tdhāhara, tdhāharuठाहर, ठाहरु
ਸੰਗ੍ਯਾ- ਸ੍ਥਾਨ. ਠਹਿਰਣ ਦੀ ਜਗਾ. "ਅਵਰ ਨ ਸੂਝੈ ਦੂਜੀ ਠਾਹਰ." (ਟੋਡੀ ਮਃ ੫) ੨. ਦੇਖੋ, ਬਿਨ ਠਾਹਰ.
संग्या- स्थान. ठहिरण दी जगा. "अवर न सूझै दूजी ठाहर." (टोडी मः ५) २. देखो, बिन ठाहर.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਅਸਥਾਨ. "ਦੁਰਗਮ ਸ੍ਥਾਨ ਸੁਗਮੰ." (ਸਹਸ ਮਃ ੫)...
ਸੰਗ੍ਯਾ- ਜਾਗਰਣ. ਜਗਾਣਾ. ਦੇਖੋ, ਰਾਤਜਾਗਾ। ੨. ਜਗਹ. ਜਾਯਗਾਹ. ਥਾਂ. ਸ੍ਥਾਨ। ੩. ਸੰਗੀਤ ਅਨੁਸਾਰ ਤਾਲ ਦੀ ਸਮਾਪਤੀ ਦਾ ਅਸਥਾਨ. ਸਮ....
ਸੰ. ਵਿ- ਜੋ ਵਰ (ਸ਼੍ਰੇਸ੍ਠ) ਨਹੀਂ. ਅਧਮ. ਨੀਚ। ੨. ਘਟੀਆ. "ਰਿਧਿ ਸਿਧਿ ਅਵਰਾ ਸਾਦ." (ਜਪੁ) ੩. ਸਮੀਪੀ. ਨੇੜੇ ਦਾ। ੪. ਸੰ. ਅਪਰ. ਪਹਿਲਾ। ੫. ਪਿਛਲਾ। ੬. ਦੂਜਾ. "ਝੂਰ ਮਰਹਿ ਦੋਹਾਗਣੀ ਜਿਨਿ ਅਵਰੀ ਲਗਾ ਨੇਹੁ." (ਵਾਰ ਮਲਾ ਮਃ ੨) ੭. ਪ੍ਰਤਿਪਕ੍ਸ਼ੀ. ਮੁਕਾਬਲਾ ਕਰਨ ਵਾਲਾ. ਵਿਰੋਧੀ ਪੱਖ ਦਾ....
ਵਿ- ਦੂਸਰੀ. "ਮਨਮੁਖ ਦੂਜੀ ਤਰਫ ਹੈ." (ਵਾਰ ਮਲਾ ਮਃ ੩) ਕਰਤਾਰ ਤੋਂ ਵਿਮੁਖ ਮਾਇਆ ਦੀ ਤਰਫ ਹੈ। ੨. ਸੰਗ੍ਯਾ- ਅਵਿਦ੍ਯਾ. ਦ੍ਵੈਤ. "ਜਬ ਲਗ ਦੂਜੀ ਰਾਈ." (ਸੋਰ ਅਃ ਮਃ ੧) ਰਾਈਮਾਤ੍ਰ ਦ੍ਵੈਤ....
ਸੰਗ੍ਯਾ- ਸ੍ਥਾਨ. ਠਹਿਰਣ ਦੀ ਜਗਾ. "ਅਵਰ ਨ ਸੂਝੈ ਦੂਜੀ ਠਾਹਰ." (ਟੋਡੀ ਮਃ ੫) ੨. ਦੇਖੋ, ਬਿਨ ਠਾਹਰ....
ਇਹ ਟੋਡੀਠਾਟ ਦੀ ਸੰਪੂਰਣ ਰਾਗਿਣੀ ਹੈ. ਰਿਸਭ ਗਾਂਧਾਰ ਧੈਵਤ ਕੋਮਲ, ਮੱਧਮ ਤੀਵ੍ਰ ਅਤੇ ਬਾਕੀ ਸੁਰ ਸ਼ੁੱਧ ਹਨ. ਧੈਵਤ ਵਾਦੀ ਅਤੇ ਗਾਂਧਾਰ ਸੰਵਾਦੀ ਹੈ. ਗਾਉਣ ਦਾ ਵੇਲਾ ਦਿਨ ਦਾ ਦੂਜਾ ਪਹਿਰ ਹੈ. ਆਰੋਹੀ- ਸ ਰਾ ਗਾ ਮੀ ਪ ਧਾ ਨ ਸ.#ਅਵਰੋਹੀ- ਸ ਨ ਧਾ ਪ ਮੀ ਗਾ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਟੋਡੀ ਦਾ ਨੰਬਰ ਬਾਰਵਾਂ ਹੈ....
ਸੰ. ਵਿਨਾ. ਵ੍ਯ- ਬਗ਼ੈਰ. "ਬਿਨ ਹਰਿ ਕਾਮਿ ਨ ਆਵਤ ਹੇ." (ਬਸੰ ਮਃ ੫) ੨. ਅ਼. [بِن] ਪੁਤ੍ਰ. ਸੰਤਾਨ....