tūtiyāतूतिया
ਫ਼ਾ. [تۇتِیا] ਅਥਵਾ [طُطِیا] ਸੁਰਮਾ, ਅੰਜਨ. "ਖ਼ਾਕੇ ਰਾਹਸ਼ ਤੂਤਿਯਾ ਯੇ ਚਸ਼ਮੇ ਮਾਸ੍ਤ." (ਜਿੰਦਗੀ) ੨. ਨੀਲਾਥੋਥਾ. ਸੰ. ਤੁੱਥ.
फ़ा. [تۇتِیا] अथवा [طُطِیا] सुरमा, अंजन. "ख़ाके राहश तूतिया ये चशमे मास्त." (जिंदगी) २. नीलाथोथा. सं. तुॱथ.
ਵ੍ਯ- ਯਾ. ਵਾ. ਕਿੰਵਾ. ਜਾਂ....
ਫ਼ਾ. [سُرمہ] ਸੰਗ੍ਯਾ- ਇੱਕ ਉਪਧਾਤੁ, ਜੋ ਕਾਲੀ ਅਤੇ ਚਮਕੀਲੀ ਹੁੰਦੀ ਹੈ. ਇਸ ਨੂੰ ਬਾਰੀਕ ਪੀਸਕੇ ਨੇਤ੍ਰਾਂ ਵਿੱਚ ਪਾਈਦਾ ਹੈ. ਅੰਜਨ....
ਸੰ. अञ्जन. ਸੰਗ੍ਯਾ- ਸੁਰਮਾ. ਕੱਜਲ. ਦੇਖੋ, ਅੰਜ ਧਾ. "ਗਿਆਨ ਅੰਜਨ ਗੁਰਿ ਦੀਆ ਅਗਿਆਨ ਅੰਧੇਰ ਬਿਨਾਸ." (ਸੁਖਮਨੀ) ੨. ਸ੍ਯਾਹੀ. ਰੌਸ਼ਨਾਈ। ੩. ਮਾਇਆ. "ਅੰਜਨ ਮਾਹਿ. ਨਿਰੰਜਨ ਰਹੀਐ." (ਸੂਹੀ ਮਃ ੧) ੪. ਅੰਜਨ ਗਿਰਿ. ਸੁਰਮੇ ਦਾ ਪਹਾੜ, ਜਿਸ ਦਾ ਜਿਕਰ ਵਾਲਮੀਕਿ ਰਾਮਾਇਣ ਵਿੱਚ ਆਇਆ ਹੈ। ੫. ਰਾਤ। ੬. ਅਭ੍ਯੰਜਨ. ਲੇਪ. ਬਟਨਾ. ਦੇਖੋ, ਅੰਜ ਧਾ. "ਗਿਆਨ ਅੰਜਨਿ ਮੇਰਾ ਮਨੁ ਇਸਨਾਨੈ." (ਧਨਾ ਅਃ ਮਃ ੫) ੭. ਕਿਰਲੀ. ਛਿਪਕਲੀ। ੮. ਸੰ. अजन- ਅਜਨ. ਗੋਸ਼ਾ ਨਸ਼ੀਨੀ. ਤਨਹਾਈ. ਏਕਾਂਤ. "ਆਪੇ ਸਭ ਘਟ ਭੋਗਵੈ ਸੁਆਮੀ. ਆਪੇ ਹੀ ਸਭ ਅੰਜਨ." (ਵਾਰ ਬਿਹਾ ਮਃ ੪) "ਜੀਅ ਉਪਾਇ ਜੁਗਤਿ ਵਸਿ ਕੀਨੀ ਆਪੇ ਗੁਰਮੁਖਿ ਅੰਜਨ." (ਮਲਾ ਅਃ ਮਃ ੧) ੯. ਚੰਬੇ ਦੇ ਪਹਾੜ ਦੀ ਬੋਲੀ ਵਿੱਚ ਅੰਜਨ ਦਾ ਅਰਥ ਹੈ ਗੱਠਜੋੜਾ. ਦੁਲਹਾ ਦੁਲਹਨ ਦੇ ਵਸਤ੍ਰ ਨੂੰ ਦਿੱਤੀ ਗੰਢ....
ਫ਼ਾ. [تۇتِیا] ਅਥਵਾ [طُطِیا] ਸੁਰਮਾ, ਅੰਜਨ. "ਖ਼ਾਕੇ ਰਾਹਸ਼ ਤੂਤਿਯਾ ਯੇ ਚਸ਼ਮੇ ਮਾਸ੍ਤ." (ਜਿੰਦਗੀ) ੨. ਨੀਲਾਥੋਥਾ. ਸੰ. ਤੁੱਥ....
ਫ਼ਾ. [زِندگانی] ਅਤੇ [زِندگی] ਸੰਗ੍ਯਾ- ਜੀਵਨ। ੨. . ਉਮਰ. ਅਵਸ੍ਥਾ....
ਸੰ. ਨੀਲਤੁੱਥ. ਸੰਗ੍ਯਾ- ਤਾਂਬੇ ਦਾ ਇੱਕ ਖਾਰ, ਜੋ ਨੀਲੇ ਰੰਗ ਦਾ ਹੁੰਦਾ ਹੈ. ਤੂਤਿਆ।...
ਸੰ. तुत्थ. ਧਾ- ਪੜਦਾ ਪਾਉਣਾ, ਫੈਲਾਉਣਾ। ੨. ਵਿ- ਢਕਿਆ ਹੋਇਆ। ੩. ਸੰਗ੍ਯਾ- ਨੀਲਾ ਸੁਰਮਾ. ਨੀਲਾ ਥੋਥਾ. ਤੂਤਿਯਾ। ੪. ਪੱਥਰ। ੫. ਅਗਨਿ....