ḍhindorāढिंडोरा
ਸੰਗ੍ਯਾ- ਡਿੰਡਿਮ (ਡੌਂਡੀ) ਬਜਾਕੇ ਈਰਿਤ (ਕਹਿਆ ਹੋਇਆ) ਵਾਕ. ਡੁਗਡੁਗੀ ਬਜਾਕੇ ਸੁਣਾਇਆ ਹੋਇਆ. . ਹੁਕਮ. ਮਨਾਦੀ.
संग्या- डिंडिम (डौंडी) बजाके ईरित (कहिआ होइआ) वाक. डुगडुगी बजाके सुणाइआ होइआ. . हुकम. मनादी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. डिण्डिम ਸੰਗ੍ਯਾ- ਡਿਮਡਿਮ ਸ਼ਬਦ ਕਰਨ ਵਾਲਾ ਵਾਜਾ. ਡੌਂਡੀ. ਡੁਗਡੁਗੀ....
ਦੇਖੋ, ਡਿੰਡਿਮ....
ਸੰ. ਵਿ- ਕਹਿਆ ਹੋਇਆ। ੨. ਪ੍ਰੇਰਿਆ ਹੋਇਆ। ੩. ਨਿਚੋੜਿਆ ਹੋਇਆ....
ਸੰ. ਸੰਗ੍ਯਾ- ਬਚਨ। ੨. ਵਕ (ਬਗੁਲਿਆਂ) ਦੀ ਪੰਕ੍ਤਿ (ਡਾਰ). ੩. ਵਿ- ਬਗੁਲੇ ਨਾਲ ਹੈ ਜਿਸ ਦਾ ਸੰਬੰਧ....
ਦੇਖੋ, ਡੁਕਡੁਕੀ. ਦੇਖੋ, ਡਿੰਡਿਮ....
ਅ਼. [حُکم] ਹ਼ੁਕਮ. ਸੰਗ੍ਯਾ- ਆਗ੍ਯਾ....
ਅ਼. [منادی] ਅਥਵਾ ਮੁਨਾਦੀ. ਸੰਗ੍ਯਾ- ਨਿਦਾ (ਪੁਕਾਰਣ) ਦੀ ਕ੍ਰਿਯਾ ਕਰਨ ਵਾਲਾ. ਢੰਡੋਰਾ ਦੇਣ ਵਾਲਾ। ੨. ਭਾਵ- ਢੰਡੋਰਾ।...