dhatuदतु
ਸੰ. दत्त्. ਵਿ- ਦਾਨ ਕੀਤਾ. ਦਿੱਤਾ. "ਦਇਆ ਦਤੁ ਦਾਨੁ." (ਜਪੁ) ੨. ਸੰਗ੍ਯਾ- ਦਾਨ. "ਕੰਚਨ ਕੇ ਕੋਟਿ ਦਤੁ ਕਰੀ." (ਸ੍ਰੀ ਅਃ ਮਃ ੧) ੩. ਤ੍ਯਾਗਣ ਦਾ ਭਾਵ. ਛੱਡਣ ਦੀ ਕ੍ਰਿਯਾ. "ਸੂਰ ਸਤ ਖੋੜਸਾ ਦਤੁ ਕੀਆ." (ਮਾਰੂ ਜੈਦੇਵ) ਦੇਖੋ, ਚੰਦਸਤ। ੪. ਦੇਖੋ, ਦਤ। ੪. ਦੇਖੋ, ਦੱਤ.
सं. दत्त्. वि- दान कीता. दिॱता. "दइआ दतु दानु." (जपु) २. संग्या- दान. "कंचन के कोटि दतु करी." (स्री अः मः १) ३. त्यागण दा भाव. छॱडण दी क्रिया. "सूर सत खोड़सा दतु कीआ." (मारू जैदेव) देखो, चंदसत। ४. देखो, दत। ४. देखो, दॱत.
ਸੰ. ਸੰਗ੍ਯਾ- ਦੇਣ ਦਾ ਕਰਮ. ਖ਼ੈਰਾਤ. "ਦਾਨ ਦਾਤਾਰਾ ਅਪਰ ਅਪਾਰਾ." (ਰਾਮ ਛੰਤ ਮਃ ੫) "ਘਰਿ ਘਰਿ ਫਿਰਹਿ ਤੂੰ ਮੂੜੇ! ਦਦੈ ਦਾਨ ਨ ਤੁਧੁ ਲਇਆ." (ਆਸਾ ਪਟੀ ਮਃ ੩) ਦਾਨ ਕਰਨ ਦਾ ਗੁਣ ਤੈਂ ਅੰਗੀਕਾਰ ਨਹੀਂ ਕੀਤਾ। ੨. ਉਹ ਵਸਤੁ ਜੋ ਦਾਨ ਵਿੱਚ ਦਿੱਤੀ ਜਾਵੇ। ੩. ਮਹ਼ਿਸੂਲ. ਕਰ. ਟੈਕਸ. "ਰਾਜਾ ਮੰਗੈ ਦਾਨ." (ਆਸਾ ਅਃ ਮਃ ੧) ੪. ਹਾਥੀ ਦਾ ਟਪਕਦਾ ਹੋਇਆ ਮਦ. "ਦਾਨ ਗਜਗੰਡ ਮਹਿ ਸੋਭਤ ਅਪਾਰ ਹੈ." (ਨਾਪ੍ਰ) ੫. ਯਗ੍ਯ. "ਸਹੰਸਰ ਦਾਨ ਦੇ ਇੰਦ੍ਰ ਰੋਆਇਆ." (ਵਾਰ ਰਾਮ ੧. ਮਃ ੧) ੬. ਰਾਜਨੀਤਿ ਦਾ ਇੱਕ ਅੰਗ. ਕੁਝ ਦੇਕੇ ਵੈਰੀ ਨੂੰ ਵਸ਼ ਕਰਨ ਦਾ ਉਪਾਉ। ੭. ਫ਼ਾ. [دانہ] ਦਾਨਹ (ਦਾਣਾ) ਦਾ ਸੰਖੇਪ. ਕਣ. ਅੰਨ ਦਾ ਬੀਜ। ੮. ਦਾਨਿਸਤਨ ਮਸਦਰ ਤੋਂ ਅਮਰ ਹ਼ਾਜਿਰ ਦਾ ਸੀਗ਼ਾ. ਵਿ- ਜਾਣਨ ਵਾਲਾ।. ੯. ਫ਼ਾ. [دان] ਪ੍ਰਤ੍ਯ- ਜੋ ਸ਼ਬਦਾਂ ਦੇ ਅੰਤ ਲਗਕੇ ਰੱਖਣ ਵਾਲਾ, ਵਾਨ ਆਦਿ ਅਰਥ ਦਿੰਦਾ ਹੈ, ਜਿਵੇਂ- ਕ਼ਲਮਦਾਨ. ਜੁਜ਼ਦਾਨ, ਆਤਿਸ਼ਦਾਨ ਆਦਿ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰ. ਦਯਾ. ਸੰਗ੍ਯਾ- ਦੂਸਰੇ ਦੇ ਦੁੱਖ ਨੂੰ ਦੇਖ ਕੇ ਚਿੱਤ ਦੇ ਦ੍ਰਵਣ ਦਾ ਭਾਵ. ਕਰੁਣਾ. ਰਹ਼ਮ. "ਸਤਿ ਸੰਤੋਖ ਦਇਆ ਕਮਾਵੈ." (ਸ੍ਰੀ ਮਃ ੫) "ਧੌਲੁ ਧਰਮੁ ਦਇਆ ਕਾ ਪੂਤੁ." (ਜਪੁ)...
ਸੰ. दत्त्. ਵਿ- ਦਾਨ ਕੀਤਾ. ਦਿੱਤਾ. "ਦਇਆ ਦਤੁ ਦਾਨੁ." (ਜਪੁ) ੨. ਸੰਗ੍ਯਾ- ਦਾਨ. "ਕੰਚਨ ਕੇ ਕੋਟਿ ਦਤੁ ਕਰੀ." (ਸ੍ਰੀ ਅਃ ਮਃ ੧) ੩. ਤ੍ਯਾਗਣ ਦਾ ਭਾਵ. ਛੱਡਣ ਦੀ ਕ੍ਰਿਯਾ. "ਸੂਰ ਸਤ ਖੋੜਸਾ ਦਤੁ ਕੀਆ." (ਮਾਰੂ ਜੈਦੇਵ) ਦੇਖੋ, ਚੰਦਸਤ। ੪. ਦੇਖੋ, ਦਤ। ੪. ਦੇਖੋ, ਦੱਤ....
ਦੇਖੋ, ਦਾਨ. "ਦਾਨੁ ਮਹਿੰਡਾ ਤਲੀਖਾਕੁ." (ਵਾਰ ਆਸਾ) ੨. ਸੰ. ਦਾਨੁ. ਬੂੰਦ. ਕ਼ਤਰਾ। ੩. ਓਸ ਸ਼ਬਨਮ। ੪. ਦੇਣ ਯੋਗ੍ਯ ਧਨ। ੫. ਸੁਖ। ੬. ਪਵਨ. ਹਵਾ....
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. काञ्चन ਕਾਂਚਨ. ਸੰਗ੍ਯਾ- ਸੁਵਰਣ. ਸੋਨਾ. "ਕੰਚਨ ਸਿਉ ਪਾਈਐ ਨਹੀ ਤੋਲ." (ਗਉ ਕਬੀਰ) ੨. ਧਤੂਰਾ। ੩. ਕਚਨਾਰ। ੪. ਸੁਵਰਣਮੁਦ੍ਰਾ. ਅਸ਼ਰਫੀ. "ਤਿਉ ਕੰਚਨ ਅਰੁ ਪੈਸਾ." (ਗਉ ਮਃ ੯) ੫. ਚਮਕ. ਦੀਪ੍ਤਿ। ੬. ਸੁਵਰ੍ਣ ਨੂੰ ਇਸ੍ਟ ਮੰਨਣ ਵਾਲੀ ਇੱਕ ਜਾਤਿ, ਜੋ ਵਿਭਚਾਰ ਦੀ ਠੇਕੇਦਾਰ ਹੈ। ੭. ਵਿ- ਸੁਵਰਣ ਦਾ. ਦੇਖੋ, ਕਬਰੋ....
ਸੰ. ਸੰਗ੍ਯਾ- ਕਰੋੜ. ਸੌ ਲੱਖ. "ਕਈ ਕੋਟਿ ਪ੍ਰਭ ਕਉ ਖੋਜੰਤੇ." (ਸੁਖਮਨੀ) ਦੇਖੋ, ਸੰਖ੍ਯਾ। ੨. ਵਾਦ ਵਿਵਾਦ ਦਾ ਪੂਰਬਪੱਖ. "ਕਥੀ ਕੋਟੀ ਕੋਟਿ ਕੋਟਿ." (ਜਪੁ) ਕੋਟਿ (ਕ੍ਰੋੜਾਂ) ਹੀ ਕੋਟਿ (ਦਲੀਲਾਂ) ਨਾਲ ਕ੍ਰੋੜਹਾ ਵਕਤਿਆਂ ਨੇ ਆਖੀ ਹੈ. ਦੇਖੋ, ਕਥਿ। ੩. ਕਮਾਣ ਦਾ ਗੋਸ਼ਾ. ਦੇਖੋ, ਕੋਟੀ। ੪. ਸ਼ਸਤ੍ਰ ਦੀ ਤਿੱਖੀ ਧਾਰ....
ਹਾਥੀ. ਦੇਖੋ, ਕਰਿ ੩.। ੨. ਸੰਗ੍ਯਾ- ਬਾਂਹ. ਭੁਜਾ, ਜੋ ਕਰ (ਹੱਥ) ਨੂੰ ਧਾਰਨ ਕਰਦੀ ਹੈ. "ਤੁਮ ਰਾਖਹੁ ਧਾਰਿ ਕਰੀ." (ਗੂਜ ਮਃ ੫) ੩. ਕਰੀਰ ਦਾ ਸੰਖੇਪ। ੪. ਕਰੀਂ. ਕਰਾਂ. "ਕੰਚਨ ਕੇ ਕੋਟ ਦਤੁ ਕਰੀ." (ਸ੍ਰੀ ਅਃ ਮਃ ੧) ੫. ਕੀਤੀ. ਕਰਨ ਦਾ ਭੂਤ ਕਾਲ "ਜਾਕਉ ਕ੍ਰਿਪਾ ਕਰੀ ਪ੍ਰਭਿ ਮੇਰੈ." (ਸੋਰ ਮਃ ੫)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
(ਦੇਖੋ, ਭੂ ਧਾ) ਸੰ. ਸੰਗ੍ਯਾ- ਸੱਤਾ. ਹੋਂਦ. ਅਸ੍ਤਿਤ੍ਵ। ੨. ਵਿਚਾਰ. ਖ਼ਯਾਲ. "ਸਤਿਆਦਿ ਭਾਵਰਤੰ." (ਗੂਜ ਜੈਦੇਵ) ਸਤ੍ਯ ਸੰਤੋਖ ਆਦਿ ਚਿੱਤ ਦੇ ਉੱਤਮ ਭਾਵਾਂ ਨਾਲ ਹੈ ਜਿਸ ਦੀ ਪ੍ਰੀਤਿ. ਅਥਵਾ ਸਤ ਚਿਤ ਆਦਿ ਜੋ ਭਾਵ (ਆਪਣੇ ਸ੍ਵਰੂਪਭੂਤ ਧਰਮ) ਹਨ, ਉਨ੍ਹਾਂ ਵਿੱਚ ਰਤ (ਰਮਣ ਕਰਦਾ) ਹੈ। ੩. ਅਭਿਪ੍ਰਾਯ. ਮਤਲਬ। ੪. ਜਨਮ. "ਤੱਤ ਸਮਾਧਿ ਸੁ ਭਾਵ ਪ੍ਰਣਾਸੀ." (੩੩ ਸਵੈਯੇ) ਆਵਾਗਮਨ ਦੂਰ ਕਰਨ ਵਾਲਾ। ੫. ਆਤਮਾ। ੬. ਪਦਾਰਥ. ਵਸਤੁ। ੭. ਸੰਸਾਰ. ਜਗਤ। ੮. ਪ੍ਰਕ੍ਰਿਤਿ. ਸ੍ਵਭਾਵ। ੯. ਪ੍ਰਕਾਰ. ਤਰਹ। ੧੦. ਆਦਰ. ਸਨਮਾਨ. ਭਾਉ. "ਰਾਖਤ ਸਭ ਕੋ ਭਾਵ." (ਚਰਿਤ੍ਰ ੧੦੨) ੧੧. ਪ੍ਰੇਮ. "ਭੈ ਭਾਵ ਕਾ ਕਰੇ ਸੀਗਾਰੁ." (ਆਸਾ ਮਃ ੧) ੧੨. ਮਨ ਦੇ ਖ਼ਿਆਲ ਅਨੁਸਾਰ ਅੰਗਾਂ ਦੀ ਚੇਸ੍ਟਾ. "ਕਰੇ ਭਾਵ ਹੱਥੰ." (ਵਿਚਿਤ੍ਰ) ੧੩. ਸ਼ੁੱਧਾ। ੧੪. ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ (emotion) "ਚੰਚਲਿ ਅਨਿਕ ਭਾਵ ਦਿਖਾਵਏ." (ਬਿਲਾ ਛੰਤ ਮਃ ੫)#"ਆਨਨ ਲੋਚਨ ਵਚਨ ਮਗ ਪ੍ਰਗਟਤ ਮਨ ਕੀ ਬਾਤ,#ਤਾਹੀਂ ਸੋਂ ਸਬ ਕਹਿਤ ਹੈਂ ਭਾਵ ਕਵਿਨ ਕੇ ਤਾਤ."#(ਰਸਿਕਪ੍ਰਿਯਾ)#ਕਵੀਆਂ ਨੇ ਭਾਵ ਦੇ ਪੰਜ ਭੇਦ ਲਿਖੇ ਹਨ, ਯਥਾ-#"ਭਾਵ ਸੁ ਪਾਂਚ ਪ੍ਰਕਾਰ ਕੋ ਸੁਨ ਵਿਭਾਵ ਅਨੁਭਾਵ,#ਅਸਥਾਈ ਸਾਤ੍ਤਿਕ ਕਹੈਂ ਵ੍ਯਭਿਚਾਈ ਕਵਿਰਾਵ."#(ਰਸਿਕਪ੍ਰਿਯਾ)#ਇਨ੍ਹਾਂ ਪੰਜਾਂ ਦਾ ਨਿਰਣਾ ਇਉਂ ਹੈ-#(ੳ) ਵਿਭਾਵ ਉਸ ਨੂੰ ਆਖਦੇ ਹਨ, ਜਿਸ ਤੋਂ ਰਸ ਦੀ ਉਤਪੱਤੀ ਹੁੰਦੀ ਹੈ. ਅੱਗੇ ਉਸ ਦੇ ਦੋ ਭੇਦ ਹਨ, ਆਲੰਬਨ ਅਤੇ ਉੱਦੀਪਨ. ਜਿਸ ਨੂੰ ਆਸ਼੍ਰਯ ਕਰਕੇ ਰਸ ਰਹੇ, ਉਹ ਆਲੰਬਨ ਭਾਵ ਹੈ, ਜੇਹੇ ਕਿ- ਨਾਯਿਕਾ, ਸੁੰਦਰ ਘਰ, ਸੇਜਾ, ਗਾਯਨ, ਨ੍ਰਿਤ੍ਯ ਆਦਿਕ ਸਾਮਾਨ ਹਨ. ਉੱਦੀਪਨ ਵਿਭਾਵ ਉਹ ਹੈ ਜੋ ਰਸ ਨੂੰ ਜਾਦਾ ਚਮਕਾਵੇ, ਜੈਸੇ- ਦੇਖਣਾ, ਬੋਲਣਾ, ਸਪਰਸ਼ ਕਰਨਾ ਆਦਿਕ.#(ਅ) ਆਲੰਬਨ ਅਤੇ ਉੱਦੀਪਨ ਕਰਕੇ ਜੋ ਮਨ ਵਿੱਚ ਪੈਦਾ ਹੋਇਆ ਵਿਕਾਰ, ਉਸ ਦਾ ਸ਼ਰੀਰ ਪੁਰ ਪ੍ਰਗਟ ਹੋਣਾ, "ਅਨੁਭਾਵ" ਹੈ, ਜੈਸੇ ਇੱਕ ਆਦਮੀ ਨੇ ਚੁਭਵੀਂ ਗੱਲ ਆਖੀ, ਸੁਣਨ ਵਾਲੇ ਨੂੰ ਉਸ ਤੋਂ ਕ੍ਰੋਧ ਹੋਇਆ. ਕ੍ਰੋਧ ਤੋਂ ਨੇਤ੍ਰ ਲਾਲ ਹੋ ਗਏ ਅਤੇ ਹੋਠ ਫਰਕਣ ਲੱਗੇ. ਇਸ ਥਾਂ ਸਮਝੋ ਕਿ ਚੁਭਵੀਂ ਗੱਲ ਕਹਿਣ ਵਾਲਾ ਆਲੰਬਨ ਵਿਭਾਲ, ਚੁੱਭਵੀਂ ਬਾਤ ਉੱਦੀਪਨ ਵਿਭਾਵ, ਸੁਣਨ ਵਾਲੇ ਦੀਆਂ ਅੱਖਾਂ ਦਾ ਲਾਲ ਹੋਣਾ ਅਤੇ ਹੋਠ ਫਰਕਣੇ ਅਨੁਭਾਵ ਹੈ. ਜੋ ਚੁੱਭਵੀਂ ਗੱਲ ਕਹਿਣ ਵਾਲੇ ਨੇ ਪਹਿਲਾਂ ਭੀ ਸ਼੍ਰੋਤਾ ਦਾ ਕਦੇ ਅਪਮਾਨ ਕੀਤਾ ਹੈ, ਤਦ ਸੁਣਨ ਵਾਲੇ ਦੇ ਮਨ ਵਿੱਚ ਉਸ ਦਾ ਯਾਦ ਆਉਣਾ ਕ੍ਰੋਧ ਨੂੰ ਹੋਰ ਭੀ ਵਧਾਵੇਗਾ, ਇਸ ਲਈ ਸਿਮ੍ਰਿਤੀ, ਸੰਚਾਰੀਭਾਵ ਹੋ ਜਾਉ.#(ੲ) ਸਥਾਈ ਭਾਵ ਉਹ ਹੈ, ਜੋ ਰਸ ਵਿੱਚ ਸਦਾ ਇਸਥਿਤ ਰਹੇ, ਅਥਵਾ ਇਉਂ ਕਹੋ ਕਿ ਜਿਸ ਦੀ ਇਸਥਿਤੀ ਹੀ ਰਸ ਦੀ ਇਸਥਿਤੀ ਹੈ, ਨੌ ਰਸਾਂ ਦੇ ਨੌ ਹੀ ਸਥਾਈ ਭਾਵ ਹਨ, ਯਥਾ-#"ਰਤਿ ਹਾਸੀ ਅਰੁ ਸ਼ੋਕ ਪੁਨ ਕ੍ਰੋਧ ਉਛਾਹ ਸੁ ਜਾਨ,#ਭਯ ਨਿੰਦਾ ਵਿਸਮਯ ਵਿਰਤਿ ਥਾਈ ਭਾਵ ਪ੍ਰਮਾਨ."#(ਰਸਿਕਪ੍ਰਿਯਾ)#ਸ਼੍ਰਿੰਗਾਰ ਦਾ ਸਥਾਈ ਭਾਵ ਰਤਿ, ਹਾਸ੍ਯਰਸ ਦਾ ਹਾਸੀ. ਕਰੁਣਾਰਸ ਦਾ ਸ਼ੋਕ, ਰੌਦ੍ਰਰਸ ਦਾ ਕ੍ਰੋਧ, ਵੀਰਰਸ ਦਾ ਉਤਸਾਹ, ਭਯਾਨਕਰਸ ਦਾ ਭਯ, ਬੀਭਤਸਰਸ ਦਾ ਗਲਾਨਿ, ਅਦਭੁਤਰਸ ਦਾ ਵਿਸਮਯ (ਆਸ਼ਚਰਯ) ਅਤੇ ਸ਼ਾਂਤਰਸ ਦਾ ਸਥਾਈ ਭਾਵ ਵੈਰਾਗ੍ਯ (ਨਿਰਵੇਦ) ਹੈ.#(ਸ) ਵਿਭਾਵ ਅਨੁਭਾਵ ਦੇ ਅਸਰ ਤੋਂ ਉਤਪੰਨ ਹੋਈ ਕ੍ਰਿਯਾ ਦਾ ਨਾਮ ਸਾਤ੍ਤਿਕ ਭਾਵ ਹੈ, ਯਥਾ- ਰੋਮਾਂਚ, ਪਸੀਨਾ, ਕਾਂਬਾ, ਅੰਝੂ, ਸ੍ਵਰਭੰਗ ਆਦਿਕ.#(ਹ) ਜੋ ਭਾਵ ਅਨੇਕ ਰਸਾਂ ਵਿੱਚ ਵਰਤੇ ਅਤੇ ਇੱਕ ਰਸ ਵਿੱਚ ਹੀ ਇਸਥਿਤ ਨਾ ਰਹੇ, ਉਸ ਦਾ ਨਾਮ ਵ੍ਯਭਿਚਾਰੀ (ਅਥਵਾ ਸੰਚਾਰੀ) ਭਾਵ ਹੈ, ਯਥਾ- ਆਲਸ, ਚਿੰਤਾ, ਸ੍ਵਪਨ, ਮਸ੍ਤੀ, ਨੀਂਦ ਦਾ ਉੱਚਾਟ ਅਤੇ ਵਿਵਾਦ ਆਦਿਕ ਹਨ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰ. ਸ਼ੂਲ. ਸੰਗ੍ਯਾ- ਕੰਡੇ ਵਾਂਙ ਚੁਭਣ ਵਾਲੀ ਢਿੱਡਪੀੜ. "ਭਯੋ ਸੂਰ ਰਾਜਾ ਜੂ ਮਰ੍ਯੋ." (ਚਰਿਤ੍ਰ ੨੧੮) ਦੇਖੋ, ਸੂਲ ਰੋਗ। ੨. ਕੰਡਾ. ਕੰਟਕ. ਭਾਵ- ਵੈਰੀ. "ਸੂਰ ਸੁਰਾਨ ਕੇ ਹਾਨ ਕਰੇ." (ਗੁਪ੍ਰਸੂ) ੩. ਤ੍ਰਿਸੂਲ. ਭਾਲਾ. ਨੇਜਾ. "ਹਤੇ ਸਤ੍ਰੁ ਗਨ ਗਹਿ ਕਰ ਸੂਰ." (ਗੁਪ੍ਰਸੂ) ੪. ਸੰ. ਸੂਰ. ਸੂਰਜ. "ਨਾਮ ਜਪਤ ਕੋਟਿ ਸੂਰ ਉਜਿਆਰਾ." (ਜੈਤ ਮਃ ੫) "ਕੇਤੇ ਇੰਦ ਚੰਦ ਸੂਰ ਕੇਤੇ." (ਜਪੁ) ੫. ਭਾਵ- ਆਤਮਿਕ ਰੌਸ਼ਨੀ. ਗਿਆਨ ਦਾ ਪ੍ਰਕਾਸ਼. "ਉਗਵੈ ਸੂਰ ਅਸੁਰ ਸੰਘਾਰੈ." (ਓਅੰਕਾਰ) ਅਸੁਰ ਤੋਂ ਭਾਵ ਵਿਕਾਰ ਹੈ। ੬. ਯੋਗਭ੍ਯਾਸ ਦੇ ਸੰਕੇਤ ਅਨੁਸਾਰ ਸੱਜੀ ਨਾਸਿਕਾ ਦ੍ਵਾਰਾ ਚਲਦਾ ਸ੍ਵਾਸ, ਜਿਸ ਦਾ ਦੇਵਤਾ ਸੂਰਜ ਮੰਨਿਆ ਹੈ. "ਸੂਰ ਸਤ ਖੋੜਸਾ ਦਤ ਕੀਆ." (ਮਾਰੂ ਜੈਦੇਵ) ੭. ਪੰਡਿਤ. ਦਾਨਾ। ੮. ਸੰ. ਸ਼ੂਰ. ਯੋਧਾ. ਬਹਾਦੁਰ. "ਅਸੰਖ ਸੂਰ ਮੁਹ ਭਖ ਸਾਰ." (ਜਪੁ) ੯. ਸੰ. ਸ਼ੌਰ੍ਯ. ਸੂਰਮਤਾ. ਬਹਾਦੁਰੀ. "ਖਤ੍ਰੀ ਸਬਦੰ ਸੂਰ ਸਬਦੰ." (ਵਾਰਾ ਆਸਾ) ੧੦. ਸੰ. ਸ਼ੂਕਰ. ਸੂਅਰ. ਵਰਾਹ. "ਸੂਰ ਤਮ ਵ੍ਰਿੰਦ ਪਰ, ਸੂਰ ਰਣ ਦੁੰਦ ਪਰ, ਸੂਰ ਦਿਤਿਨੰਦ ਪਰ.¹ (ਗੁਪ੍ਰਸੂ)#ਕੁਰਾਨ ਵਿੱਚ ਸੂਰ ਦਾ ਮਾਸ ਹਰਾਮ ਲਿਖਿਆ ਹੈ. ਦੇਖੋ, ਸੂਰਤ ਬਕਰ, ਆਯਤ ੭੧, ਯਹੂਦੀ ਸੂਰ ਨੂੰ ਇਸ ਲਈ ਅਪਵਿਤ੍ਰ ਮੰਨਦੇ ਹਨ ਕਿ ਪੈਗੰਬਰ ਮੂਸਾ ਨੇ ਸੂਰ ਦੀ ਅਪਵਿਤ੍ਰ ਪਸ਼ੂਆਂ ਵਿੱਚ ਗਿਣਤੀ ਕੀਤੀ ਹੈ.² ਸਿੱਖ ਸੂਰ ਨੂੰ ਖਾਣ ਵਾਲੇ ਪਸ਼ੂਆਂ ਵਿੱਚ ਗਿਣਦੇ ਹਨ, ਪਰ ਖਾਸ ਕਰਕੇ ਵਿਧਿ ਨਹੀਂ। ੧੧. ਅ਼. [صوُر] ਸੂਰ. ਤੁਰ੍ਹੀ. ਬਿਗੁਲ। ੧੨. ਇਸਰਾਫ਼ੀਲ ਫਰਿਸ਼ਤੇ ਦਾ ਰਣਸਿੰਹਾ, ਜੋ ਪ੍ਰਲੈ ਵੇਲੇ ਵੱਜੇਗਾ, ਜਿਸ ਤੋਂ ਮੁਰਦੇ ਕਬਰਾਂ ਵਿੱਚੋ ਉਠ ਖੜੇ ਹੋਣਗੇ. ਦੋਖੋ, ਕੁਰਾਨ ਸੂਰਤ ੩੯, ਆਯਤ ੬੮। ੧੩. ਫ਼ਾ. [سۇر] ਲੋਦੀ ਵੰਸ਼ ਦੇ ਪਠਾਣਾਂ ਦੀ ਇੱਕ ਜਾਤਿ. ਹੁਮਾਯੂੰ ਨੂੰ ਜਿੱਤਣ ਵਾਲਾ ਸ਼ੇਰਸ਼ਾਹ ਇਸੇ ਜਾਤਿ ਦਾ ਸੀ। ੧੪. ਸ਼ਾਦੀ ਦੀ ਸਭਾ। ੧੫. ਸੁਰਖ ਰੰਗ। ੧੬. ਸ਼ਹਰਪਨਾਹ. ਫਸੀਲ....
ਕੀਤਾ ਹੈ. ਕਰਿਆ. "ਕੰਤ ਹਮਾਰੋ ਕੀਅਲੋ ਖਸਮਾਨਾ." (ਆਸਾ ਮਃ ੫) "ਕੀਆ ਖੇਲੁ ਬਡ ਮੇਲੁ ਤਮਾਸਾ." ( ਸਵੈਯੇ ਮਃ ੪. ਕੇ)...
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੰ. ਜਯਦੇਵ. ਵਿਕ੍ਰਮਾਦਿਤ੍ਯ ਦੇ ਦਰਬਾਰ ਦਾ ਇੱਕ ਪੰਡਿਤ, ਜਿਸ ਦਾ ਪ੍ਰਸਿੱਧ ਨਾਮ "ਪਕ੍ਸ਼੍ਧਰਮਿਸ੍ਰ" ਹੈ। ੨. ਕਨੌਜ ਨਿਵਾਸੀ ਭੋਜਦੇਵ ਬ੍ਰਾਹਮਣ ਦਾ ਪੁਤ੍ਰ, ਜੋ ਰਮਾਦੇਵੀ ਦੇ ਉਦਰ ਤੋਂ ਕੇਂਦੂਲੀ (ਜਿਲਾ ਬੀਰਭੂਮਿ ਬੰਗਾਲ) ਵਿੱਚ ਪੈਦਾ ਹੋਇਆ. ਜਯਦੇਵ ਵੈਸਨਵ ਮਤਧਾਰੀ ਕ੍ਰਿਸਨਉਪਾਸਕ ਸੀ, ਪਰ ਤਤ੍ਵਵੇੱਤਾ ਸਾਧੂਆਂ ਦੀ ਸੰਗਤਿ ਕਰਕੇ ਕਰਤਾਰ ਦਾ ਅਨੰਨ ਸੇਵਕ ਹੋਇਆ. ਇਹ ਸੰਸਕ੍ਰਿਤ ਅਤੇ ਪ੍ਰਾਕ੍ਰਿਤ ਦਾ ਪੂਰਣ ਪੰਡਿਤ ਸੀ. ਇਸ ਦਾ ਰਚਿਆ ਗੀਤਗੋਬਿੰਦ ਮਨੋਹਰ ਕਾਵ੍ਯ ਹੈ. ਜੈਦੇਵ ਰਾਗਵਿਦ੍ਯਾ ਦਾ ਪ੍ਰੇਮੀ ਸੀ ਅਤੇ ਆਪਣੀ ਇਸਤ੍ਰੀ ਪਦਮਾਵਤੀ ਨਾਲ ਮਿਲਕੇ ਮਨੋਹਰ ਸੁਰ ਨਾਲ ਆਪਣੇ ਰਚੇ ਪਦ ਗਾਇਆ ਕਰਦਾ ਸੀ. ਇਸ ਨੇ ਆਪਣੀ. ਉਮਰ ਦਾ ਬਹੁਤਾ ਹ਼ਿੱਸਾ ਬੰਗਾਲ ਦੇ ਰਾਜਾ ਬੱਲਾਲਸੇਨ ਦੇ ਪੁਤ੍ਰ ਰਾਜਾ ਲਕ੍ਸ਼੍ਮਣਸੇਨ ਦਾ ਪਾਸ ਰਹਿਕੇ ਵਿਤਾਇਆ.¹ ਇਸੇ ਦੇ ਦੋ ਸ਼ਬਦ ਗੁਰੂ ਗ੍ਰੰਥਸਾਹਿਬ ਵਿੱਚ ਹਿੰਦੀ ਅਤੇ ਪ੍ਰਾਕ੍ਰਿਤ ਭਾਸਾ ਦੇ ਪਾਏ ਜਾਂਦੇ ਹਨ. "ਜੈਦੇਵ ਤਿਆਗਿਓ ਅੰਹਮੇਵ." (ਬਸੰ ਅਃ ਮਃ ੫) ੩. ਵਿਜਯ ਰੂਪ ਪਰਮਾਤਮਾ ਸਭ ਨੂੰ ਜੈ ਕਰਨ ਵਾਲਾ, ਜੋ ਕਿਸੇ ਤੋਂ ਪਰਾਸ੍ਤ ਨਹੀਂ ਹੁੰਦਾ. "ਬਦਤ ਜੈਦੇਵ ਜੈਦੇਵ ਕਉ ਰੰਮਿਆ." (ਮਾਰੂ ਜੈਦੇਵ)...
ਦੇਖੋ, ਚੰਦ ੪. ਅਤੇ ਸਤ। ੨. ਮਾਰੂ ਰਾਗ ਵਿੱਚ ਜੈਦੇਵ ਜੀ ਦਾ ਸ਼ਬਦ ਹੈ-#੧. ਚੰਦਸਤ ਭੇਦਿਆ ਨਾਦਸਤ ਪੂਰਿਆ ਸੂਰਸਤ ਖੋੜਸਾ ਦਤੁ ਕੀਆ।#੨. ਅਬਲ ਬਲੁ ਤੋੜਿਆ ਅਚਲ ਚਲੁ ਥਪਿਆ ਅਘੜੁ ਘੜਿਆ ਤਹਾ ਅਪਿਉ ਪੀਆ।#੩. ਮਨਆਦਿ ਗੁਣਆਦਿ ਵਖਾਣਿਆ।#੪. ਤੇਰੀ ਦੁਬਿਧਾਦ੍ਰਿਸਟਿ ਸੰਮਾਨਿਆ।#੫. ਅਰਧਿ ਕਉ ਅਰਧਿਆ ਸਰਧਿ ਕਉ ਸਰਧਿਆ ਸਲਲ ਕਉ ਸਲਲਿ ਸੰਮਾਨਿ ਆਇਆ।#੬. ਬਦਤਿ ਜੈਦੇਉ ਜੈਦੇਵ ਕਉ ਰੰਮਿਆ ਬ੍ਰਹਮੁ ਨਿਰਬਾਣੁ ਲਿਵਲੀਣੁ ਪਾਇਆ.#ਇਸ ਦਾ ਭਾਵ ਹੈ-#੧. ਚੰਦ੍ਰਸ੍ਵਰ ਨਾਲ ਪ੍ਰਾਣਾਂ ਨੂੰ ਓਅੰ ਮੰਤ੍ਰ ਦੇ ਸ਼ਬਦ ਨਾਲ ਭੇਦਿਆ (ਪੂਰਕ ਕੀਤਾ), ਫੇਰ ਪੂਰਿਆ (ਕੁੰਭਕ ਕੀਤਾ), ਸੂਰਯਸ੍ਵਰ ਨਾਲ ਸੋਲਾਂ ਵਾਰ ਓਅੰ ਮੰਤ੍ਰ ਜਪਕੇ ਸ੍ਵਾਸ ਨੂੰ ਦਾਨ ਕੀਤਾ (ਰੇਚਕ ਕੀਤਾ).#੨. ਸ਼ਰੀਰ ਦਾ ਬਲ ਤੋੜਕੇ ਨਿਰਬਲ ਕੀਤਾ, ਚੰਚਲ ਮਨ ਨੂੰ ਅਚਲ ਕਰਕੇ ਥਾਪਿਆ, ਜੋ ਸੁਧਾਰਿਆ ਨਹੀਂ ਜਾਂਦਾ ਸੀ ਚਿੱਤ, ਉਸ ਨੂੰ ਸਵਾਰਕੇ ਅਮ੍ਰਿਤ ਪੀਤਾ.#੩. ਅੰਤਹਕਰਣ ਦੀ ਆਦਿ ਅਤੇ ਗੁਣਾਂ ਦਾ ਮੂਲ ਜੋ ਕਰਤਾਰ ਹੈ, ਉਸ ਦਾ ਗੁਣ ਗਾਇਆ.#੪. ਇਸ ਤੋਂ ਤੇਰੀ ਦੁਬਿਧਾਦ੍ਰਿਸ੍ਟਿ ਲੀਨ ਹੋ ਗਈ.#੫. ਆਰਾਧਨ ਯੋਗ੍ਯ ਨੂੰ ਅਰਾਧਿਆ, ਸ਼੍ਰੱਧਾ ਕਰਨ ਯੋਗ੍ਯ ਤੇ ਸ਼੍ਰੱਧਾ ਕੀਤੀ, ਜਲ ਨਾਲ ਜਲ ਦੀ ਸਮਾਨਤਾ ਹੋ ਗਈ.#੬. ਜੈਦੇਵ ਆਖਦਾ ਹੈ ਜਦ ਸਭ ਨੂੰ ਜੈ ਕਰਨ ਵਾਲੇ ਦੇਵ ਦਾ ਨਾਮ ਜਪਿਆ, ਤਦ ਨਿਰਵਾਣ ਬ੍ਰਹਮ ਵਿੱਚ ਲੀਨਤਾ ਹੋਈ....
ਦੇਖੋ, ਦਤੁ। ੨. ਅਤ੍ਰਿ ਰਿਖਿ ਦਾ ਅਨਸੂਯਾ ਦੇ ਉਦਰ ਤੋਂ ਪੁਤ੍ਰ, ਦੱਤਾਤ੍ਰੇਯ. "ਤਬ ਹਰਿ ਬਹੁਤ ਦੱਤ ਉਪਜਾਯੋ." (ਵਿਚਿਤ੍ਰ) ਦੱਤ ਦੀ ੨੪ ਅਵਤਾਰਾਂ ਵਿੱਚ ਗਿਣਤੀ ਹੈ. ਇਸ ਸਾਰਗ੍ਰਾਹੀ ਮਹਾਤਮਾ ਨੇ ਚੌਬੀਸ ਗੁਰੂ ਧਾਰਣ ਕੀਤੇ, ਜਿਨ੍ਹਾ ਤੋਂ ਕੋਈ ਨਾ ਕੋਈ ਗੁਣ ਗ੍ਰਹਣ ਕੀਤਾ. ਦਸਮਗ੍ਰੰਥ ਅਨੁਸਾਰ ਚੌਬੀਸ ਗੁਰੂ ਇਹ ਹਨ:-#ਪ੍ਰਿਥਿਵੀ, ਜਲ, ਪਵਨ, ਆਕਾਸ਼, ਚੰਦ੍ਰਮਾ, ਅਗਨਿ, ਸੂਰਯ, ਕਬੂਤਰ, ਅਜਗਰ ਸਰਪ, ਸਮੁਦ੍ਰ, ਹਾਥੀ, ਭੌਰਾ, ਪਤੰਗ, ਸ਼ਹਿਦ ਚੋਣ ਵਾਲੀ ਇਸ੍ਤੀ, ਮ੍ਰਿਗ, ਮੱਛੀ, ਪਿੰਗਲਾ ਵੇਸ਼੍ਯਾ, ਗਿਰਝ, ਸ਼ਿਕਾਰੀ, ਬਾਲਕ, ਕੁਆਰੀ ਕੰਨ੍ਯਾ, ਤੀਰਗਰ, ਮਕੜੀ ਅਤੇ ਤਿਤਲੀ.#ਮਾਰਕੰਡੇਯਪੁਰਾਣ ਵਿੱਚ ਲਿਖਿਆ ਹੈ ਕਿ ਅਨਸੂਯਾ ਦੇ ਵਰ ਮੰਗਣ ਪੁਰ ਉਸ ਦੇ ਗਰਭ ਤੋਂ ਬ੍ਰਹਮਾ੍ "ਸੋਮ" ਰੂਪ ਹੋਕੇ, ਵਿਸਨੁ "ਦੱਤ" ਹੋਕੇ ਅਤੇ ਸ਼ਿਵ "ਦੁਰਵਾਸਾ" ਹੋਕੇ ਜਨਮਿਆ....