takabara, takabarīतकॱबर, तकॱबरी
ਅ਼. [تکّبر] ਸੰਗ੍ਯਾ- ਹੌਮੈ. ਖ਼ੁਦੀ. ਇਸ ਦਾ ਮੂਲ ਕਿਬਰ (ਵਡਾਈ) ਹੈ. "ਤਕੱਬਰ ਕੀਤਾ ਅਬਲੀਸ¹ ਨੇ ਗਲ ਲਾਨਤ ਜਾਮਾ." (ਜੰਗਨਾਮਾ)
अ़. [تکّبر] संग्या- हौमै. ख़ुदी. इस दा मूल किबर (वडाई) है. "तकॱबर कीता अबलीस¹ ने गल लानत जामा." (जंगनामा)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਹਉਮੈ....
ਫ਼ਾ. [خُدی] ਸੰਗ੍ਯਾ- ਹੌਮੈ. ਅਹੰਤਾ. "ਖੁਦੀ ਮਿਟੀ ਤਬ ਸੁਖ ਭਏ." (ਬਾਵਨ) "ਖੁਦੀ ਮਿਟੀ ਚੂਕਾ ਭੋਲਾਵਾ." (ਮਾਝ ਮਃ ੫) ੨. ਆਪਣਾ ਆਪ....
ਕ੍ਰਿ. ਵਿ- ਬਿਲਕੁਲ. ਮੂਲੋਂ "ਐਸਾ ਕੰਮ ਮੂਲੇ ਨ ਕੀਚੈ, ਜਿਤੁ ਅੰਤਿ ਪਛੋਤਾਈਐ." (ਅਨੰਦੁ) ੨. ਸੰ. ਸੰਗ੍ਯਾ- ਜੜ. "ਮੂਲ ਬਿਨਾ ਸਾਖਾ ਕਤੁ ਆਹੈ?" (ਭੈਰ ਮਃ ੫) ੩. ਵਪਾਰ ਲਈ ਪੂੰਜੀ. ਮੂਲਧਨ. "ਖੋਵੈ ਮੂਲ ਲਾਭ ਨਹਿ" ਪਾਵੈ." (ਗੁਪ੍ਰਸੂ) ੪. ਅਸਲ ਮਜਮੂਨ, ਜਿਸ ਪੁਰ ਟੀਕਾ ਟਿੱਪਣੀ ਲਿਖੀ ਜਾਵੇ. Text। ੫. ਮੁੱਢ. ਆਦਿ. ਭਾਵ- ਕਰਤਾਰ. "ਮੂਲਿ ਲਾਗੇ ਸੇ ਜਨ ਪਰਵਾਣੁ। ××× ਡਾਲੀ ਲਾਗੈ ਨਿਹਫਲ ਜਾਈ ॥" (ਆਸਾ ਮਃ ੩) ਡਾਲੀ ਤੋਂ ਭਾਵ ਦੇਵੀ ਦੇਵਤਾ ਅਤੇ ਜਗਤ ਹੈ। ੬. ਅਸਲਿਯਤ। ੭. ਉੱਨੀਹਵਾਂ ਨਛਤ੍ਰ। ੮. ਗਾਜਰ ਮੂਲੀ ਆਦਿਕ ਜਮੀਨ ਅੰਦਰ ਹੋਣ ਵਾਲੇ ਪਦਾਰਥ। ੯. ਸੰ. मूल्. ਧਾ- ਜੜੇ ਜਾਣਾ, ਦ੍ਰਿੜ੍ਹ ਹੋਣਾ, ਵਧਣਾ, ਜੜ ਪਕੜਨਾ। ੧੦. ਦੇਖੋ, ਮੂਲ੍ਯ....
ਸੰਗ੍ਯਾ- ਉਸਤਤਿ. ਤਅ਼ਰੀਫ਼। ੨. ਉੱਚਤਾ ੩. ਬਜ਼ੁਰਗੀ. "ਸਾਚਾ ਸਾਹਿਬ ਅਮਿਤ ਵਡਾਈ।" (ਸੋਰ ਮਃ ੫)...
ਅ਼. [تکّبر] ਸੰਗ੍ਯਾ- ਹੌਮੈ. ਖ਼ੁਦੀ. ਇਸ ਦਾ ਮੂਲ ਕਿਬਰ (ਵਡਾਈ) ਹੈ. "ਤਕੱਬਰ ਕੀਤਾ ਅਬਲੀਸ¹ ਨੇ ਗਲ ਲਾਨਤ ਜਾਮਾ." (ਜੰਗਨਾਮਾ)...
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਅ਼. [لعنت] ਲਅ਼ਨਤ. ਸੰਗ੍ਯਾ- ਧਿੱਕਾਰ. ਫਿਟਕਾਰ. "ਲਾਨਤ ਤੈਕੂੰ ਅਰੁ ਤੈਂਡੀ ਕਮਾਈ." (ਨਸੀਹਤ)...
ਸੰ. ਸੰਗ੍ਯਾ- ਪੁਤ੍ਰੀ. ਬੇਟੀ। ੨. ਫ਼ਾ. [جامہ] ਲਿਬਾਸ। ੩. ਵਸਤ੍ਰ. "ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ." (ਵਾਰ ਮਾਝ ਮਃ ੧) ੪. ਭਾਵ- ਦੇਹ. ਸ਼ਰੀਰ. "ਜਾਮਾ ਮੋਹਿ ਤੁਰਕ ਕੋ ਆਹੀ." (ਨਾਪ੍ਰ) "ਚਤੁਰਥ ਜਾਮਾ ਜਬ ਹਮ ਧਰਹੈਂ." (ਨਾਪ੍ਰ) ੫. ਅ਼. [جامع] ਜਾਮਅ਼. ਜਮਾ (ਏਕਤ੍ਰ) ਕਰਨ ਵਾਲਾ। ੬. ਮਸੀਤ ਆਦਿ ਉਹ ਅਸਥਾਨ ਜਿੱਥੇ ਬਹੁਤ ਜਮਾ ਹੋਣ....
ਜੁੱਧ ਦੀ ਕਥਾ ਦਾ ਗ੍ਰੰਥ। ੨. ਇਸ ਨਾਮ ਦੇ ਕਈ ਗ੍ਰੰਥ ਦੇਖੇ ਜਾਂਦੇ ਹਨ, ਜਿਨ੍ਹਾਂ ਵਿੱਚ ਲਹੌਰ ਦਰਬਾਰ ਦੀ ਫੌਜ ਦਾ ਅੰਗ੍ਰੇਜ਼ਾਂ ਨਾਲ ਜੰਗ ਕਰਨ ਦਾ ਪ੍ਰਸੰਗ ਹੈ¹। ੩. ਬੱਤੀ ਪੌੜੀਆਂ ਦੀ ਇੱਕ ਰਚਨਾ ਕਿਸੇ ਪ੍ਰੇਮੀ ਦੀ ਲਿਖੀ ਹੋਈ ਪ੍ਰਸਿੱਧ ਵਾਰ ਹੈ, ਜਿਸ ਨੂੰ "ਵਾਰ ਗੁਰੂ ਗੋਬਿੰਦ ਸਿੰਘ ਜੀ" ਭੀ ਲਿਖਿਆ ਹੈ. ਇਸ ਵਿੱਚ ਬਾਦਸ਼ਾਹ ਔਰੰਗਜ਼ੇਬ ਦਾ ਸ਼ਾਹਜ਼ਾਦੀ ਜ਼ੇਬੁੱਨਿਸਾ ਨਾਲ ਪ੍ਰਸ਼ਨ ਉੱਤਰ ਅਤੇ ਭੰਗਾਣੀ ਦੇ ਜੰਗ ਦਾ ਵਰਣਨ ਹੈ....