dhamarhāदमड़ा
ਸੰਗ੍ਯਾ- ਦ੍ਰਵ੍ਯ. ਦਾਮ. ਰੁਪਯਾ. ਸਿੱਕਾ. ਧਨ. ਦੌਲਤ. "ਦਮੜਾ ਪਲੈ ਨ ਪਵੈ, ਨਾ ਕੋ ਦੇਵੈ ਧੀਰ." (ਸ੍ਰੀ ਅਃ ਮਃ ੫)
संग्या- द्रव्य. दाम. रुपया. सिॱका. धन. दौलत. "दमड़ा पलै न पवै, ना को देवै धीर." (स्री अः मः ५)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਧਨ। ੨. ਵਸ੍ਤੁ. ਚੀਜ਼। ੩. ਦੇਖੋ, ਦਰਬ ਅਤੇ ਦ੍ਰਵ....
ਸੰ. दामन. ਸੰਗ੍ਯਾ- ਰੱਸੀ. "ਪ੍ਰੇਮ ਦਾਮ ਤੇ ਐਂਚਨ ਹੋਏ." (ਗੁਪ੍ਰਸੂ) ੨. ਮਾਲਾ. ਜਪਨੀ। ੩. ਹਾਰ। ੪. ਸਮੂਹ. ਝੁੰਡ। ੫. ਲੋਕ. ਵਿਸ਼੍ਟ। ੬. ਫ਼ਾ. [دام] ਜਾਲ. ਫੰਧਾ। ੭. ਪੁਰਾਣਾ ਤਾਂਬੇ ਦਾ ਸਿੱਕਾ, ਜੋ ਰੁਪਯੇ ਦਾ ਪੰਜਾਹਵਾਂ ਹਿੱਸਾ ਲਿਖਿਆ ਹੈ. ਕਿਤਨਿਆਂ ਨੇ ਚਾਲੀਹਵਾਂ ਹਿੱਸਾ ਲਿਖਿਆ ਹੈ. ਦੇਖੋ, ਦੰਮ। ੮. ਮੁੱਲ. ਕ਼ੀਮਤ। ੯. ਧਨ. ਮਾਲ. "ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ." (ਮਾਝ ਬਾਰਹਮਾਹਾ) ੧੦. ਰੁਪਯਾ. ਨਕ਼ਦੀ. "ਜਿਉ ਬਿਗਾਰੀ ਕੈ ਸਿਰਿ ਦੀਜਹਿ ਦਾਮ." (ਗਉ ਮਃ ੫) "ਜਿਉ ਕਿਰਪਨ ਕੇ ਨਿਰਾਰਥ ਦਾਮ." (ਸੁਖਮਨੀ)...
ਫ਼ਾ. [سِکّہ] ਸੰਗ੍ਯਾ- ਰਾਜਮੁਦ੍ਰਾ. ਚਾਂਦੀ ਸੁਇਨੇ ਆਦਿ ਉੱਪਰ ਸਿੱਕਹ ਲਾਉਣਾ ਸ੍ਵਤੰਤ੍ਰ ਰਾਜ ਦਾ ਚਿੰਨ੍ਹ ਹੈ. ਸਿੱਖ ਮਹਾਰਾਜਿਆਂ ਨੇ ਭੀ ਆਪਣੇ ਆਪਣੇ ਸਿੱਕੇ ਸਮੇਂ ਸਮੇਂ ਸਿਰ ਚਲਾਏ ਹਨ, ਜਿਨ੍ਹਾਂ ਦਾ ਨਿਰਣਾ ਇਉਂ ਹੈ-#(ੳ) ਖ਼ਾਲਸਾਪੰਥ ਨੇ ਅੰਮ੍ਰਿਤਸਰ ਸਨ ੧੭੬੫ ਵਿੱਚ ਇੱਕ ਸਿੱਕਾ ਚਲਾਇਆ, ਜਿਸ ਦਾ ਨਾਉਂ ਨਾਨਕ ਸ਼ਾਹੀ ਸੀ. ਮਹਾਰਾਜਾ ਰਣਜੀਤ ਸਿੰਘ ਨੇ ਭੀ ਆਪਣੇ ਰਾਜ ਵਿੱਚ ਇਹੀ ਸਿੱਕਾ ਜਾਰੀ ਰੱਖਿਆ ਅਤੇ ਅੰਮ੍ਰਿਤਸਰ ਦੀ ਟਕਸਾਲ ਨੂੰ ਭਾਰੀ ਰੌਣਕ ਦਿੱਤੀ. ਇਸ ਸਿੱਕੇ ਦੀ ਇਬਾਰਤ ਹੈ-#ਦੇਗ਼ ਤੇਗ਼ੋ ਫ਼ਤਹ਼ ਨੁਸਰਤ ਬੇਦਰੰਗ,#ਯਾਫ਼ਤਜ਼ ਨਾਨਕ ਗੁਰੂ ਗੋਬਿੰਦ ਸਿੰਘ.#(ਅ) ਪਟਿਆਲੇ ਦਾ ਸਿੱਕਾ- ਪਟਿਆਲੇ ਦਾ ਰੁਪਯਾ ਅਤੇ ਮੁਹਰ "ਰਾਜੇਸ਼ਾਹੀ" ਨਾਉਂ ਤੋਂ ਪ੍ਰਸਿੱਧ ਹੈ. ਰਾਜੇਸ਼ਾਹੀ ਰੁਪਯਾ ਸ਼ੁੱਧ ਚਾਂਦੀ ਦਾ ੧੧, ੧/੪ ਮਾਸ਼ੇ ਭਰ ਹੈ. ਮੁਹਰ ਪੌਣੇ ਗਿਆਰਾਂ ਮਾਸ਼ੇ ਦੀ ਹੈ. ਦੋਹਾਂ ਉੱਪਰ ਇਬਾਰਤ ਇਹ ਹੈ-#ਹ਼ੁਕਮ ਸ਼ੁਦ ਅਜ਼ ਕ਼ਾਦਰੇ ਬੇ ਚੂੰ ਬ ਅਹ਼ਮਦ ਬਾਦਸ਼ਾਹ,#ਸਿੱਕਹ ਜ਼ਨ ਬਰ ਸੀਮੋ ਜ਼ਰ ਅਜ਼ ਔਜੇ ਮਾਹੀ ਤਾ ਬਮਾਹ.#(ੲ) ਜੀਂਦ ਦਾ ਸਿੱਕਾ- ਜੀਂਦ ਦਾ ਰੁਪਯਾ "ਜੀਂਦੀਆ" ਕਰਕੇ ਪ੍ਰਸਿੱਧ ਹੈ. ਤੋਲ ਸਵਾ ਗਿਆਰਾਂ ਮਾਸ਼ੇ ਹੈ. ਜੋ ਪਟਿਆਲੇ ਦੇ ਰਾਜੇਸ਼ਾਹੀ ਰੁਪਯੇ ਉੱਪਰ ਇਬਾਰਤ ਹੈ. ਉਹੀ ਜੀਂਦੀਏ ਤੇ ਹੈ.#(ਸ) ਨਾਭੇ ਦਾ ਸਿੱਕਾ- ਨਾਭੇ ਦਾ ਰੁਪਯਾ ਅਤੇ ਮੁਹਰ "ਨਾਭੇਸ਼ਾਹੀ" ਨਾਉਂ ਤੋਂ ਪ੍ਰਸਿੱਧ ਹੈ. ਨਾਭੇ ਦਾ ਰੁਪਯਾ ਸਵਾ ਗਿਆਰਾਂ ਮਾਸੇ ਅਤੇ ਮੋਹਰ ਪੌਣੇ ਦਸ ਮਾਸ਼ੇ ਹੈ. ਧਾਤੁ ਦੋਹਾਂ ਦੀ ਬਹੁਤ ਸ਼ੁੱਧ ਹੈ. ਦੋਹਾਂ ਉਤੇ ਇਬਾਰਤ ਹੈ-#ਦੇਗ਼ ਤੇਗ਼ੋ ਫ਼ਤਹ਼ ਨੁਸਰਤ ਬੇਦਰੰਗ,#ਯਾਫ਼ਤਜ਼ ਨਾਨਕ ਗੁਰੂ ਗੋਬਿੰਦ ਸਿੰਘ.#(ਹ) ਕਪੂਰਥਲੇ ਦਾ ਸਿੱਕਾ- ਹੁਣ ਇਹ ਸਿੱਕਾ ਦੇਖਣ ਵਿੱਚ ਨਹੀਂ ਆਉਂਦਾ, ਪਰ ਪੁਰਾਣੇ ਸਮੇਂ ਸਰਦਾਰ ਜੱਸਾ ਸਿੰਘ ਬਹਾਦੁਰ ਨੇ ਜੋ ਚਲਾਇਆ ਸੀ ਉਸ ਉਤੇ ਇਹ ਇਬਾਰਤ ਸੀ-#ਸਿੱਕਹ ਜ਼ਦ ਦਰ ਜਹਾਂ ਬਫ਼ਜਲੇ ਅਕਾਲ,#ਮੁਲਕ ਅਹ਼ਮਦ ਗਰਿਫ਼੍ਤ ਜੱਸਾ ਕਲਾਲ.¹#੨. ਇੱਕ ਧਾਤੁ. ਸੰ. ਸੀਸਕ. Lead. ਗੋਲਾ ਗੋਲੀ ਛਰਰਾ ਆਦਿ ਬਣਾਉਣ ਲਈ ਸਿੱਕਾ ਬਹੁਤ ਵਰਤਿਆ ਜਾਂਦਾ ਹੈ....
ਦੇਖੋ, ਦਉਲਤ। ੨. ਦੋਲਤਾਂ ਲਈ ਭੀ ਦੌਲਤ ਸ਼ਬਦ ਆਇਆ ਹੈ. ਦੇਖੋ, ਦੌਲਤਾਂ, "ਸ਼੍ਰੀ ਨਾਨਕ ਕੀ ਦੌਲਤ ਦਾਈ." (ਨਾਪ੍ਰ)...
ਸੰਗ੍ਯਾ- ਦ੍ਰਵ੍ਯ. ਦਾਮ. ਰੁਪਯਾ. ਸਿੱਕਾ. ਧਨ. ਦੌਲਤ. "ਦਮੜਾ ਪਲੈ ਨ ਪਵੈ, ਨਾ ਕੋ ਦੇਵੈ ਧੀਰ." (ਸ੍ਰੀ ਅਃ ਮਃ ੫)...
ਪੜੈ. ਪਵੈ. "ਲੋਭੀ ਕਾ ਜੀਉ ਟਲਪਲੈ." (ਸ੍ਰੀ ਮਃ ੧) ਟਲ ਪੈਂਦਾ ਹੈ। ੨. ਪਲਦਾ ਹੈ. ਦੇਖੋ, ਪਲਨਾ। ੩. ਲੜ ਵਿੱਚ. ਦੇਖੋ, ਪਲੇ ੧. "ਪਲੈ ਸਾਚੁ ਸਚੇ ਸਚਿਆਰਾ." (ਮਾਰੂ ਸੋਲਹੇ ਮਃ ੧)...
ਪੜੈ. "ਜਿਨ ਕੀ ਲੇਖੈ ਪਤਿ ਪਵੈ." (ਵਾਰ ਆਸਾ)...
ਸੰਗ੍ਯਾ- ਧੀਰਜ (ਧੈਰ੍ਯ) ਦਾ ਸੰਖੇਪ. "ਦਮੜਾ ਪਲੈ ਨ ਪਵੈ, ਨਾਕੋ ਦੇਵੈ ਧੀਰ." (ਸ੍ਰੀ ਅਃ ਮਃ ੫) ੨. ਸੰ. ਵਿ- ਧੀਰਜ ਵਾਲਾ. ਜੋ ਛੇਤੀ ਘਬਰਾਵੇ ਨਾ. ਸ਼ਾਂਤ. "ਸਚਿ ਨਾਮਿ ਮਨ ਧੀਰ." (ਸ੍ਰੀ ਅਃ ਮਃ ੩) ੩. ਬਲਵਾਨ। ੪. ਨੰਮ੍ਰ. ਹੌਮੈ ਰਹਿਤ। ੫. ਗੰਭੀਰ। ੬. ਸੰਗ੍ਯਾ- ਕੇਸਰ। ੭. ਇੱਕ ਖਤ੍ਰੀ ਜਾਤਿ। ੮. ਧੀਰਤਾ. ਧੀਰਤ੍ਵ. ਧੀਰਜ ਦਾ ਭਾਵ. "ਭਗਤ ਆਨੰਦਮੈ ਪੇਖਿ ਪ੍ਰਭ ਕੀ ਧੀਰ." (ਬਿਲਾ ਮਃ ੫) ੯. ਡਿੰਗ. ਸੂਰਜ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....