momaमोम
ਫ਼ਾ. [موم] ਸੰਗ੍ਯਾ- ਮੱਖੀਆਂ ਕਰਕੇ ਬਣਾਇਆ ਹੋਇਆ ਇੱਕ ਲੇਸਦਾਰ ਪਦਾਰਥ, ਜਿਸ ਵਿੱਚ ਸ਼ਹਦ ਹੁੰਦਾ ਹੈ. ਸੰ. ਮਦਨ, ਮਧੁਅਯਨ, ਮਧੁਜ ਅਤੇ ਮਕ੍ਸ਼ਿਕਾਮਲ. ਦੇਖੋ, ਮੈਣ.
फ़ा. [موم] संग्या- मॱखीआं करके बणाइआ होइआ इॱक लेसदार पदारथ, जिस विॱच शहद हुंदा है. सं. मदन, मधुअयन, मधुज अते मक्शिकामल. देखो, मैण.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸੰ. ਪਦਾਰ੍ਥ. ਸੰਗ੍ਯਾ- ਪਦ ਦਾ ਅਰਥ. ਤੁਕ ਅਤੇ ਸ਼ਬਦ ਦਾ ਭਾਵ। ੨. ਕਿਸੇ ਦਰਸ਼ਨ (ਸ਼ਾਸਤ੍ਰ) ਦਾ ਮੰਨਿਆ ਹੋਇਆ ਵਿਸਯ, ਜੈਸੇ ਵੈਸ਼ੇਸਿਕ ਦਰਸ਼ਨ ਅਨੁਸਾਰ ਦ੍ਰਵ੍ਯ. ਗੁਣ, ਕਰਮ, ਸਾਮਾਨ੍ਯ, ਵਿਸ਼ੇਸ ਅਤੇ ਸਮਵਾਯ, ਇਹ ਛੀ ਪਦਾਰਥ ਹਨ. ਗੌਤਮ ਦੇ (ਨ੍ਯਾਯ) ਮਤ ਅਨੁਸਾਰ ਸੋਲਾਂ ਪਦਾਰਥ. ਦੇਖੋ, ਖਟਸ਼ਾਸਤ੍ਰ। ੩. ਪੁਰਾਣਾਂ ਅਨੁਸਾਰ ਧਰਮ, ਅਰਥ, ਕਾਮ ਅਤੇ ਮੋਕ੍ਸ਼੍। ੪. ਚੀਜ਼. ਵਸਤੁ। ੫. ਧਨ। ੬. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸਹ (ਸਾਥ) ਦ (ਦੇਨ ਵਾਲਾ). ੨. ਅ਼. [شہد] ਸ਼ਹਦ. ਸੰਗ੍ਯਾ- ਮਧੁ. ਸ਼ੰ. ਸਾਰਘ. ਸ਼ਹਦ ਦੀਆਂ ਮੱਖੀਆਂ (ਮਧੁ ਮਕ੍ਸ਼ਿਕਾ) ਕਰਕੇ ਕੱਠਾ ਕੀਤਾ ਫੁੱਲਾਂ ਦਾ ਮਿੱਠਾ. ਇਸ ਦੀ ਤਾਸੀਰ ਗਰਮ ਤਰ ਹੈ. ਇਹ ਲਹੂ ਨੂੰ ਸਾਫ ਕਰਦਾ ਅਤੇ ਖਾਂਸੀ ਆਦਿ ਰੋਗਾਂ ਨੂੰ ਘਟਾਉਂਦਾ ਹੈ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਸੰ. ਸੰਗ੍ਯਾ- ਜਿਸ ਤੋਂ ਮਦ ਹੋਵੇ, ਕਾਮਦੇਵ. "ਅਸ ਮਦਨ ਰਾਜਰਾਜਾ ਨ੍ਰਿਪਤਿ." (ਪਾਰਸਾਵ) ੨. ਬਸੰਤ ਰੁੱਤ। ੩. ਸ਼ਰਾਬ. ਸੁਰਾ. "ਉਨ ਮਦ ਚਢਾ, ਮਦਨ ਰਸ ਚਾਖਿਆ" (ਰਾਮ ਕਬੀਰ) ਜਿਨ੍ਹਾਂ ਨੇ ਇਸ ਸ਼ਰਾਬ ਦਾ ਰਸ ਚੱਖਿਆ। ੪. ਪ੍ਰੇਮ. ਮੁਹੱਬਤ। ੫. ਭੌਰਾ. ਭ੍ਰਮਰ। ੬. ਮਮੋਲਾ. ਖੰਜਨ। ੭. ਦੇਖੋ, ਰੂਪਮਾਲਾ। ੮. ਡਿੰਗ. ਮਾਂਹ. ਮਾਸ. ਉੜਦ....
ਮਧੁ (ਜਲ) ਤੋਂ ਪੈਦਾ ਹੋਇਆ, ਜਲਜ. ਕਮਲ। ੨. ਮਧੁ (ਸ਼ਹਦ) ਤੋਂ ਉਪਜੀ ਮੋਮ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਮਦਨ.¹ ਮੋਮ. ਦੇਖੋ, ਮੈਣੁ. "ਮੈਣ ਕੇ ਦੰਤ ਕਿਉ ਖਾਈਐ ਸਾਰੁ?" (ਸਿਧਗੋਸਟਿ)#੨. ਮਦਨ. ਕਾਮ. "ਜਨੁ ਰੂਪ ਮੈਣ." (ਬੇਨਰਾਜ)#੩. ਮਾਬੈਨ ਦਾ ਸੰਖੇਪ. ਵਿਚਕਾਰ. ਮੱਧ....