dobanā, dobanāडोबणा, डोबना
ਕ੍ਰਿ- ਦ੍ਰਵ ਪਦਾਰਥ ਵਿੱਚ ਬੈਠਾਉਣਾ. ਡੁਬਾਣਾ. ਜਲ ਵਿੱਚ ਮਗਨ ਕਰਨਾ. ਗ਼ੋਤ਼ਾ ਦੇਣਾ. ਡੁਬਕੀ ਦੇਣੀ.
क्रि- द्रव पदारथ विॱच बैठाउणा. डुबाणा. जल विॱच मगन करना. ग़ोत़ा देणा. डुबकी देणी.
ਸੰ. (ਦ੍ਰੁ. ਧਾ- ਦੌੜਨਾ, ਵਹਿਣਾ) ਸੰਗ੍ਯਾ- ਵਹਾਉ। ੨. ਪਘਰਾਉ। ੩. ਦੌੜ। ੪. ਵੇਗ। ੫. ਵਿ- ਪਾਣੀ ਜੇਹਾ ਪਤਲਾ....
ਸੰ. ਪਦਾਰ੍ਥ. ਸੰਗ੍ਯਾ- ਪਦ ਦਾ ਅਰਥ. ਤੁਕ ਅਤੇ ਸ਼ਬਦ ਦਾ ਭਾਵ। ੨. ਕਿਸੇ ਦਰਸ਼ਨ (ਸ਼ਾਸਤ੍ਰ) ਦਾ ਮੰਨਿਆ ਹੋਇਆ ਵਿਸਯ, ਜੈਸੇ ਵੈਸ਼ੇਸਿਕ ਦਰਸ਼ਨ ਅਨੁਸਾਰ ਦ੍ਰਵ੍ਯ. ਗੁਣ, ਕਰਮ, ਸਾਮਾਨ੍ਯ, ਵਿਸ਼ੇਸ ਅਤੇ ਸਮਵਾਯ, ਇਹ ਛੀ ਪਦਾਰਥ ਹਨ. ਗੌਤਮ ਦੇ (ਨ੍ਯਾਯ) ਮਤ ਅਨੁਸਾਰ ਸੋਲਾਂ ਪਦਾਰਥ. ਦੇਖੋ, ਖਟਸ਼ਾਸਤ੍ਰ। ੩. ਪੁਰਾਣਾਂ ਅਨੁਸਾਰ ਧਰਮ, ਅਰਥ, ਕਾਮ ਅਤੇ ਮੋਕ੍ਸ਼੍। ੪. ਚੀਜ਼. ਵਸਤੁ। ੫. ਧਨ। ੬. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ....
ਮਾਂਗਨਾ. ਮੰਗਣਾ. "ਠਾਕੁਰ ਲੇਖਾ ਮਗਨਹਾਰੁ." (ਬਸੰ ਰਵਿਦਾਸ) ੨. ਸੰ. ਮਗ੍ਨ. ਵਿ- ਡੁੱਬਿਆ. "ਮਗਨ ਰਹਿਓ ਮਾਇਆ ਮੈ ਨਿਸ ਦਿਨਿ." (ਟੋਡੀ ਮਃ ੯) ੩. ਪ੍ਰਸੰਨ. ਆਨੰਦਿਤ. ਖ਼ੁਸ਼। ੪. ਦੇਖੋ, ਮਗਣ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਕ੍ਰਿ- ਦਾਨ ਕਰਨਾ. ਬਖਸ਼ਣਾ....
ਸੰਗ੍ਯਾ. ਗੋਤਾ. ਪਾਣੀ ਵਿੱਚ ਡੁੱਬਣ ਦੀ ਕ੍ਰਿਯਾ. ਟੁੱਬੀ। ੨. ਇੱਕ ਛੋਟੇ ਕੱਦ ਦੀ ਮੁਰਗ਼ਾਬੀ, ਜੋ ਪਾਣੀ ਵਿੱਚ ਬਹੁਤ ਗ਼ੋਤੇ ਮਾਰਦੀ ਹੈ....