dhhāryau, dhhāryauधार्यउ, धार्यउ
ਧਾਰਣ ਕੀਤਾ. "ਜਿਸਹਿ ਧਾਰ੍ਯਉ ਧਰਤਿ ਅਰ ਵਿਉਮ." (ਸਵੈਯੇ ਮਃ ੪. ਕੇ)
धारण कीता. "जिसहि धार्यउ धरति अर विउम."(सवैये मः ४. के)
ਸੰ. ਸੰਗ੍ਯਾ- ਫੜਨ ਦੀ ਕ੍ਰਿਯਾ। ੨. ਰੱਖਣ ਦੀ ਕ੍ਰਿਯਾ। ੩. ਉਤਨਾ ਵਜ਼ਨ, ਜੋ ਤੋਲਣ ਲਈ ਇੱਕ ਵਾਰ ਤਰਾਜ਼ੂ ਵਿੱਚ ਰੱਖਿਆ ਜਾਵੇ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਧਾਰਣ ਕੀਤਾ. "ਜਿਸਹਿ ਧਾਰ੍ਯਉ ਧਰਤਿ ਅਰ ਵਿਉਮ." (ਸਵੈਯੇ ਮਃ ੪. ਕੇ)...
ਸੰ. ਧਰਿਤ੍ਰੀ. ਸੰਗ੍ਯਾ- ਜੀਵਾਂ ਨੂੰ ਧਾਰਨ ਕਰਨ ਵਾਲੀ, ਪ੍ਰਿਥਿਵੀ. ਜ਼ਮੀਨ, ਭੂਮਿ. "ਧਰਤਿ ਕਾਇਆ ਸਾਧਿਕੈ." (ਵਾਰ ਆਸਾ) "ਧਨੁ ਧਰਤੀ, ਤਨੁ ਹੋਇ ਗਇਓ ਧੂੜਿ." (ਸਾਰ ਨਾਮਦੇਵ) ੨. ਤੋਲਣ ਵਾਲੇ ਦਾ ਸੰਖ੍ਯਾਕ੍ਰਮ. ਤੋਲਣ ਵੇਲੇ ਇੱਕ ਦੋ ਤਿੰਨ ਆਦਿ ਗਿਣਤੀ ਦਾ ਸਿਲਸਿਲੇ ਵਾਰ ਉੱਚਾਰਣ ਦਾ ਕੰਮ। ੩. ਤੋਲ (ਵਜ਼ਨ) ਦੀ ਸਮਤਾ. "ਆਪੇ ਧਰਤੀ ਸਾਜੀਅਨੁ ਪਿਆਰੇ ਪਿਛੈ ਟੰਕੁ ਚੜਾਇਆ" (ਸੋਰ ਮਃ ੫)...
ਸੰ. व्योमन्. ਵ੍ਯੋਮ. ਆਕਾਸ਼। ੨. ਵਾ ੩. ਖਗੋਲ. ਆਕਾਸ਼ਮੰਡਲ. "ਜਿਸਹਿ ਧਾਰਉ ਧਰਤਿ ਅਰੁ ਵਿਉਮੁ." (ਸਵੈਯੇ ਮਃ ੪. ਕੇ)...