dhūnaदून
ਵਿ- ਦ੍ਵਿਗੁਣ. ਦੁਣਾ. "ਦਿਨਪ੍ਰਤਿ ਦੁਨ ਚਊਨ ਬਿਸਾਲਾ." (ਨਾਪ੍ਰ) ਦੇਖੋ, ਦੂਣ। ੨. ਸੰਗ੍ਯਾ- ਦੋ ਪਹਾੜਾਂ ਦੇ ਵਿਚਕਾਰਲਾ ਮੈਦਾਨ ਅਥਵਾ ਘਾਟੀ. Valley. ਸੰ. ਦ੍ਰੋਣਿ. ਜੈਸੇ- ਦੇਹਰਾ ਦੁਨ. "ਕਿਤਕ ਪਹਾਰਨ ਕੀ ਜਹਿਂ ਦੂਨ." (ਗੁਪ੍ਰਸੂ) ੩. ਸੰ. ਵਿ- ਜਲਿਆ ਹੋਇਆ। ੪. ਦੁਖੀ। ੫. ਅ਼. [دوُن] ਹ਼ਕ਼ੀਰ. ਕਮੀਨਾ। ੬. ਵ੍ਯ- ਬਿਨਾ. ਬਗ਼ੈਰ.
वि- द्विगुण. दुणा. "दिनप्रति दुन चऊन बिसाला." (नाप्र) देखो, दूण। २. संग्या- दो पहाड़ां दे विचकारला मैदान अथवा घाटी. Valley. सं. द्रोणि. जैसे- देहरा दुन. "कितक पहारन की जहिं दून." (गुप्रसू) ३. सं. वि- जलिआ होइआ। ४. दुखी। ५. अ़. [دوُن] ह़क़ीर. कमीना। ६. व्य- बिना. बग़ैर.
ਕ੍ਰਿ. ਵਿ- ਪ੍ਰਤਿਦਿਨ. ਨਿਤ੍ਯ. ਹਮੇਸ਼ਹ. "ਦਿਨਪ੍ਰਤਿ ਕਰੈ ਕਰੈ ਪਛੁਤਾਪੈ." (ਧਨਾ ਮਃ ੫)...
ਵਿ- ਚਤੁਰ੍ਗ. ਚੌਗੁਣਾ. ਚਹਾਰਚੰਦ. ਚੋਗੁਨੀ. ਚਹਾਰ ਗੁਨੀ. "ਦੂਣ ਚਊਣੀ ਦੇ ਵਡਿਆਈ." (ਸੋਰ ਮਃ ੫) "ਦਿਨ ਪ੍ਰਤਿ ਦੂਨ ਚਊਨ ਵਿਸਾਲਾ." (ਨਾਪ੍ਰ)....
ਵਿ- ਦ੍ਵਿਗੁਣ. ਦੁਗੁਣਾ. "ਦੂਣ ਚਊਣੀ ਦੇ ਵਡਿਆਈ." (ਸੋਰ ਮਃ ੫) ੨. ਦੇਖੋ, ਦੂਨ ੨....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [میدان] ਸੰਗ੍ਯਾ- ਜ਼ਮੀਨ ਦੀ ਸਾਫ ਪੱਧਰ ਸਤ਼ਹ਼. "ਮਨ ਮੈਦਾਨ ਕਰਿ, ਟੋਏ ਟਿਬੇ ਲਾਹ." (ਸ. ਫਰੀਦ)...
ਵ੍ਯ- ਯਾ. ਵਾ. ਕਿੰਵਾ. ਜਾਂ....
ਸੰਗ੍ਯਾ- ਪਤਲਾ ਖੱਦਰ। ੨. ਪਹਾੜੀ ਰਾਹ ਪਰਬਤ ਦਾ ਦਰਾ. "ਘਾਟੀ ਚੜਤ ਬੈਲ ਇਕੁ ਥਾਕਾ." (ਗਉ ਕਬੀਰ) ਪਾਪਰੂਪੀ ਬੈਲ ਨਾਮ ਦਾ ਅਭ੍ਯਾਸਰੂਪ ਘਾਟੀ ਚੜ੍ਹਦਾ ਹੁਣ ਸਫਰ ਕਰਨੋਂ ਠਹਿਰ ਗਿਆ ਹੈ....
ਸੰਗ੍ਯਾ- ਦ੍ਰੋਣ ਦਾ ਪੁਤ੍ਰ, ਅਸ਼੍ਵਥਾੱਮਾ, "ਨਹਿ ਭੀਖਮ ਦ੍ਰੋਣ ਕ੍ਰਿਪਾ ਅਰੁ ਦ੍ਰੋਣਿ." (ਚੰਡੀ ੧) ੨. ਪਹਾੜਾਂ ਦੀ ਦੂਣ। ੩. ਇੱਕ ਪੁਰਾਣਾ ਤੋਲ, ਜੋ ੧੨੮ ਸੇਰ ਕੱਚੇ ਦਾ ਹੁੰਦਾ ਸੀ....
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਸੰਗ੍ਯਾ- ਦੇਹ (ਸ਼ਰੀਰ) ਦਾ ਹੋਇਆ ਹੈ ਅੰਤਿਮ ਸੰਸਕਾਰ ਜਿਸ ਥਾਂ. ਸਮਾਧਿ। ੨. ਸਮਾਧਿ ਤੇ ਬਣਾਇਆ ਹੋਇਆ ਮੰਦਿਰ। ੩. ਦੇਵਗ੍ਰਿਹ. ਦੇਵਤਾ ਦਾ ਘਰ ਦੇਵਮੰਦਿਰ. "ਦੇਹਰਾ ਮਸੀਤ ਸੋਈ." (ਅਕਾਲ)...
ਕਿ. ਵਿ- ਕਿਯਤ. ਕਿਤਨਾ. ਕਿਸਕ਼ਦਰ....
ਦੇਖੋ, ਜਁਹ...
ਵਿ- ਦ੍ਵਿਗੁਣ. ਦੁਣਾ. "ਦਿਨਪ੍ਰਤਿ ਦੁਨ ਚਊਨ ਬਿਸਾਲਾ." (ਨਾਪ੍ਰ) ਦੇਖੋ, ਦੂਣ। ੨. ਸੰਗ੍ਯਾ- ਦੋ ਪਹਾੜਾਂ ਦੇ ਵਿਚਕਾਰਲਾ ਮੈਦਾਨ ਅਥਵਾ ਘਾਟੀ. Valley. ਸੰ. ਦ੍ਰੋਣਿ. ਜੈਸੇ- ਦੇਹਰਾ ਦੁਨ. "ਕਿਤਕ ਪਹਾਰਨ ਕੀ ਜਹਿਂ ਦੂਨ." (ਗੁਪ੍ਰਸੂ) ੩. ਸੰ. ਵਿ- ਜਲਿਆ ਹੋਇਆ। ੪. ਦੁਖੀ। ੫. ਅ਼. [دوُن] ਹ਼ਕ਼ੀਰ. ਕਮੀਨਾ। ੬. ਵ੍ਯ- ਬਿਨਾ. ਬਗ਼ੈਰ....
ਵਿ- ਦੁਃਖਿਤ. ਦੁਃਖਾਰਤ. ਦੁੱਖ ਵਾਲਾ "ਦੁਖੀਏ ਕਾ ਮਿਟਾਵਹੁ ਪ੍ਰਭੁ ਸੋਗ." (ਭੈਰ ਮਃ ੫)...
ਫ਼ਾ [کمین] ਵਿ- ਥੋੜਾ. ਤੁੱਛ। ੨. ਅਦਨਾ. ਘਟੀਆ. ਨੀਚ. "ਮਨ ਕਮੀਨ ਕਮਤਰੀਨ." (ਵਾਰ ਮਲਾ ਮਃ ੧) "ਬਿਨਸੇ ਤਨ ਤੇ ਸਬ ਕਾਮ ਕਮੀਨੋ." (ਗੁਰੁਸੋਭਾ)...
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਫ਼ਾ. [بغیر] ਵ੍ਯ- ਬਿਨਾ. ਸਿਵਾਯ....