vimukhaविमुख
ਵਿ- ਵਿਰੁੱਧ (ਦੂਜੇ ਪਾਸੇ) ਹੈ ਜਿਸ ਦਾ ਮੁਖ। ੨. ਮੁਖ਼ਾਲਿਫ਼. ਦੁਸ਼ਮਨ। ੩. ਬਹਿਰਮੁਖ. ਮਨਮੁਖ.
वि- विरुॱध (दूजे पासे) है जिस दा मुख। २. मुख़ालिफ़. दुशमन। ३. बहिरमुख. मनमुख.
ਦੇਖੋ, ਬਿਰੁੱਧ....
ਕ੍ਰਿ. ਵਿ- ਕੋਲ. ਨੇੜੇ. ਸਮੀਪ. "ਸਰਬ ਚਿੰਤ ਤੁਧੁ ਪਾਸੇ." (ਬਿਲਾ ਮਃ ੧) ੨. ਪਾਸਾ ਦਾ ਬਹੁਵਚਨ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਮੂੰਹ. "ਮੁਖ ਤੇ ਪੜਤਾ ਟੀਕਾ ਸਹਿਤ." (ਰਾਮ ਮਃ ੫) ੨. ਚੇਹਰਾ. "ਮੁਖ ਊਜਲ ਮਨੁ ਨਿਰਮਲੁ ਹੋਈ ਹੈ." (ਟੋਡੀ ਮਃ ੫)#੩. ਉਪਾਇ. ਯਤਨ। ੪. ਦਰਵਾਜ਼ਾ। ੫. ਵਿਮੁਖ੍ਯ. ਪ੍ਰਧਾਨ. ਮੁਖੀਆ....
ਅ਼. [مُخالِف] ਵਿ- ਖ਼ਿਲਾਫ਼ (ਉਲਟ) ਕਰਨ ਵਾਲਾ. ਵਿਰੁੱਧ. ਪ੍ਰਤਿਕੂਲ। ੨. ਸੰਗ੍ਯਾ- ਦੁਸ਼ਮਨ. ਵਿਰੋਧੀ....
ਫ਼ਾ. [دُشمن] ਦੁਸ਼ਮਨ. ਸੰਗ੍ਯਾ- ਵੈਰੀ. ਸ਼ਤ੍ਰੁ. ਦੂਸਿਤ ਹੈ ਮਨ ਜਿਸ ਦਾ. "ਦੂਤ ਦੁਸਮਣ ਸਭ ਸਜਣ ਹੋਏ." (ਮਾਝ ਮਃ ੫) "ਦੁਸਮਨ ਕਢੇ ਮਾਰਿ." (ਵਾਰ ਮਾਝ ਮਃ ੧)...
ਸੰ. ਵਹਿਮੁਖ. ਵਿ- ਵਿਮੁਖ. ਜਿਸ ਦਾ ਮੁਖ ਬਾਹਰ ਵੱਲ ਹੈ। ੨. ਜਿਸ ਦਾ ਧਿਆਨ ਦੂਜੇ ਪਾਸੇ ਹੈ। ੩. ਜਿਸ ਦੀ ਲਗਨ ਬਾਹਿਰ ਦੇ ਵਿਸਿਆਂ ਵੱਲ ਹੈ....
ਮਨ (ਨਾ) ਮੁਖ. ਵਿਮੁਖ. ਗੁਰਮਤ ਤੋਂ ਉਲਟ. "ਸੇ ਮਨਮੁਖੁ ਜੋ ਸ਼ਬਦੁ ਨਾ ਪਛਾਣਹਿ। ਗੁਰ ਕੇ ਭੈ ਕੀ ਸਾਰ ਨ ਜਾਣਹਿ।।" (ਮਾਰੂ ਸੋਲਹੇ ਮਃ ੩) ੨. ਜਿਸ ਨੇ ਆਪਣੇ ਮਨ (ਸੰਕਲਪ) ਨੂੰ ਹੀ ਮੁੱਖ ਜਾਣਿਆ ਹੈ. ਮਨਮਤ ਧਾਰਨ ਵਾਲਾ. "ਮਨਮੁਖ ਅਗਿਆਨੁ, ਦੁਰਮਤਿ ਅਹੰਕਾਰੀ." (ਮਃ ੩. ਵਾਰ ਗਉ ੧)...