dukadukīडुकडुकी
ਸੰਗ੍ਯਾ- ਡੁਕਡੁਕ ਸ਼ਬਦ ਕਰਨ ਵਾਲੀ ਢੱਡ. ਡੁਗਡੁਗੀ. ਛੋਟਾ ਡੌਰੂ.
संग्या- डुकडुक शबद करन वाली ढॱड. डुगडुगी. छोटा डौरू.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਇਹ ਜਿਲਾ ਅਮ੍ਰਿਤਸਰ, ਤਸੀਲ ਤਰਨਤਾਰਨ, ਥਾਣਾ ਲਹੌਰੀਮਲ ਦਾ ਇੱਕ ਪਿੰਡ ਹੈ, ਜੋ ਰੇਲਵੇ ਸਟੇਸ਼ਨ ਖਾਸੇ ਤੋਂ ਪੰਜ ਮੀਲ ਦੱਖਣ ਹੈ. ਇਸ ਪਿੰਡ ਤੋਂ ਪੱਛਮ ਵੱਲ ਸਮੀਪ ਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਪ੍ਰਚਾਰ ਲਈ ਇਸ ਇ਼ਲਾਕ਼ੇ ਆਏ ਹਨ. ਪਹਿਲਾਂ 'ਘਸੇਲ' ਪਿੰਡ ਠਹਿਰੇ, ਫਿਰ ਇੱਥੇ ਚਰਣ ਪਾਏ. ਗੁਰਦ੍ਵਾਰਾ ਸਾਧਾਰਣ ਜਿਹਾ ਬਣਿਆ ਹੋਇਆ ਹੈ. ਪਾਸ ਰਹਾਇਸ਼ੀ ਮਕਾਨ ਹਨ. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਦਸ ਰੁਪਯੇ ਸਾਲਾਨਾ ਇਸੀ ਪਿੰਡ ਵੱਲੋਂ ਜ਼ਮੀਨ ਦੇ ਮਿਲਦੇ ਹਨ ਅਤੇ ਸਾਢੇ ਪੰਜ ਕਨਾਲ ਜ਼ਮੀਨ ਸਰਦਾਰ ਵਰਿਆਮ ਸਿੰਘ ਰਸਾਲਦਾਰ ਨੇ ਗੁਰਦ੍ਵਾਰੇ ਦੇ ਨਾਮ ਲਗਾਈ ਹੈ. ਪਿੰਡ ਸਾਰਾ ਸਿੱਖਾਂ ਦਾ ਹੈ. ਗੁਰਦ੍ਵਾਰੇ ਪਾਸ ਹੀ ਇੱਕ ਛੱਪੜ ਹੈ. ਕਹਿੰਦੇ ਹਨ ਕਿ ਇੱਥੇ ਸਤਿਗੁਰਾਂ ਨੇ ਚਰਣ ਧੋਤੇ ਸਨ. ਨਗਰਵਾਸੀ ਹੁਣ ਇਸ ਛੱਪੜ ਨੂੰ ਪੱਕਾ ਕਰਨ ਦੇ ਯਤਨ ਵਿੱਚ ਹਨ. ਭਾਦੋਂ ਦੀ ਅਮਾਵਸ ਨੂੰ ਮੇਲਾ ਹੁੰਦਾ ਹੈ....
ਦੇਖੋ, ਡੁਕਡੁਕੀ. ਦੇਖੋ, ਡਿੰਡਿਮ....
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਦੇਖੋ, ਡਉਰੂ ਅਤੇ ਡਮਰੁ....