tānsaटांस
ਸੰਗ੍ਯਾ- ਕਾਂਡ. ਡਾਹਣਾ. "ਜਥਾ ਬਿਰਛ ਕੇ ਸਾਖਾ ਟਾਂਸ." (ਗੁਪ੍ਰਸੂ) ਦੇਖੋ, ਸਿਫਾ। ੨. ਚੀਸ. ਚਸਕ. ਚੁਭਵੀਂ ਪੀੜ.
संग्या- कांड. डाहणा. "जथा बिरछ के साखा टांस."(गुप्रसू) देखो, सिफा। २. चीस. चसक. चुभवीं पीड़.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. काएड ਸੰਗ੍ਯਾ- ਬਿਰਛ ਦਾ ਟਾਹਣਾ। ੨. ਦਰਖ਼ਤ ਦਾ ਧੜ. ਪੋਰਾ। ੩. ਬਾਂਸ ਅਥਵਾ ਗੰਨੇ ਦੀ ਪੋਰੀ, ਜੋ ਦੋ ਗੱਠਾਂ ਦੇ ਵਿਚਕਾਰਲਾ ਭਾਗ ਹੈ। ੪. ਸਰਕੁੜਾ. ਸ਼ਰਕਾਂਡ। ੫. ਹਿੱਸਾ. ਵਿਭਾਗ. ਜਿਵੇਂ ਕਰਮ ਉਪਾਸਨਾ ਅਤੇ ਗ੍ਯਾਨ ਕਾਂਡ। ੬. ਕਿਸੇ ਗ੍ਰੰਥ ਦਾ ਪ੍ਰਕਰਣ, ਅਧ੍ਯਾਯ ਅਥਵਾ ਬਾਬ. ਜਿਵੇਂ ਰਾਮਾਇਣ ਦੇ ਸੱਤ ਕਾਂਡ। ੭. ਸਮੂਹ. ਸਮੁਦਾਯ। ੮. ਜਲ। ੯. ਥਮਲਾ. ਖੰਭਾ। ੧੦. ਮੌਕਾ. ਅਵਸਰ। ੧੧. ਪੱਥਰ। ੧੨. ਨਾੜੀਆਂ ਦਾ ਸਮੁਦਾਯ। ੧੩. ਵਿ- ਬੁਰਾ. ਮੰਦ....
ਕ੍ਰਿ- ਦਾਹਨਾ. ਸਾੜਨਾ। ੨. ਡਾਸਨਾ. ਬਿਛਾਉਣਾ. ਜੈਸੇ- ਮੰਜਾ ਡਾਹਣਾ। ੩. ਸੰਗ੍ਯਾ- ਕਾਂਡ. ਬਿਰਛ ਦੀ ਮੋਟੀ ਸ਼ਾਖਾ. ਟਾਹਣਾ....
ਦੇਖੋ, ਯਥਾ। ੨. ਸੰਗ੍ਯਾ- ਯੂਥ. ਗਰੋਹ. ਟੋਲਾ. ਦੇਖੋ, ਯੂਥ....
ਦੇਖੋ, ਬਿਰਖ ੧....
ਸੰ. ਸ਼ਾਖਾ. ਸੰਗ੍ਯਾ- ਬਿਰਛ ਦੀ ਟਾਹਣੀ. ਸ਼ਾਖ। ੨. ਭੁਜਾ, ਬਾਂਹ, ਉਂਗਲ, ਪੈਰ ਆਦਿਕ ਸ਼ਰੀਰ ਦੇ ਅੰਗ। ੩. ਗੋਤ੍ਰ. ਵੰਸ਼. ਕਿਸੇ ਵਡੀ ਜਾਤਿ ਦਾ ਇੱਕ ਭਾਗ। ੪. ਸੰਪ੍ਰਦਾਯ. ਕਿਸੇ ਧਰਮ ਤੋਂ ਨਿਕਲਿਆ ਹੋਇਆ ਫਿਰਕਾ. "ਸਿਖ ਸਾਖਾ ਬਹੁਤੇ ਕੀਏ." (ਸ. ਕਬੀਰ) ੫. ਵੇਦ ਦੇ ਭਾਗ. ਅਨੇਕ ਰਿਖੀਆਂ ਨੇ ਆਪਣੇ ਆਪਣੇ ਖਿਆਲ ਨਾਲ ਵੇਦਾਂ ਦੇ ਪਾਠ ਅਤੇ ਅਰਥ ਆਪਣੇ ਚੇਲਿਆਂ ਨੂੰ ਜੁਦੀ ਜੁਦੀ ਰੀਤਿ ਨਾਲ ਪੜ੍ਹਾਏ, ਜਿਸਤੋਂ ਵੇਦ ਦੀਆਂ ਅਨੰਤ ਸ਼ਾਖਾਂ ਹੋ ਗਈਆਂ "ਸਾਖਾ ਤੀਨਿ ਕਹੈ ਨਿਤ ਬੇਦੁ." (ਆਸਾ ਮਃ ੧) "ਸਾਖਾ ਤੀਨ ਨਿਵਾਰੀਆ ਏਕ ਸਬਦਿ ਲਿਵ ਲਾਇ." (ਸ੍ਰੀ ਅਃ ਮਃ ੩) ਇਸ ਥਾਂ ਤਿੰਨ ਸ਼ਾਖਾ ਤੋਂ ਭਾਵ ਤ੍ਰਿਗੁਣਾਤਮਕ ਵਿਦ੍ਯਾ ਹੈ.¹ ਦੇਖੋ, ਤ੍ਰੈਗੁਣ ੩....
ਸੰਗ੍ਯਾ- ਕਾਂਡ. ਡਾਹਣਾ. "ਜਥਾ ਬਿਰਛ ਕੇ ਸਾਖਾ ਟਾਂਸ." (ਗੁਪ੍ਰਸੂ) ਦੇਖੋ, ਸਿਫਾ। ੨. ਚੀਸ. ਚਸਕ. ਚੁਭਵੀਂ ਪੀੜ....
ਸੰ। ਸ਼ਿਫ਼ਾ. ਸੰਗ੍ਯਾ- ਕਮਲ ਦੀ ਜੜ. ਭੇਂਹ. ਭਿਸ। ੨. ਮੂਲ. ਬਿਰਛ ਦਾ ਮੁੱਢ. "ਅਹੰ ਬੀਜ ਮਮਤਾ ਸਿਫਾ ਰਾਗ ਦ੍ਵੈਸ ਬਡ ਟਾਂਸ." (ਨਾਪ੍ਰ) ੩. ਚਾਬੁਕ. ਹੰਟਰ। ੪. ਹਲਦੀ. ੫. ਅ਼. [شفا] ਸ਼ਿਫ਼ਾ. ਅੰਤਿਮ ਅਵਸਥਾ। ੬. ਕਿਨਾਰਾ ੭. ਤਰਫ. ਦਿਸ਼ਾ। ੮. ਅਰੋਗ੍ਯਤਾ. ਤਨਦੁਰੁਸ੍ਤੀ....
ਸੰਗ੍ਯਾ- ਚਸਕ. ਪੀੜ ਦੀ ਚੋਭ। ੨. ਚੀਕ. ਚੀਤਕਾਰ. ਚਿੰਘਾਰ. "ਹਸਤਿ ਭਾਗਕੈ ਚੀਸਾ ਮਾਰੈ." (ਗੌਂਡ ਕਬੀਰ)...
ਸੰਗ੍ਯਾ- ਚੀਸ. ਕਰਕ. ਚੁਭਵੀਂ ਪੀੜ। ੨. ਸੰ. ਚਸਕ. ਸ਼ਰਾਬ ਪੀਣ ਦਾ ਪਾਤ੍ਰ। ੩. ਸ਼ਹਿਦ. ਮਧੁ....
ਸੰ. पीङ्. ਧਾ- ਦੁੱਖ ਦੇਣਾ. ਨਚੋੜੇ ਜਾਣਾ. ਦਬਾਉਣਾ। ੨. ਸੰਗ੍ਯਾ- ਪੀੜਾ. ਦੁੱਖ. "ਹਰਿਸੇਵਕ ਨਾਹੀ ਜਮਪੀੜ." (ਬਿਲਾ ਮਃ ੫) ੩. ਦੇਖੋ, ਪੀੜਨ। ੪. ਮਰੋੜ. ਖ਼ਮ. ਮੁਰਝਾਕੇ ਮੁੜਨ ਦਾ ਭਾਵ. "ਹਰਿ ਹਰਿ ਕਰਹਿ ਸਿ ਸੂਕਹਿ ਨਾਹੀ, ਨਾਨਕ ਪੀੜ ਨ ਖਾਹਿ ਜੀਉ." (ਆਸਾ ਛੰਤ ਮਃ ੧)...