tāmanaटामन
ਸੰਗ੍ਯਾ- ਤੰਤ੍ਰ. ਜਾਦੂ. "ਟਾਮਨ ਹੈ ਕੀਨੋ ਇਨ ਭਯੋ ਵਿਪਰੀਤ ਸੋਊ." (ਨਾਪ੍ਰ)
संग्या- तंत्र. जादू. "टामन है कीनो इन भयो विपरीत सोऊ." (नाप्र)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. तन्त्र्. ਧਾ- ਫੈਲਾਉਣਾ, ਵਿਸ੍ਤਾਰ ਕਰਨਾ, ਕੁਟੰਬ ਪਾਲਣਾ। ੨. ਸੰਗ੍ਯਾ- ਵਸਤ੍ਰ. ਕਪੜਾ। ੩. ਕੁਟੰਬ ਦੇ ਪਾਲਣ ਦੀ ਕ੍ਰਿਯਾ। ੪. ਸਿੱਧਾਂਤ। ੫. ਔਸਧ. ਦਵਾ। ੬. ਕਾਰਣ. ਹੇਤੁ ਸਬਬ। ੭. ਉਪਾਯ. ਜਤਨ। ੮. ਰਾਜ੍ਯ। ੯. ਰਾਜ੍ਯ ਦਾ ਪ੍ਰਬੰਧ। ੧੦. ਸੈਨਾ. ਫ਼ੌਜ। ੧੧. ਸਮੂਹ. ਸਮੁਦਾਯ। ੧੨. ਆਨੰਦ। ੧੩. ਘਰ। ੧੪. ਧਨ। ੧੫. ਕੁਲ. ਵੰਸ਼। ੧੬. ਕ਼ਸਮ. ਪ੍ਰਤਿਗ੍ਯਾ। ੧੭. ਟੂਣਾ. ਜਾਦੂ. "ਜੰਤ੍ਰ ਮੰਤ੍ਰ ਨ ਤੰਤ ਜਾਕੋ ਆਦਿਪੁਰਖ ਅਪਾਰ." (ਅਕਾਲ) ੧੮. ਅਧੀਨਤਾ. ਵਸ਼ਿਕਾਰ. "ਨਮੋ ਏਕ ਤੰਤ੍ਰੇ ਨਮੋ ਏਕ ਤੰਤ੍ਰੇ. (ਅਕਾਲ) ੧੯. ਨੀਤਿਵਿਦ੍ਯਾ। ੨੦. ਸ਼ਾਸਤ੍ਰ....
ਫ਼ਾ. [زادوُ] ਸੰਗ੍ਯਾ- ਇੰਦ੍ਰਜਾਲ. ਇਤ਼ਲਸ੍ਮ। ੨. ਮੰਤ੍ਰਯੰਤ੍ਰ. ਟੂਣਾ....
ਸੰਗ੍ਯਾ- ਤੰਤ੍ਰ. ਜਾਦੂ. "ਟਾਮਨ ਹੈ ਕੀਨੋ ਇਨ ਭਯੋ ਵਿਪਰੀਤ ਸੋਊ." (ਨਾਪ੍ਰ)...
ਉਲਟ. ਵਿਰੁੱਧ. ਦੇਖੋ, ਬਿਪਰੀਤ....
ਸਰਵ- ਵਹੀ. ਓਹੀ. "ਸੋਊ ਗਨੀਐ ਸਭ ਤੇ ਊਚਾ." (ਸੁਖਮਨੀ) ੨. ਦੇਖੋ, ਸਉਣਾ....