dīgiडीगि
ਡਿਗਕੇ. ਗਿਰਾਉ ਵਿੱਚ ਆਕੇ. ਦੇਖੋ, ਡੀਗ. "ਰੇ ਮਨ ਡੀਗਿ ਨ ਡੋਲੀਐ." (ਸਵਾ ਮਃ ੧) "ਮਨੁ ਡੀਗਿ ਡੋਲਿ ਨ ਜਾਇ ਕਤਹੀ." (ਬਿਲਾ ਛੰਤ ਮਃ ੧)
डिगके. गिराउ विॱच आके. देखो, डीग. "रे मन डीगि न डोलीऐ." (सवा मः १) "मनु डीगि डोलि न जाइ कतही." (बिला छंत मः १)
ਸੰਗ੍ਯਾ- ਡਿਗਣ ਦੀ ਕ੍ਰਿਯਾ. ਪਤਨ। ੨. ਗ੍ਰਾਮ. ਪਿੰਡ "ਓਨਾ ਘਰ ਨ ਗਿਰਾਉ." (ਸ੍ਰੀ ਅਃ ਮਃ ੩) "ਵੁਨਾ ਘੁਘਿ ਗਿਰਾਉ ਜੀਉ." (ਸ੍ਰੀ ਮਃ ੫. ਪੈਪਾਇ)...
ਸੰਗ੍ਯਾ- ਡਿਗਣ ਦਾ ਭਾਵ. ਪਤਨ. ਗਿਰਾਉ. ਦੇਖੋ, ਡੀਗਿ। ੨. ਰਿਆਸਤ ਭਰਤਪੁਰ ਦਾ ਇੱਕ ਪੁਰਾਣਾ ਨਗਰ, ਜਿੱਥੇ ਸੁੰਦਰ ਤਾਲ ਅਤੇ ਸਾਵਨ ਭਾਦੋਂ ਨਾਮ ਦੇ ਮਕਾਨ, ਜਿਨ੍ਹਾਂ ਵਿੱਚ ਫੁਹਾਰੇ ਬਹੁਤ ਮਨੋਹਰ ਚਲਦੇ ਹਨ, ਅਤੇ ਪੁਰਾਣਾ ਕਿਲਾ ਹੈ. ਡੀਗ ਭਰਤਪੁਰ ਅਤੇ ਮਥੁਰਾ ਦੇ ਮੱਧ ਹੈ....
ਡਿਗਕੇ. ਗਿਰਾਉ ਵਿੱਚ ਆਕੇ. ਦੇਖੋ, ਡੀਗ. "ਰੇ ਮਨ ਡੀਗਿ ਨ ਡੋਲੀਐ." (ਸਵਾ ਮਃ ੧) "ਮਨੁ ਡੀਗਿ ਡੋਲਿ ਨ ਜਾਇ ਕਤਹੀ." (ਬਿਲਾ ਛੰਤ ਮਃ ੧)...
ਸੰ. ਸਪਾਦ. ਸੰਗ੍ਯਾ- ਇੱਕ ਪੂਰਾ ਅਤੇ ਚੌਥਾ ਹਿੱਸਾ ਨਾਲ ਹੋਰ ਮਿਲਿਆ ਹੋਇਆ ੧. ੧/੪, ਜੈਸੇ- ਸਵਾ ਰੁਪਯਾ, ਸਵਾ ਮਣ ਆਦਿ....
ਸੰ. ਵਿ- ਦਾਨਾ. ਵਿਚਾਰਵਾਨ. ਵਿਵੇਕੀ. "ਮਨੁ ਰਾਜਾ ਮਨੁ ਮਨ ਤੇ ਮਾਨਿਆ." (ਭੈਰ ਮਃ ੧) ੨. ਸੰਗਯਾ- ਮਨੁੱਖ. ਆਦਮੀ. "ਜੇਤੇ ਸਾਸ ਗ੍ਰਾਸ ਮਨੁ ਲੇਤਾ." (ਗਉ ਮਃ ੫) ੩. ਹਿੰਦੂਮਤ ਅਨੁਸਾਰ ਮਨੁੱਖਜਾਤਿ ਦਾ ਆਦਿਪੁਰਖ, ਜੇਹਾਕਿ ਬਾਈਬਲ ਅਤੇ ਕੁਰਾਨ ਵਿੱਚ ਆਦਮ ਮੰਨਿਆ ਹੈ. ਇਹ ਬ੍ਰਹਮਾ ਦਾ ਮਾਨਸ ਪੁਤ੍ਰ ਲਿਖਿਆ ਹੈ. ਹਰੇਕ ਕਲਪ ਵਿੱਚ ਚੌਦਾਂ ਮਨੁ ਹੁੰਦੇ ਹਨ ਅਤੇ ਇੱਕ ਮਨੁ ਦਾ ਸਮਾਂ "ਮਨ੍ਵੰਤਰ" ਕਹਾਉਂਦਾ ਹੈ, ਜਿਸ ਦਾ ਪ੍ਰਮਾਣ ਯੁਗਾਂ ਦੀ ੭੧ ਚੌਕੜੀਆਂ ਹੈ. ਚੌਦਾਂ ਮਨੁ ਇਹ ਹਨ:-#ਸ੍ਵਾਯੰਭੁਵ, ਸ੍ਹਾਰੋਚਿਸ, ਔਤੱਮ, ਤਾਮਸ, ਰੈਵਤ, ਚਾਕ੍ਸ਼ੁਸ. ਵੈਵਸ੍ਵਤ, ਸਾਵਿਰ੍ਣ, ਦਕ੍ਸ਼ਾਸਾਵਿਰ੍ਣ, ਬ੍ਰਹਮ੍ਸਾਵਿਰ੍ਣ. ਧਰ੍ਮਸਾਵਿਰ੍ਣ, ਰੁਦ੍ਰਸਾਵਿਰ੍ਣ, ਦੇਵਸਾਵਿਰ੍ਣਿ ਅਤੇ ਇੰਦ੍ਰਸਾਵਿਰ੍ਣ.#ਮਤਸ੍ਯਪੁਰਾਣ ਵਿੱਚ ਇਹ ਨਾਮ ਦਿੰਤੇ ਹਨ:-#ਸ੍ਹਾਯੰਭੁਵ. ਸ੍ਹਾਰੋਚਿਸ, ਔਤੱਮ, ਤਾਮਸ, ਰੈਵਤ, ਚਾਕ੍ਸ਼ੁਸ. ਵੈਵਸ੍ਹਤ, ਸਾਵਿਰ੍ਣ, ਰੌਚ੍ਯ, ਭੌਤ੍ਯ, ਮੇਰੁਸਾਵਿਰ੍ਣ, ਰਿਭੁ (ऋभु), ਰਿਤੁਧਾਮਾ (ऋतुधामा), ਬਿੰਬਕਸੇਨ.#ਸਭ ਤੋ, ਪਹਿਲਾ ਸ੍ਵਾਯੰਭੁਵ ਮਨੁ ਬਿਨਾ ਕਿਸੇ ਦੀ ਸਹਾਇਤਾ ਦੇ ਸ੍ਹਯੰ (ਆਪ ਹੀ) ਉਤਪੰਨ ਹੋਇਆ, ਅਤੇ ਆਪ ਨੂੰ ਦੋ ਭਾਗਾਂ ਵਿੱਚ ਕੀਤਾ, ਸੱਜਾ ਪਾਸਾ ਪਰਖ ਅਤੇ ਖੱਬਾ ਨਾਰੀ. ਇਸ ਜੋੜੇ ਨੇ ਪ੍ਰਜਾਪਤਿ ਆਦਿ ਰਚੇ. ਇੱਕ ਥਾਂ ਲਿਖਿਆ ਹੈ ਕਿ ਬ੍ਰਹਮਾ ਨੇ ਮਨੁ ਨੂੰ ਆਪਣੇ ਜੇਹਾ ਪੈਦਾ ਕੀਤਾ ਅਤੇ ਉਸਾ ਦਾ ਅੱਧਾ ਸ਼ਰੀਰ ਸ਼ਤਰੂਪਾ ਬਣਾਕੇ ਮਨੁ ਦੀ ਵਹੁਟੀ ਬਣਾਈ, ਜਿਸ ਤੋਂ ਅਨੇਕ ਪ੍ਰਕਾਰ ਦੀ ਰਚਨਾ ਹੋਈ. ਮਨੁ ਦੇ ਬਣਾਏ ਸੂਤ੍ਰ ਧਰਮ ਦਾ ਮੂਲ ਮੰਨੇ ਜਾਂਦੇ ਹਨ ਅਰ ਇਸੇ ਦਾ ਨਾਮ 'ਮਾਨਵ ਧਰਮਸ਼ਾਸਤ੍ਰ' ਹੈ. ਇਨ੍ਹਾਂ ਸੂਤ੍ਰਾਂ ਦੇ ਆਧਾਰ ਪੁਰ ਭ੍ਰਿਗੁ ਨੇ ਮਨੁਸਿਮ੍ਰਿਤੀ ਅਥਵਾ ਮਨੁਸੰਹਿਤਾ ਲਿਖੀ ਹੈ, ਜਿਸ ਦੇ ੧੨. ਅਧ੍ਯਾਯ ਅਤੇ ੨੭੦੪ ਸ਼ਲੋਕ ਹਨ. ਇਹ ਗ੍ਰੰਥ ਹਿੰਦੂਮਤ ਦਾ ਕਾਨੂਨ (Law) ਹੈ.#ਸ਼ਟਪਥਬ੍ਰਾਹਮਣ ਦੇ ਆਧਾਰ ਪੁਰ ਅਗਨਿ ਪੁਰਾਣ ਆਦਿ ਅਨੇਕ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਇੱਕ ਵਾਰ ਵੈਵਸ੍ਹਤ ਮਨੁ. ਕਿਤਮਾਲਾ.¹ ਨਦੀ ਪੁਰ ਤਰਪਣ ਕਰ ਰਿਹਾ ਸੀ, ਤਾਂ ਉਸ ਦੇ ਹੱਥ ਵਿੱਚ ਇਕ ਮੱਛੀ ਆ ਗਈ ਅਰ ਆਕਾਸ਼ਬਾਣੀ ਹੋਈ ਕਿ- "ਇਸ ਮੱਛੀ ਨੂੰ ਨਾ ਤਿਆਗੀਂ," ਇਹ ਮੱਛੀ ਵੱਡੇ ਆਕਾਰ ਵਾਲੀ ਹੁੰਦੀ ਗਈ. ਪ੍ਰਲਯ ਦੇ ਸਮੇਂ ਮਨੁ ਆਪਣੇ ਪਰਿਵਾਰ ਅਤੇ ਜੀਵ ਜੰਤ ਲੈਕੇ ਇੱਕ ਕਿਸ਼ਤੀ ਵਿਚ ਪ੍ਰਵੇਸ਼ ਹੋਗਿਆ, ਅਰ ਉਸ ਮੱਛੀ ਦੇ ਸਿੰਗ ਨਾਲ ਬੇੜੀ ਬੰਨ੍ਹ ਦਿੱਤੀ, ਜਿਸ ਤੋਂ ਸਾਰੇ ਬਚ ਗਏ.#ਭਾਗਵਤ ਵਿੱਚ ਲੇਖ ਹੈ ਕਿ ਮਹਾਰਿਖੀ ਸਤ੍ਯਵ੍ਰਤ ਹੀ ਵੈਵਸ੍ਹਤ ਮਨੁ ਕਹਾਇਆ ਅਰ ਮੱਛ ਭਗਵਾਨ ਨੇ ਇਸੇ ਨੂੰ ਸੌਨੇ ਦਾ ਮੱਛ ਹੋਕੇ ਪ੍ਰਲਯ ਸਮੇਂ ਕਿਸ਼ਤੀ ਵਿੱਚ ਬਚਾਇਆ ਸੀ.#ਮਹਾਭਾਰਤ ਵਿੱਚ ਕਥਾ ਹੈ ਕਿ ਮੱਛ ਭਗਵਾਨ ਦੇ ਕਹਿਣ ਅਨੁਸਾਰ ਮਨੁ ਨੇ ਪ੍ਰਲਯ ਤੋਂ ਪਹਿਲਾਂ ਹੀ ਕਿਸ਼ਤੀ ਬਣਾਲਈ ਸੀ ਅਤੇ ਪ੍ਰਲਯ ਹੋਣ ਪੁਰ ਮਨੁ ਸੱਤ ਰਿਖੀਆਂ ਅਤੇ ਜੀਵ ਜੰਤੂ ਤਥਾ ਬਿਰਛ ਆਦਿ ਦੇ ਬੀਜ ਲੈਕੇ ਕਿਸ਼ਤੀ ਵਿੱਚ ਪ੍ਰਵੇਸ਼ ਹੋਗਿਆ, ਅਰ ਥੋੜੀ ਮੱਛ ਦੇ ਸਿੰਗ ਨਾਲ ਬੱਧੀ. ਬਹੁਤ ਵਰ੍ਹੇ ਪਿੱਛੋਂ ਇਹ ਕਿਸ਼ਤੀ ਹਿਮਾਲਯ ਦੀ ਚੋਟੀ ਨਾਲ ਬੰਨ੍ਹੀ ਗਈ, ਜਿਸ ਦਾ ਹੁਣ ਭੀ ਨਾਮ "ਨੌਕਾਬੰਧਨ" ਹੈ. ਕਰਨਲ ਟਾਡ (Tod) ਲਿਖਦਾ ਹੈ ਕਿ ਨੂਹ਼ ( [نوُہ] ) ਇਹੀ ਮਨੁ ਸੀ. ਦੇਖੋ, ਨੂਹ. "ਰਾਜਵਤਾਰ ਭਯੋ ਮਨੁ ਰਾਜਾ। ਸਭ ਹੀ ਸਜੇ ਧਰਮ ਕੇ ਸਾਜਾ." (ਮਨੁਰਾਜ) ੪. ਮਾਨੁਸਜਨਮ. ਮਨੁਖ ਦੇਹ. "ਹਉਮੈ ਵਿਚਿ ਸੇਵਾ ਨ ਹੋਵਈ, ਤਾ ਮਨੁ ਬਿਰਥਾ ਜਾਇ." (ਵਡ ਮਃ ੩) ੫. ਆਸਾਮ ਦਾ ਇੱਕ ਦਰਿਆ, ਜੋ ਤਿਪਰਾ ਰਾਜ ਤੋਂ ਨਿਕਲਦਾ ਹੈ। ੬. ਸੰ. मनस्. ਸੰਗ੍ਯਾ- ਮਨ. ਦਿਲ. "ਮਨੁ ਅਰਪਉ ਧਨੁ ਰਾਖਉ ਆਗੈ." (ਗਉ ਮਃ ੫) ੭. ਹਿੰ. ਵ੍ਯ- ਮਾਨੋ, ਗੋਯਾ. ਜਨੁ. "ਮੇਰਾ ਚਿਤ ਨ ਚਲੈ, ਮਨੁ ਭਇਓ ਪੰਗੁ." (ਬਸੰ ਰਾਮਾਨੰਦ)...
ਡੋਲਕੇ. ਭਟਕਕੇ. "ਇਤ ਉਤ ਡੋਲਿ ਡੋਲਿ ਸ੍ਰਮੁ ਪਾਇਓ." (ਮਲਾ ਮਃ ੫)...
ਕ੍ਰਿ. ਵਿ- ਜਾਕੇ. ਪਹੁਚਕੇ. "ਜਾਇ ਪੁਛਾ ਤਿਨ ਸਜਣਾ." (ਸ੍ਰੀ ਮਃ ੪) ੨. ਸੰਗ੍ਯਾ- ਉਤਪੱਤੀ. ਜਨਮ. "ਹੈ ਭੀ ਹੋਸੀ ਜਾਇ ਨ ਜਾਸੀ." (ਜਪੁ) ਹੈ, ਭਯਾ, ਹੋਸੀ, ਨਾ ਜਨਮੈ ਨ ਜਾਸੀ (ਮਰਸੀ). ੩. ਜਾਵੇ. ਮਿਟੇ. "ਜਿਤੁ ਭਉ ਖਸਮ ਨ ਜਾਇ." (ਵਾਰ ਆਸਾ) ੪. ਜਾਂਦਾ. ਜਾਤਾ. "ਵਡਾ ਨ ਹੋਵੈ ਘਾਟਿ ਨ ਜਾਇ." (ਸੋਦਰੁ) ੫. ਫ਼ਾ. [جائے] ਜਾਯ. ਸੰਗ੍ਯਾ- ਜਗਾ. ਥਾਂ. "ਦੂਜੀ ਨਾਹੀ ਜਾਇ." (ਵਾਰ ਆਸਾ) "ਦਰਗਹਿ ਮਿਲੈ ਤਿਸੈ ਹੀ ਜਾਇ." (ਧਨਾ ਮਃ ੫) ੬. ਦੇਖੋ, ਆਖੈ....
ਕ੍ਰਿ. ਵਿ- ਕਹੀਂ. ਕਿਤੇ. ਕਿਸੇ ਥਾਂ. ਕੁਤ੍ਰਾਪਿ. "ਕਤਹੂ ਨ ਜਾਏ ਘਰਹਿ ਬਸਾਏ." (ਕਾਨ ਮਃ ੫)...
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....