tapasī, tapasīa tapasīahaतपसी, तपसीअतपसीअह
ਵਿ- ਤਪਸ੍ਵੀ. ਤਪ ਕਰਨ ਵਾਲਾ. "ਤਪਸੀ ਤਪਹਿ ਰਾਤਾ." (ਸ੍ਰੀ ਅਃ ਮਃ ੫) ੨. ਸੰਗ੍ਯਾ- ਤਪੀਆ. "ਸੰਨਿਆਸੀ ਤਪਸੀਅਹ." (ਸਵੈਯੇ ਮਃ ੩. ਕੇ) ੩. ਤਪਸ੍ਯਾ ਤਪ. "ਤਪਸੀ ਕਰਿਕੈ ਦੇਹੀ ਸਾਧੀ." (ਮਾਰੂ ਮਃ ੫)
वि- तपस्वी. तप करन वाला. "तपसी तपहि राता." (स्री अः मः ५) २.संग्या- तपीआ. "संनिआसी तपसीअह." (सवैये मः ३. के) ३. तपस्या तप. "तपसी करिकै देही साधी." (मारू मः ५)
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਤਪਸ੍ਵੀ. ਤਪ ਕਰਨ ਵਾਲਾ. "ਤਪਸੀ ਤਪਹਿ ਰਾਤਾ." (ਸ੍ਰੀ ਅਃ ਮਃ ੫) ੨. ਸੰਗ੍ਯਾ- ਤਪੀਆ. "ਸੰਨਿਆਸੀ ਤਪਸੀਅਹ." (ਸਵੈਯੇ ਮਃ ੩. ਕੇ) ੩. ਤਪਸ੍ਯਾ ਤਪ. "ਤਪਸੀ ਕਰਿਕੈ ਦੇਹੀ ਸਾਧੀ." (ਮਾਰੂ ਮਃ ੫)...
ਰਤ ਹੋਇਆ. ਪ੍ਰੀਤਿ. ਵਾਲਾ. "ਮਨਿ ਨਹੀ ਪ੍ਰੀਤਿ, ਕਹੈ ਮੁਖਿ ਰਾਤਾ." (ਸੂਹੀ ਮਃ ੫) ੨. ਰਸ ਗ੍ਯਾਤਾ. "ਰਸੀਅਨ ਮਹਿ ਰਾਤਾ." (ਗੂਜ ਅਃ ਮਃ ੫) ੩. ਰਕ੍ਤ ਵਰਣ ਦਾ ਰੱਤਾ. ਲਾਲ ਰੰਗ ਦਾ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਤਪ ਕਰਨ ਵਾਲਾ. ਤਪਸ੍ਵੀ. "ਤਪੀਆ ਹੋਵੈ ਤਪੁ ਕਰੈ." (ਸੂਹੀ ਮਃ ੧) ੨. ਡਿੰਗਲ ਵਿੱਚ ਤਪੀ ਦਾ ਅਰਥ ਸੂਰਜ ਹੈ....
ਸੰ. संन्यासिन् ਸੰਨ੍ਯਾਸੀ. ਵਿ- ਤਿਆਗੀ। ੨. ਸੰਨ੍ਯਾਸ ਆਸ਼੍ਰਮ ਧਾਰਨ ਵਾਲਾ.¹ "ਸੰਨਿਆਸੀ ਹੋਇਕੈ ਤੀਰਥਿ ਭ੍ਰਮਿਓ" (ਮਾਰੂ ਮਃ ੫) ਦੇਖੋ, ਦਸ ਨਾਮ ਸੰਨ੍ਯਾਸੀ....
ਸੰ. ਸੰਗ੍ਯਾ- ਤਪਸ਼ਚਰਯਾ. ਤਪ। ੨. ਫੱਗੁਣ ਦਾ ਮਹੀਨਾ....
ਸੰਗ੍ਯਾ- ਦੇਹ ਤਨ. ਸ਼ਰੀਰ. "ਇਸ ਦੇਹੀ ਕਉ ਸਿਮਰਹਿ ਦੇਵ." (ਭੈਰ ਕਬੀਰ) ੨. ਦੇਹੀਂ. ਦੇਵੇਂ। ੩. ਸੰ. देहिन्. ਜੀਵਾਤਮਾ. "ਮਨ ਕਾ ਜੀਉ ਪਵਨ, ਪਤਿਦੇਹੀ, ਦੇਹੀ ਮਹਿ ਦੇਉ ਸਮਾਗਾ." (ਸੋਰ ਮਃ ੧) ਮਨ ਕਾ ਜੀਵਨ ਪ੍ਰਾਣ, ਪ੍ਰਾਣਾਂ ਦਾ ਪਤਿ ਜੀਵਾਤਮਾ, ਦੇਹੀ (ਜੀਵਾਤਮਾ) ਵਿੱਚ ਦੇਉ (ਪਾਰਬ੍ਰਹਮ) ਸਮਾਇਆ ਹੋਇਆ ਹੈ। ੪. ਦੇਹ ਵਾਲਾ....
ਸਿੱਧ ਕੀਤੀ. ਸਿਰੇ ਚਾੜ੍ਹੀ. "ਅਬਿਦਿਆ ਸਾਧੀ." (ਸਾਰ ਪਰਮਾਨੰਦ) ੨. ਸਾਧੀਂ. ਸਾਧਾਂ ਨੇ. "ਚਖਿ ਸਾਧੀ ਡਿਠਾ." (ਵਾਰ ਗਉ ੨. ਮਃ ੫)...
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...