sronaस्रोण
ਸੰ. ਲੰਙਾ. ਲੰਗੜਾ। ੨. ਲੁੰਜਾ। ੩. ਰ੍ਹਿੰਨਿਆ ਹੋਇਆ। ੪. ਸੰ. ਸ਼ੋਣਿਤ (ਸ੍ਰੋਣਤ- ਲਹੂ) ਦਾ ਸੰਖੇਪ. "ਹੂਓ ਸ੍ਰੋਣ ਹੀਨੰ। ਭਯੋ ਅੰਗ ਛੀਨੰ॥" (ਚੰਡੀ ੨)
सं. लंङा. लंगड़ा। २. लुंजा। ३. र्हिंनिआ होइआ। ४. सं. शोणित (स्रोणत- लहू) दा संखेप. "हूओ स्रोण हीनं। भयो अंग छीनं॥" (चंडी २)
ਦੇਖੋ, ਲੰਗ ੨. "ਬਿਵਾਦ ਕਰੈ ਮਘਵਾ ਮਤਿ ਲੰਙਾ." (ਕ੍ਰਿਸਨਾਵ) ਅਕਲ ਦਾ ਲੰਙਾ (ਕਮਅਕਲ) ਇੰਦ੍ਰ ਝਗੜਾ ਕਰਦਾ ਹੈ....
ਦੇਖੋ, ਲੰਗ ੨....
ਵਿ- ਭੁਜਾ ਰਹਿਤ. ਜਿਸ ਦੇ ਬਾਹਾਂ ਨਹੀਂ....
ਸੰ. ਸ਼ੋਣਿਤ. ਵਿ- ਲਾਲ। ੨. ਸੰਗ੍ਯਾ- ਲਹੂ. ਖੂਨ। ੩. ਕੇਸਰ। ੪. ਸ਼ਿੰਗਰਫ। ੫. ਤਾਂਬਾ....
ਸੰ. ਸ਼ੋਣਿਤ. ਲਹੂ. ਖ਼ੂਨ. ਰੁਧਿਰ....
ਵਿ- ਲਘੁ. ਛੋਟਾ। ੨. ਸੰਗ੍ਯਾ- ਲਘੁ (ਇੱਕ ਮਾਤ੍ਰਾ ਵਾਲਾ) ਅੱਖਰ। ੩. ਸੰ. ਲੋਹਿਤ. ਲੋਹੂ. ਰਧਿਰ. ਖੂਨ....
ਸੰ. संक्षेप ਸੰਕ੍ਸ਼ੇਪ. ਸੰਗ੍ਯਾ- ਇਖਤਸਾਰ....
ਸੰ. ਲੰਙਾ. ਲੰਗੜਾ। ੨. ਲੁੰਜਾ। ੩. ਰ੍ਹਿੰਨਿਆ ਹੋਇਆ। ੪. ਸੰ. ਸ਼ੋਣਿਤ (ਸ੍ਰੋਣਤ- ਲਹੂ) ਦਾ ਸੰਖੇਪ. "ਹੂਓ ਸ੍ਰੋਣ ਹੀਨੰ। ਭਯੋ ਅੰਗ ਛੀਨੰ॥" (ਚੰਡੀ ੨)...
ਸੰ. आङ् ग्. ਧਾ- ਚਿੰਨ੍ਹ ਕਰਨਾ. ਚਲਨਾ. ਪ੍ਰਵ੍ਰਿੱਤ ਕਰਨਾ. ੨. ਸੰ. अङ् ग्. ਸੰਗ੍ਯਾ ਸ਼ਰੀਰ. ਦੇਹ। ੩. ਹੱਥ. ਪੈਰ, ਸਿਰ ਆਦਿਕ ਸ਼ਰੀਰ ਦੇ ਭਾਗ। ੪. ਉਪਾਯ (ਉਪਾਉ). ਯਤਨ। ੫. ਮਿਤ੍ਰ. ਦੋਸ੍ਤ. ਪਿਆਰਾ। ੬. ਪੱਖ. ਸਹਾਇਤਾ. "ਜਿਨ ਕਾ ਅੰਗ ਕਰੈ ਮੇਰਾ ਸੁਆਮੀ." (ਸਾਰ ਮਃ ੪. ਪੜਤਾਲ) ੭. ਹਿੱਸਾ. ਭਾਗ। ੮. ਅੰਕ. ਹਿੰਦਸਾ। ੯. ਬੰਗਾਲ ਵਿੱਚ ਭਾਗਲ ਪੁਰ ਦੇ ਆਸ ਪਾਸ ਦਾ ਦੇਸ਼, ਜਿਸ ਦੀ ਰਾਜਧਾਨੀ ਕਿਸੇ ਵੇਲੇ ਚੰਪਾਪੁਰੀ ਸੀ. "ਤਿਸ ਦਿਸ ਅੰਗ ਬੰਗ ਤੇ ਆਦੀ." (ਗੁਪ੍ਰਸੂ) ਮਹਾਂਭਾਰਤ ਵਿੱਚ ਕਥਾ ਹੈ ਕਿ ਬਲਿ ਦੀ ਇਸਤ੍ਰੀ ਸੁਦੇਸ੍ਨਾ ਦੇ ਉਦਰ ਤੋਂ ਰਿਖੀ ਦੀਰਘਤਮਾ ਦੇ ਪੰਜ ਪੁਤ੍ਰ ਹੋਏ. ਅੰਗ, ਵੰਗ, ਕਲਿੰਗ, ਪੁੰਡ੍ਰ, ਅਤੇ ਸੂਕ੍ਸ਼੍. ਜਿਨ੍ਹਾਂ ਨੇ ਆਪਣੇ ਆਪਣੇ ਨਾਉਂ ਪੁਰ ਦੇਸ਼ਾਂ ਦੇ ਨਾਮ ਠਹਿਰਾਏ....
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....