takamāतकमा
ਦੇਖੋ, ਤਮਗਾ. "ਕੋ ਤਕਮਾ ਕਰ ਹੈ ਨਿਰਜਾਸ." (ਗੁਪ੍ਰਸੂ) ੨. ਤੁ. [تکمہ] ਬਟਨ (ਗੁਦਾਮ) ਫਸਾਉਣ ਦਾ ਛਿਦ੍ਰ (ਛੇਕ).
देखो, तमगा. "को तकमा कर है निरजास." (गुप्रसू) २. तु. [تکمہ] बटन (गुदाम) फसाउण दा छिद्र (छेक).
ਤੁ. [تمغا] ਸੰਗ੍ਯਾ- ਕਿਸੇ ਖ਼ਾਸ ਪਦਵੀ ਦਾ ਬੰਧਕ ਸਿੱਕਾ. ਤਕਮਾ. ਮੈਡਲ (medal)....
ਦੇਖੋ, ਤਮਗਾ. "ਕੋ ਤਕਮਾ ਕਰ ਹੈ ਨਿਰਜਾਸ." (ਗੁਪ੍ਰਸੂ) ੨. ਤੁ. [تکمہ] ਬਟਨ (ਗੁਦਾਮ) ਫਸਾਉਣ ਦਾ ਛਿਦ੍ਰ (ਛੇਕ)....
ਸੰ. ਨਿਰ੍ਯਾਸ. ਸੰਗ੍ਯਾ- ਬਿਰਛ ਵਿੱਚੋਂ ਨਿਕਲਿਆ ਰਸ, ਜੋ ਗਾੜ੍ਹਾ ਹੋਕੇ ਗੂੰਦ ਬਣਜਾਂਦਾ ਹੈ। ੨. ਸਾਰ. ਨਿਚੋੜ। ੩. ਨਿਰਣਯ. "ਜਿਉ ਭਾਵੈ ਤਿਉ ਨਿਰਜਾਸ." (ਸ੍ਰੀ ਮਃ ੧)...
ਸੰਗ੍ਯਾ- ਗੁਦਾਮ ਅੰ. Button. ਸੰ. ਵੀਟਿਕਾ....
ਸੰ. छिद्र् ਧਾ- ਸੁਰਾਖ਼ (ਛੇਕ) ਕਰਨਾ, ਕੰਨਾਂ ਵਿੱਚ ਛੇਦ ਕਰਨਾ। ਸੰਗ੍ਯਾ- ਸੁਰਾਖ਼. ਛੇਦ। ੩. ਖੱਡ. ਬਿਲ। ੪. ਮੁਖ ਨਾਸਾ ਆਦਿ ਸ਼ਰੀਰ ਦੇ ਨੌ ਦ੍ਵਾਰ "ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ." (ਮਾਰੂ ਮਃ ੪) ੫. ਦੋਸ. ਐਬ. "ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ." (ਸੁਖਮਨੀ) "ਜਉ ਦੇਖੈ ਛਿਦ੍ਰ ਤਉ ਨਿੰਦਕ ਉਮਾਹੈ." (ਬਿਲਾ ਮ ਃ ੫) "ਛਲੰ ਛਿਦ੍ਰੰ ਕੋਟਿ ਬਿਘਨੰ." (ਸਹਸ ਮਃ ੫) ੬. ਘਾਵ. ਜ਼ਖ਼ਮ. ਭਾਵ- ਨਾਸੂਰ ਆਦਿਕ. "ਕਾਇਆ ਰੋਗ ਨ ਛਿਦਰ ਕਿਛੁ." (ਸ੍ਰੀ ਅਃ ਮਃ ੫) ੭. ਸ਼ਰੀਰ ਦੇ ਲੋਮਕੂਪ. ਮਸਾਮ. Pore....
ਸੰਗ੍ਯਾ- ਛੇਦ. ਸ਼ੂਰਾਖ਼. ਰੰਧ੍ਰ. ਮੋਰੀ. "ਪਰਿਆ ਕਲੇਜੇ ਛੇਕੁ." (ਸ. ਕਬੀਰ) "ਬੇੜਾ ਜਰਜਰਾ ਫੂਟੇ ਛੇਕ ਹਜਾਰ." (ਸ. ਕਬੀਰ) ੨. ਖੰਡਨ. ਨਿਸੇਧ. "ਛੇਕ ਛਾਡੇ ਛਤ੍ਰੀ, ਕਰ ਕਾਹੁੰ ਅਤ੍ਰ ਨਾ ਧਰ੍ਯੋ." (ਕਵਿ ੫੨) ੩. ਸੰ. ਪਾਲਤੂ ਪੰਛੀ।੪ ਵਿ- ਚਤੁਰ....