dhivālaदिवाल
ਵਿ- ਦੇਣ ਵਾਲਾ। ੨. ਕੰਧ. ਦੇਖੋ, ਦੀਵਾਰ. "ਦੇਦੇ ਨੀਵ ਦਿਵਾਲ ਉਸਾਰੀ." (ਗਉ ਮਃ ੧)
वि- देण वाला। २. कंध. देखो, दीवार. "देदे नीव दिवाल उसारी." (गउ मः १)
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਦੀਵਾਰ. ਭਿੱਤਿ। ੨. ਭਾਵ- ਦੇਹ, ਜੋ ਜੀਵਾਤਮਾ ਬਿਨਾ ਕੰਧ ਸਮਾਨ ਜੜ੍ਹ ਹੈ. "ਉਡੈ ਨ ਹੰਸਾ ਪੜੈ ਨ ਕੰਧ." (ਸਿਧਗੋਸਟਿ ੩. ਜੜ੍ਹਮਤਿ. ਬੁੱਧਿ- ਹੀਨ. "ਪਾਹ ਕੀ ਪ੍ਰਿਤਮਾ ਕੋ ਅੰਧ ਕੰਧ ਹੈ ਪੁਜਾਰੀ." (ਭਾਗੁ ਕ) ੪. ਸਿੰਧੀ. ਕੰਧ. ਗਰਦਨ. ਗ੍ਰੀਵਾ. ਸੰ. ਕੰਧਰ. ਜੋ ਕੰ (ਸਿਰ) ਨੂੰ ਧਾਰਨ ਕਰਦੀ ਹੈ. "ਨਚੇ ਕੰਧਹੀਣੰ ਕਬੰਧੰ." (ਚੰਡੀ ੨) ੫. ਸੰ. स्कन्ध ਸ੍ਕੰਧ. ਕੰਨ੍ਹਾ. ਮੋਢਾ. ਕੰਧਾ. "ਕੰਧਿ ਕੁਹਾੜਾ ਸਿਰ ਘੜਾ." (ਸ. ਫਰੀਦ) ਦੇਖੋ, ਮਾਂਦਲ। ੬. ਦੇਖੋ, ਕੰਧੁ। ੭. ਕੰ (ਜਲ) ਨੂੰ ਜੋ ਧਾਰਨ ਕਰੇ, ਮੇਘ ਬਾਦਲ। ੮. ਉੜੀਸੇ ਦੀ ਇੱਕ ਅਸਭ੍ਯ ਜਾਤਿ....
ਫ਼ਾ. [دیوار] ਅਥਵਾ [دیوال] ਸੰਗ੍ਯਾ- ਕੰਧ. ਭੀਤ, ਭਿੱਤਿ....
ਸੰਗ੍ਯਾ- ਨਿਉਂ. ਬੁਨਿਯਾਦ "ਜਿਨਿ ਅਬਿਚਲ ਨੀਵ ਰਖਾਈ." (ਸੂਹੀ ਛੰਤ ਮਃ ਪ) "ਦੇ ਦੇ ਨੀਵ ਦਿਵਾਲ ਉਸਾਰੀ." (ਗਉ ਮਃ ੧) ੨. ਵਿ- ਨੀਵਾਂ. ਦੇਖੋ, ਪ੍ਰਾਵ੍ਰਿਤ....
ਵਿ- ਦੇਣ ਵਾਲਾ। ੨. ਕੰਧ. ਦੇਖੋ, ਦੀਵਾਰ. "ਦੇਦੇ ਨੀਵ ਦਿਵਾਲ ਉਸਾਰੀ." (ਗਉ ਮਃ ੧)...
ਸੰਗ੍ਯਾ- ਚਿਣਾਈ. ਇਮਾਰਤ. ਦੇਖੋ, ਉਸਾਰਣਾ....