dhūkaथूक
ਦੇਖੋ, ਥੁਕ. "ਥੂਕ ਮੁਖਿ ਪਈਆ." (ਗੂਜ ਮਃ ੪) ੨. ਧਿੱਕਾਰ. ਫਿਟਕਾਰ.
देखो, थुक. "थूक मुखि पईआ." (गूज मः ४) २. धिॱकार.फिटकार.
ਸੰਗ੍ਯਾ- ਜੀਭ ਦੀਆਂ ਗਿਲਟੀਆਂ ਵਿੱਚੋਂ ਨਿਕਲਿਆ ਲੇਸਦਾਰ ਰਸ, ਜੋ ਮੂੰਹ ਨੂੰ ਤਰ ਰਖਦਾ ਹੈ ਅਤੇ ਭੋਜਨ ਨਾਲ ਮਿਲਕੇ ਪਾਚਕ (ਚੂਰਣ) ਦਾ ਕੰਮ ਦਿੰਦਾ ਹੈ. ਥੂਕ. ਲਾਰ. Saliva. "ਭਲਕੇ ਥੁਕ ਪਵੈ ਨਿਤ ਦਾੜੀ." (ਵਾਰ ਆਸਾ)...
ਦੇਖੋ, ਥੁਕ. "ਥੂਕ ਮੁਖਿ ਪਈਆ." (ਗੂਜ ਮਃ ੪) ੨. ਧਿੱਕਾਰ. ਫਿਟਕਾਰ....
ਮੁਖ ਕਰਕੇ. ਮੁਖ ਦ੍ਵਾਰਾ. ਭਾਵ- ਕੰਠ ਤੋਂ. "ਮੁਖਿ ਬੇਦ ਚਤੁਰ ਪੜਤਾ." (ਗੌਂਡ ਨਾਮਦੇਵ) ੨. ਮੁਖ ਤੋਂ. ਮੁਖ ਸੇ. "ਮੁਖਿ ਆਵਤ ਤਾਕੈ ਦੁਰਗੰਧ." (ਸੁਖਮਨੀ) ੩. ਮਸ੍ਤਕ ਪੁਰ. ਮੱਥੇ ਉੱਤੇ. "ਮੋਹਣੀ ਮੁਖਿ ਮਣੀ ਸੋਹੈ." (ਸ੍ਰੀ ਮਃ ੧) "ਤਿਨ ਮੁਖਿ ਟਿਕੇ ਨਿਕਲਹਿ." (ਸ੍ਰੀ ਮਃ ੧) ੪. ਮੁਖ ਮੇਂ. ਮੂੰਹ ਵਿੱਚ. "ਮੁਖਿ ਝੂਠ ਬਿਭੂਖਨ ਸਾਰੰ." (ਵਾਰ ਆਸਾ) ੫. ਮੂੰਹ ਦੇ ਸੁਆਦਾਂ (ਜੁਬਾਨ ਦੇ ਰਸਾਂ) ਵਿੱਚ. "ਭਗ ਮੁਖਿ ਜਨਮ ਵਿਗੋਇਆ." (ਸ੍ਰੀ ਬੇਣੀ) ੬. ਕਾਰਣ ਕਰਕੇ. ਹੇਤੁ ਦ੍ਵਾਰਾ. "ਕਵਨ ਮੁਖਿ ਕਾਲੁ ਜੋਹਤ ਨਿਤ ਰਹੈ." (ਸਿਧਗੋਸਟਿ) ੭. ਵਿ- ਮੁਖ੍ਯ. ਪ੍ਰਧਾਨ. ਸ਼੍ਰੇਸ੍ਟ. ਉੱਤਮ. "ਮੇਲ ਗੁਰੂ ਮੁਖਿ." (ਆਸਾ ਛੰਤ ਮਃ ੪) "ਚੰਦ ਸੂਰਜ ਮੁਖਿ ਦੀਏ." (ਰਾਮ ਮਃ ੧)...
ਦੇਖੋ, ਪਹੀਆ. "ਧੂਰ ਉਠੀ ਰਥ ਪਈਅਨ ਛਾਯੋ" (ਕ੍ਰਿਸਨਾਵ) ੨. ਪਈ ਹੈ. ਪੜੀਂ ਹੈ. "ਸਰਣਿ ਪ੍ਰਭੂ ਤਿਸੁ ਪਾਛੇ ਪਈਆ." (ਬਿਲਾ ਅਃ ਮਃ੪)...
ਸੰ. फटकार ਫਿਟਕ ਕਹਿਣ ਦੀ ਧੁਨੀ. ਧਿੱਕਾਰ. ਲਾਨਤ....