tribali, tribalīत्रिबलि, त्रिबली
ਸੰਗ੍ਯਾ- ਤ੍ਰਿਵਲੀ. ਪੇਟ ਤੇ ਪਏ ਹੋਏ ਤਿੰਨ ਵਲ. ਤ੍ਰਿਬਲੀ ਸ਼ਰੀਰ ਦੀ ਸ਼ੋਭਾ ਗਿਣੀਜਾਂਦੀ ਹੈ, ਕਿਉਂਕਿ ਤ੍ਰਿਬਲੀ ਨਾ ਬਹੁਤ ਦੁਬਲੇ ਦੇ ਅਤੇ ਨਾ ਬਹੁਤ ਮੋਟੇ ਦੇ ਹੁੰਦੀ ਹੈ। ੨. ਸੰਗੀਤ ਅਨੁਸਾਰ ਇੱਕ ਚੰਮਮੜ੍ਹਿਆ ਵਾਜਾ, ਜੋ ਇੱਕ ਪੁਕਾਰ ਦਾ ਲੰਮਾ ਡੌਰੂ ਹੈ। ੩. ਵਿ- ਤਿਹੁਰੀ (ਤਿੰਨ ਗੁਣੀ) ਹੈ ਤਾਕ਼ਤ ਜਿਸ ਵਿੱਚ.#"ਏਕ ਬਲੀ ਕੇ ਜੋਰ ਤੈਂ ਜਗ ਮੇ ਬਚੈ ਨ ਕੋਇ,#ਤੁਵ ਤ੍ਰਿਬਲੀ ਕੋ ਜੋਰ ਤੈਂ ਕੈਸੇ ਬਚਬੋ ਹੋਇ?"#ਇਸ ਥਾਂ ਤ੍ਰਿਬਲੀ ਸ਼ਬਦ ਵਿੱਚ ਸ਼ਲੇਸ ਹੈ.
संग्या- त्रिवली. पेट ते पए होए तिंन वल. त्रिबली शरीर दी शोभा गिणीजांदी है, किउंकि त्रिबली ना बहुत दुबले दे अते ना बहुत मोटे दे हुंदी है। २. संगीत अनुसार इॱक चंममड़्हिआ वाजा, जो इॱक पुकार दा लंमा डौरू है। ३. वि- तिहुरी (तिंन गुणी) है ताक़त जिस विॱच.#"एक बली के जोर तैं जग मे बचै न कोइ,#तुव त्रिबली को जोर तैं कैसे बचबो होइ?"#इस थां त्रिबली शबद विॱच शलेस है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਤ੍ਰਿਬਲੀ....
ਸੰ. ਸੰਗ੍ਯਾ- ਚਪੇੜ. ਧੱਫਾ। ੨. ਸੰ. ਪੇਟਕ. ਪਿਟਾਰਾ. ਥੈਲਾ। ੩. ਉਦਰ. ਢਿੱਡ. ਪੇਟਕ (ਪਿਟਾਰ) ਦੀ ਸ਼ਕਲ ਹੋਣ ਕਰਕੇ ਇਹ ਸੰਗ੍ਯਾ ਹੈ. "ਘਰ ਮੂਸਿ ਬਿਰਾਨੋ ਪੇਟ ਭਰੈ ਅਪਰਾਧੀ." (ਸਾਰ ਪਰਮਾਨੰਦ) "ਜਉ ਇਹ ਪੇਟ ਨ ਕਾਹੂੰ ਹੋਤਾ। ਰਾਉ ਰੰਕ ਕਾਹੂੰ ਕੋ ਕਹਿਤਾ?" (ਵਿਚਿਤ੍ਰ) ੪. ਗਰਭ. ਢਿੱਡ. ਹਮਲ....
ਵਿ- ਤੀਨ. ਤ੍ਰਯ (ਤ੍ਰੈ)....
ਸੰਗ੍ਯਾ- ਤ੍ਰਿਵਲੀ. ਪੇਟ ਤੇ ਪਏ ਹੋਏ ਤਿੰਨ ਵਲ. ਤ੍ਰਿਬਲੀ ਸ਼ਰੀਰ ਦੀ ਸ਼ੋਭਾ ਗਿਣੀਜਾਂਦੀ ਹੈ, ਕਿਉਂਕਿ ਤ੍ਰਿਬਲੀ ਨਾ ਬਹੁਤ ਦੁਬਲੇ ਦੇ ਅਤੇ ਨਾ ਬਹੁਤ ਮੋਟੇ ਦੇ ਹੁੰਦੀ ਹੈ। ੨. ਸੰਗੀਤ ਅਨੁਸਾਰ ਇੱਕ ਚੰਮਮੜ੍ਹਿਆ ਵਾਜਾ, ਜੋ ਇੱਕ ਪੁਕਾਰ ਦਾ ਲੰਮਾ ਡੌਰੂ ਹੈ। ੩. ਵਿ- ਤਿਹੁਰੀ (ਤਿੰਨ ਗੁਣੀ) ਹੈ ਤਾਕ਼ਤ ਜਿਸ ਵਿੱਚ.#"ਏਕ ਬਲੀ ਕੇ ਜੋਰ ਤੈਂ ਜਗ ਮੇ ਬਚੈ ਨ ਕੋਇ,#ਤੁਵ ਤ੍ਰਿਬਲੀ ਕੋ ਜੋਰ ਤੈਂ ਕੈਸੇ ਬਚਬੋ ਹੋਇ?"#ਇਸ ਥਾਂ ਤ੍ਰਿਬਲੀ ਸ਼ਬਦ ਵਿੱਚ ਸ਼ਲੇਸ ਹੈ....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਸੰ. ਸ਼ੋਭਾ. ਸੰਗ੍ਯਾ- ਚਮਕ. ਪ੍ਰਕਾਸ਼। ੨. ਸੁੰਦਰਤਾ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸੰ- ਗੀਤ. ਸੰਗ੍ਯਾ- ਨ੍ਰਿਤ੍ਯ, ਗਾਯਨ ਅਤੇ ਬਜਾਉਣਾ. ਇਨ੍ਹਾਂ ਤਿੰਨਾਂ ਦਾ ਸਮੁਦਾਯ। ੨. ਇਨ੍ਹਾਂ ਤੇਹਾਂ ਦਾ ਜਿਸ ਵਿੱਚ ਵਰਣਨ ਹੋਵੇ, ਉਹ ਗ੍ਰੰਥ। ੩. ਵਿ- ਚੰਗੀ ਤਰਾਂ ਗਾਇਆ ਹੋਇਆ। ੪. ਸੰਗ੍ਰਹੀਤ ਦਾ ਸੰਖੇਪ. ਜਮਾ ਕੀਤਾ. "ਬਹੁ ਭੋਜਨ ਕਾਪਰ ਸੰਗੀਤ." (ਸੁਖਮਨੀ) ੫. ਸੰਗਤਿ ਦ੍ਵਾਰਾ. "ਸੁਖ ਗਰਧਭ ਭਸਮ ਸੰਗੀਤ." (ਧਨਾ ਮਃ ੫)...
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰਗ੍ਯਾ- ਵਾਦ੍ਯ. ਸਾਜ. ਵਾਦਿਤ੍ਰ. "ਵਾਜਾ ਮਤਿ, ਪਖਾਵਜ ਭਾਉ." (ਆਸਾ ਮਃ ੧) ਦੇਖੋ, ਪੰਚ ਸਬਦ। ੨. ਸੰਗੀਤ ਵਿੱਚ ਛੀ ਪ੍ਰਕਾਰ ਦੇ ਵਾਜੇ ਇਹ ਭੀ ਲਿਖੇ ਹਨ-#ਏਕਹਸ੍ਤ- ਜੋ ਇੱਕ ਹੱਥ ਨਾਲ ਵਜਾਇਆ ਜਾਵੇ. ਇੱਕਤਾਰਾ ਤਾਨਪੂਰਾ ਆਦਿ.#ਦ੍ਵਿਹਸ੍ਤ- ਜੋ ਦੋ ਹੱਥਾਂ ਨਾਲ ਵਜਾਈਏ. ਮ੍ਰਿਦੰਗ ਪਖਾਵਜ ਵੀਣਾ ਆਦਿ.#ਕੁਡ੍ਯਾਘਾਤ- ਜੋ ਡੰਕੇ ਨਾਲ ਵਜਾਇਆ ਜਾਵੇ. ਨਗਾਰਾ ਢੋਲ ਆਦਿ.#ਧਨੁਰਾਘਰ੍ਸ- ਜੋ ਕਮਾਣ ਦੀ ਸ਼ਕਲ ਦੇ ਵਾਲਾਂ ਦੇ ਗੁਜ ਨਾਲ ਵਜਾਈਏ. ਸਾਰੰਗੀ ਸਰੰਦਾ ਤਾਊਸ ਆਦਿ.#ਹੂਤਕਾਰ- ਜੋ ਮੂੰਹ ਦੀ ਫੂਕ ਨਾਲ ਵਜਾਇਆ ਜਾਵੇ. ਨਫੀਰੀ ਮੁਰਲੀ ਆਦਿ.#ਬਹੁਰੰਗੀਕ- ਜੋ ਪਰਸਪਰ ਤਾੜਨ ਤੋਂ ਬੱਜੇ. ਝਾਂਝ ਖੜਤਾਲ ਆਦਿ. ਦੇਖੋ, ਸਾਜ....
ਸੰਗ੍ਯਾ- ਪ੍ਰਕ੍ਰੋਸ਼. ਸੱਦ. ਗੁਹਾਰ. ਚਾਂਗ. "ਮਤ ਤੂੰ ਕਰਹਿ ਪੁਕਾਰ." (ਸ੍ਰੀ ਮਃ ੩) ੨. ਨਾਲਿਸ਼. ਫ਼ਰਿਆਦ. "ਅਬਜਨ ਊਪਰਿ ਕੋ ਨ ਪੁਕਾਰੈ." (ਸਾਰ ਮਃ ੫)...
ਵਿ- ਦੇਖੋ, ਲੰਬਾ। ੨. ਦੀਰਘ. "ਸੋਹਣੇ ਨਕ, ਜਿਨ ਲੰਮੜੇ ਵਾਲਾ." ਵਡ ਛੰਤ ਮਃ ੧) "ਲੰਮਾ ਨਕ ਕਾਲੇ ਤੇਰੇ ਨੈਣ." (ਮਲਾ ਮਃ ੧) ੩. ਦੇਖੋ, ਲੰਮਾ ਦੇਸ....
ਦੇਖੋ, ਡਉਰੂ ਅਤੇ ਡਮਰੁ....
ਗੁਣਾਂ ਨਾਲ. ਗੁਣਾਂ ਕਰਕੇ. "ਅਵਗੁਣ ਗੁਣੀ ਬਖਸਾਇਆ." (ਆਸਾ ਅਃ ਮਃ ੩) ੨. गुणिन् ਗੁਣ ਵਾਲਾ. ਸਿਫਤ ਵਾਲਾ. "ਗੁਣ ਕਹਿ ਗੁਣੀ ਸਮਾਏ." (ਸੋਰ ਮਃ ੩) ੩. ਚਿੱਲੇ ਵਾਲਾ। ੪. ਸੰਗ੍ਯਾ- ਕਮਾਨ. ਧਨੁਖ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. बलिन. ਵਿ- ਬਲ ਵਾਲਾ. ਤਾਕਤਵਰ. "ਪੰਜੇ ਬਧੇ ਮਹਾ ਬਲੀ." (ਵਾਰ ਬਸੰ) ੨. ਦੇਖੋ, ਬਲਿ। ੩. ਸੰ. ਵੱਲੀ. ਸੰਗ੍ਯਾ- ਬੇਲ। ੪. ਸ਼ਾਖ਼ਾ. ਟਹਣੀ। ੫. ਸਿੱਟਾ. ਮੰਜਰੀ. "ਲਤਾ ਬਲੀ ਸਾਖ ਸਭ ਸਿਮਰਹਿ." (ਮਾਰੂ ਸੋਲਹੇ ਮਃ ੫)...
ਸੰਗ੍ਯਾ- ਜੋੜ. ਮਿਲਾਪ. "ਤੂਟਤ ਨਹੀ ਜੋਰ." (ਕਾਨ ਮਃ ੫) "ਰੇ ਮਨ ਮੇਰੇ ਤੂੰ ਹਰਿ ਸਿਉ ਜੋਰੁ." (ਗਉ ਅਃ ਮਃ ੫) ੨. ਫ਼ਾ. [زور] ਜ਼ੋਰ. ਸੰਗ੍ਯਾ- ਬਲ. "ਜੋਰ ਜੁਲਮ ਫੂਲਹਿ ਘਣੋ." (ਬਾਵਨ) ੩. ਦੇਖੋ, ਜੋਰਿ....
ਸਰਵ- ਤੂੰ। ੨. ਤੈਨੇ. ਤੂਨੇ....
ਸਰਵ- ਕੋਈ. "ਕੋਇ ਨ ਕਿਸਹੀ ਜੇਹਾ." (ਮਾਰੂ ਸੋਲਹੇ ਮਃ ੩)...
ਦੇਖੋ, ਤਵ....
ਕ੍ਰਿ. ਵਿ- ਕਿਸ ਤਰਾਂ ਦਾ. ਕੇਹੋ ਜੇਹਾ. ਕਿਸ ਪ੍ਰਕਾਰ ਸੇ. ਕਿਸ ਤਰਾਂ. "ਕੈਸੇ ਹਰਿਗੁਣ ਗਾਵੈ?" (ਵਡ ਅਃ ਮਃ ੩) ਕੇਹੋ ਜੇਹੀ. ਕੇਹੀ। ੨. ਕੈਸੀ ਸ਼ਬਦ "ਜੈਸੀ" ਅਰਥ ਵਿੱਚ ਭੀ ਆਇਆ ਹੈ. "ਛਪਾ ਕਰ ਕੈਸੀ ਛਬਿ ਕਾਲਿੰਦੀ ਕੇ ਕੂਲ ਕੇ." (ਅਕਾਲ)...
ਹੋਵੇ. ਭਵਤੁ। ੨. ਹੋਵੇਗਾ. "ਨਾ ਕੋ ਹੋਆ ਨਾ ਕੋ ਹੋਇ." (ਸੋਦਰੁ) ੩. ਕ੍ਰਿ. ਵਿ- ਹੋਕੇ. "ਹੋਇ ਆਮਰੋ ਗ੍ਰਿਹ ਮਹਿ ਬੈਠਾ." (ਸੋਰ ਮਃ ੫)...
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....