ਦਸਤਗੀਰ

dhasatagīraदसतगीर


ਫ਼ਾ. [دستگیر] ਵਿ- ਹੱਥ ਫੜਨ ਵਾਲਾ। ੨. ਸੰਗ੍ਯਾ- ਸਹਾਇਕ. ਸਹਾਰਾ ਦੇਣ ਵਾਲਾ। ੩. ਬਗ਼ਦਾਦ ਦਾ ਇੱਕ ਪ੍ਰਧਾਨ ਪੀਰ. ਅ਼ਬਦੁਲਕ਼ਾਦਿਰ, ਜੋ ਫਾਰਸ ਦੇ ਜੀਲਾਨ ਨਗਰ ਵਿੱਚ ਸਨ ੧੦੭੮ ਵਿੱਚ ਜਨਮਿਆ ਅਤੇ ਵਡਾ ਕਰਣੀ ਵਾਲਾ ਸਾਧੁ ਹੋਇਆ. ੨੨ ਫਰਵਰੀ ਸਨ ੧੧੬੬ ਨੂੰ ਇਹ ਮਹਾਤਮਾ ਬਗ਼ਦਾਦ ਮੋਇਆ, ਜਿੱਥੇ ਇਸ ਦਾ ਮਕ਼ਬਰਾ ਵਿਦ੍ਯਮਾਨ ਹੈ. ਇਸ ਪੀਰ ਦਾ ਪ੍ਰਸਿੱਧ ਨਾਮ "ਦਸ੍ਤਗੀਰ" ਹੈ. ਇਸ ਦੀ ਸੰਪ੍ਰਦਾਯ ਦੇ ਦਰਵੇਸ਼ "ਕ਼ਾਦਿਰੀ" ਕਹਾਉਂਦੇ ਹਨ. ਜਿਵੇਂ ਫ਼ਰੀਦ ਜੀ ਦੀ ਗੱਦੀ ਦੇ ਸਾਧੁ ਫਰੀਦ, ਤਿਵੇਂ ਹੀ ਦਸ੍ਤਗੀਰ ਦੇ ਜਾਨਸ਼ੀਨ 'ਦਸ੍ਤਗੀਰ' ਪਦਵੀ ਵਾਲੇ ਸਨ. "ਪੁਛਿਆ ਫਿਰਕੈ ਦਸਤਗੀਰ, ਕੌਣ ਫ਼ਕ਼ੀਰ ਕਿਸ ਕਾ ਘਰਾਨਾ" (ਭਾਗੁ) ਦੇਖੋ, ਬਗਦਾਦ.


फ़ा. [دستگیر] वि- हॱथ फड़न वाला। २. संग्या- सहाइक. सहारा देण वाला। ३. बग़दाद दा इॱक प्रधान पीर. अ़बदुलक़ादिर, जो फारस दे जीलान नगर विॱच सन १०७८ विॱच जनमिआ अते वडा करणी वाला साधु होइआ. २२ फरवरी सन ११६६ नूं इह महातमा बग़दाद मोइआ, जिॱथे इस दा मक़बरा विद्यमान है. इस पीर दा प्रसिॱध नाम "दस्तगीर" है. इस दी संप्रदाय दे दरवेश "क़ादिरी" कहाउंदे हन. जिवें फ़रीद जी दी गॱदी दे साधु फरीद, तिवें ही दस्तगीर दे जानशीन 'दस्तगीर' पदवी वाले सन. "पुछिआ फिरकै दसतगीर, कौण फ़क़ीर किस का घराना" (भागु) देखो, बगदाद.