taratībaतरतीब
ਅ਼. [ترتیِب] ਸੰਗ੍ਯਾ- ਵਸ੍ਤੂਆਂ ਦੀ ਯੋਗ੍ਯ ਰੀਤਿ ਨਾਲ ਆਪਣੇ ਆਪਣੇ ਥਾਂ ਇਸਥਿਤਿ. ਕ੍ਰਮ. ਸਿਲਸਿਲਾ. ਇਸ ਦਾ ਮੂਲ ਰੁਤਬਾ ਹੈ.
अ़. [ترتیِب] संग्या- वस्तूआं दी योग्य रीति नाल आपणे आपणे थां इसथिति. क्रम. सिलसिला. इस दा मूल रुतबा है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਵਿ- ਯੋਗ (ਸੰਬੰਧ) ਲਾਇਕ। ੨. ਉਚਿਤ. ਮੁਨਾਸਿਬ। ੩. ਚਤੁਰ. ਦਾਨਾ। ੪. ਲਾਇਕ. ਨਿਪੁਣ। ੫. ਤਾਕਤ ਵਾਲਾ....
ਸੰ. ਸੰਗ੍ਯਾ- ਹੱਦ. ਸੀਮਾ। ੨. ਚਾਲ. ਗਤਿ। ੩. ਸ੍ਵਭਾਵ. ਸੁਭਾਉ। ੪. ਤਰੀਕਾ. ਢੰਗ. "ਆਵੈ ਨਾਹੀ ਕਛੂ ਰੀਤਿ." (ਬਸੰ ਮਃ ੫) ੫. ਸੰ. रीति. ਪਿੱਤਲ। ੬. ਲੋਹੇ ਦੀ ਮੈਲ. ਮਨੂਰ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. ਕਰ੍ਮ. ਕ੍ਰਿਯਾ. "ਜਪਹੀਨ ਤਪਹੀਨ ਕੁਲਹੀਨ ਕ੍ਰਮਹੀਨ." (ਗਉ ਨਾਮਦੇਵ) ੨. ਸੰ. ਕ੍ਰਮ. ਡਰਾ ਭਰਨ ਦੀ ਕ੍ਰਿਯਾ. ਡਿੰਘ ਭਰਨੀ. ੩. ਤਰਤੀਬ. ਸਿਲਸਿਲਾ. ਪ੍ਰਣਾਲੀ। ੪. ਅ਼ਮਲ. ਅਭ੍ਯਾਸ. "ਮਨ ਬਚ ਕ੍ਰਮ ਹਰਿਗੁਣ ਨਹਿ ਗਾਏ." (ਧਨਾ ਮਃ ੯) ੫. ਦੇਖੋ, ਯਥਾਕ੍ਰਮ....
ਅ਼. [سِلسلا] ਸੰਗ੍ਯਾ- ਜ਼ੰਜੀਰ. ਸ਼੍ਰਿੰਖਲਾ। ੨. ਕ੍ਰਮ। ੩. ਵੰਸ਼. ਪੀੜ੍ਹੀ। ੪. ਸ਼੍ਰੇਣੀ. ਪੰਕਤਿ. ਕਤਾਰ....
ਕ੍ਰਿ. ਵਿ- ਬਿਲਕੁਲ. ਮੂਲੋਂ "ਐਸਾ ਕੰਮ ਮੂਲੇ ਨ ਕੀਚੈ, ਜਿਤੁ ਅੰਤਿ ਪਛੋਤਾਈਐ." (ਅਨੰਦੁ) ੨. ਸੰ. ਸੰਗ੍ਯਾ- ਜੜ. "ਮੂਲ ਬਿਨਾ ਸਾਖਾ ਕਤੁ ਆਹੈ?" (ਭੈਰ ਮਃ ੫) ੩. ਵਪਾਰ ਲਈ ਪੂੰਜੀ. ਮੂਲਧਨ. "ਖੋਵੈ ਮੂਲ ਲਾਭ ਨਹਿ" ਪਾਵੈ." (ਗੁਪ੍ਰਸੂ) ੪. ਅਸਲ ਮਜਮੂਨ, ਜਿਸ ਪੁਰ ਟੀਕਾ ਟਿੱਪਣੀ ਲਿਖੀ ਜਾਵੇ. Text। ੫. ਮੁੱਢ. ਆਦਿ. ਭਾਵ- ਕਰਤਾਰ. "ਮੂਲਿ ਲਾਗੇ ਸੇ ਜਨ ਪਰਵਾਣੁ। ××× ਡਾਲੀ ਲਾਗੈ ਨਿਹਫਲ ਜਾਈ ॥" (ਆਸਾ ਮਃ ੩) ਡਾਲੀ ਤੋਂ ਭਾਵ ਦੇਵੀ ਦੇਵਤਾ ਅਤੇ ਜਗਤ ਹੈ। ੬. ਅਸਲਿਯਤ। ੭. ਉੱਨੀਹਵਾਂ ਨਛਤ੍ਰ। ੮. ਗਾਜਰ ਮੂਲੀ ਆਦਿਕ ਜਮੀਨ ਅੰਦਰ ਹੋਣ ਵਾਲੇ ਪਦਾਰਥ। ੯. ਸੰ. मूल्. ਧਾ- ਜੜੇ ਜਾਣਾ, ਦ੍ਰਿੜ੍ਹ ਹੋਣਾ, ਵਧਣਾ, ਜੜ ਪਕੜਨਾ। ੧੦. ਦੇਖੋ, ਮੂਲ੍ਯ....
ਅ਼. [رُتبہ] ਸੰਗ੍ਯਾ- ਦਰਜਾ. ਪਦਵੀ. ਅਧਿਕਾਰ...