vāsatā, vāsatāaवासता, वासत़ा
ਅ਼. [واسطہ] ਸੰਗ੍ਯਾ- ਬੀਚ. ਅੰਤਰਾ। ੨. ਸੰਬੰਧ. ਲਗਾਉ। ੩. ਵਿਚੋਲਾ.
अ़. [واسطہ] संग्या- बीच. अंतरा। २. संबंध. लगाउ। ३. विचोला.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਕ੍ਰਿ. ਵਿ- ਵਿੱਚ. ਮਧ੍ਯ. ਭੀਤਰ। ੨. ਸੰਗ੍ਯਾ- ਅੰਤਰਾ. ਫ਼ਰਕ. ਭੇਦ. "ਲੋਕਨ ਪਰਕੈ ਬੀਚ ਮੇ, ਬਹੁ ਬੀਚ ਕਿਯੋ ਹੈ." (ਗੁਪ੍ਰਸੂ) ਲੋਕਾਂ ਨੇ ਵਿੱਚ ਪੈਕੇ ਬਹੁਤ ਫੁੱਟ ਪਾ ਦਿੱਤੀ। ੩. ਭਾਵ- ਵਿਰੋਧ....
ਸੰਗ੍ਯਾ- ਟੇਕ (ਸ੍ਥਾਈ- ਰਹਾਉ) ਦੀਆਂ ਤੁਕਾਂ ਤੋਂ ਭਿੰਨ, ਸ਼ਬਦ ਦੀਆਂ ਬਾਕੀ ਤੁਕਾਂ. ਉਹ ਪਦ ਅਤੇ ਵਾਕ, ਜੋ ਰਹਾਉ ਦੀ ਤੁਕ ਦੇ ਅੰਦਰ ਗਾਏ ਜਾਣ। ੨. ਫਾਸਲਾ. ਵਿੱਥ। ੩. ਪੜਦਾ. ਆਵਰਣ. "ਜਿਨ ਕੈ ਭੀਤਰਿ ਹੈ ਅੰਤਰਾ। ਜੈਸੇ ਪਸੁ ਤੈਸੇ ਉਇ ਨਰਾ." (ਭੈਰ ਨਾਮਦੇਵ) ੪. ਯੋਗ ਮਤ ਅਨੁਸਾਰ ਅੰਤਰਾ ਉਸ ਵਿਘਨ ਨੂੰ ਆਖਦੇ ਹਨ, ਜੋ ਮਨ ਦੀ ਇਸਥਿਤੀ ਵਿੱਚ ਵਿਘਨ ਪਾਵੇ. ਦੇਖੋ, ਯੋਗ ਦਰਸ਼ਨ ੧- ੩੦ ੫. ਕ੍ਰਿ. ਵਿ- ਸਿਵਾਇ. ਬਿਨਾ....
ਸੰ. ਸੰਗ੍ਯਾ- ਚੰਗੀ ਤਰਾਂ ਬੰਨ੍ਹੇ ਜਾਣ ਦਾ ਭਾਵ. ਮਿਲਾਪ. ਮੇਲ। ੨. ਰਿਸ਼ਤਾ. ਨਾਤਾ। ੩. ਵਿਆਹ. ਸਗਾਈ....
ਸੰਗ੍ਯਾ- ਜੁੜਨ ਦਾ ਭਾਵ. ਸੰਬੰਧ. ਮੇਲ. ਲਗਾਵਟ....
ਵਿੱਚ (ਮਧ੍ਯ) ਆਉਣ ਵਾਲਾ. ਮਧ੍ਯਸ੍ਥ। ੨. ਵਕੀਲ. "ਘੋਲਿ ਘੁਮਾਈ ਤਿਸੁ ਮਿਤ੍ਰ ਵਿਚੋਲੇ." (ਵਾਰ ਰਾਮ ੨. ਮਃ ੫) "ਪਵਨੁ ਵਿਚੋਲਾ ਕਰਤ ਇਕੇਲਾ." (ਰਾਮ ਮਃ ੫) ਇਸ ਸ਼ਬਦ ਵਿੱਚ ਭਾਵ ਇਹ ਹੈ ਕਿ male ਅਤੇ female seeds ਨੂੰ ਪੌਣ ਦੂਰ ਦੂਰ ਤੋਂ ਲਿਆਕੇ ਇਕੱਠਾ ਕਰਦੀ ਹੈ ਤੇ ਫਿਰ ਪਾਣੀ ਦੀ ਸਹਾਇਤਾ ਨਾਲ ਚੀਜਾਂ ਉਤਪੰਨ ਹੋਂਦੀਆਂ ਹਨ. ਭਿੰਨ ਭਿੰਨ ਅੰਸ਼ਾਂ elements ਨੂੰ ਇਕੱਠਾ ਕਰਨਾ ਪਵਨੁ ਦਾ ਵਿਚੋਲਾਪਨ ਹੈ। ੩. ਨਟ ਦਾ ਜਮੂਰਾ. ਨਟਵਟੁ....