਸ਼ਮਸ਼ਾਨ ਵਿੱਚ ਆਏ ਕੁਲੀਨ ਲੋਕੋ! ਸੁਣੋ। ੧੩. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੩੧ ਮਾਤ੍ਰਾ, ਦੋ ਵਿਸ਼੍ਰਾਮ ਅੱਠ ਅੱਠ ਪੁਰ, ਤੀਜਾ ੧੫. ਮਾਤ੍ਰਾ ਪੁਰ, ਅੰਤ ਗੁਰੁ ਲਘੁ.#ਉਦਾਹਰਣ-#ਸ਼ੀ ਅਕਾਲ ਕੋ, ਸਿਮਰਨ ਕਰਕੈ,#ਸਭ ਕਾਰਜ ਕੀਜੈ ਆਰੰਭ,#ਮਨ ਅਰ ਮੁਖ ਮੇ, ਏਕ ਬਾਤ ਹਨਐ,#ਭੂਲ ਨ ਕਬਹੁ ਕੀਜਿਯੇ ਦੰਭ. ×××#ਦੇਖੋ, ਪਉੜੀ ਦਾ ਰੂਪ ੨੮ ਅਤੇ ਸਵੈਯੇ ਦਾ ਰੂਪ ੧। ੧੪. ਕਾਵ੍ਯ ਦੇ ਨੌ ਰਸਾਂ ਵਿੱਚੋਂ ਇੱਕ ਰਸ. ਦੇਖੋ, ਰਸ ਸ਼ਬਦ ਦਾ ਅੰਗ ੯. ਅਤੇ ਵੀਰ ੭। ੧੫. ਦੇਖੋ, ਬਵੰਜਾ ਵੀਰ....
ਸੰਗ੍ਯਾ- ਧੂਰੰਗੀ ਅੱਖਾਂ ਵਾਲਾ ਇੱਕ ਦੈਤ੍ਯ, ਜੋ ਸ਼ੁੰਭ ਦਾ ਫ਼ੌਜੀ ਸਰਦਾਰ ਸੀ. "ਤਹਾਂ ਧੂਮ੍ਰਲੋਚਨ ਚੇਲ ਚਤੁਰੰਗਨਿ ਦਲ ਸਾਜ." (ਚੰਡੀ ੧) ਇਹ ਦੁਰਗਾ ਨੇ ਮਾਰਿਆ। ੨. ਕਬੂਤਰ. ਕਪੋਤ। ੩. ਵਿ- ਕਬਰੀ ਅੱਖਾਂ ਵਾਲਾ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....