dhasavandhhaदसवंध
ਦਸਵਾਂ ਭਾਗ. "ਜੋ ਅਪਨੀ ਕਛੁ ਕਰਹੁ ਕਮਾਈ। ਗੁਰੁ ਹਿਤ ਦਿਹੁ ਦਸਵੰਧ ਬਨਾਈ." (ਗੁਪ੍ਰਸੂ) ਦੇਖੋ, ਦਸੌਂਧ.
दसवां भाग. "जो अपनी कछु करहु कमाई। गुरु हित दिहु दसवंध बनाई." (गुप्रसू) देखो, दसौंध.
ਦੇਖੋ, ਦਸਮ ੧. "ਮੰਦਰੁ ਦਸਵਾ ਦੁਆਰੁ." (ਸ੍ਰੀ ਅਃ ਮਃ ੧)...
ਦੇਖੋ, ਭਾਗਨਾ. "ਦੂਰਹੁ ਹੀ ਤੇ ਭਾਗਿਗਇਓ ਹੈ." (ਦੇਵ ਮਃ ੫) ੨. (ਦੇਖੋ, ਭਜ੍ ਧਾ) ਸੰ. ਸੰਗ੍ਯਾ- ਹਿੱਸਾ. ਟੁਕੜਾ. ਖੰਡ. "ਚਤੁਰ ਭਾਗ ਕਰ੍ਯੋ ਤਿਸੈ." (ਰਾਮਾਵ) ੩. ਭਾਗ੍ਯ. ਕਿਸਮਤ. "ਭਲੇ ਭਾਗ ਜਾਗੇ." (ਗੁਪ੍ਰਸੂ) ੪. ਦੇਸ਼. ਮੁਲਕ "ਹੋਇ ਆਨੰਦ ਸਗਲ ਭਾਗ." (ਮਲਾ ਪੜਤਾਲ ਮਃ ੫)...
ਸਰਵ. ਨਿਜ ਦੀ. ਆਪਣੀ। ੨. ਸੰ. ਆਪਣ. ਸੰਗ੍ਯਾ- ਦੁਕਾਨ. ਹੱਟ. "ਅਪਨੀ ਅਪਨੀ ਪਹੁਚ੍ਯੋ ਜਾਇ." (ਗੁਪ੍ਰਸੂ) ਆਪਣੀ ਹੱਟ ਉੱਪਰ ਜਾ ਪਹੁਚਿਆ। ੩. ਸੰ. ਅਪ- ਨੀ. ਦੂਰ ਲੈ ਜਾਣਾ। ੪. ਚੁਰਾਉਣਾ. ਲੁੱਟ ਲੈਜਾਣਾ....
ਦੇਖੋ, ਕਛੁਕ. "ਕਛੁ ਬਿਗਰਿਓ ਨਾਹਨ ਅਜਹੁ ਜਾਗ." (ਬਸੰ ਮਃ ੯) ੨. ਸੰਗ੍ਯਾ- ਕੱਛਪ. ਕੱਛੂ। ੩. ਕੱਛਪ ਅਵਤਾਰ. "ਆਪੇ ਮਛੁ ਕਛੁ ਕਰਣੀਕਰੁ." (ਮਾਰੂ ਸੋਲਹੇ ਮਃ ੧)...
ਕਰੋ. "ਕਰਹੁ ਅਨੁਗ੍ਰਹੁ ਪਾਰਬ੍ਰਹਮ." (ਆਸਾ ਮਃ ੫) ੨. ਕਰਵਾਓ. ਕਰਾਓ. "ਹਰਿ ਜੀਉ! ਤਿਨ ਕਾ ਦਰਸਨ ਨਾ ਕਰਹੁ." (ਵਾਰ ਸੋਰ ਮਃ ੪)...
ਸੰਗ੍ਯਾ- ਖੱਟੀ। ੨. ਘਾਲ. ਮਿਹਨਤ। ੩. ਅਭ੍ਯਾਸ. ਅ਼ਮਲ. "ਪੂਰੈ ਗੁਰੂ ਕਮਾਈ." (ਰਾਮ ਅਃ ਮਃ ੫) ੪. ਕਾਮ- ਆਈ. ਕੰਮ ਆਉਂਦਾ ਹੈ. "ਅਪਨਾ ਕੀਆ ਕਮਾਈ." ( ਸੋਰ ਮਃ ੧) ੫. ਮਿੱਟੀ ਦੀ ਠੂਠੀ. ਚੂੰਗੜਾ. (ਕੁ- ਮਯ). "ਪੋਥੀ ਪੁਰਾਣ ਕਮਾਈਐ। ਭਉ ਵਟੀ ਇਤੁ ਤਨਿ ਪਾਈਐ." (ਸ੍ਰੀ ਮਃ ੧) ਉੱਤਮ ਗ੍ਰੰਥਾਂ ਦਾ ਅਭ੍ਯਾਸਰੂਪ ਦੀਵੇ ਲਈ ਠੂਠੀ ਹੈ....
ਦੇਖੋ, ਗੁਰ ੩। ੨. ਸੰਗ੍ਯਾ- ਧਰਮਉਪਦੇਸ੍ਟ. ਧਰਮ ਦਾ ਆਚਾਰਯ. "ਗੁਰੁ ਈਸਰੁ ਗਰੁ ਗੋਰਖੁ ਬਰਮਾ." (ਜਪੁ) "ਤਿਨਿ ਕਉ ਕਿਆ ਉਪਦੇਸੀਐ ਜਿਨਿ ਗੁਰੁ ਨਾਨਕਦੇਉ?" (ਵਾਰ ਮਾਝ ਮਃ ੨)#ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਚਾਰ ਪ੍ਰਕਾਰ ਦੇ ਗੁਰੂ ਦੱਸੇ ਹਨ-#(ੳ) ਭ੍ਰਿੰਗੀਗੁਰੁ. ਭ੍ਰਿੰਗੀ ਖ਼ਾਸ ਜਾਤਿ ਦੇ ਕੀੜੇ ਨੂੰ ਆਪ ਜੇਹਾ ਕਰ ਲੈਂਦਾ ਹੈ, ਪਰ ਹਰੇਕ ਕ੍ਰਿਮਿ ਨੂੰ ਨਹੀਂ.#(ਅ) ਪਾਰਸ ਗੁਰੁ. ਲੋਹੇ ਨੂੰ ਸੋਨਾ ਕਰਦਾ ਹੈ, ਪਰ ਪਾਰਸਰੂਪ ਕਿਸੇ ਨੂੰ ਨਹੀਂ ਕਰਦਾ.#(ੲ) ਵਾਮਨਚੰਦਨ ਗੁਰੁ. ਖ਼ਾਸ ਰੁੱਤ ਵਿੱਚ ਪਾਸ ਦੇ ਬਿਰਛਾਂ ਨੂੰ ਸੁਗੰਧਿ ਵਾਲਾ ਕਰ ਦਿੰਦਾ ਹੈ, ਪਰ ਸਾਰੀ ਰੁੱਤਾਂ ਵਿੱਚ ਨਹੀਂ ਅਤੇ ਬਾਂਸ ਨੂੰ ਕਿਸੇ ਰੁੱਤ ਵਿੱਚ ਭੀ ਸੁਗੰਧਿ ਵਾਲਾ ਨਹੀਂ ਕਰਦਾ.#(ਸ) ਦੀਪਕ ਗੁਰੁ. ਆਪਣੇ ਤੁੱਲ ਹੀ ਦੂਜੇ ਦੀਪਕ ਨੂੰ ਜੋਤਿਵਾਲਾ ਕਰ ਦਿੰਦਾ ਹੈ। ੩. ਵ੍ਰਿਹਸਪਤਿ। ੪. ਉਸਤਾਦ. ਵਿਦ੍ਯਾ ਦੱਸਣ ਵਾਲਾ। ੫. ਦੋ ਮਾਤ੍ਰਾ ਵਾਲਾ ਅੱਖਰ. ਲਘੁ ਨਾਲੋਂ ਦੂਣਾ ਸਮਾਂ ਜਿਸ ਦੇ ਉੱਚਾਰਣ ਵਾਸਤੇ ਲੱਗੇ ਉਹ "ਗੁਰੁ" ਹੈ. ਕੰਨਾ, ਬਿਹਾਰੀ, ਦੋਲੈਂਕੇ, ਏਲਾਂ, ਦੁਲਾਈਆਂ, ਹੋੜਾ, ਕਨੌੜਾ, ਬਿੰਦੀ (ਅਨੁਸ੍ਵਾਰ ਅਥਵਾ ਟਿੱਪੀ) ਵਿਸਰਗ, ਇਜਾਫ਼ਤ ਅਤੇ ਅਧਿਕ ਵਾਲਾ ਅੱਖਰ ਗੁਰੁ ਹੁੰਦਾ ਹੈ. ਪਦ ਵਿੱਚ ਦੁੱਤ (ਦ੍ਵਿਤ੍ਵ) ਅਖਰ ਦੇ ਆਦਿ ਦਾ ਅੱਖਰ ਲਘੁ ਭੀ ਗੁਰੁ ਮੰਨਿਆ ਜਾਂਦਾ ਹੈ, ਜੈਸੇ "ਸ਼ਤ੍ਰੁ ਮਿਤ੍ਰ" ਵਿੱਚ "ਸ਼" ਅਤੇ "ਮਿ" ਗੁਰੂ ਹਨ. ਜੇ ਸੰਯੋਗੀ ਅੱਖਰ ਤੋਂ ਪਹਿਲੇ ਲਘੁ ਉੱਪਰ ਉੱਚਾਰਣ ਸਮੇਂ ਦਬਾਉ ਨਾ ਪਵੇ, ਤਦ ਗੁਰੁ ਨਹੀਂ ਹੁੰਦਾ, ਉਹ ਲਘੁ ਹੀ ਰਹਿੰਦਾ ਹੈ, ਜੈਸੇ- ਕ੍ਸ਼ਿਪ੍ਰ ਅਤੇ ਕਨ੍ਹੈਯਾ ਪਦ ਦਾ "ਕ੍ਸ਼" ਅਤੇ "ਕ" ਗੁਰੁ ਨਹੀਂ.#ਕਦੇ ਕਦੇ ਛੰਦ ਦੇ ਪਾਠ ਨੂੰ ਸਹੀ ਰੱਖਣ ਵਾਸਤੇ ਲਘੁ ਨੂੰ ਗੁਰੁ ਕਰਕੇ ਪੜ੍ਹੀਦਾ ਅਤੇ ਲਿਖੀਦਾ ਹੈ, ਜੈਸੇ- "ਨਾਥ ਨਿਰੰਜਨ ਤ੍ਵ ਸਰਨ." ਇਸ ਵਾਕ ਵਿੱਚ "ਤ੍ਵ" ਲਘੁ ਹੈ, ਪਰੰਤੁ ਛੱਪਯ ਦੀ ਮਾਤ੍ਰਾ ਪੂਰਨ ਕਰਨ ਲਈ "ਤਨਐ" ਪੜ੍ਹੀਦਾ ਹੈ, ਇਵੇਂ ਹੀ "ਰੱਛਾ ਹੋਇ ਤਾਂਹਿ ਸਭ ਕਾਲਾ। ਦੁਸ੍ਟ ਅਰਿਸ੍ਟ ਟਰਹਿਂ ਤਤਕਾਲਾ." ਇਸ ਥਾਂ ਕਾਲ ਅਤੇ ਤਤਕਾਲ ਦਾ "ਲ" ਦੀਰਘ ਲਿਖਿਆ ਹੈ.#ਗੁਰੁ ਦੇ ਨਾਮ ਗ, ਗੁ, ਗੋ, ਦੀਹ ਅਤੇ ਦੀਰਘ ਹਨ, ਇਸ ਦੀਆਂ ਮਾਤ੍ਰਾਂ ਦੋ ਗਿਣੀਆਂ ਜਾਂਦੀਆਂ ਹਨ ਅਤੇ ਲਿਖਣ ਦਾ ਸੰਕੇਤ ਇਹ "" ਹੈ।#੬. ਪਿਤਾ। ੭. ਰਾਜਾ। ੮. ਗੁਰੂ ਨਾਨਕਦੇਵ। ੯. ਪਾਰਬ੍ਰਹਮ. ਕਰਤਾਰ। ੧੦. ਵਿ- ਵਜ਼ਨਦਾਰ. ਭਾਰੀ। ੧੧. ਲੰਮਾ ਚੌੜਾ। ੧੨. ਸੰਗ੍ਯਾ- ਕਿਸੇ ਅਰਥ ਅਥਵਾ ਸਿੱਧਾਂਤ ਦੀ ਤਾਲਿਕਾ (ਕੁੰਜੀ)....
ਸੰ. ਵਿ- ਹਿਤਕਾਰੀ. ਭਲਾ ਚਾਹੁਣ ਵਾਲਾ। ੨. ਪਥ੍ਯ. "ਬ੍ਰਿਥਾਵੰਤ ਔਖਦ ਹਿਤਾਇ." (ਭਾਗੁ) ੩. ਸੰਗ੍ਯਾ- ਭਲਾਈ। ੪. ਪਿਆਰ. "ਹਿਤ ਕਰਿ ਨਾਮੁ ਦ੍ਰਿੜੈ ਦਇਆਲਾ." (ਬਾਵਨ)...
ਸੰਗ੍ਯਾ- ਦ੍ਯੁ. ਦਿਨ. ਦਿਵਸ. "ਜਿ ਦਿਹਿ ਨਾਲਾ ਕਪਿਆ." (ਸ. ਫਰੀਦ) ਜਿਸ ਦਿਨ (ਜਨਮ ਸਮੇਂ) ਨਾਲੂਆ ਕੱਟਿਆ। ੨. ਭਾਵ- ਪ੍ਰਕਾਸ਼. ਗ੍ਯਾਨ. "ਓਥੈ ਦਿਹੁ ਐਥੈ ਸਭ ਰਾਤਿ." (ਮਲਾ ਮਃ ੧)...
ਦਸਵਾਂ ਭਾਗ. "ਜੋ ਅਪਨੀ ਕਛੁ ਕਰਹੁ ਕਮਾਈ। ਗੁਰੁ ਹਿਤ ਦਿਹੁ ਦਸਵੰਧ ਬਨਾਈ." (ਗੁਪ੍ਰਸੂ) ਦੇਖੋ, ਦਸੌਂਧ....
ਸੰਗ੍ਯਾ- ਦਸ਼ਮਾਂਸ਼. ਦਸ਼ਵਾਂ ਭਾਗ. ਦਸਵਾਂ ਹਿੱਸਾ. Tithe. ਕਮਾਈ ਵਿੱਚੋਂ ਦਸਵਾਂ ਹਿੱਸਾ ਕਰਤਾਰ ਅਰਥ ਦੇਣਾ ਸਿੱਖਧਰਮ ਵਿੱਚ ਵਿਧਾਨ ਹੈ. "ਦਸ ਨਖ ਕਰਿ ਜੋ ਕਾਰ ਕਮਾਵੈ। ਤਾਂ ਕਰ ਜੋ ਧਨ ਘਰ ਮਹਿ ਆਵੈ। ਤਿਸ ਤੇ ਗੁਰੁਦਸੌਂਧ ਜੋ ਦੇਈ। ਸਿੰਘ ਸੁਯਸ ਬਹੁ ਜਗ ਮੇ ਲੇਈ." (ਪ੍ਰਸ਼ਨੋੱਤਰ ਭਾਈ ਨੰਦਲਾਲ) "ਦਸਵਾਂ ਹਿੱਸਾ ਖੱਟਕੈ ਸਿੱਖਾਂ ਦੇ ਮੁਖ ਪਾਇ." (ਮਗੋ) ਦਸੌਂਧ ਦੇਣ ਦਾ ਹੁਕਮ ਬਾਈਬਲ ਵਿੱਚ ਭੀ ਹੈ. ਦੇਖੋ, Gen XIV ੨੦ ਅਤੇ XXVIII ੨੨.#ਪਰਾਸ਼ਰ ਰਿਖੀ ਦੇ ਲੇਖ ਅਨੁਸਾਰ ਗ੍ਰਿਹਸਥੀਆਂ ਨੂੰ ਕੁੱਲ ਆਮਦਨ ਵਿੱਚੋਂ ਦੇਵਤਿਆਂ ਅਰਥ ਇਕੀਹਵਾਂ ਹਿੱਸਾ ਦੇਣਾ ਚਾਹੀਏ, ਪਾਰ ਬ੍ਰਾਹਮਣ ਗ੍ਰਿਹਸਥੀ ਤੀਹਵਾਂ ਹਿੱਸਾ ਦੇਵੇ....