yashodhā, yashodhhāयशोदा, यशोधा
ਕ੍ਰਿਸਨ ਜੀ ਦੀ ਪਾਲਕ ਮਾਤਾ. ਦੇਖੋ, ਜਸੁਦਾ। ੨. ਇੱਕ ਛੰਦ. ਦੇਖੋ, ਉਗਾਧ.
क्रिसन जी दी पालक माता. देखो, जसुदा। २. इॱक छंद. देखो, उगाध.
ਸੰਗ੍ਯਾ- ਇੱਕ ਪ੍ਰਕਾਰ ਦਾ ਸਾਗ. ਚੂਕ. ਸੰ. ਪਾਲੰਕ. Spinach। ੨. ਸੰ. ਵਿ- ਪਾਲਣ ਵਾਲਾ। ੩. ਸੰਗ੍ਯਾ- ਘੋੜੇ ਦਾ ਸਾਈਸ. ਘੁੜਵਾਲ। ੪. ਪਾਲਿਤ ਪੁਤ੍ਰ. ਦੱਤਕ ਪੁਤ੍ਰ. ਪਾਲਿਆ ਹੋਇਆ (ਗੋਦੀ ਲਿਆ) ਲੜਕਾ। ੫. ਕਰਤਾਰ. ਵਾਹਗੁਰੂ....
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....
ਸੰ. ਯਸ਼ੋਦਾ. ਵਿ- ਯਸ਼ ਦੇਣ ਵਾਲੀ। ੨. ਸੰਗ੍ਯਾ- ਨੰਦ ਗੋਪ ਦੀ ਇਸਤ੍ਰੀ. ਜਿਸ ਨੇ ਕ੍ਰਿਸਨ ਜੀ ਨੂੰ ਪਾਲਿਆ. "ਜਿਉ ਜਸੁਦਾ ਘਰਿ ਕਾਨੁ." (ਸ੍ਰੀ ਮਃ ੧. ਪਹਿਰੇ)...
ਸੰ. छन्द् ਧਾ- ਬਲਵਾਨ ਹੋਣਾ, ਢਕਣਾ, ਆਛਾਦਨ ਕਰਨਾ, ਲਪੇਟਣਾ। ੨. ਸੰਗ੍ਯਾ- ਉਹ ਕਾਵ੍ਯ, ਜਿਸ ਵਿੱਚ ਮਾਤ੍ਰਾ, ਅੱਖਰ, ਗਣ ਆਦਿ ਦੇ ਨਿਯਮਾਂ ਦੀ ਪਾਬੰਦੀ ਹੋਵੇ, ਪਦ੍ਯ, ਨਜਮ। ੩. ਵੇਦ। ੪. ਉਹ ਵਿਦ੍ਯਾ, ਜਿਸ ਤੋਂ ਛੰਦਾਂ ਦੇ ਨਿਯਮਾਂ ਦਾ ਗ੍ਯਾਨ ਹੋਵੇ, ਪਿੰਗਲ. ਇਹ ਸ਼ਾਸਤ੍ਰ, ਵੇਦਾਂ ਦੇ ਛੀ ਅੰਗਾਂ ਵਿੱਚੋਂ ਹੈ। ੫. ਅਭਿਲਾਖਾ. ਇੱਛਾ. "ਤਜੇ ਸਰਬ ਆਸਾ ਰਹੇ ਏਕ ਛੰਦੰ." (ਦੱਤਾਵ) ੬. ਬੰਧਨ. "ਸਭ ਚੂਕੇ ਜਮ ਕੇ ਛੰਦੇ." (ਬਿਲਾ ਮਃ ੪) ੭. ਢੱਕਣ. ਪੜਦਾ. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਦੇਵਤਿਆਂ ਨੇ ਮੌਤ ਅਰ ਦੁੱਖਾਂ ਤੋਂ ਡਰਕੇ ਜਿਨ੍ਹਾਂ ਮੰਤ੍ਰਾਂ ਨਾਲ ਆਪਣੇ ਤਾਈਂ ਢਕਿਆ, ਉਨ੍ਹਾਂ ਦੀ ਛੰਦ ਸੰਗ੍ਯਾ ਹੋ ਗਈ. ਇਸੇ ਕਰਕੇ ਵੇਦ ਦਾ ਨਾਉਂ "ਛੰਦ" ਪਿਆ....
ਸੰਗ੍ਯਾ- ਇੱਕ ਵਰਣਿਕ ਛੰਦ. ਇਸ ਦਾ ਨਾਉਂ "ਤਿਲਕੜੀਆਂ" ਅਤੇ "ਯਸ਼ੋਦਾ" ਭੀ ਹੈ. ਲੱਛਣ ਚਾਰ ਚਰਣ. ਪ੍ਰਤਿ ਚਰਣ ਜ. ਗ. ਗ , , .#ਉਦਾਹਰਣ.#ਸਬਾਰਿ ਨੈਣੰ। ਉਦਾਸ ਬੈਣੰ,#ਕਹ੍ਯੋ ਕੁਨਾਰੀ। ਕੁਵ੍ਰਿਤਿਕਾਰੀ.¹ (ਰਾਮਾਵ)...