tarovara, tarovaruतरोवर, तरोवरु
ਦੇਖੋ, ਤਰਵਰ. "ਤੂੰ ਵਡਪੁਰਖ ਅਗੰਮ ਤਰੋਵਰੁ, ਹਮ ਪੰਖੀ ਤੁਝ ਮਾਹੀ." (ਗੂਜ ਅਃ ਮਃ ੧)
देखो, तरवर. "तूं वडपुरख अगंम तरोवरु, हम पंखी तुझ माही." (गूज अः मः १)
ਸੰ. ਤਰੁਵਰ. ਸੰਗ੍ਯਾ- ਵਡਾ ਅਤੇ ਸੁੰਦਰ ਬਿਰਛ। ੨. ਦਰਖ਼ਤ. "ਤਰਵਰ ਫੂਲੇ ਬਨ ਹਰੇ." (ਬਸੰ ਅਃ ਮਃ ੧) "ਤਰਵਰੁ ਕਾਇਆ ਪੰਖਿ ਮਨੁ". (ਓਅੰਕਾਰ) ੩. ਵਿ- ਉੱਤਮ ਬਿਰਛ....
ਫ਼ਾ. [توُ] ਸਰਵ- "ਤੂੰ ਅਕਾਲ ਪੁਰਖ ਨਾਹੀ ਸਿਰਿ ਕਾਲਾ." (ਮਾਰੂ ਸੋਲਹੇ ਮਃ ੧) "ਤੂੰ ਊਚ ਅਥਾਹੁ ਅਪਾਰ ਅਮੋਲਾ." (ਮਾਝ ਅਃ ਮਃ ੫)...
ਦੇਖੋ, ਅਗਮ. "ਅਗੰਮ ਅਗੰਮ ਅਸੰਖ ਲੋਅ." (ਜਪੁ) ੨. ਦੇਖੋ, ਅਗਮ੍ਯ....
ਦੇਖੋ, ਤਰਵਰ. "ਤੂੰ ਵਡਪੁਰਖ ਅਗੰਮ ਤਰੋਵਰੁ, ਹਮ ਪੰਖੀ ਤੁਝ ਮਾਹੀ." (ਗੂਜ ਅਃ ਮਃ ੧)...
ਸੰਗ੍ਯਾ- ਛੋਟਾ ਪੰਖਾ। ੨. ਦੇਖੋ, ਪਕ੍ਸ਼ੀ....
ਸਰਵ- ਤੁਭ੍ਯੰ. ਤੈਨੂੰ. ਤੁਝੇ. "ਤੁਝ ਸੇਵੀ ਤੁਝ ਤੇ ਪਤਿ ਹੋਇ." (ਗਉ ਅਃ ਮਃ ੩)...
ਕ੍ਰਿ. ਵਿ- ਮੇ. ਅੰਦਰ. "ਪ੍ਰੀਤਮ ਜਾਨਿਲੇਹੁ ਮਨ ਮਾਹੀ." (ਸੋਰ ਮਃ ੯) ੨. ਸੰਗ੍ਯਾ- ਮਾਹਿਸੀ (ਮੈਂਹ) ਚਰਾਉਣ ਵਾਲਾ. ਮੱਝਾਂ ਦਾ ਪਾਲੀ। ੩. ਰਾਂਝਾ, ਜੋ ਮਹੀਆਂ ਚਰਾਇਆ ਕਰਦਾ ਸੀ। ੪. ਪਿਆਰਾ. ਪ੍ਰੇਮੀ. ਮਿਤ੍ਰ- ਹੀਰ ਰਾਂਝੇ ਨੂੰ ਮਾਹੀ ਨਾਮ ਤੋਂ ਪੁਕਰਾਦੀ ਸੀ, ਇਸ ਕਰਕੇ ਪਿਆਰੇ ਅਰਥ ਵਿੱਚ ਮਾਹੀ ਸ਼ਬਦ ਵਰਤਿਆ ਗਿਆ ਹੈ. "ਸੁਣਕੈ ਸੱਦ ਮਾਹੀ ਦਾ ਮੇਹੀ ਪਾਣੀ ਘਾਹ ਮੁਤੋਨੇ." (ਦਸਮਗ੍ਰੰਥ) ੫. ਜੱਟਾਂ ਦੀ ਇੱਕ ਜਾਤਿ। ੬. ਫ਼ਾ. [ماہی] ਮੱਛੀ....