titaiतितै
ਕ੍ਰਿ. ਵਿ- ਉਸੇ. "ਅਨਦ ਬਿਨੋਦ ਤਿਤੈ ਘਰਿ ਸੋਹਹਿ." (ਮਾਝ ਮਃ ੫) ੨. ਉਸੇ ਪਾਸੇ. ਉਧਰ.
क्रि. वि- उसे. "अनद बिनोद तितै घरि सोहहि." (माझ मः ५) २. उसे पासे. उधर.
ਸੰ. ਸੰਗ੍ਯਾ. ਆਨੰਦ. ਪ੍ਰਸੰਨਤਾ. ਖ਼ੁਸ਼ੀ. "ਅਨਦ ਸੂਖ ਮੰਗਲ ਬਨੇ." (ਬਿਲਾ ਮਃ ੫) ੨. ਸੁਖ। ੩. ਦੇਖੋ, ਅਣਦ....
ਸੰ. ਵਿਨੋਦ. ਸੰਗ੍ਯਾ- ਖੇਲ. ਤਮਾਸ਼ਾ। ੨. ਚਾਉ. ਉਮੰਗ, "ਅਨਦ ਬਿਨੋਦ ਕਰੇ ਦਿਨਰਾਤੀ." (ਮਾਝ ਮਃ ੫)...
ਕ੍ਰਿ. ਵਿ- ਉਸੇ. "ਅਨਦ ਬਿਨੋਦ ਤਿਤੈ ਘਰਿ ਸੋਹਹਿ." (ਮਾਝ ਮਃ ੫) ੨. ਉਸੇ ਪਾਸੇ. ਉਧਰ....
ਘਰ ਵਿੱਚ. ਗ੍ਰਿਹ ਮੇ. "ਘਰਿ ਬਾਹਰਿ ਤੇਰਾ ਭਰਵਾਸਾ." (ਧਨਾ ਮਃ ੫) "ਪਿਰ ਘਰਿ ਸੋਹੈ ਨਾਰਿ." (ਧਨਾ ਛੰਤ ਮਃ ੧) ੨. ਦੇਹ (ਸ਼ਰੀਰ) ਵਿੱਚ. "ਪਿੰਡਿ ਮੂਐ ਜੀਉ ਕਿਹ ਘਰਿ ਜਾਤਾ?" (ਗਉ ਕਬੀਰ)...
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਕ੍ਰਿ. ਵਿ- ਕੋਲ. ਨੇੜੇ. ਸਮੀਪ. "ਸਰਬ ਚਿੰਤ ਤੁਧੁ ਪਾਸੇ." (ਬਿਲਾ ਮਃ ੧) ੨. ਪਾਸਾ ਦਾ ਬਹੁਵਚਨ....
ਕ੍ਰਿ. ਵਿ- ਉਸ ਪਾਸੇ. ਓਧਰ. ਦੂਸਰੀ ਤਰਫ। ੨. ਦੇਖੋ, ਉਧਰਣ. "ਉਧਰ ਦੇਹ ਅੰਧ ਕੂਪ ਤੇ." (ਜੈਤ ਮਃ ੫) ੩. ਦੇਖੋ, ਉਧਲਨਾ. "ਉਧਰ ਚਲੀ ਤਾਂਸੋਂ ਹਿਤ ਕੈ ਕੈ." (ਚਰਿਤ੍ਰ. ੨੧੪)...