dhukhiāदुखिआ
ਦੁਖੀ ਹੋਇਆ. ਦੁਖੀ ਕੀਤਾ. ਦੁਃਖਿਤ ਕੀਤਾ. "ਚੰਦ੍ਰਹਾਸ ਦੁਖਿਆ ਧ੍ਰਿਸਟਬੁਧੀ." (ਨਟ ਅਃ ਮਃ ੪) ਦੇਖੋ, ਚੰਦ੍ਰਹਾਸ ੪.
दुखी होइआ. दुखी कीता. दुःखित कीता. "चंद्रहास दुखिआ ध्रिसटबुधी." (नट अः मः ४) देखो, चंद्रहास ४.
ਵਿ- ਦੁਃਖਿਤ. ਦੁਃਖਾਰਤ. ਦੁੱਖ ਵਾਲਾ "ਦੁਖੀਏ ਕਾ ਮਿਟਾਵਹੁ ਪ੍ਰਭੁ ਸੋਗ." (ਭੈਰ ਮਃ ੫)...
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰ. चन्द्रहास ਸੰਗ੍ਯਾ- ਚੰਦ੍ਰਮਾ ਜੇਹਾ ਹੈ ਹਾਸ (ਪ੍ਰਕਾਸ਼) ਜਿਸ ਦਾ, ਤਲਵਾਰ ਖੜਗ, ਇਹ ਸਕੇਲੇ ਦਾ ਹੁੰਦਾ ਹੈ. ਫੌਲਾਦ ਤੋਂ ਚੰਦ੍ਰਹਾਸ ਨਹੀਂ ਬਣਾਈਦਾ। ੨. ਰਾਵਣ ਦੀ ਖ਼ਾਸ ਤਲਵਾਰ, ਜੋ ਸ਼ਿਵ ਤੋਂ ਉਸ ਨੂੰ ਪ੍ਰਾਪਤ ਹੋਈ ਸੀ. "ਚੰਦ੍ਰਹਾਸ ਏਕੈਂ ਕਰ ਧਾਰੀ." (ਰਾਮਾਵ) ੩. ਚਾਂਦੀ. ਰਜਤ। ੪. ਇੱਕ ਦੱਖਣ ਦਾ ਰਾਜਾ, ਜਿਸ ਦੀ ਕਥਾ ਮਹਾਭਾਰਤ ਵਿੱਚ ਇਉਂ ਲਿਖੀ ਹੈ ਕਿ- ਚੰਦ੍ਰਹਾਸ ਦੇ ਮਾਤਾ ਪਿਤਾ ਛੋਟੀ. ਉਮਰ ਵਿੱਚ ਮਰ ਗਏ ਅਤੇ ਰਾਜ ਦੇ ਮੰਤ੍ਰੀ ਧ੍ਰਿਸ੍ਟਬੁੱਧ ਨੇ ਸਾਰੀ ਰਿਆਸਤ ਸਾਂਭ ਲਈ. ਇੱਕ ਦਿਨ ਕਿਸੇ ਜ੍ਯੋਤਿਸੀ ਨੇ ਬਾਲਕ ਚੰਦ੍ਰਹਾਸ ਨੂੰ ਦੇਖਕੇ ਆਖਿਆ ਕਿ ਇਹ ਚਕ੍ਰਵਰਤੀ ਰਾਜਾ ਹੋਵੇਗਾ. ਇਹ ਸੁਣਕੇ ਧ੍ਰਿਸ੍ਟਬੁੱਧਿ ਉਹ ਚਿੱਠੀ ਲੈ ਕੇ ਗਿਆ ਅਤੇ ਥਕੇਵਾਂ ਦੂਰ ਕਰਨ ਨੂੰ ਬਾਲਕ ਮਾਰਣ ਲਈ ਅਨੇਕ ਯਤਨ ਕਰਨੇ ਪਏ, ਪਰ ਕਰਤਾਰ ਨੇ ਉਸ ਦੀ ਰਖ੍ਯਾ ਕੀਤੀ. ਅੰਤ ਨੂੰ ਮੰਤ੍ਰੀ ਨੇ ਚੰਦ੍ਰਹਾਸ ਹੱਥ ਆਪਣੇ ਪੁਤ੍ਰ ਮਦਨ ਦੇ ਨਾਮ ਚਿੱਠੀ ਦਿੱਤੀ ਕਿ ਇਸ ਨੂੰ ਵਿਸ ਦੇਦਿਓ. ਚੰਦ੍ਰਹਾਸ ਲਈ ਮਦਨ ਦੇ ਬਾਗ਼ ਵਿੱਚ ਸੋਂ ਗਿਆ. ਮਦਨ ਦੀ ਭੈਣ ਵਿਸਯਾ ਬਾਗ ਵਿੱਚ ਆਈ ਉਸ ਨੇ ਸੁੱਤੇਪਏ ਚੰਦ੍ਰਹਾਸ ਦੀ ਸ਼ਕਲ ਦੇਖਕੇ ਪਤਿ ਧਾਰਣ ਦਾ ਪੱਕਾ ਸੰਕਲਪ ਕਰ ਲਿਆ. ਚੰਜਦ੍ਰਹਾਸ ਦੇ ਪੱਲੇ ਤੋਂ ਚਿੱਠੀ ਖੋਲ੍ਹਕੇ ਦੇਖੀ ਤਾਂ ਵਿਸਯਾ ਵਡੀ ਦੁਖੀ ਹੋਈ ਅਤੇ ਨੇਤ੍ਰ ਦੇ ਕੱਜਲ ਨਾਲ ਵਿਸ ਦੀ ਥਾਂ ਵਿਸਯਾ ਸ਼ਬਦ ਬਣਾਕੇ ਚਲੀ ਗਈ. ਚੰਦ੍ਰਹਾਸ ਜਾਗਕੇ ਮਦਨ ਪਾਸ ਪੁੱਜਾ ਅਤੇ ਚਿੱਠੀ ਦਿੱਤੀ. ਮਦਨ ਨੇ ਤੁਰਤ ਹੀ ਆਪਣੀ ਭੈਣ ਦੀ ਸ਼ਾਦੀ ਚੰਦ੍ਰਹਾਸ ਨਾਲ ਕਰ ਦਿੱਤੀ. ਇਹ ਸਭ ਮਾਲੂਮ ਕਰਕੇ ਧ੍ਰਿਸ੍ਟਬੁੱਧਿ ਨੂੰ ਅੱਗ ਲੱਗ ਗਈ. ਉਸ ਨੇ ਚੰਡਾਲਾਂ ਨੂੰ ਧਨ ਦੇ ਕੇ ਇਹ ਬ੍ਯੋਂਤ ਕੀਤੀ ਕਿ ਦੇਵਮੰਦਿਰ ਪੂਜਨ ਗਏ ਚੰਦ੍ਰਹਾਸ ਦਾ ਸਿਰ ਕੱਟ ਦਿੱਤਾ ਜਾਵੇ. ਦੈਵਯੋਗ ਨਾਲ ਮਦਨ, ਮੰਦਿਰ ਵਿੱਚ ਚੰਦ੍ਰਹਾਸ ਤੋਂ ਪਹਿਲਾਂ ਪੁੱਜਾ ਅਤੇ ਚੰਡਾਲਾਂ ਤੋਂ ਕ਼ਤਲ ਕੀਤਾ ਗਿਆ. "ਜਿਉ ਜਨ ਚੰਦ੍ਰਹਾਸੁ ਦੁਖਿਆ ਧ੍ਰਿਸਟਬੁਧੀ, ਅਪਨਾ ਘਰੁ ਲੂਕੀ ਜਾਰੇ." (ਨਟ ਅਃ ਮਃ ੪)...
ਦੁਖੀ ਹੋਇਆ. ਦੁਖੀ ਕੀਤਾ. ਦੁਃਖਿਤ ਕੀਤਾ. "ਚੰਦ੍ਰਹਾਸ ਦੁਖਿਆ ਧ੍ਰਿਸਟਬੁਧੀ." (ਨਟ ਅਃ ਮਃ ੪) ਦੇਖੋ, ਚੰਦ੍ਰਹਾਸ ੪....
ਦੇਖੋ, ਚੰਦ੍ਰਹਾਸ ੪....