dhēsūदेसू
ਭਿੱਖੀ ਦਾ ਵਸਨੀਕ ਸੁਲਤਾਨ ਉਪਾਸਕ, ਚਾਹਲ ਜੱਟ, ਜੋ ਪਿੰਡ ਦਾ ਚੌਧਰੀ ਸੀ. ਇਹ ਗੁਰੂ ਤੇਗਬਹਾਦੁਰ ਜੀ ਦਾ ਸਿਖ ਹੋਇਆ. ਸਤਿਗੁਰੂ ਨੇ ਇਸ ਨੂੰ ਪੰਜ ਤੀਰ ਬਖਸ਼ੇ, ਪਰ ਇਹ ਇਸਤ੍ਰੀ ਦੀ ਕੁਸੰਗਤ ਕਰਕੇ ਸਿੱਖੀ ਤੋਂ ਵਿਮੁਖ ਹੋ ਗਿਆ.
भिॱखी दा वसनीक सुलतान उपासक, चाहल जॱट, जो पिंड दा चौधरी सी. इह गुरू तेगबहादुर जी दा सिख होइआ. सतिगुरू ने इस नूं पंज तीर बखशे, पर इह इसत्री दी कुसंगत करके सिॱखी तों विमुख हो गिआ.
ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਥਾਣਾ ਮਾਨਸਾ ਵਿੱਚ ਇੱਕ ਕਸਬਾ ਹੈ, ਜੋ ਰੇਲਵੇ ਸਟੇਸ਼ਨ ਨਰੇਂਦ੍ਰਪੁਰੇ ਤੋਂ ਅੱਠ ਮੀਲ ਉੱਤਰ ਹੈ. ਇਸ ਤੋਂ ਉੱਤਰ ਪੱਛਮ ਪਾਸ ਹੀ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਨੇ ਇੱਥੇ ੧੦. ਦਿਨ ਨਿਵਾਸ ਕੀਤਾ. ਇੱਥੋਂ ਦੇ ਤਖਾਣਾਂ ਅਤੇ ਬਾਣੀਆਂ ਨੇ ਸੇਵਾ ਕੀਤੀ. ਚੌਧਰੀ ਗੈਂਡਾ ਚਾਹਲ ਗੋਤ ਦਾ ਜੋ ਸੁਲਤਾਨ ਦਾ ਉਪਾਸਕ ਸੀ ਸਤਿਗੁਰਾਂ ਦਾ ਉਪਦੇਸ਼ ਸੁਣਕੇ ਸਿੱਖ ਹੋਇਆ. ਮੰਦਿਰ ਸੁੰਦਰ ਬਣਿਆ ਹੋਇਆ ਹੈ, ਜਿਸ ਦੀ ਸੇਵਾ ਮਹਾਰਾਜਾ ਕਰਮਸਿੰਘ ਪਟਿਆਲਾਪਤਿ ਨੇ ਕਰਾਈ ਹੈ. ਪਾਸ ਰਹਾਇਸ਼ੀ ਮਕਾਨ ਹਨ. ਗੁਰਦ੍ਵਾਰੇ ਨਾਲ ੧੪੦ ਘੁਮਾਉਂ ਜ਼ਮੀਨ ਅਤੇ ੮੦ ਰੁਪਯੇ ਸਾਲਾਨਾ ਪਟਿਆਲੇ ਵੱਲੋਂ ਹਨ. ਪੁਜਾਰੀ ਸਿੰਘ ਹੈ....
ਵਸਣ ਵਾਲਾ. ਨਿਵਾਸ ਕਰਤਾ ਦੇਖੋ, ਵਸਕੀਨ....
ਅ਼. [سُلطان] ਸੁਲਤ਼ਾਨ. ਸੰਗ੍ਯਾ- ਦਲੀਲ. ਯੁਕ੍ਤਿ। ੨. ਪ੍ਰਬਲ ਹੋਣਾ। ੩. ਬਾਦਸ਼ਾਹ. "ਸੁਲਤਾਨ ਹੋਵਾ ਮੇਲਿ ਲਸਕਰ." (ਸ੍ਰੀ ਮਃ ੧) ਸਭ ਤੋਂ ਪਹਿਲਾਂ "ਸੁਲਤਾਨ" ਪਦਵੀ ਮਹਮੂਦ ਗਜਨਵੀ ਨੇ ਧਾਰਨ ਕੀਤੀ ਹੈ। ੪. ਇੱਕ ਮੁਸਲਮਾਨ ਪੀਰ, ਜਿਸ ਦੇ ਨਾਉਂ ਸਖੀ ਸਰਵਰ, ਲਖਦਾਤਾ, ਲਾਲਾਂ ਵਾਲਾ, ਧੌਂਕਲੀਆ ਆਦਿਕ ਪ੍ਰਸਿੱਧ ਹਨ. ਸੁਲਤਾਨ ਦਾ ਅਸਲ ਨਾਉਂ ਸੈਯਦ ਅਹਮਦ ਸੀ. ਇਹ ਇੱਕ ਬਗਦਾਦੀ ਦਾ ਪੁਤ੍ਰ ਸੀ. ਇਸ ਦਾ ਬਾਪ ਸਿਆਲਕੋਟ ਪਿੰਡ ਵਿੱਚ, ਜੋ ਮੁਲਤਾਨ ਤੋਂ ੧੨. ਮੀਲ ਪੂਰਵ ਹੈ, ਸਨ ੧੨੨੦ ਨੂੰ ਆਬਾਦ ਹੋਇਆ ਸੀ. ਸੁਲਤਾਨ ਦੇ ਥਾਨਾਂ ਨੂੰ ਪੀਰਖਾਨਾ ਆਖਦੇ ਹਨ, ਜੋ ਪੰਜਾਬ ਦੇ ਬਹੁਤ ਪਿੰਡਾਂ ਵਿੱਚ ਹਨ. ਵੀਰਵਾਰ ਨੂੰ ਸੁਲਤਾਨੀਏ ਪੀਰਖਾਨੇ ਜਮਾ ਹੁੰਦੇ ਹਨ ਅਰ ਭੇਟਾ ਚੜ੍ਹਾਉਂਦੇ ਹਨ. ਇਸ ਦੀ ਮੁੱਖ ਭੇਟਾ ਰੋਟ ਹੈ. ਇਹ ਵਡੀ ਰੋਟੀ, ਜਿਸ ਦਾ ਵਜਨ ਸਵਾ ਮਣ ਤੀਕ ਹੁੰਦਾ ਹੈ, ਜ਼ਮੀਨ ਤਪਾਕੇ ਪਕਾਈ ਜਾਂਦੀ ਹੈ. ਇਸ ਨੂੰ ਗੁੜ ਨਾਲ ਚੋਪੜਕੇ ਪੀਰ ਅੱਗੇ ਅਰਪਦੇ ਹਨ. ਭਿਰਾਈ (ਸੁਲਤਾਨ ਦਾ ਪੁਜਾਰੀ) ਦਰੂਦ ਪੜ੍ਹਕੇ ਕੁਝ ਰੋਟੀ ਆਪ ਲੈ ਲੈਂਦਾ ਹੈ ਅਤੇ ਕੁਝ ਉਪਾਸਕਾਂ ਨੂੰ ਦੇ ਦਿੰਦਾ ਹੈ. ਸੁਲਤਾਨ ਦੀ ਕਬਰ ਨਗਾਹੇ ਪਿੰਡ (ਜਿਲਾ ਡੇਰਾਗਾਜੀਖਾਂ) ਵਿੱਚ ਹੈ, ਜੋ ਈਸਵੀ ਤੇਰਵੀਂ ਸਦੀ ਵਿੱਚ ਬਣੀ ਹੈ. ਇਸ ਥਾਂ ਸੁਲਤਾਨ ਦੀ ਇਸਤ੍ਰੀ ਬੀਬੀ ਬਾਈ ਦੀ ਕਬਰ ਭੀ ਹੈ. ਸੁਲਤਾਨ ਦੇ ਤਿੰਨ ਸੇਵਕਾਂ ਦੀ ਔਲਾਦ ਪੂਜਾ ਲੈਂਦੀ ਹੈ ਜੋ ੧੬੫੦ ਹਿੱਸਿਆਂ ਵਿੱਚ ਵੰਡੀਦੀ ਹੈ. ਨਗਾਹੇ ਤੋਂ ਦੂਜੇ ਦਰਜੇ ਸੁਲਤਾਨ ਦਾ ਪੀਰਖਾਨਾ ਧੌਂਕਲ ਪਿੰਡ ਵਿੱਚ (ਵਜੀਰਾਬਾਦ ਪਾਸ) ਹੈ. ਇਸ ਤੋਂ ਹੀ ਪੀਰ ਦਾ ਨਾਉਂ ਧੌਂਕਲੀਆ ਹੋ ਗਿਆ ਹੈ....
ਸੰ. उपासक. ਵਿ- ਪਾਸ ਬੈਠਣ ਵਾਲਾ. ਸੇਵਕ। ੨. ਪੂਜਾ ਕਰਨਵਾਲਾ। ੩. ਭਗਤ....
ਇੱਕ ਜੱਟ ਗੋਤ੍ਰ। ੨. ਜ਼ਿਲਾ ਤਸੀਲ ਲਹੌਰ, ਥਾਣਾ ਬਰਕੀ ਦਾ ਇੱਕ ਪਿੰਡ. ਇਸ ਪਿੰਡ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦ੍ਵਾਰਾ ਹੈ. ਇੱਥੇ ਗੁਰੂ ਜੀ ਨੇ ਨਾਨਕੇ ਸਨ, ਇਸ ਲਈ ਸਤਿਗੁਰੂ ਕਈ ਵੇਰ ਆਏ. ਬੀਬੀ ਨਾਨਕੀ ਜੀ ਦਾ ਜਨਮ ਭੀ ਇੱਥੇ ਹੀ ਹੋਇਆ ਸੀ. ਸਾਧਾਰਣ ਜੇਹਾ ਗੁਰਦ੍ਵਾਰਾ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਸਿੰਘ ਪੁਜਾਰੀ ਹੈ. ੩੦ ਵਿੱਘੇ ਦੇ ਕ਼ਰੀਬ ਜ਼ਮੀਨ ਹੈ. ਰੇਲਵੇ ਸਟੇਸ਼ਨ "ਛਾਉਣੀ ਲਹੌਰ." ਤੋਂ ਅੱਠ ਮੀਲ ਅਗਨਿਕੋਣ ਹੈ....
ਇੱਕ ਜਾਤਿ, ਜੋ ਰਾਜਪੂਤਾਂ ਦੀ ਸ਼ਾਖ਼ ਹੈ. ਜੱਟ, ਹਿੰਦ ਵਿੱਚ ਮੱਧ ਏਸ਼ੀਆ ਤੋਂ ਆਕੇ ਪੱਛਮੀ ਹਿੰਦੁਸਤਾਨ ਵਿੱਚ ਆਬਾਦ ਹੋਏ ਸਨ. ਕਰਨਲ ਟਾਡ ਨੇ ਜੱਟਾਂ ਨੂੰ ਯਦੁਵੰਸ਼ੀ ਦੱਸਿਆ ਹੈ. ਇਤਿਹਾਸਕਾਰਾਂ ਨੇ ਇਸੇ ਜਾਤਿ ਦੇ ਨਾਮ Jit- Jute- Getae ਆਦਿ ਲਿਖੇ ਹਨ. ਇਸ ਜਾਤਿ ਦੇ ਬਹੁਤ ਲੋਕ ਖੇਤੀ ਦਾ ਕੰਮ ਕਰਦੇ ਹਨ. ਫ਼ੌਜੀ ਕੰਮ ਲਈ ਭੀ ਇਹ ਬਹੁਤ ਪ੍ਰਸਿੱਧ ਹਨ. ਜੱਟ ਕੱਦਾਵਰ, ਬਲਵਾਨ, ਨਿਸਕਪਟ, ਸ੍ਵਾਮੀ ਦੇ ਭਗਤ ਅਤੇ ਉਦਾਰ ਹੁੰਦੇ ਹਨ....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਦੇਖੋ, ਚਉਧਰੀ। ੨. ਸੂਰੀ ਗੋਤ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋ ਕੇ ਆਤਮ- ਗ੍ਯਾਨੀ ਅਤੇ ਪ੍ਰਸਿੱਧ ਉਪਕਾਰੀ ਹੋਇਆ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਦੇਖੋ, ਤੇਗਬਹਾਦੁਰ ਸਤਿਗੁਰੂ। ੨. ਵਿ- ਤਲਵਾਰ ਚਲਾਉਣ ਵਿੱਚ ਦਿਲੇਰ ਅਤੇ ਨਿਪੁਣ. ਤਲਵਾਰ ਦਾ ਧਨੀ. "ਸ੍ਰੀ ਗੁਰੂ ਤੇਗਬਹਾਦੁਰ ਨੰਦਨ, ਤੇਗਬਹਾਦੁਰ ਯੌਂ ਸੁਧ ਪਾਈ." (ਗੁਪ੍ਰਸੂ)...
ਸੰ. शिष्य. ਸ਼ਿਸ਼੍ਯ. ਸੰਗ੍ਯਾ- ਜੋ ਸ਼ਾਸਨ (ਉਪਦੇਸ਼) ਯੋਗ ਹੋਵੇ. ਚੇਲਾ. ਸ਼ਾਗਿਰਦ। ੨. ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਨੁਗਾਮੀ ਜਿਸ ਨੇ ਸਤਿਗੁਰੂ ਨਾਨਕ ਦੇਵ ਦਾ ਸਿੱਖ ਧਰਮ ਧਾਰਨ ਕੀਤਾ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਪਣਾ ਧਰਮਗ੍ਰੰਥ ਮੰਨਦਾ ਅਤੇ ਦਸ ਸਤਿਗੁਰਾਂ ਨੂੰ ਇੱਕ ਰੂਪ ਜਾਣਦਾ ਹੈ. "ਗੁਰੁ ਸਤਿਗੁਰ ਕਾ ਜੋ ਸਿੱਖ ਅਖਾਏ xxx ਜੋ ਸਾਸ ਗਿਰਾਸ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖ ਗੁਰੂ ਮਨਿ ਭਾਵੈ." (ਵਾਰ ਗਉ ੧. ਮਃ ੪) "ਆਪ ਛਡਿ ਸਦਾ ਰਹੈ ਪਰਣੈ ਗੁਰ ਬਿਨ ਅਵਰੁ ਨਾ ਜਾਣੈ ਕੋਇ। ਕਹੈ ਨਾਨਕ ਸੁਣਹੁ ਸੰਤਹੁ, ਸੋ ਸਿਖ ਸਨਮੁਖ ਹੋਇ." (ਆਨੰਦ) ਦੇਖੋ, ਸਿੱਖ। ੩. ਸਿਕ੍ਸ਼ਾ. ਉਪਦੇਸ਼. "ਜੇ ਇੱਕ ਗੁਰ ਕੀ ਸਿਖ ਸੁਣੀ." (ਜਪੁ) "ਗੁਰੁ ਤੁਠਾ ਸਿਖ ਦੇਵੈ ਮੇਰੇ ਭਾਈ." (ਆਸਾ ਮਃ ੪) ੪. ਸ਼ਿਖਾ. ਚੋਟੀ. "ਮੂੰਡ ਮੁਡਾਇ ਜਟਾ ਸਿਖ ਬਾਂਧੀ." (ਮਾਰੂ ਅਃ ਮਃ ੧)...
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਸੰ. तीर. ਧਾ- ਪੂਰਨ ਕਰਨਾ, ਪਾਰ ਲਾਉਣਾ। ੨. ਸੰਗ੍ਯਾ- ਨਦੀ ਦਾ ਕਿਨਾਰਾ. ਕੰਢਾ. ਤਟ. ਪਾਣੀ ਦੀ ਧਾਰ ਤੋਂ ਪੰਜਾਹ ਹੱਥ ਤੀਕ ਦਾ ਅਸਥਾਨ. "ਗੰਗਾ ਤੀਰ ਜੁ ਘਰੁ ਕਰਹਿ." (ਸ. ਕਬੀਰ) ੨. ਕ੍ਰਿ. ਵਿ- ਪਾਸ. ਨੇੜੇ. "ਨਾ ਲਾਗੈ ਜਮ ਤੀਰ." (ਸ੍ਰੀ ਅਃ ਮਃ ੧) ੩. ਸੰ. ਤੀਰੁ. ਸ਼ਿਵ ਦੀ ਸ੍ਤੁਤਿ. "ਕਾਹੂ ਤੀਰ ਕਾਹੂ ਨੀਰ ਕਾਹੂ ਬੇਦਬੀਚਾਰ." (ਗਉ ਮਃ ੫) ਕਿਸੇ ਨੂੰ ਸ਼ਿਵਭਗਤਿ, ਕਿਸੇ ਨੂੰ ਤੀਰਥਸੇਵਨ, ਕਿਸੇ ਨੂੰ ਵੇਦਾਭ੍ਯਾਸ ਦਾ ਪ੍ਰੇਮ ਹੈ। ੪. ਫ਼ਾ. [تیر] ਸੰਗ੍ਯਾ- ਵਾਣ. ਸ਼ਰ. ਸੰ. ਤੀਰਿਕਾ. "ਮੇਰੈ ਮਨਿ ਪ੍ਰੇਮ ਲਗੇ ਹਰਿ ਤੀਰ." (ਗੌਡ ਮਃ ੪) ੫. ਗੋਲੀ. "ਤੁਫੰਗ ਕੈਸੇ ਤੀਰ ਹੈਂ" (ਰਾਮਾਵ) ੬. ਗਜ਼। ੭. ਤੱਕੜੀ ਦੀ ਡੰਡੀ। ੮. ਸ਼ਤੀਰ. ਬਾਲਾ। ੯. ਪਾਰਾ। ੧੦. ਬਿਜਲੀ। ੧੧. ਸ਼ੋਭਾ। ੧੨. ਹਲ ਦਾ ਫਾਲਾ। ੧੩. ਕ੍ਰੋਧ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸੰਗ੍ਯਾ- ਸਿਖ੍ਯਾ ਧਾਰਨ ਕੀ ਕ੍ਰਿਯਾ। ੨. ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪੱਧਤਿ. "ਗੁਰੁਸਿੱਖੀ ਦਾ ਲਿੱਖਣਾ ਲੱਖ ਨ ਚਿਤ੍ਰਗੁਪਤ ਲਿਖ ਜਾਣੈ." (ਭਾਗੁ) "ਬਿਨ ਸਿੱਖੀ ਤਰਬੋ ਕਹਾਂ ਜਗਸਾਗਰ ਭਾਰਾ." (ਗੁਪ੍ਰਸੂ) ਦੇਖੋ, ਸਿੱਖਧਰਮ....
ਵਿ- ਵਿਰੁੱਧ (ਦੂਜੇ ਪਾਸੇ) ਹੈ ਜਿਸ ਦਾ ਮੁਖ। ੨. ਮੁਖ਼ਾਲਿਫ਼. ਦੁਸ਼ਮਨ। ੩. ਬਹਿਰਮੁਖ. ਮਨਮੁਖ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....