tālaटाल
ਸੰਗ੍ਯਾ- ਵਸਤੂਆਂ ਦਾ ਢੇਰ. ਅੰਬਾਰ। ੨. ਟਾਲਦੇਣ ਦਾ ਭਾਵ. ਵੇਲਾ ਟਪਾਦੇਣ ਦੀ ਕ੍ਰਿਯਾ. "ਨਹਿ ਇਸ ਮੇ ਕਛੁ ਟਾਲ ਵਿਚਾਰੋ." (ਗੁਪ੍ਰਸੂ) ੩. ਟੱਲ. ਘੰਟਾ. "ਝਾਂਝਰੁ ਟਾਲ ਬਜੈ ਕਰਨਾਈ." (ਨਾਪ੍ਰ) ੪. ਸੰ. ਫਲ ਵਿਕਣ ਦੀ ਮੰਡੀ.
संग्या- वसतूआं दा ढेर. अंबार। २. टालदेण दा भाव. वेला टपादेण दी क्रिया. "नहि इस मे कछु टाल विचारो." (गुप्रसू) ३. टॱल. घंटा. "झांझरु टाल बजै करनाई." (नाप्र) ४. सं. फल विकण दी मंडी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਅੰਬਾਰ. ਗੰਜ। ੨. ਟਿੱਬਾ. ਟਿੱਲਾ. "ਖਾਲੀ ਰਹੇ ਢੇਰ ਜਿਉ ਪਾਨੀ." (ਗੁਵਿ ੧੦) ੩. ਵਿ- ਬਹੁਤ. ਅਧਿਕ....
ਫ਼ਾ. [انبار] ਸੰਗ੍ਯਾ- ਢੇਰ. ਸਮੁਦਾਯ. ਇਕੱਠ। ੨. ਟੋਆ. ਤਾਲ....
(ਦੇਖੋ, ਭੂ ਧਾ) ਸੰ. ਸੰਗ੍ਯਾ- ਸੱਤਾ. ਹੋਂਦ. ਅਸ੍ਤਿਤ੍ਵ। ੨. ਵਿਚਾਰ. ਖ਼ਯਾਲ. "ਸਤਿਆਦਿ ਭਾਵਰਤੰ." (ਗੂਜ ਜੈਦੇਵ) ਸਤ੍ਯ ਸੰਤੋਖ ਆਦਿ ਚਿੱਤ ਦੇ ਉੱਤਮ ਭਾਵਾਂ ਨਾਲ ਹੈ ਜਿਸ ਦੀ ਪ੍ਰੀਤਿ. ਅਥਵਾ ਸਤ ਚਿਤ ਆਦਿ ਜੋ ਭਾਵ (ਆਪਣੇ ਸ੍ਵਰੂਪਭੂਤ ਧਰਮ) ਹਨ, ਉਨ੍ਹਾਂ ਵਿੱਚ ਰਤ (ਰਮਣ ਕਰਦਾ) ਹੈ। ੩. ਅਭਿਪ੍ਰਾਯ. ਮਤਲਬ। ੪. ਜਨਮ. "ਤੱਤ ਸਮਾਧਿ ਸੁ ਭਾਵ ਪ੍ਰਣਾਸੀ." (੩੩ ਸਵੈਯੇ) ਆਵਾਗਮਨ ਦੂਰ ਕਰਨ ਵਾਲਾ। ੫. ਆਤਮਾ। ੬. ਪਦਾਰਥ. ਵਸਤੁ। ੭. ਸੰਸਾਰ. ਜਗਤ। ੮. ਪ੍ਰਕ੍ਰਿਤਿ. ਸ੍ਵਭਾਵ। ੯. ਪ੍ਰਕਾਰ. ਤਰਹ। ੧੦. ਆਦਰ. ਸਨਮਾਨ. ਭਾਉ. "ਰਾਖਤ ਸਭ ਕੋ ਭਾਵ." (ਚਰਿਤ੍ਰ ੧੦੨) ੧੧. ਪ੍ਰੇਮ. "ਭੈ ਭਾਵ ਕਾ ਕਰੇ ਸੀਗਾਰੁ." (ਆਸਾ ਮਃ ੧) ੧੨. ਮਨ ਦੇ ਖ਼ਿਆਲ ਅਨੁਸਾਰ ਅੰਗਾਂ ਦੀ ਚੇਸ੍ਟਾ. "ਕਰੇ ਭਾਵ ਹੱਥੰ." (ਵਿਚਿਤ੍ਰ) ੧੩. ਸ਼ੁੱਧਾ। ੧੪. ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ (emotion) "ਚੰਚਲਿ ਅਨਿਕ ਭਾਵ ਦਿਖਾਵਏ." (ਬਿਲਾ ਛੰਤ ਮਃ ੫)#"ਆਨਨ ਲੋਚਨ ਵਚਨ ਮਗ ਪ੍ਰਗਟਤ ਮਨ ਕੀ ਬਾਤ,#ਤਾਹੀਂ ਸੋਂ ਸਬ ਕਹਿਤ ਹੈਂ ਭਾਵ ਕਵਿਨ ਕੇ ਤਾਤ."#(ਰਸਿਕਪ੍ਰਿਯਾ)#ਕਵੀਆਂ ਨੇ ਭਾਵ ਦੇ ਪੰਜ ਭੇਦ ਲਿਖੇ ਹਨ, ਯਥਾ-#"ਭਾਵ ਸੁ ਪਾਂਚ ਪ੍ਰਕਾਰ ਕੋ ਸੁਨ ਵਿਭਾਵ ਅਨੁਭਾਵ,#ਅਸਥਾਈ ਸਾਤ੍ਤਿਕ ਕਹੈਂ ਵ੍ਯਭਿਚਾਈ ਕਵਿਰਾਵ."#(ਰਸਿਕਪ੍ਰਿਯਾ)#ਇਨ੍ਹਾਂ ਪੰਜਾਂ ਦਾ ਨਿਰਣਾ ਇਉਂ ਹੈ-#(ੳ) ਵਿਭਾਵ ਉਸ ਨੂੰ ਆਖਦੇ ਹਨ, ਜਿਸ ਤੋਂ ਰਸ ਦੀ ਉਤਪੱਤੀ ਹੁੰਦੀ ਹੈ. ਅੱਗੇ ਉਸ ਦੇ ਦੋ ਭੇਦ ਹਨ, ਆਲੰਬਨ ਅਤੇ ਉੱਦੀਪਨ. ਜਿਸ ਨੂੰ ਆਸ਼੍ਰਯ ਕਰਕੇ ਰਸ ਰਹੇ, ਉਹ ਆਲੰਬਨ ਭਾਵ ਹੈ, ਜੇਹੇ ਕਿ- ਨਾਯਿਕਾ, ਸੁੰਦਰ ਘਰ, ਸੇਜਾ, ਗਾਯਨ, ਨ੍ਰਿਤ੍ਯ ਆਦਿਕ ਸਾਮਾਨ ਹਨ. ਉੱਦੀਪਨ ਵਿਭਾਵ ਉਹ ਹੈ ਜੋ ਰਸ ਨੂੰ ਜਾਦਾ ਚਮਕਾਵੇ, ਜੈਸੇ- ਦੇਖਣਾ, ਬੋਲਣਾ, ਸਪਰਸ਼ ਕਰਨਾ ਆਦਿਕ.#(ਅ) ਆਲੰਬਨ ਅਤੇ ਉੱਦੀਪਨ ਕਰਕੇ ਜੋ ਮਨ ਵਿੱਚ ਪੈਦਾ ਹੋਇਆ ਵਿਕਾਰ, ਉਸ ਦਾ ਸ਼ਰੀਰ ਪੁਰ ਪ੍ਰਗਟ ਹੋਣਾ, "ਅਨੁਭਾਵ" ਹੈ, ਜੈਸੇ ਇੱਕ ਆਦਮੀ ਨੇ ਚੁਭਵੀਂ ਗੱਲ ਆਖੀ, ਸੁਣਨ ਵਾਲੇ ਨੂੰ ਉਸ ਤੋਂ ਕ੍ਰੋਧ ਹੋਇਆ. ਕ੍ਰੋਧ ਤੋਂ ਨੇਤ੍ਰ ਲਾਲ ਹੋ ਗਏ ਅਤੇ ਹੋਠ ਫਰਕਣ ਲੱਗੇ. ਇਸ ਥਾਂ ਸਮਝੋ ਕਿ ਚੁਭਵੀਂ ਗੱਲ ਕਹਿਣ ਵਾਲਾ ਆਲੰਬਨ ਵਿਭਾਲ, ਚੁੱਭਵੀਂ ਬਾਤ ਉੱਦੀਪਨ ਵਿਭਾਵ, ਸੁਣਨ ਵਾਲੇ ਦੀਆਂ ਅੱਖਾਂ ਦਾ ਲਾਲ ਹੋਣਾ ਅਤੇ ਹੋਠ ਫਰਕਣੇ ਅਨੁਭਾਵ ਹੈ. ਜੋ ਚੁੱਭਵੀਂ ਗੱਲ ਕਹਿਣ ਵਾਲੇ ਨੇ ਪਹਿਲਾਂ ਭੀ ਸ਼੍ਰੋਤਾ ਦਾ ਕਦੇ ਅਪਮਾਨ ਕੀਤਾ ਹੈ, ਤਦ ਸੁਣਨ ਵਾਲੇ ਦੇ ਮਨ ਵਿੱਚ ਉਸ ਦਾ ਯਾਦ ਆਉਣਾ ਕ੍ਰੋਧ ਨੂੰ ਹੋਰ ਭੀ ਵਧਾਵੇਗਾ, ਇਸ ਲਈ ਸਿਮ੍ਰਿਤੀ, ਸੰਚਾਰੀਭਾਵ ਹੋ ਜਾਉ.#(ੲ) ਸਥਾਈ ਭਾਵ ਉਹ ਹੈ, ਜੋ ਰਸ ਵਿੱਚ ਸਦਾ ਇਸਥਿਤ ਰਹੇ, ਅਥਵਾ ਇਉਂ ਕਹੋ ਕਿ ਜਿਸ ਦੀ ਇਸਥਿਤੀ ਹੀ ਰਸ ਦੀ ਇਸਥਿਤੀ ਹੈ, ਨੌ ਰਸਾਂ ਦੇ ਨੌ ਹੀ ਸਥਾਈ ਭਾਵ ਹਨ, ਯਥਾ-#"ਰਤਿ ਹਾਸੀ ਅਰੁ ਸ਼ੋਕ ਪੁਨ ਕ੍ਰੋਧ ਉਛਾਹ ਸੁ ਜਾਨ,#ਭਯ ਨਿੰਦਾ ਵਿਸਮਯ ਵਿਰਤਿ ਥਾਈ ਭਾਵ ਪ੍ਰਮਾਨ."#(ਰਸਿਕਪ੍ਰਿਯਾ)#ਸ਼੍ਰਿੰਗਾਰ ਦਾ ਸਥਾਈ ਭਾਵ ਰਤਿ, ਹਾਸ੍ਯਰਸ ਦਾ ਹਾਸੀ. ਕਰੁਣਾਰਸ ਦਾ ਸ਼ੋਕ, ਰੌਦ੍ਰਰਸ ਦਾ ਕ੍ਰੋਧ, ਵੀਰਰਸ ਦਾ ਉਤਸਾਹ, ਭਯਾਨਕਰਸ ਦਾ ਭਯ, ਬੀਭਤਸਰਸ ਦਾ ਗਲਾਨਿ, ਅਦਭੁਤਰਸ ਦਾ ਵਿਸਮਯ (ਆਸ਼ਚਰਯ) ਅਤੇ ਸ਼ਾਂਤਰਸ ਦਾ ਸਥਾਈ ਭਾਵ ਵੈਰਾਗ੍ਯ (ਨਿਰਵੇਦ) ਹੈ.#(ਸ) ਵਿਭਾਵ ਅਨੁਭਾਵ ਦੇ ਅਸਰ ਤੋਂ ਉਤਪੰਨ ਹੋਈ ਕ੍ਰਿਯਾ ਦਾ ਨਾਮ ਸਾਤ੍ਤਿਕ ਭਾਵ ਹੈ, ਯਥਾ- ਰੋਮਾਂਚ, ਪਸੀਨਾ, ਕਾਂਬਾ, ਅੰਝੂ, ਸ੍ਵਰਭੰਗ ਆਦਿਕ.#(ਹ) ਜੋ ਭਾਵ ਅਨੇਕ ਰਸਾਂ ਵਿੱਚ ਵਰਤੇ ਅਤੇ ਇੱਕ ਰਸ ਵਿੱਚ ਹੀ ਇਸਥਿਤ ਨਾ ਰਹੇ, ਉਸ ਦਾ ਨਾਮ ਵ੍ਯਭਿਚਾਰੀ (ਅਥਵਾ ਸੰਚਾਰੀ) ਭਾਵ ਹੈ, ਯਥਾ- ਆਲਸ, ਚਿੰਤਾ, ਸ੍ਵਪਨ, ਮਸ੍ਤੀ, ਨੀਂਦ ਦਾ ਉੱਚਾਟ ਅਤੇ ਵਿਵਾਦ ਆਦਿਕ ਹਨ....
ਸੰ. ਸੰਗ੍ਯਾ- ਸੀਮਾ. ਹੱਦ। ੨. ਸਮੁੰਦਰ ਦਾ ਕਿਨਾਰਾ। ੩. ਸਮਾਂ. ਵਕਤ। ੪. ਦਿਨ। ੫. ਘੜੀ. "ਕਵਣੁ ਸੁ ਵੇਲਾ, ਵਖਤੁ ਕਵਣੁ?" (ਜਪੁ) ੬. ਸਮੁੰਦਰ ਦਾ ਵਾਢ. ਜਵਾਰਭਾਟਾ। ੭. ਮੌਤ ਦਾ ਸਮਾਂ। ੮. ਨਿਯਤ (ਮੁਕ਼ੱਰਰ) ਕੀਤਾ ਸਮਾਂ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰ. ਵ੍ਯ- ਨਿਸੇਧ ਬੋਧਕ. ਨਹੀਂ. ਨਾ. "ਧਾਮ ਹੂੰ ਨਹਿ ਜਾਹਿ." (ਜਾਪੁ)...
ਦੇਖੋ, ਕਛੁਕ. "ਕਛੁ ਬਿਗਰਿਓ ਨਾਹਨ ਅਜਹੁ ਜਾਗ." (ਬਸੰ ਮਃ ੯) ੨. ਸੰਗ੍ਯਾ- ਕੱਛਪ. ਕੱਛੂ। ੩. ਕੱਛਪ ਅਵਤਾਰ. "ਆਪੇ ਮਛੁ ਕਛੁ ਕਰਣੀਕਰੁ." (ਮਾਰੂ ਸੋਲਹੇ ਮਃ ੧)...
ਸੰਗ੍ਯਾ- ਵਸਤੂਆਂ ਦਾ ਢੇਰ. ਅੰਬਾਰ। ੨. ਟਾਲਦੇਣ ਦਾ ਭਾਵ. ਵੇਲਾ ਟਪਾਦੇਣ ਦੀ ਕ੍ਰਿਯਾ. "ਨਹਿ ਇਸ ਮੇ ਕਛੁ ਟਾਲ ਵਿਚਾਰੋ." (ਗੁਪ੍ਰਸੂ) ੩. ਟੱਲ. ਘੰਟਾ. "ਝਾਂਝਰੁ ਟਾਲ ਬਜੈ ਕਰਨਾਈ." (ਨਾਪ੍ਰ) ੪. ਸੰ. ਫਲ ਵਿਕਣ ਦੀ ਮੰਡੀ....
ਸੰਗ੍ਯਾ- ਵਡਾ ਘੰਟਾ. ਦੇਖੋ, ਘੰਟਾ ਸ਼ਬਦ....
ਸੰਗ੍ਯਾ- ਗਰਦ. ਧੂੜਿ....
ਸੰ. कारुण्य ਕਾਰੁਣ੍ਯ. ਸੰਗ੍ਯਾ- ਕ੍ਰਿਪਾਲਤਾ. ਰਹਮ. "ਛੋਰਦਯੋ ਮੁਹਿ ਕੈ ਕਰਨਾਈ।" (ਕ੍ਰਿਸਨਾਵ) ੨. ਅ਼. [قرنا- کرنائے] ਕ਼ਰਨਾ. ਤੁਰ੍ਹੀ. "ਡਫ ਸੋਂ ਮੁਰਲੀ ਕਰਨਾਈ." (ਨਾਪ੍ਰ) "ਸੰਖ ਢੋਲ ਕਰਨਾਏਂ ਗਾਜੀ." (ਚਰਿਤ੍ਰ ੯੭) ਦੇਖੋ, ਅੰ. Cornet....
ਵੇਚਿਆ ਜਾਣਾ। ੨. ਸੰ. ਵਿਕ੍ਰਯਣ. ਵੇਚਣਾ. ਮੁੱਲ ਲੈਕੇ ਕਿਸੇ ਵਸ੍ਤੁ ਦਾ ਦੇਣਾ. "ਗੁਣ ਸੰਗ੍ਰਹਿ, ਅਵਗਣ ਵਿਕਣਹਿ." (ਵਡ ਛੰਤ ਮਃ ੩) "ਗੁਣ ਵਿਹਾਝਹਿ, ਅਉਗਣ ਵਿਕਣਹਿ." (ਆਸਾ ਅਃ ਮਃ ੩)...
ਮੰਡਿਆਲ ਰਾਜਪੂਤਾਂ ਦੀ ਰਾਜਧਾਨੀ, ਜੋ ਕਾਂਗੜੇ ਪਹਾੜ ਦੀ ਪ੍ਰਸਿੱਧ ਰਿਆਸਤ ਹੈ, ਇਸ ਦਾ ਪ੍ਰਧਾਨ ਨਗਰ "ਮੰਡੀ" ਦਰਿਆ ਬਿਆਸ ਦੇ ਕਿਨਾਰੇ ਅਜਬਰਸੇਨ ਨੇ ਸਨ ੧੫੨੭ ਵਿੱਚ ਵਸਾਇਆ ਸੀ. ਮੰਡੀ ਪਠਾਨਕੋਟ ਤੋਂ ੧੩੧ ਅਤੇ ਸ਼ਿਮਲੇ ਤੋਂ ੮੮ ਮੀਲ ਹੈ. ਇਸ ਦੀ ਉਚਿਆਈ ਸਮੁੰਦਰ ਤੋਂ ੨੦੦੦ ਫੁਟ ਹੈ. ਰਿਆਸਤ ਮੰਡੀ ਦਾ ਰਕਬਾ ੧੨੦੦ ਵਰਗ ਮੀਲ ਅਤੇ ਆਬਾਦੀ ੧੮੫, ੦੪੮ ਹੈ. ਮੰਡੀ ਦਾ ਨੰਬਰ ਪੰਜਾਬ ਵਿੱਚ ਛੇਵਾਂ¹ ਹੈ. ੧. ਨਵੰਬਰ ਸਨ ੧੯੨੧ ਤੋਂ ਇਸ ਦਾ ਗਵਰਨਮੇਂਟ ਨਾਲ ਨੀਤਿ ਸੰਬੰਧ ਏ. ਜੀ. ਜੀ. ਪੰਜਾਬ ਸਟੇਟਸ ਦ੍ਵਾਰਾ ਹੈ. ਵਰਤਮਾਨ ਰਾਜਾ ਸਾਹਿਬ ਦਾ ਨਾਮ ਜੋਗੇਂਦ੍ਰਸੇਨ ਹੈ, ਜਿਨ੍ਹਾਂ ਦਾ ਜਨਮ ੧੯. ਅਗਸਤ ਸਨ ੧੯੦੪ ਨੂੰ ਹੋਇਆ ਹੈ. ਫਰਵਰੀ ੧੯੨੩ ਵਿੱਚ ਰਾਜਾ ਸਾਹਿਬ ਦੀ ਸ਼ਾਦੀ ਮਹਾਰਾਜਾ ਜਗਤਜੀਤ ਸਿੰਘ ਜੀ ਕਪੂਰਥਲਾ ਦੀ ਸੁਪੁਤ੍ਰੀ ਬੀਬੀ ਅਮ੍ਰਿਤਕੌਰ ਨਾਲ ਵਡੀ ਧੂਮਧਾਮ ਨਾਲ ਹੋਈ.#ਇਸ ਰਿਆਸਤ ਦਾ ਰਾਜਾ ਸਿੱਧਸੇਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਦਾ ਪ੍ਰੇਮਭਾਵ ਰਖਦਾ ਰਿਹਾ ਅਰ ਗੁਰੂ ਸਾਹਿਬ ਨੂੰ ਰਿਆਸਤ ਵਿੱਚ ਬੁਲਾਕੇ ਸੇਵਾ ਕੀਤੀ. ਇੱਕ ਗੁਰਦ੍ਵਾਰਾ ਵਿਪਾਸ਼ਾ ਦੇ ਕਿਨਾਰੇ, ਦੂਜਾ ਰਾਜਮਹਿਲ ਵਿੱਚ ਹੈ. ਦੇਖੋ, ਸਿੱਧਸੇਨ ਅਤੇ ਪਾਡਲ ਸਾਹਿਬ। ੨. ਬਹੁਤ ਕਲੀਆਂ ਦਾ ਘੇਰਦਾਰ ਅੰਗਾ। ੩. ਫਲ ਅੰਨ ਸਬਜ਼ੀ ਪਸ਼ੂ ਆਦਿ ਦੇ ਵਿਕਣ ਦਾ ਬਾਜ਼ਾਰ....