taralāतरला
ਸੰਗ੍ਯਾ- ਆਤੁਰਾਲਾਪ. ਮਿੰਨਤ. ਵਾਸਤਾ ਪਾਉਣ ਦੀ ਕ੍ਰਿਯਾ। ੨. ਸੰ. ਜੌਂਆਂ (ਜਵਾਂ) ਦਾ ਉਬਾਲਕੇ ਕੱਢਿਆ ਗਾੜ੍ਹਾ ਰਸ. ਜਵਾਂ ਦੀ ਪਿੱਛ। ੩. ਸ਼ਰਾਬ। ੪. ਕਾਂਜੀ। ੫. ਸ਼ਹਿਦ ਦੀ ਮੱਖੀ। ੬. ਤਰਲਤਾ ਵਾਲੀ. ਦੇਖੋ, ਤਰਲ. "ਤਰਲਾ ਜੁਆਣੀ ਆਪਿ ਭਾਣਿ." (ਵਡ ਮਃ ੧)
संग्या- आतुरालाप. मिंनत. वासता पाउण दी क्रिया। २. सं. जौंआं (जवां) दा उबालके कॱढिआ गाड़्हा रस. जवां दी पिॱछ। ३. शराब। ४. कांजी। ५. शहिद दी मॱखी। ६. तरलता वाली. देखो, तरल. "तरला जुआणी आपि भाणि." (वड मः १)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [مِنت] ਮਿੱਨਤ. ਸੰਗ੍ਯਾ- ਇਹਸਾਨ। ੨. ਬੇਨਤੀ. ਪ੍ਰਾਰਥਨਾ. "ਕਰਿ ਮਿੰਨਤਿ ਲਗਿ ਪਾਵਉ." (ਧਨਾ ਨਾਮਦੇਵ)...
ਅ਼. [واسطہ] ਸੰਗ੍ਯਾ- ਬੀਚ. ਅੰਤਰਾ। ੨. ਸੰਬੰਧ. ਲਗਾਉ। ੩. ਵਿਚੋਲਾ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰ. पिच्छ. ਸੰਗ੍ਯਾ- ਅੰਨ ਨੂੰ ਨਿਚੋੜਕੇ ਕੱਢਿਆ ਰਸ. ਦੇਖੋ, ਪਿਛ ਧਾ। ੨. ਪਸ਼ੂ ਦੀ ਉਹ ਪੂਛ, ਜਿਸ ਪੁਰ ਬਾਲ ਹੋਣ। ੩. ਮੋਰ ਦੀ ਪੂਛ। ੪. ਹਰੇਕ ਪੰਛੀ ਦੀ ਪੂਛ। ੪. ਮੋਰ ਦੀ ਚੋਟੀ. ਕਲਗੀ। ੫. ਦੇਖੋ, ਪਿੱਛਾ ੪....
ਅ਼. [شراب] ਸ਼ਰਾਬ. ਸੰਗ੍ਯਾ- ਸ਼ੁਰਬ (ਪੀਣ) ਯੋਗ ਪਦਾਰਥ. ਪੇਯ ਵਸਤੁ। ੨. ਸ਼ਰ- ਆਬ. ਸ਼ਰਾਰਤ ਭਰਿਆ ਪਾਣੀ. ਮਦਿਰਾ. ਦੇਖੋ, ਸੁਰਾ ਅਤੇ ਸੋਮ। ੩. ਅ਼. [سراب] ਸਰਾਬ. ਮ੍ਰਿਗਤ੍ਰਿਸਨਾ। ੪. ਦੇਖੋ, ਸਰਾਵ....
ਸੰ. कात्र्जिक ਕਾਂਜਿਕ. ਸੰਗ੍ਯਾ- ਇੱਕ ਪ੍ਰਕਾਰ ਦਾ ਖੱਟਾ ਰਸ ਜੋ ਰਾਈ ਆਦਿਕ ਦੇ ਮੇਲ ਤੋਂ ਬਣਦਾ ਹੈ. ਇਹ ਪਾਚਕ ਹੁੰਦਾ ਹੈ ਅਤੇ ਜਿਗਰ ਦੀ ਗਰਮੀ ਦੂਰ ਕਰਨ ਨੂੰ ਗੁਣਕਾਰੀ ਹੈ....
ਦੇਖੋ, ਸਹਦ ੨....
ਮਕ੍ਸ਼ਿਕਾ. ਦੇਖੋ, ਮੁਖੀ। ੨. ਬੰਦੂਕ ਦੀ ਮੱਖੀ (foresight), ਜਿਸ ਦੇ ਆਧਾਰ ਸ਼ਿਸਤ ਲਈ ਜਾਂਦੀ ਹੈ....
ਸੰਗ੍ਯਾ- ਚਪਲਤਾ. ਚੰਚਲਤਾ। ੨. ਪਤਲਾਪਨ. ਦ੍ਰਵਤ੍ਵ. ਪਿਘਰਨ ਦਾ ਭਾਵ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰ. ਵਿ- ਚੰਚਲ. ਹਿਲਦਾ ਹੋਇਆ। ੨. ਅਸ੍ਥਿਰ। ੩. ਪਾਣੀ ਜੇਹਾ ਵਹਿਣ ਵਾਲਾ. ਦ੍ਰਵ। ੪. ਚਮਕਣ ਵਾਲਾ। ੫. ਸੰਗ੍ਯਾ- ਹਾਰ, ਜੋ ਛਾਤੀ ਪੁਰ ਹਿਲਦਾ ਰਹਿਂਦਾ ਹੈ। ੬. ਹੀਰਾ। ੭. ਘੋੜਾ। ੮. ਲੋਹਾ।¹ ੯. ਸ਼ਹਿਦ ਦੀ ਮੱਖੀ....
ਸੰਗ੍ਯਾ- ਆਤੁਰਾਲਾਪ. ਮਿੰਨਤ. ਵਾਸਤਾ ਪਾਉਣ ਦੀ ਕ੍ਰਿਯਾ। ੨. ਸੰ. ਜੌਂਆਂ (ਜਵਾਂ) ਦਾ ਉਬਾਲਕੇ ਕੱਢਿਆ ਗਾੜ੍ਹਾ ਰਸ. ਜਵਾਂ ਦੀ ਪਿੱਛ। ੩. ਸ਼ਰਾਬ। ੪. ਕਾਂਜੀ। ੫. ਸ਼ਹਿਦ ਦੀ ਮੱਖੀ। ੬. ਤਰਲਤਾ ਵਾਲੀ. ਦੇਖੋ, ਤਰਲ. "ਤਰਲਾ ਜੁਆਣੀ ਆਪਿ ਭਾਣਿ." (ਵਡ ਮਃ ੧)...
ਵਿ- ਯੁਵਾ ਅਵਸਥਾ ਵਾਲੀ. "ਤਰਲਾ ਜੁਆਣੀ ਆਪਿ ਭਾਣੀ." (ਵਡ ਛੰਤ ਮਃ ੧) ੨. ਯੁਵਨੋਂ (ਜਵਾਨੋਂ) ਨੇ....
ਦੇਖੋ, ਆਪ। ੨. ਵ੍ਯ- ਖ਼ੁਦ. ਸ੍ਵਯੰ. "ਆਪਿ ਛੁਟੇ ਨਹ ਛੁਟੀਐ." (ਵਾਰ ਮਲਾ ਮਃ ੧) ੩. ਸੰ. ਸੰਗ੍ਯਾ- ਮਿਤ੍ਰ. ਦੋਸਤ....
ਭਾਣੇ ਵਿੱਚ. ਹੁਕਮ ਅੰਦਰ. "ਬੋਲੈ ਗੁਰ ਕੇ ਭਾਣਿ." (ਆਸਾ ਮਃ ੫)...