tanīā, tanīyāतनीआ, तनीया
ਪੁਤ੍ਰੀ. ਬੇਟੀ. ਦੇਖੋ, ਤਨਯਾ. "ਜਨਮੀ ਤਨੀਯਾ ਸੁਮਤਿ ਪ੍ਰਬੀਨਾ." (ਨਾਪ੍ਰ) ੨. ਦੇਖੋ, ਤਣੀਆ.
पुत्री. बेटी. देखो, तनया. "जनमी तनीया सुमति प्रबीना." (नाप्र) २. देखो, तणीआ.
ਸੰਗ੍ਯਾ- ਬੇਟੀ. ਸੁਤਾ. "ਸਾਈ ਪੁਤ੍ਰੀ ਜਜਮਾਨ ਕੀ." (ਆਸਾ ਪਟੀ ਮਃ ੩) ੨. ਪੁੱਤਲਿਕਾ. ਪੁਤਲੀ. "ਕਿ ਸੋਵਰਣ ਪੁਤ੍ਰੀ." (ਦੱਤਾਵ) ਮਾਨੋ ਸੋਨੇ ਦੀ ਪੁਤਲੀ ਹੈ। ੩. ਅੱਖ ਦੀ ਧੀਰੀ। ੪. ਪੁਤ੍ਰੀਂ. ਪੁਤ੍ਰਾਂ ਨੇ. "ਪੁਤ੍ਰੀ ਕਉਲੁ ਨ ਪਾਲਿਓ." (ਵਾਰ ਰਾਮ ੩)...
ਸੰ. ਬਟ੍ਵੀ. ਸੰਗ੍ਯਾ- ਪੁਤ੍ਰੀ. ਕਨ੍ਯਾ....
ਸੰ. ਸੰਗ੍ਯਾ- ਵੰਸ਼ ਫੈਲਾਉਣ ਵਾਲੀ ਪੁਤ੍ਰੀ. ਬੇਟੀ. ਦੇਖੋ, ਤਨੀਯਾ....
ਪੁਤ੍ਰੀ. ਬੇਟੀ. ਦੇਖੋ, ਤਨਯਾ. "ਜਨਮੀ ਤਨੀਯਾ ਸੁਮਤਿ ਪ੍ਰਬੀਨਾ." (ਨਾਪ੍ਰ) ੨. ਦੇਖੋ, ਤਣੀਆ....
ਉੱਤਮ ਬੁੱਧਿ. "ਦਾਸ ਕਉ ਸੁਮਤਿ ਦੀਤੀ." (ਸੋਰ ਮਃ ੫) ੨. ਸ਼੍ਰੇਂਸ੍ਠ ਬੁੱਧਿ ਵਾਲਾ ਵਿਵੇਕੀ ਪੁਰਖ.#ਬਿੰਜਨ ਵਿਵਿਧ ਜੈਸੇ ਭੂਖਭਯ ਭੰਜਨ ਹੈ#ਗੰਜਨ ਵਿਯੋਗ ਵਿਥਾ ਪੂਰੀ ਪ੍ਰੀਤਿ ਪਤਿ ਕੀ,#ਔਖਧ ਅਮਲ ਜ੍ਯੋਂ ਹਰੈਯਾ ਹੈ ਗਹੁਰ ਗਦ.#ਭਕ੍ਤਿ ਭਗਵੰਤ ਜ੍ਯੋਂ ਸਦਗਤਿ ਕੀ,#ਅੰਕੁਰ ਉਪਾਵ ਓਪ ਪਾਵਸ ਪਯੋਦ ਜੈਸੇ#ਸੁਮਨ ਸੁਢਾਰ ਜ੍ਯੋਂ ਕਰੈਯਾ ਬਹਾਰ ਰਿਤੁਪਤਿ ਕੀ,#ਕਾਮਨਾ ਕੋ ਪੂਰਕ ਜ੍ਯੋਂ ਕਲਪ ਬਖਾਨੈ ਗ੍ਰੰਥ#ਕੁਮਤਿ ਵਿਦਾਰਨ ਤ੍ਯੋਂ ਸੰਗਤਿ ਸੁਮਤਿ ਕੀ.#੩. ਜਰਾਸੰਧ ਦਾ ਮੰਤ੍ਰੀ. "ਅਪਨੇ ਮੰਤ੍ਰੀ ਸੁਮਤਿ ਕੋ ਲੀਨੋ ਨਿਕਟ ਬੁਲਾਇ." (ਕ੍ਰਿਸਨਾਵ) ੪. ਵਿਸਨੁ ਯਸ਼ ਦੀ ਇਸਤ੍ਰੀ ਅਤੇ ਕਲਕੀ ਅਵਤਾਰ ਦੀ ਮਾਤਾ....
ਸੰਗ੍ਯਾ- ਤਣੀਦਾਰ ਲਿੰਗੋਟ। ੨. ਚੋਲੀ। ੩. ਲੜਕੀਆਂ ਦਾ ਨੰਗੇਜ ਢਕਣ ਵਾਲਾ ਤਣੀਦਾਰ ਵਸਤ੍ਰ....