dhraba, dhrabuद्रब, द्रबु
ਸੰ. ਦ੍ਰਵ੍ਯ. ਸੰਗ੍ਯਾ- ਧਨ। ੨. ਵਸ੍ਤੁ. ਪਦਾਰਥ. ਸਾਮਗ੍ਰੀ. "ਅਰਥੁ ਦ੍ਰਥੁ ਦੇਖੁ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੫) ੩. ਦੇਖੋ, ਦਰਬ.
सं. द्रव्य. संग्या- धन। २. वस्तु. पदारथ. सामग्री. "अरथु द्रथु देखु कछु संगि नाही चलना." (धना मः ५) ३. देखो, दरब.
ਸੰ. ਸੰਗ੍ਯਾ- ਧਨ। ੨. ਵਸ੍ਤੁ. ਚੀਜ਼। ੩. ਦੇਖੋ, ਦਰਬ ਅਤੇ ਦ੍ਰਵ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਵਸਤੁ....
ਸੰ. ਪਦਾਰ੍ਥ. ਸੰਗ੍ਯਾ- ਪਦ ਦਾ ਅਰਥ. ਤੁਕ ਅਤੇ ਸ਼ਬਦ ਦਾ ਭਾਵ। ੨. ਕਿਸੇ ਦਰਸ਼ਨ (ਸ਼ਾਸਤ੍ਰ) ਦਾ ਮੰਨਿਆ ਹੋਇਆ ਵਿਸਯ, ਜੈਸੇ ਵੈਸ਼ੇਸਿਕ ਦਰਸ਼ਨ ਅਨੁਸਾਰ ਦ੍ਰਵ੍ਯ. ਗੁਣ, ਕਰਮ, ਸਾਮਾਨ੍ਯ, ਵਿਸ਼ੇਸ ਅਤੇ ਸਮਵਾਯ, ਇਹ ਛੀ ਪਦਾਰਥ ਹਨ. ਗੌਤਮ ਦੇ (ਨ੍ਯਾਯ) ਮਤ ਅਨੁਸਾਰ ਸੋਲਾਂ ਪਦਾਰਥ. ਦੇਖੋ, ਖਟਸ਼ਾਸਤ੍ਰ। ੩. ਪੁਰਾਣਾਂ ਅਨੁਸਾਰ ਧਰਮ, ਅਰਥ, ਕਾਮ ਅਤੇ ਮੋਕ੍ਸ਼੍। ੪. ਚੀਜ਼. ਵਸਤੁ। ੫. ਧਨ। ੬. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ....
ਸੰ. सामग्री. ਸਮ- ਅਗ੍ਰ. ਸੰਗ੍ਯਾ- ਪੂਰਾਪਨ. ਸੰਪੂਰਣਤਾ। ੨. ਕਾਰਣਾਂ ਦਾ ਸਮੁਦਾਯ. ਕਾਰਜ ਸਿੱਧ ਕਰਨ ਦੇ ਕਾਰਣ. "ਸਚ ਤੇਰੀ ਸਾਮਗਰੀ." (ਸੂਹੀ ਮਃ ੫) ੩. ਸਾਮਾਨ. ਵਸਤੁ....
ਦੇਖੋ, ਕਛੁਕ. "ਕਛੁ ਬਿਗਰਿਓ ਨਾਹਨ ਅਜਹੁ ਜਾਗ." (ਬਸੰ ਮਃ ੯) ੨. ਸੰਗ੍ਯਾ- ਕੱਛਪ. ਕੱਛੂ। ੩. ਕੱਛਪ ਅਵਤਾਰ. "ਆਪੇ ਮਛੁ ਕਛੁ ਕਰਣੀਕਰੁ." (ਮਾਰੂ ਸੋਲਹੇ ਮਃ ੧)...
ਵਿ- ਸਾਥੀ। ੨. ਸੰਬੰਧੀ. "ਮਿਥਿਆ ਸੰਗਿ ਸੰਗਿ ਲਪਟਾਏ." (ਆਸਾ ਮਃ ੫) ਝੂਠੇ ਸੰਗੀ ਸਾਥ ਲਪਟਾਏ। ੩. ਵ੍ਯ- ਸਾਥ. ਨਾਲ. "ਭਰੀਐ ਮਤਿ ਪਾਪਾ ਕੈ ਸੰਗਿ." (ਜਪੁ) ੪. ਨਾਲੋਂ. ਸਾਥ ਸੇ. "ਤੁਮ ਸਿਉ ਜੋਰਿ ਅਵਰ ਸੰਗਿ ਤੋਰੀ." (ਸੋਰ ਰਵਿਦਾਸ)...
ਵ੍ਯ- ਨਾਂ. ਨਹੀਂ. "ਨਾਹੀ ਬਿਨ ਹਰਿਨਾਉ ਸਰਬਸਿਧਿ." (ਪ੍ਰਭਾ ਮਃ ੫) ੨. ਨ੍ਹਾਉਂਦਾ. ਸਨਾਨ ਕਰਦਾ. "ਬਾਹਰਿ ਕਾਹੇ ਨਾਹਿ?" (ਰਾਮ ਮਃ ੧) ੩. ਅ਼. [ناہی] ਵਰਜਣ ਵਾਲਾ. ਪ੍ਰਤਿਬੰਧਕ. "ਠਾਹੀ ਦੇਖਿ ਨ ਭਾਜੀਐ, ਪਰਮ ਸਿਆਨਪ ਏਹ." (ਗਉ ਬਾਵਨ ਕਬੀਰ) ਪ੍ਰਤਿਬੰਧਕਾਂ ਨੂੰ ਦੇਖਕੇ ਪਿੱਛੇ ਨਾ ਹਟੀਏ। ੪. ਡਿੰਗ. ਸੰਗ੍ਯਾ- ਨਾਭੀ. ਤੁੰਨ. ਧੁੰਨੀ....
ਕ੍ਰਿ- ਗਮਨ ਕਰਨਾ. ਤੁਰਨਾ. "ਚਲਾਂ ਤ ਭਿਜੈ ਕੰਬਲੀ." (ਸ. ਫਰੀਦ) ੨. ਵਸ਼ ਚਲਣਾ. ਜ਼ੋਰ ਪੁੱਗਣਾ. "ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ?" (ਵਾਰ ਸ੍ਰੀ ਮਃ ੧) "ਜੀਵਜੰਤੁਨ ਕਾ ਚਲੀ? ਚਿਤ ਲੇਤ ਚੋਰ ਸੁ ਮੈਨ." (ਪਾਰਸਾਵ) ਪ੍ਰਾਣੀਆਂ ਦੀ ਕੀ ਸ਼ਕਤਿ ਹੈ? ਮੈਨ (ਕਾਮ) ਦਾ ਭੀ ਚਿੱਤ ਚੁਰਾ ਲੈਂਦੀ ਹੈ....
ਸੰ. ਧਨਿਕਾ. ਸੰਗ੍ਯਾ- ਜੁਆਨ ਇਸਤ੍ਰੀ। ੨. ਭਾਵ- ਰੂਹ. "ਭੀਤਰਿ ਬੈਠੀ ਸਾ ਧਨਾ." (ਗਉ ਮਃ ੧)...
ਸੰ. ਦ੍ਰਵ੍ਯ. ਸੰਗ੍ਯਾ- ਵਸਤੁ. ਪਦਾਰਥ। ੨. ਧਨ. ਦੌਲਤ. "ਕਰਿ ਅਨਰਥ ਦਰਬੁ ਸੰਚਿਆ ਸੋ ਕਾਰਜ ਕੇਤੁ?" (ਵਾਰ ਜੈਤ) ੩. ਸਾਮਗ੍ਰੀ. "ਪਾਵਕ ਵਿਖੈ ਦਰਬ ਕੋ ਡਾਰੇ." (ਗੁਪ੍ਰਸੂ) ਘੀ ਜੌਂ ਖੰਡ ਮੇਵਾ ਆਦਿ ਸਾਮਗ੍ਰੀ। ੪. ਦਵਾਈ. ਔਖਧ। ੫. ਸ਼ਰਾਬ. ਮਦਿਰਾ। ੬. ਵੈਸ਼ੇਸਿਕ ਦੇ ਮਤ ਅਨੁਸਾਰ- ਪ੍ਰਿਥਿਵੀ, ਜਲ. ਅਗਨਿ, ਪਵਨ, ਆਕਾਸ਼ ਕਾਲ, ਦਿਸ਼ਾ, ਆਤਮਾ ਅਤੇ ਮਨ, ਜੋ ਗੁਣਾਂ ਦਾ ਆਸ਼੍ਰਯ ਹਨ। ੭. ਸੰ. ਦਰ੍ਵ. ਰਾਖਸ। ੮. ਵਿ- ਹਿੰਸਾ ਕਰਨ ਵਾਲਾ. ਹਿੰਸਕ....