dhasanaदसन
ਸੰਗ੍ਯਾ- ਦਸ਼ਨ. ਦੰਦ। ੨. ਕਵਚ. ਸੰਜੋਆ। ੩. ਦੰਸ਼ਨ. ਡੰਗ ਮਾਰਨਾ. "ਦਸਨ ਬਿਹੂਨ ਭੁਯੰਗੰ। ਮੰਤ੍ਰੰ ਗਾਰੁੜੀ ਨਿਵਾਰਣੰ." (ਗਾਥਾ) ਗਾਰੜੂ ਦੇ ਮੰਤ੍ਰ ਦਾ ਰੋਕਿਆ ਹੋਇਆ ਭੁਜੰਗ (ਸੱਪ) ਦੰਸ਼ਨ ਰਹਿਤ ਹੋ ਜਾਂਦਾ ਹੈ.
संग्या- दशन. दंद। २. कवच. संजोआ। ३. दंशन. डंग मारना. "दसन बिहून भुयंगं। मंत्रं गारुड़ी निवारणं." (गाथा) गारड़ू दे मंत्र दा रोकिआ होइआ भुजंग (सॱप) दंशन रहित हो जांदा है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਦਸ਼ਨ. ਦੰਦ। ੨. ਕਵਚ. ਸੰਜੋਆ। ੩. ਦੰਸ਼ਨ. ਡੰਗ ਮਾਰਨਾ. "ਦਸਨ ਬਿਹੂਨ ਭੁਯੰਗੰ। ਮੰਤ੍ਰੰ ਗਾਰੁੜੀ ਨਿਵਾਰਣੰ." (ਗਾਥਾ) ਗਾਰੜੂ ਦੇ ਮੰਤ੍ਰ ਦਾ ਰੋਕਿਆ ਹੋਇਆ ਭੁਜੰਗ (ਸੱਪ) ਦੰਸ਼ਨ ਰਹਿਤ ਹੋ ਜਾਂਦਾ ਹੈ....
ਇੱਕ ਰੋਗ. ਸੰ. दद्रु- ਦਦ੍ਰੁ [قوُبا] ਕ਼ੂਬਾ. Ringworm. ਮੈਲਾ ਰਹਿਣ ਅਤੇ ਮੈਲਾ ਪਾਣੀ ਲਗਣ ਤੋਂ ਗਿੱਲਾ ਵਸਤ੍ਰ ਪਹਿਰਨ ਤੋਂ ਲਹੂ ਦੀ ਖਰਾਬੀ ਤੋਂ ਇਹ ਰੋਗ ਹੁੰਦਾ ਹੈ. ਵੈਦਕ ਵਿੱਚ ਇਹ ਛੋਟੇ ਕੁਸ੍ਠਾਂ (ਕੋੜ੍ਹਾਂ) ਅੰਦਰ ਗਿਣਿਆ ਹੈ. ਇਸ ਦੇ ਭੀ ਕੀੜੇ ਹੁੰਦੇ ਹਨ, ਜੋ ਖੁਰਕਣ ਤੋਂ ਵਧਦੇ ਰਹਿਂਦੇ ਹਨ. ਦੱਦ ਵਿੱਚ ਮੱਠੀ ਮੱਠੀ ਖਾਜ ਉਠਦੀ ਹੈ. ਜਾਦਾ ਖੁਰਕਣ ਤੋਂ ਤੁਚਾ ਉੱਚੜ ਜਾਂਦੀ ਹੈ, ਪਾਣੀ ਨਿਕਲਨ ਲਗਦਾ ਹੈ ਅਤੇ ਜਲਨ ਪੈਦਾ ਹੁੰਦੀ ਹੈ. ਇਸ ਤੋਂ ਛੁਟਕਾਰਾ ਪਾਉਣ ਦਾ ਉਪਾਉ ਇਹ ਹੈ ਕਿ ਗੰਧਕ ਦੇ ਸਬੂਣ ਨਾਲ ਦੱਦ ਵਾਲਾ ਥਾਂ ਧੋਕੇ ਹੇਠ ਲਿਖੀ ਦਵਾ ਵਰਤਣੀ ਚਾਹੀਏ.#ਕੱਥ, ਮਾਜੂ, ਗੰਧਕ, ਤੇਲੀਆ ਸੁਹਾਗਾ, ਚੌਹਾਂ ਨੂੰ ਕਪੜਛਾਣ ਕਰਕੇ ਕੂੰਡੇ ਵਿੱਚ ਪਾਣੀ ਦੇ ਛਿੱਟੇ ਦੇਕੇ ਅਜੇਹਾ ਘੋਟੇ ਜੋ ਲੇਸ ਛੱਡ ਦੇਣ. ਇਸ ਦੀਆਂ ਗੋਲੀਆਂ ਵੱਟਕੇ ਛਾਵੇਂ ਸੁਕਾ ਲੈਣੀਆਂ. ਇਹ ਗੋਲੀ ਪਾਣੀ ਨਾਲ ਘਸਾਕੇ ਦੱਦ ਉੱਪਰ ਲੇਪ ਕਰਨੀ ਅਰ ਜਦ ਤੀਕ ਦਵਾ ਖੁਸ਼ਕ ਨਾ ਹੋ ਜਾਵੇ ਵਸਤ੍ਰ ਨਾਲ ਅੰਗ ਨਹੀਂ ਢਕਣਾ ਚਾਹੀਏ.#ਸੰਘਾੜੇ ਦਾ ਆਟਾ ਛੀ ਮਾਸ਼ੇ, ਅਫੀਮ ਇੱਕ ਮਾਸ਼ਾ, ਦੋਹਾਂ ਨੂੰ ਕਾਗਜੀ ਨਿੰਬੂ ਦੇ ਰਸ ਵਿੱਚ ਚੰਗੀ ਤਰਾਂ ਘੋਟਕੇ ਲੇਪ ਕਰਨਾ.#ਚਰਾਇਤਾ ਆਦਿ ਲਹੂ ਸਾਫ ਕਰਨ ਵਾਲੀਆਂ ਔਖਧਾਂ ਵਰਤਣੀਆਂ ਗੁਣਕਾਰੀ ਹਨ. ਦੱਦ ਦੇ ਰੋਗੀ ਨੂੰ ਲਹੂ ਵਿੱਚ ਜੋਸ਼ ਕਰਨ ਵਾਲੇ ਤੀਖਣ ਪਦਾਰਥ ਨਹੀਂ ਵਰਤਣੇ ਚਾਹੀਦੇ....
ਸੰ. ਸੰਗ੍ਯਾ- ਜੋ ਕੰ (ਹਵਾ) ਨੂੰ ਰੋਕੇ, ਸੰਜੋਆ. ਜ਼ਿਰਹ। ੨. ਰਖ੍ਯਾ ਕਰਨ ਵਾਲਾ ਮੰਤ੍ਰ. "ਰਾਮ ਕਵਚ ਦਾਸ ਕਾ ਸੰਨਾਹੁ." (ਗੌਂਡ ਮਃ ੫)੩ ਵਡਾ ਨਗਾਰਾ. ਨੌਬਤ....
ਸੰਗ੍ਯਾ- ਕਵਚ. ਬਖਤਰ. ਜਿਰਹ. ਦੇਖੋ, ਸੰਜ. "ਸਤਗੁਰੂ ਕਾ ਖੜਗੁ ਸੰਜੋਉ ਹਰਿ ਭਗਤਿ ਹੈ." (ਵਾਰ ਗਉ ੧. ਮਃ ੪)...
ਸੰਗ੍ਯਾ- ਦੰਦ ਨਾਲ ਕੱਟਣ ਦੀ ਕ੍ਰਿਯਾ। ੨. ਕਵਚ. ਜ਼ਿਰਹ....
ਸੰਗ੍ਯਾ- ਦੰਸ਼. ਜ਼ਹਿਰੀਲੇ ਜੀਵਾਂ ਦਾ ਦੰਦ ਮਾਰਨ ਦਾ ਭਾਵ। ੨. ਡੇਮ੍ਹੂ ਬਿੱਛੂ ਮੱਛਰ ਆਦਿ ਜੀਵਾਂ ਦਾ ਤਿੱਖਾ ਕੰਡਾ, ਜਿਸ ਵਿੱਚ ਜ਼ਹਿਰ ਹੁੰਦੀ ਹੈ. ਨੇਸ਼. "ਮਛਰ ਡੰਗ ਸਾਇਰ ਭਰ ਸੁਭਰੁ." (ਤੁਖਾ ਬਾਰਹਮਾਹਾ) ੩. ਸਮਾਂ. ਵੇਲਾ। ੪. ਸਵੇਰ ਅਤੇ ਆਥਣ ਦਾ ਸਮਾਂ, ਜਿਵੇਂ- ਉਸ ਨੂੰ ਦੋ ਡੰਗ ਰੋਟੀ ਖਵਾਈ....
ਸੰਗ੍ਯਾ- ਦਸ਼ਨ. ਦੰਦ। ੨. ਕਵਚ. ਸੰਜੋਆ। ੩. ਦੰਸ਼ਨ. ਡੰਗ ਮਾਰਨਾ. "ਦਸਨ ਬਿਹੂਨ ਭੁਯੰਗੰ। ਮੰਤ੍ਰੰ ਗਾਰੁੜੀ ਨਿਵਾਰਣੰ." (ਗਾਥਾ) ਗਾਰੜੂ ਦੇ ਮੰਤ੍ਰ ਦਾ ਰੋਕਿਆ ਹੋਇਆ ਭੁਜੰਗ (ਸੱਪ) ਦੰਸ਼ਨ ਰਹਿਤ ਹੋ ਜਾਂਦਾ ਹੈ....
ਸੰ. ਵਿਹੀਨ. ਵਿ- ਛੱਡਿਆ ਹੋਇਆ। ੨. ਵਰਜਿਆ ਹੋਇਆ। ੩. ਬਿਨਾ. ਰਹਿਤ. ਦੇਖੋ, ਅ਼. [بدۇن] ਬਦੂਨ. "ਪਿਰਹਿ ਬਿਹੂਨ ਕਤਹਿ ਸੁਖ ਪਾਏ?" (ਸੂਹੀ ਫਰੀਦ) "ਨਾਮ ਬਿਹੂਨੜਿਆ ਸੋ ਮਰਨਿ ਵਿਸ਼੍ਹਰਿ (ਆਸਾ ਮਃ ੫)...
ਦੇਖੋ, ਗਾਰੜੀ....
ਸੰ. ਸੰਗ੍ਯਾ- ਸ੍ਤੁਤਿ. ਉਸਤਤਿ "ਗਾਥਾ ਗਾਵੰਤਿ ਨਾਨਕ." (ਗਾਥਾ) ੨. ਕਥਾ. ਪ੍ਰਕਰਣ ਕਹਾਣੀ. "ਰਾਰ ਕਰਤ ਝੂਠੀ ਲਗਿ ਗਾਥਾ." (ਆਸਾ ਮਃ ੫) ੩. ਉਹ ਇਤਿਹਾਸਿਕ (ਐਤਿਹਾਸਿਕ) ਰਚਨਾ, ਜਿਸ ਵਿੱਚ ਕਿਸੇ ਦੀ ਵੰਸ਼ ਅਤੇ ਦਾਨ ਆਦਿਕ ਦਾ ਵਰਣਨ ਹੋਵੇ. "ਜਾਤਿ ਪਾਤਿ ਨ ਗੋਤ੍ਰ ਗਾਥਾ." (ਅਕਾਲ) ੪. ਇੱਕ ਛੰਦ, ਜਿਸ ਦਾ ਨਾਉਂ ਆਰਯਾ ਅਤੇ ਗਾਹਾ ਭੀ ਹੈ. ਦੇਖੋ, ਗਾਹਾ। ੫. ਇੱਕ ਪ੍ਰਾਚੀਨ ਭਾਸਾ, ਜਿਸ ਵਿੱਚ ਸੰਸਕ੍ਰਿਤ, ਪਾਲ ਅਤੇ ਹੋਰ ਬੋਲੀਆਂ ਦੇ ਸ਼ਬਦ ਮਿਲੇ ਦੇਖੀਦੇ ਹਨ. 'ਲਲਿਤ- ਵਿਸ੍ਤਰ' ਆਦਿਕ ਬੌੱਧ ਧਰਮ ਦੇ ਗ੍ਰੰਥ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ "ਸਹਸਕ੍ਰਿਤੀ ਸਲੋਕ" ਅਤੇ "ਗਾਥਾ" ਇਸੇ ਭਾਸਾ ਵਿੱਚ ਹਨ. ਕਈ ਅਗ੍ਯਾਨੀ ਸਹਸਕ੍ਰਿਤੀ ਅਤੇ ਗਾਥਾ ਦਾ ਅਰਥ ਸਮਝੇ ਬਿਨਾ ਹੀ ਆਪਣੀ ਅਲਪ ਵਿਦ੍ਯਾ ਦੇ ਕਾਰਣ ਸਹਸਕ੍ਰਿਤੀ ਸਲੋਕਾਂ ਨੂੰ ਸੰਸਕ੍ਰਿਤ ਦੇ ਵ੍ਯਾਕਰਣ ਵਿਰੁੱਧ ਆਖਿਆ ਕਰਦੇ ਹਨ....
ਸੰ. गारुड ਗਾਰੁੜ. ਗਰੁੜਮੰਤ੍ਰ ਦਾ ਗ੍ਯਾਤਾ। ੨. ਸਰਪਵਿਸ ਦੂਰ ਕਰਨ ਦੀ ਦਵਾਈ ਦਾ ਜਾਣੂ. "ਗੁਰਮੁਖਿ ਕੋਈ ਗਾਰੜੂ." (ਵਾਰ ਗੂਜ ੧. ਮਃ ੩) "ਦਸਨ ਬਿਹੂਨ ਭੁਯੰਗੰ ਮੰਤ੍ਰੀ ਗਾਰੁੜੀ ਨਿਵਾਰੰ." (ਗਾਥਾ) ਗੁਰਮੰਤ੍ਰ ਦੇ ਬਲ ਕਰਕੇ ਠਾਕਿਆ ਹੋਇਆ ਸਰਪ, ਡੰਗਣ (ਦੰਸ਼ਨ) ਬਿਨਾ ਹੋ ਜਾਂਦਾ ਹੈ। ੩. ਗਰੁੜਮੰਤ੍ਰ, ਜੋ ਸਰਪਵਿਖ ਦੂਰ ਕਰਤਾ ਮੰਨਿਆ ਹੈ. "ਗਾਰੜੁ ਗੁਰਗਿਆਨ." (ਮਲਾ ਅਃ ਮਃ ੧) ੪. ਸੰ. ਗਾਰੁੜੀ. ਗਰੁੜਵਿਦ੍ਯਾ. "ਕਹੂੰ ਬੈਠਕੈ ਗਾਰੜੀਗ੍ਰੰਥ ਬਾਚੈਂ." (ਜਨਮੇਜਯ)...
ਸੰ. मन्त्रु. ਧਾ- ਗੁਪਤ ਬਾਤ ਕਰਨਾ, ਆਦਰ ਕਰਨਾ, ਬੁਲਾਉਣਾ (ਸੱਦਣਾ), ਵਿਚਾਰ ਕਰਨਾ। ੨. ਸੰਗ੍ਯਾ- ਸਲਾਹ. ਮਸ਼ਵਰਾ. "ਇਹ ਭਾਂਤ ਮੰਤ੍ਰ ਵਿਚਾਰਿਓ." (ਰਾਮਾਵ) ੩. ਵੇਦ ਦਾ ਪਦ ਅਤੇ ਮੂਲ ਪਾਠ। ੪. ਗੁਰਉਪਦੇਸ਼. "ਜੋ ਇਹੁ ਮੰਤ ਕਮਾਵੈ ਨਾਨਕ." (ਆਸਾ ਮਃ ੫) "ਗੁਰਮੰਤ੍ਰੜਾ ਚਿਤਾਰਿ." (ਵਾਰ ਗੂਜ ੨. ਮਃ ੫) ੫. ਨਿਰੁਕ੍ਤ ਨੇ ਅਰਥ ਕੀਤਾ ਹੈ ਕਿ ਜੋ ਮਨਨ ਕਰੀਏ ਉਹ ਮੰਤ੍ਰ ਹੈ। ੬. ਤੰਤ੍ਰਸ਼ਾਸਤ੍ਰ ਅਨੁਸਾਰ ਕਿਸੇ ਦੇਵਤਾ ਨੂੰ ਰਿਝਾਉਣ ਅਥਵਾ ਕਾਰਯਸਿੱਧੀ ਲਈ ਜਪਣ ਯੋਗ੍ਯ ਸ਼ਬਦ. "ਨ ਜੰਤ੍ਰ ਮੇ ਨ ਤੰਤ੍ਰ ਮੇ ਨ ਮੰਤ੍ਰ ਵਸ ਆਵਈ." (ਅਕਾਲ)...
ਸੰ. ਸੰਗ੍ਯਾ- ਜੋ ਭੁਜ (ਟੇਢਾ) ਹੋਕੇ ਗਮਨ ਕਰਦਾ ਹੈ. ਸਰਪ ਭੁਜੰਗਮ। ੨. ਦੇਖੋ, ਭੁਜੰਗਪ੍ਰਯਾਤ....
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....