jhūtdhiझूठि
ਝੂਠ ਨਾਲ ਅਸਤ੍ਯ ਸੇ. "ਝੂਠਿ ਵਿਛੁੰਨੀ ਰੋਵੈ ਧਾਹੀ." (ਮਾਝ ਮਃ ੧)
झूठ नाल असत्य से. "झूठि विछुंनी रोवै धाही." (माझ मः १)
ਸੰਗ੍ਯਾ- ਅਸਤ੍ਯ. ਮਿਥ੍ਯਾ. ਕੂੜ. "ਪਰਹਰਿ ਕਾਮ ਕ੍ਰੋਧੁ ਝੂਠੁ ਨਿੰਦਾ." (ਵਾਰ ਮਾਝ ਮਃ ੪) ਭਾਗਵਤ ਅਤੇ ਵਸ਼ਿਸ੍ਠਸੰਹਿਤਾ ਵਿੱਚ ਲਿਖਿਆ ਹੈ ਕਿ ਇਸਤ੍ਰੀਆਂ ਨਾਲ ਹਾਸੀ ਮਖੌਲ ਵਿੱਚ, ਵਿਆਹ ਸਮੇਂ, ਆਪਣੀ ਰੋਜ਼ੀ ਵਾਸਤੇ, ਜਾਨ ਜਾਣ ਦੇ ਡਰ ਤੋਂ, ਧਨ ਨਾਸ ਹੁੰਦਾ ਵੇਖਕੇ, ਗਊ ਬ੍ਰਾਹਮਣ ਦੇ ਹਿਤ ਲਈ, ਹਿੰਸਾ ਰੋਕਣ ਵਾਸਤੇ, ਝੂਠ ਬੋਲਣਾ ਪਾਪ ਨਹੀਂ.¹#ਸਿੱਖਧਰਮ ਕਿਸੇ ਹਾਲਤ ਵਿੱਚ ਭੀ ਝੂਠ ਬੋਲਣ ਦੀ ਆਗ੍ਯਾ ਨਹੀਂ ਦਿੰਦਾ. "ਝੂਠੇ ਕਉ ਨਾਹੀ ਪਤਿ ਨਾਉ। ਕਬਹੁ ਨ ਸੂਚਾ ਕਾਲਾ ਕਾਉ." (ਬਿਲਾਥਿਤੀ ਮਃ ੧) "ਝੂਠੇ ਕੂੜ ਕਮਾਵਹਿ, ਦੁਰਮਤਿ ਦਰਗਹਿ ਹਾਰਾ ਹੇ." (ਮਾਰੂ ਸੋਲਹੇ ਮਃ ੧) "ਕੂੜ ਬੋਲਿ ਮੁਰਦਾਰ ਖਾਇ." (ਵਾਰ ਮਾਝ ਮਃ ੧) ੨. ਜੂਠ. ਅਪਵਿਤ੍ਰਤਾ. "ਮੁਖਿ ਝੂਠੈ ਝੂਠੁ ਬੋਲਣਾ, ਕਿਉਕਰਿ ਸੂਚਾ ਹੋਇ?" (ਸ੍ਰੀ ਮਃ ੧)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਵਿ- ਜੋ ਨਹੀਂ ਸਤ੍ਯ. ਮਿਥ੍ਯਾ। ੨. ਸੱਚ ਦੇ ਵਿਰੁੱਧ. ਝੂਠ....
ਝੂਠ ਨਾਲ ਅਸਤ੍ਯ ਸੇ. "ਝੂਠਿ ਵਿਛੁੰਨੀ ਰੋਵੈ ਧਾਹੀ." (ਮਾਝ ਮਃ ੧)...
ਧਾਹਾਂ ਨਾਲ. ਧਾਹੋਂ ਸੇ. "ਸੇ ਅੰਤਿ ਧਾਹੀ ਰੁੰਨਿਆ." (ਆਸਾ ਛੰਤ ਮਃ ੧) ੨. ਸੰਗ੍ਯਾ- ਧਾਹ....
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....