dēlāडेला
ਸੰਗ੍ਯਾ- ਅੱਖ ਦੀ ਪੁਤਲੀ. ਨੇਤ੍ਰ ਦਾ ਅੰਡ। ੨. ਕਰੀਰ ਦਾ ਫਲ। ੩. ਚਿੱਟੇ ਫੁੱਲ ਦੇਣ ਵਾਲਾ ਚਮੇਲੀ ਦੀ ਕਿਸਮ ਦਾ ਇੱਕ ਬੂਟਾ. ਇਹ ਸਰਦੀ ਵਿੱਚ ਬਹੁਤ ਫੁੱਲਦਾ ਹੈ. ਇਸ ਨੂੰ ਬੇਲਾ ਭੀ ਆਖਦੇ ਹਨ. L. Jasminum Pubescens. ਸੰਸਕ੍ਰਿਤ ਵਿੱਚ ਇਸ ਦਾ ਨਾਉਂ ਕੁੰਦ ਹੈ.
संग्या- अॱख दी पुतली. नेत्र दा अंड। २. करीर दा फल। ३. चिॱटे फुॱल देण वाला चमेली दी किसम दा इॱक बूटा. इह सरदी विॱच बहुत फुॱलदा है.इस नूं बेला भी आखदे हन. L. Jasminum Pubescens. संसक्रित विॱच इस दा नाउं कुंद है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. आङ् ख्. ਧਾ- ਰੁੜ੍ਹਨਾ. ਲਟਕਣਾ. ਲਗੇ ਰਹਿਣਾ। ੨. ਸੰਗ੍ਯਾ- ਅਕ੍ਸ਼ਿ. ਅੱਖ. ਆਂਖ....
ਦੇਖੋ, ਪੁਤਰਾ- ਪੁਤਰੀ....
ਸੰਗ੍ਯਾ- ਜੋ ਪਦਾਰਥਾਂ ਵੱਲ ਮਨ ਦੀ ਵ੍ਰਿੱਤੀ ਲੈ ਜਾਵੇ. ਨਯਨ. ਅੱਖ. ਚਸ਼ਮ. ਚਕ੍ਸ਼੍ਰ. "ਨੇਤ੍ਰ ਪੁਨੀਤ ਪੇਖਤ ਹੀ ਦਰਸ." (ਗਉ ਮਃ ੫) ੨. ਮਧਾਣੀ ਨੂੰ ਲਪੇਟੀ ਰੱਸੀ। ੩. ਬਿਰਛ ਦੀ ਜੜ। ੪. ਨਾੜੀ. ਰਗ। ੫. ਰਬ। ੬. ਦੋ ਸੰਖ੍ਯਾ ਬੋਧਕ, ਕ੍ਯੋਂਕਿ ਨੇਤ੍ਰ ਦੋ ਹੁੰਦੇ ਹਨ....
ਵਿ- ਜੁਦਾ. ਵੱਖ. ਅਲਗ। ੨. ਸੰ. अड्ड. ਧਾ- ਜੋੜਨਾ, ਘੇਰਨਾ, ਹੱਲਾ ਕਰਨਾ. ਯਤਨ ਕਰਨਾ....
ਸੰ. ਕਰੀਰ. ਸੰਗ੍ਯਾ- ਬਾਂਸ ਦੀ ਨਵੀਂ ਗੋਭ। ੨. ਘੜਾ. ਕੁੰਭ। ੩. ਕਰੀਰ ਬਿਰਛ, ਜਿਸ ਨੂੰ ਡੇਲੇ ਲਗਦੇ ਹਨ....
ਸੰ. फुल्ल. ਧਾ- ਖਿੜਨਾ, ਫੂਲਨਾ। ੨. ਸੰਗ੍ਯਾ- ਪੁਸਪ. ਕੁਸੁਮ. ਸੁਮਨ। ੩. ਉਂਨ ਦੇ ਗਾੜ੍ਹੇ ਵਸਤ੍ਰ ਵਿੱਚਦੀਂ ਟਪਕਾਇਆ ਹੋਇਆ ਅਫੀਮ ਦਾ ਰਸ. "ਪੀਤਾ ਫੁੱਲ ਇਆਣੀ ਘੂਮਨ ਸੂਰਮੇ." (ਚੰਡੀ ੩) ਜਿਵੇਂ ਇਆਣੇ (ਸੋਫੀ) ਫੁੱਲ ਪੀਕੇ ਝੂੰਮਦੇ ਹਨ, ਤਿਵੇਂ ਯੋਧਾ ਘੂਮਨ। ੪. ਇਸਤਰੀ ਦੀ ਰਜ। ੫. ਰਿੜਕਣ ਸਮੇਂ ਝੱਗ ਦੀ ਸ਼ਕਲ ਵਿੱਚ ਮਠੇ ਦੇ ਸਿਰ ਪੁਰ ਆਇਆ ਮੱਖਣ। ੬. ਫੁੱਲ ਦੇ ਆਕਾਰ ਦੀ ਕੋਈ ਵਸਤੁ, ਜੈਸੇ ਢਾਲ ਦੇ ਫੁੱਲ. ਇਸਤ੍ਰੀਆਂ ਦੇ ਸਿਰ ਪੁਰ ਫੁੱਲ ਆਕਾਰ ਦਾ ਗਹਿਣਾ. ਰੇਸ਼ਮ ਨਾਲ ਵਸਤ੍ਰ ਪੁਰ ਕੱਢਿਆ ਫੁੱਲ ਆਦਿ। ੭. ਦੀਵੇ ਦੀ ਬੱਤੀ ਦਾ ਅਗਲਾ ਹਿੱਸਾ, ਜੋ ਅੰਗਾਰ ਦੀ ਸ਼ਕਲ ਦਾ ਹੁੰਦਾ ਹੈ। ੮. ਚੱਪਣੀ ਨਾਲ ਲੱਗਾ ਹੋਇਆ ਦੀਵੇ ਦਾ ਕੱਜਲ। ੯. ਵਿ- ਹੌਲਾ. ਫੁੱਲ ਜੇਹਾ ਹਲਕਾ। ੧੦. ਡਿੰਗ. ਸੰਗ੍ਯਾ- ਹੈਰਾਨੀ. ਅਚਰਜ....
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਚੰਦ੍ਰਵੱਲੀ. ਚੰਦ੍ਰਮਾਂ ਜੇਹੇ ਚਿੱਟੇ ਫੁੱਲਾਂ ਦੀ ਬੇਲ. L. Jasminum grandiflorum. ਚਮੇਲੀ ਦੇ ਫੁੱਲ ਵਡੀ ਸੁਗੰਧ ਵਾਲੇ ਹੁੰਦੇ ਹਨ ਅਤੇ ੧੨. ਮਹੀਨੇ ਖਿੜਦੇ ਹਨ. ਇਨ੍ਹਾਂ ਫੁੱਲਾਂ ਦਾ ਫੁਲੇਲ ਅਤੇ ਇ਼ਤ਼ਰ ਬਹੁਤ ਉੱਤਮ ਹੁੰਦਾ ਹੈ. ਬਸੰਤੀ ਚਮੇਲੀ ਦਾ ਨਾਮ "ਚੰਪਕਵੱਲੀ" ਹੈ. ਇਸ ਦੇ ਫੁੱਲਾਂ ਵਿੱਚ ਸੁਗੰਧ ਨਹੀਂ ਹੁੰਦੀ....
ਅ਼. [قِسم] ਸੰਗ੍ਯਾ- ਭੇਦ. ਜਾਤਿ। ੨. ਪ੍ਰਕਾਰ. ਢੰਗ. ਭਾਂਤਿ....
ਸੰਗ੍ਯਾ- ਸੰ. ਵਿਟਪ. ਬਿਰਛ. ਪੌਧਾ. "ਮਿਲਿ ਪਾਣੀ ਜਿਉ ਹਰੇ ਬੂਟ." (ਬਸੰ ਮਃ ੫) "ਦਾਵਾ ਅਗਨਿ ਰਹੇ ਹਰਿ ਬੂਟ." (ਰਾਮ ਅਃ ਮਃ ੫) ਹਰੇ ਬੂਟੇ....
ਸੰਗ੍ਯਾ- ਠੰਢ. ਸੀਤਲਤਾ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰਗ੍ਯਾ- ਘੋੜੇ ਦੀ ਕਾਠੀ ਤੋਂ ਹੇਠ, ਪਿੱਠ ਪੁਰ ਦੀ ਬੈਠਕ (ਨਿਸ਼ਸ੍ਤ). ੨. ਘੋੜੇ ਦੀ ਬੇਲ ਪੁਰ ਬੈਠਾ ਆਦਮੀ. "ਮੇਰੋ ਅਹੈ ਦੁਬੇਲਾ ਘੋਰਾ." (ਗੁਪ੍ਰਸੂ) ੩. ਸਮਾਂ. ਦੇਖੋ, ਵੇਲਾ. "ਸੰਤ ਟਹਲ ਕੀ ਬੇਲਾ." (ਸੋਹਿਲਾ) "ਬਾਂਛਤ ਨਾਹੀ ਸੁ ਬੇਲਾ ਆਈ." (ਆਸਾ ੫) ਮੌਤ ਦੀ ਘੜੀ ਆ ਪੁੱਜੀ। ੪. ਦਰਿਆ ਅਤੇ ਸਮੁੰਦਰ ਦਾ ਕਿਨਾਰਾ. ਦੇਖੋ, ਵੇਲਾ। ੫. ਫ਼ਾ. [بیلہ] ਬੇਲਹ. ਟਾਪੂ. ਜਜ਼ੀਰਾ. ਦ੍ਵੀਪ। ੬. ਦੇਖੋ, ਡੇਲਾ ੩....
ਵਿ- ਜਿਸ ਦਾ ਸੰਸਕਾਰ ਕੀਤਾ ਗਿਆ ਹੈ। ੨. ਸ਼ੁੱਧ ਕੀਤਾ। ੩. ਸੁਧਾਰਿਆ। ੪. ਵ੍ਯਾਕਰਣ ਦੀ ਰੀਤਿ ਅਨੁਸਾਰ ਸੁਧਾਰੀ ਹੋਈ ਬੋਲੀ। ੫. ਸੰਗ੍ਯਾ- ਦੇਵਭਾਸਾ. ਸੰਸਕ੍ਰਿਤ. (संस्कृत)...
ਸੰ. ਸੰਗ੍ਯਾ- ਜੁਹੀ ਦੀ ਕ਼ਿਸਮ ਦਾ ਇੱਕ ਬੂਟਾ, ਜਿਸ ਨੂੰ ਚਿੱਟੇ ਫੁੱਲ ਲਗਦੇ ਹਨ. ਬਰਦਮਾਨ. ਚਾਂਦਨੀ. ਕੁੰਦ ਦੇ ਫੁੱਲ. ਕਵਿਜਨ ਇਨ੍ਹਾਂ ਦੀ ਉਪਮਾ ਦੰਦਾਂ ਨੂੰ ਦਿੰਦੇ ਹਨ. "ਪੀਤ ਬਸਨ ਕੁੰਦ ਦਸਨ." (ਸਵੈਯੇ ਮਃ ੪. ਕੇ) ਦੇਖੋ, ਡੇਲਾ। ੨. ਕਮਲ। ੩. ਨੌ ਨਿਧੀਆਂ ਵਿੱਚੋਂ ਇੱਕ ਨਿਧਿ। ੪. ਗੁਰੁਪ੍ਰਤਾਪਸੂਰਯ ਵਿੱਚ ਕਕੁਦ੍ (ਢੱਟ) ਦੀ ਥਾਂ ਭੀ ਕੁੰਦ ਸ਼ਬਦ ਆਇਆ ਹੈ. "ਬ੍ਰਿਖਭ ਬਿਲੰਦ ਬਲੀ ਤਨ ਪੀਨ। ਜਿਨ ਕੀ ਕੁੰਦ¹#ਤੁੰਗ ਦੁਤਿ ਕੀਨ." (ਗੁਪ੍ਰਸੂ) ੫. ਫ਼ਾ. [کُند] ਵਿ- ਖੁੰਢਾ। ੬. ਜੜ੍ਹਮਤਿ। ੭. ਦਾਨਾ. ਬੁੱਧਿਮਾਨ। ੮. ਦਿਲੇਰ....