dhhukhāधुखा
ਸੰਗ੍ਯਾ- ਸੰਤਾਪ. "ਸਭਨਾ ਦੇ ਜੀਅ ਅੰਦਰ ਧੁਖਾ." (ਭਾਗੁ) ਦੇਖੋ, ਧੁਖਣਾ.
संग्या- संताप. "सभना दे जीअ अंदर धुखा." (भागु) देखो, धुखणा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਜਲਨ. ਸੇਕ. ਤਾਉ। ੨. ਦੁੱਖ. ਕਲੇਸ਼। ੩. ਜ੍ਵਰ. ਬੁਖਾਰ. "ਸਭੇ ਦੁਖ ਸੰਤਾਪ ਜਾਂ ਤੁਧੋਂ ਭੁਲੀਐ." (ਵਾਰ ਰਾਮ ੨. ਮਃ ੫) ੪. ਪਸ਼ਚਾਤਾਪ. ਪਛਤਾਵਾ. "ਭਿਖਿਆ ਭੋਜਨ ਕਰੈ ਸੰਤਾਪ." (ਵਾਰ ਰਾਮ ੧. ਮਃ ੧)...
ਸਰਵ ਕੋ. ਸਭਪ੍ਰਤਿ. ਸਾਰਿਆਂ ਨੂੰ. "ਅਣਮੰਗਿਆ ਦਾਨ ਦੇਵਣਾ ਸਭਨਾਹਾ ਜੀਆ." (ਵਾਰ ਵਡ ਮਃ ੪) ੨. ਸਭਨਾ ਨੇ....
ਸੰਗ੍ਯਾ- ਪ੍ਰਾਣੀ ਜੀਵਨ. "ਮੈ ਤਉ ਮੋਲਿ ਮਹਗੀ ਲਈ ਜੀਅ ਸਟੈ." (ਧਨਾ ਰਵਿਦਾਸ) ੨. ਮਨ. ਚਿੱਤ. "ਜੀਅ ਸੰਗਿ ਪ੍ਰਭੁ ਅਪਨਾ ਧਰਤਾ." (ਆਸਾ ਮਃ ੫) ੩. ਜਲ. "ਬਾਬੀਹਾ ਬੇਨਤੀ ਕਰੇ ਕਰਿ ਕਿਰਪਾ ਦੇਹੁ ਜੀਅਦਾਨ." (ਵਾਰ ਮਲਾ ਮਃ ੩) ਇਸ ਥਾਂ "ਜੀਅ" ਦੋ ਅਰਥ ਰਖਦਾ ਹੈ, ਜਲ ਅਤੇ ਜੀਵਨ। ੪. ਜ਼ਿੰਦਗੀ। ੫. ਪ੍ਰਾਣੀ. ਜੀਵ. "ਜੇਤੇ ਜੀਅ ਜੀਵਹਿ ਲੈ ਸਾਹਾ." (ਵਾਰ ਮਾਝ ਮਃ ੧) ੬. ਜੀਵਾਤਮਾ। ੭. ਦੇਖੋ, ਜਿਅ....
ਫ਼ਾ. [اندر] ਕ੍ਰਿ. ਵਿ- ਵਿੱਚ. ਭੀਤਰ। ੨. ਅ਼. ਦੁਰਲਭ। ੩. ਸੰਗ੍ਯਾ- ਬੰਜਰ ਜ਼ਮੀਨ। ੪. ਪਿੜ. ਖਲਹਾਨ। ੫. ਦੇਖੋ, ਅੰਦਰੁ....
ਸੰਗ੍ਯਾ- ਸੰਤਾਪ. "ਸਭਨਾ ਦੇ ਜੀਅ ਅੰਦਰ ਧੁਖਾ." (ਭਾਗੁ) ਦੇਖੋ, ਧੁਖਣਾ....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
(ਸੰ. धुक्ष- ਧੁਕ੍ਸ਼੍ਹ੍ਹ. ਧਾ- ਮਚਾਉਣਾ, ਜਲਾਉਣਾ, ਥਕਜਾਣਾ). ਕ੍ਰਿ- ਸੁਲਗਣਾ. ਹੌਲੀ- ਹੌਲੀ ਮੱਚਣਾ. "ਅਗਨਿ ਨ ਅੰਤਰਿ ਧੁਖੀ." (ਸੋਰ ਮਃ ੫) "ਧੁਖਾਂ ਜਿਉ ਮਾਲੀਹ." (ਸ. ਫਰੀਦ) ੨. ਥਕ ਜਾਣਾ. "ਰਾਤੀ ਵਡੀਆ ਧੁਖਿ ਧੁਖਿ ਉਠਨਿ ਪਾਸ." (ਸ. ਫਰੀਦ) ਇੱਕ ਪਾਸੇ ਪਇਆਂ ਅੰਗ ਥੱਕ ਜਾਂਦੇ ਹਨ....