dhālīथाली
ਸੰਗ੍ਯਾ- ਛੋਟਾ ਥਾਲ। ੨. ਸੰ. ਸ੍ਥਾਲੀ. ਵਲਟੋਹੀ. ਦੇਗਚੀ। ੩. ਮਿੱਟੀ ਦੀ ਹਾਂਡੀ.
संग्या- छोटा थाल। २. सं. स्थाली. वलटोही. देगची। ३. मिॱटी दी हांडी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਸੰ. ਸ੍ਥਾਲ. ਸੰਗ੍ਯਾ- ਪਾਤ੍ਰ. ਬਰਤਨ। ੨. ਚੌੜਾ ਅਤੇ ਚਪੇਤਲਾ ਭਾਂਡਾ. "ਥਾਲ ਵਿਚਿ ਤਿੰਨਿ ਵਸਤੂ ਪਈਓ, ਸਤੁ ਸੰਤੋਖੁ ਵੀਚਾਰੋ. ." (ਮੁੰਦਾਵਣੀ ਮਃ ੫) ਇਸ ਥਾਂ ਥਾਲ ਤੋਂ ਭਾਵ ਸ਼੍ਰੀ ਗੁਰੂ ਗ੍ਰੰਥਸਾਹਿਬ ਹੈ। ੩. ਸ੍ਥਲ. ਥਾਂ. ਜਗਾ. "ਸਿਮਰਿ ਸਿਮਰਿ ਜੀਵਹਿ ਤੇਰੇ ਦਾਸਾ, ਬਨ ਜਲ ਪੂਰਨ ਥਾਲ ਕਾ." (ਮਾਰੂ ਸੋਲਹੇ ਮਃ ੫) ਹੇ ਵਨ ਜਲ ਆਦਿ ਸਥਾਨਾਂ ਦੇ ਪੂਰਨ ਕਰਤਾ....
ਦੇਖੋ, ਥਾਲੀ....
ਦੇਖੋ, ਮਿਟੀ ਅਤੇ ਮਿਟੀਆ....
ਸੰ. हण्डा ਅਤੇ हाण्डिका ਹੰਡਾ ਅਤੇ ਹੰਡਿਕਾ ਸੰਗ੍ਯਾ- ਹਁਡਿਯਾ. ਭੋਜਨ ਪਕਾਉਣ ਦਾ ਪਾਤ੍ਰ."ਕੁੰਭਾਰ ਕੇ ਘਰ ਹਾਂਡੀ ਆਛੈ." (ਟੋਡੀ ਨਾਮਦੇਵ)...