tāmajāna, tāmajhāmaतामजान, तामझाम
ਸੰਗ੍ਯਾ- ਕੁਰਸੀ ਦੇ ਆਕਾਰ ਦੀ ਪਾਲਕੀ, ਜਿਸ ਨੂੰ ਕਹਾਰ ਕੰਨ੍ਹੇ ਪੁਰ ਰੱਖਕੇ ਚਲਦੇ ਹਨ.
संग्या- कुरसी दे आकार दी पालकी, जिस नूं कहार कंन्हे पुर रॱखके चलदे हन.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [کُرسی] ਸੰਗ੍ਯਾ- ਚੌਕੀ। ੨. ਮਕਾਨ ਦੀ ਨਿਉਂ ਤੋਂ ਉੱਪਰ ਦਾ ਚੌਤਰਾ, ਜੋ ਫ਼ਰਸ਼ ਤੀਕ ਹੁੰਦਾ ਹੈ. Plinth. "ਹਰਿਮੰਦਿਰ ਕੀ ਕੁਰਸੀ ਭਈ." (ਗੁਪ੍ਰਸੂ) ੩. ਪੀੜ੍ਹੀ. ਵੰਸ਼. ਨਸਲ. "ਕੁਰਸੀ ਅਪਰ ਬਕੁਰਸੀ ਤਾਂਈ। ਭੋਗਹਿਂ ਪਤਸਾਹੀ ਸੁਖ ਪਾਈ." (ਨਾਪ੍ਰ)...
ਸੰ. ਸੰਗ੍ਯਾ- ਸ੍ਵਰੂਪ (ਸਰੂਪ). ਸੂਰਤ. "ਹੁਕਮੀ ਹੋਵਨਿ ਆਕਾਰ." (ਜਪੁ) ੨. ਕ਼ੱਦ. ਡੀਲ। ੩. ਬਣਾਉਟ। ੪. ਚਿੰਨ੍ਹ. ਨਿਸ਼ਾਨ....
ਸੰਗ੍ਯਾ- ਪਲ੍ਯੰਕ (ਮੰਜੇ) ਪੁਰ ਛੱਤ ਪਾਕੇ ਬਣਾਈ ਇੱਕ ਪ੍ਰਕਾਰ ਦੀ ਡੋਲੀ. ਜਿਸ ਨੂੰ ਕਹਾਰ ਕੰਨ੍ਹਿਆਂ ਪੁਰ ਚੁਕਦੇ ਹਨ. ਇਸੇ ਤੋਂ ਪੁਰਤਗਾਲਾਂ ਨੇ Palanquin ਸ਼ਬਦ ਬਣਾ ਲਿਆ ਹੈ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਕੰ (ਜਲ) ਨੂੰ ਹਾਰ (ਢੋਣ) ਵਾਲਾ. ਸੱਕ਼ਾ। ੨. ਡੋਲੀ ਪਾਲਕੀ ਆਦਿ ਨੂੰ ਕੰਨ੍ਹੇ ਤੇ ਰੱਖਕੇ ਲੈ ਜਾਣ ਵਾਲਾ। ੩. ਅ਼. [قہار] ਕ਼ਹਾਰ. ਕਰਤਾਰ. ਵਾਹਗੁਰੂ. ਨੀਚਾਂ (ਪਾਮਰਾਂ) ਤੇ ਕ਼ਹਰ ਕਰਨ ਵਾਲਾ. "ਸਿਫਤ ਕਹਾਰ ਸਤਾਰ ਹੈ." (ਗੁਪ੍ਰਸੂ)...
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....