tētāतेता
ਕ੍ਰਿ. ਵਿ- ਤਾਵਤ. ਉਤਨਾ। ੨. ਸੰਗ੍ਯਾ- ਤਾਵੀਜ਼. ਧਾਤੁ ਵਿੱਚ ਮੜ੍ਹਿਆਹੋਇਆ ਜੰਤ੍ਰ. "ਜਬ ਤੇਤਾ ਇਹ ਕਰ ਤੇ ਲੀਜੈ." (ਕ੍ਰਿਸਨਾਵ) ੩. ਤੇਤਾ ਯੁਗ. "ਸਤਜੁਗਿ ਸਤੁ ਤੇਤਾ ਜਗੀ." (ਗਉ ਰਵਿਦਾਸ)
क्रि. वि- तावत. उतना। २. संग्या- तावीज़. धातु विॱच मड़्हिआहोइआ जंत्र. "जब तेता इह कर ते लीजै." (क्रिसनाव) ३. तेता युग. "सतजुगि सतु तेता जगी." (गउ रविदास)
ਸੰ. तावत्. ਕ੍ਰਿ. ਵਿ- ਉਸ ਵੇਲੇ ਤਾਈਂ. ਓਦੋਂ ਤੀਕ। ੨. ਓਥੋਂ ਤੀਕ. ਵਹਾਂ ਤਕ। ੩. ਉਤਨੇ ਪਰਿਮਾਣ ਦਾ। ੪. ਯੌਗਿਕ ਸ਼ਬਦਾਂ ਵਿੱਚ- ਤਾਵਦ੍ਗੁਣ ਅਤੇ ਤਾਵਨ੍ਮਾਤ੍ਰ ਆਦਿ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [تعویذ] ਤਅ਼ਵੀਜ. ਸੰਗ੍ਯਾ- ਔਜ (ਪਨਾਹ) ਲੈਣ ਦਾ ਭਾਵ। ੨. ਧਾਤੁ ਵਸਤ੍ਰ ਆਦਿ ਵਿੱਚ ਲਪੇਟਕੇ ਅੰਗਾਂ ਨਾਲ ਬੱਧਾ ਜੰਤ੍ਰ ਮੰਤ੍ਰ, ਜਿਸ ਤੋਂ ਲੋਕ ਖ਼ਿਆਲ ਕਰਦੇ ਹਨ ਕਿ ਕਲੇਸ਼ ਤੋਂ ਬਚਣ ਲਈ ਪਨਾਹ ਮਿਲਦੀ ਹੈ....
(ਦੇਖੋ, ਧਾ ਧਾਤੁ). ਸੰ. ਸੰਗ੍ਯਾ- ਕਰਤਾਰ, ਜੋ ਸਭ ਨੂੰ ਧਾਰਣ ਕਰਦਾ ਹੈ. "ਅਸੁਲੂ ਇਕੁਧਾਤੁ." (ਜਪੁ) ੨. ਵੈਦ੍ਯਕ ਅਨੁਸਾਰ ਸ਼ਰੀਰ ਨੂੰ ਧਾਰਣ ਵਾਲੇ ਸੱਤ ਪਦਾਰਥ- ਰਸ, ਰਕ੍ਤ, ਮਾਂਸ, ਮੇਦ, ਅਸ੍ਥਿ, ਮੱਜਾ ਅਤੇ ਵੀਰਯ। ੩. ਵਾਤ, ਪਿੱਤ ਅਤੇ ਕਫ ਦੇਹ ਦੇ ਆਧਾਰ ਰੂਪ ਖ਼ਿਲਤ। ੪. ਖਾਨਿ ਤੋਂ ਨਿਕਲਿਆਂ ਪਦਾਰਥ- ਸੋਨਾ (ਸੁਵਰਣ), ਚਾਂਦੀ, ਤਾਂਬਾ, ਲੋਹਾ ਆਦਿ. ਦੇਖੋ, ਉਪਧਾਤੁ ਅਤੇ ਅਸਟਧਾਤੁ. "ਸੁਇਨਾ ਰੁਪਾ ਸਭ ਧਾਤੁ ਹੈ ਮਾਟੀ ਰਲਿਜਾਈ." (ਮਾਰੂ ਅਃ ਮਃ ੧) ੫. ਸ਼ਬਦ, ਸਪਰਸ਼, ਰੂਪ, ਰਸ, ਗੰਧ ਇਹ ਪੰਜ ਵਿਸੇ. "ਹਰਿ ਆਪੇ ਪੰਚਤਤੁ ਬਿਸਥਾਰਾ ਵਿਚਿ ਧਾਤੂ ਪੰਚ ਆਪਿ ਪਾਵੈ." (ਬੈਰਾ ਮਃ ੪) "ਇੰਦ੍ਰੀਧਾਤੁ ਸਬਲ ਕਹੀਅਤ ਹੈ." (ਮਾਰੂ ਮਃ ੩) ਦੇਖੋ, ਗੁਣਧਾਤੁ। ੬. ਇੰਦ੍ਰੀਆਂ, ਜੋ ਵਿਸਿਆਂ ਨੂੰ ਧਾਰਣ ਕਰਦੀਆਂ ਹਨ. "ਮਨੁ ਮਾਰੇ ਧਾਤੁ ਮਰਿਜਾਇ." (ਗਉ ਮਃ ੩) ੭. ਪੰਜ ਤੱਤ, ਜੋ ਦੇਹ ਨੂੰ ਧਾਰਣ ਕਰਦੇ ਹਨ. "ਜਬ ਚੂਕੈ ਪੰਚਧਾਤੁ ਕੀ ਰਚਨਾ." (ਮਾਰੂ ਕਬੀਰ) ੮. ਮਾਇਆ. "ਲਿਵ ਧਾਤੁ ਦੁਇ ਰਾਹ ਹੈ." (ਵਾਰ ਸ੍ਰੀ ਮਃ ੩) ਕਰਤਾਰ ਦੀ ਪ੍ਰੀਤਿ ਅਤੇ ਮਾਇਆ ਦੋ ਮਾਰਗ ਹਨ. "ਨਾਨਕ ਧਾਤੁ ਲਿਵੈ ਜੋੜ ਨ ਆਵਈ." (ਵਾਰ ਗਉ ੧. ਮਃ ੪) ੯. ਅਵਿਦ੍ਯਾ. "ਸੇਇ ਮੁਕਤ ਜਿ ਮਨੁ ਜਿਣਹਿ ਫਿਰਿ ਧਾਤੁ ਨ ਲਾਗੈ ਆਇ." (ਗੂਜ ਮਃ ੩) ੧੦. ਜੀਵਾਤਮਾ. "ਧਾਤੁ ਮਿਲੈ ਫੁਨ ਧਾਤੁ ਕਉ ਸਿਫਤੀ ਸਿਫਤਿ ਸਮਾਇ." (ਸ੍ਰੀ ਮਃ ੧) ੧੧. ਗੁਣ. ਸਿਫਤ. "ਜੇਹੀ ਧਾਤੁ ਤੇਹਾ ਤਿਨ ਨਾਉ." (ਸ੍ਰੀ ਮਃ ੧) ੧੨. ਵਸਤੂ. ਦ੍ਰਵ੍ਯ. ਪਦਾਰਥ. "ਤ੍ਰੈ ਗੁਣ ਸਭਾ ਧਾਤੁ ਹੈ." (ਸ੍ਰੀ ਮਃ ੩) ੧੩. ਸੁਭਾਉ. ਪ੍ਰਕ੍ਰਿਤਿ. ਵਾਦੀ. "ਕੁਤੇ ਚੰਦਨ ਲਾਈਐ ਭੀ ਸੋ ਕੁਤੀ ਧਾਤੁ." (ਵਾਰ ਮਾਝ ਮਃ ੧) ੧੪. ਵਾਸਨਾ. ਰੁਚਿ. "ਪੰਜਵੈ ਖਾਣ ਪੀਅਣ ਕੀ ਧਾਤੁ." (ਮਾਰ ਮਾਝ ਮਃ ੧) ੧੫. ਵੀਰਯ. ਮਣੀ। ੧੬. ਵ੍ਯਾਕਰਣ ਅਨੁਸਾਰ ਸ਼ਬਦ ਦਾ ਮੂਲ, ਜਿਸ ਤੋਂ ਕ੍ਰਿਯਾ ਬਣਦੀਆਂ ਹਨ. ਮਸਦਰ, Verbalroot. ਸੰਸਕ੍ਰਿਤ ਭਾਸਾ ਦੇ ੧੭੦੮ ਧਾਤੁ ਹਨ। ੧੭. ਦੁੱਧ ਦੇਣ ਵਾਲੀ ਗਊ। ੧੮. ਭਾਵ- ਚਾਰ ਵਰਣ ਅਤੇ ਚਾਰ ਮਜਹਬ. "ਅਸਟ ਧਾਤੁ ਇਕ ਧਾਤੁ ਕਰਾਇਆ." (ਭਾਗੁ) ਇੱਕ ਧਾਤੁ ਦਾ ਅਰਥ ਸਿੱਖ ਧਰਮ ਹੈ। ੧੯. ਸੰਗੀਤ ਅਨੁਸਾਰ ਲੈ ਤਾਰ ਵਿਚ ਬੰਨ੍ਹਿਆ ਹੋਇਆ ਗਾਉਣ ਯੋਗ੍ਯ ਪਦ। ੨੦. ਸੰ. धावितृ- ਧਾਵਿਤ੍ਰਿ. ਵਿ- ਦੋੜਨ ਵਾਲਾ. ਚਲਾਇਮਾਨ. "ਹੋਰੁ ਬਿਰਹਾ ਸਭ ਧਾਤੁ ਹੈ, ਜਬਲਗੁ ਸਾਹਿਬੁ ਪ੍ਰੀਤਿ ਨ ਹੋਇ." (ਵਾਰ ਸ਼੍ਰੀ ਮਃ ੩)...
ਸੰਗ੍ਯਾ- ਜੰਤੁ. ਜਾਨਵਰ। ੨. ਸੰ. ਯੰਤ੍ਰ. ਕਲ. ਮਸ਼ੀਨ. ਭਾਵ- ਦੇਹ. "ਜੀਅ ਜੰਤ੍ਰ ਸਭਿ ਤੇਰੇ ਥਾਪੇ." (ਮਾਝ ਮਃ ੫) ਜੀਵਾਤਮਾ ਅਤੇ ਜਿਸਮ ਸਭ ਤੇਰੇ ਥਾਪੇ। ੩. ਵਾਜਾ। ੪. ਤੰਤ੍ਰਸ਼ਾਸਤ੍ਰ ਅਨੁਸਾਰ ਟੂਣਾ. ਦੇਖੋ, ਯੰਤ੍ਰ. "ਨ ਜੰਤ੍ਰ ਮੇ ਨ ਤੰਤ੍ਰ ਮੇ ਨ ਮੰਤ੍ਰ ਵਸਿ ਆਵਈ." (ਅਕਾਲ) ੫. ਸੰ. ਜਨਿਤ੍ਰ. ਜਨਮਸ੍ਥਾਨ. "ਜੰਤ੍ਰ ਹੂੰ ਨ ਜਾਤਿ ਜਾਂਕੀ." (ਅਕਾਲ)...
ਕ੍ਰਿ. ਵਿ- ਤਾਵਤ. ਉਤਨਾ। ੨. ਸੰਗ੍ਯਾ- ਤਾਵੀਜ਼. ਧਾਤੁ ਵਿੱਚ ਮੜ੍ਹਿਆਹੋਇਆ ਜੰਤ੍ਰ. "ਜਬ ਤੇਤਾ ਇਹ ਕਰ ਤੇ ਲੀਜੈ." (ਕ੍ਰਿਸਨਾਵ) ੩. ਤੇਤਾ ਯੁਗ. "ਸਤਜੁਗਿ ਸਤੁ ਤੇਤਾ ਜਗੀ." (ਗਉ ਰਵਿਦਾਸ)...
ਗ੍ਰਹਣ ਕਰੀਜੈ....
ਸੰ. ਸੰਗ੍ਯਾ- ਜੋੜਾ. ਯੁਗਮ। ੨. ਚਾਰ ਹੱਥ ਦਾ ਮਾਪ. ਦੋ ਗਜ਼। ੩. ਰਥ ਗੱਡੇ ਆਦਿ ਦਾ ਜੂਲਾ। ੪. ਸਤ੍ਯ, ਤ੍ਰੇਤਾ, ਦ੍ਵਾਪਰ ਅਤੇ ਕਲਿ ਰੂਪ ਇੱਕ ਖਾਸ ਸਮਾਂ. ਹਿੰਦੂਮਤ ਦੇ ਗ੍ਰੰਥਾਂ ਅਨੁਸਾਰ ਯੁਗ ਦੇ ਆਰੰਭ ਦਾ ਸਮਾਂ "ਸੰਧ੍ਯਾ" ਅਤੇ ਸਮਾਪਤੀ ਦਾ "ਸੰਧ੍ਯਾਂਸ਼" ਕਹਾਉਂਦਾ ਹੈ ਅਤੇ ਇਨ੍ਹਾਂ ਦੋਹਾਂ ਦਾ ਪ੍ਰਮਾਣ ਹਰੇਕ ਯੁਗ ਦਾ ਦਸਵਾਂ ਦਸਵਾਂ ਹਿੱਸਾ ਹੁੰਦਾ ਹੈ. ਚੌਹਾਂ ਯੁਗਾਂ ਦੀ ਗਿਣਤੀ ਦੇਵਤਿਆਂ ਦੇ ਵਰ੍ਹਿਆਂ ਅਨੁਸਾਰ ਇਸ ਤਰਾਂ ਹੈ:-#(ੳ)...
ਸੰਗ੍ਯਾ- ਸਤ੍ਯ. "ਸਤਜੁਗਿ ਸਤੁ ਤੇਤਾ ਜਗੀ." (ਗਉ ਰਵਿਦਾਸ) ੨. ਦੇਖੋ, ਸ੍ਤੁ. ਸ੍ਤਵ. ਸ੍ਤੁਤਿ. ਜਸ. "ਸਤੁ ਪ੍ਰਗਟਿਓ ਰਵਿ ਲੋਇ." (ਸਵੈਯੇ ਮਃ ੨. ਕੇ) ਆਕਾਸ਼ ਮੰਡਲ (ਦੇਵਲੋਕ) ਵਿੱਚ ਆਪ ਦਾ ਜਸ ਪ੍ਰਗਟਿਓ। ੩. ਸੰ. ਸਤ੍. ਦਾਨ. "ਸਤੀ ਪਾਪ ਕਰਿ ਸਤੁ ਕਮਾਹਿ." (ਵਾਰ ਰਾਮ ੧. ਮਃ ੧) ਸਤੀ (ਦਾਨੀ) ਪਾਪ ਕਰਕੇ ਦਾਨ ਕਰਦੇ ਹਨ....
ਜਾਗੀ. ਸਾਵਧਾਨ ਹੋਈ। ੨. ਜੱਗ (ਯਗ੍ਯ) ਕਰਨ ਵਾਲਾ। ੩. ਜੱਗੀਂ. ਜੱਗਾਂ ਕਰਕੇ. "ਸਤਜੁਗਿ ਸਤੁ, ਤੇਤਾ ਜਗੀ." (ਗਉ ਰਵਿਦਾਸ)...
ਸੂਰਜ ਦਾ ਸੇਵਕ. ਰਵਿ ਉਪਾਸਕ. ਸੌਰ। ੨. ਕਾਸ਼ੀ ਦਾ ਵਸਨੀਕ ਚਮਾਰ, ਜੋ ਰਾਮਾਨੰਦ ਦਾ ਚੇਲਾ ਸੀ. ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ. ਰਵਿਦਾਸ ਕਬੀਰ ਦਾ ਸਮਕਾਲੀ ਸੀ. ਇਸ ਨੂੰ ਬਹੁਤ ਪੁਸ੍ਤਕਾਂ ਵਿੱਚ ਰੈਦਾਸ ਭੀ ਲਿਖਿਆ ਹੈ. ਰਵਿਦਾਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹੈ. "ਕਹਿ ਰਵਿਦਾਸ ਖਲਾਸ ਚਮਾਰਾ." (ਗਉ) "ਰਵਿਦਾਸੁ ਜਪੈ ਰਾਮਨਾਮਾ." (ਸੋਰ)...