jandhavarhīजंदवड़ी
ਆਨੰਦਪੁਰ ਤੋਂ ਪੰਜ ਕੋਹ ਪੱਛਮ ਇੱਕ ਪਿੰਡ. ਦੇਖੋ, ਗੁਰੂਆਣਾ ਨੰਃ ੪.
आनंदपुर तों पंज कोह पॱछम इॱक पिंड. देखो, गुरूआणा नंः ४.
ਦੇਖੋ ਅਨੰਦਪੁਰ।#੨. ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੇ ਸ਼ਤਦ੍ਰਵ (ਸਤਲੁਜ) ਦੇ ਕਿਨਾਰੇ ਨੈਣਾਦੇਵੀ ਦੇ ਪਹਾੜ ਪਾਸ ਮਾਖੋਵਾਲ ਪਿੰਡ ਦੀ ਧਰਤੀ ਖ਼ਰੀਦਕੇ ਸੰਮਤ ੧੭੨੩ ਵਿੱਚ ਇਹ ਨਗਰ ਆਬਾਦ ਕੀਤਾ, ਜੋ ਹੁਣ ਜਿਲਾ ਹੁਸ਼ਿਆਰਪੁਰ ਦੀ ਊਨਾ ਤਸੀਲ ਵਿੱਚ ਹੈ. ਦਸ਼ਮੇਸ਼ ਨੇ ਇਸ ਨਗਰ ਨੂੰ ਵਡੀ ਰੌਣਕ ਦਿੱਤੀ. ਇਹ ਨਗਰ "ਖ਼ਾਲਸੇ ਦੀ ਵਾਸੀ" ਕਰਕੇ ਪ੍ਰਸਿੱਧ ਹੈ, ਜਿਸ ਦਾ ਭਾਵ ਹੈ ਕਿ ਜੋ ਗੁਰੂ ਪਿਤਾ ਦਾ ਨਿਵਾਸ ਅਸਥਾਨ ਹੈ, ਉਹੀ ਉਸ ਦੀ ਸੰਤਾਨ ਰੂਪ ਖ਼ਾਲਸੇ ਦਾ ਹੈ.#ਸੰਮਤ ੧੭੪੬ ਵਿੱਚ ਕਲਗੀਧਰ ਨੇ ਇਸ ਨਗਰ ਦੀ ਰਖ੍ਯਾ ਲਈ ਪੰਜ ਕ਼ਿਲੇ ਤਿਆਰ ਕਰਾਏ:-#(ੳ) ਆਨੰਦਗੜ੍ਹ (ਅ) ਲੋਹਗੜ੍ਹ (ੲ) ਫਤੇਗੜ੍ਹ, (ਸ) ਕੇਸ਼ਗੜ੍ਹ. (ਹ) ਹੋਲਗੜ੍ਹ. ਇਨ੍ਹਾਂ ਕਿਲਿਆਂ ਦੀ ਥਾਂ ਹੁਣ ਗੁਰੁਦ੍ਵਾਰੇ ਸ਼ੋਭਾ ਦੇ ਰਹੇ ਹਨ.#ਇਸ ਗੁਰੁਨਗਰ ਦੇ ਗੁਰੁਦ੍ਵਾਰਿਆਂ ਦਾ ਵੇਰਵਾ ਇਉਂ ਹੈ:-#(੧) ਅਕਾਲ ਬੁੰਗਾ. ਸ਼ਹਿਰ ਦੇ ਵਿੱਚ ਹੀ ਗੁਰੁਦ੍ਵਾਰਾ ਸੀਸਗੰਜ ਦੇ ਅਹਾਤੇ ਅੰਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੁਦ੍ਵਾਰਾ ਹੈ. ਇੱਥੇ ਦਸਮ ਪਾਤਸ਼ਾਹ ਜੀ ਨੂੰ ਗੁਰਿਆਈ ਦਾ ਤਿਲਕ ਹੋਇਆ ਹੈ. ਇਸ ਥਾਂ ਛੋਟਾ ਜਿਹਾ ਬਹੁਤ ਸੁੰਦਰ ਦਰਬਾਰ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼. ਹੈ.#(੨) ਆਨੰਦਗੜ੍ਹ ਕਿਲਾ. ਸ਼ਹਿਰ ਆਨੰਦਪੁਰ ਤੋਂ ਦੱਖਣ ਵੱਲ ਅੱਧ ਮੀਲ ਤੋਂ ਭੀ ਘੱਟ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਸ਼੍ਰੀ ਆਨੰਦਪੁਰ ਦੀ ਰਖ੍ਯਾ ਲਈ ਗੁਰੂ ਜੀ ਨੇ ਜੋ ਕਿਲੇ ਬਣਵਾਏ ਸਨ ਉਨ੍ਹਾਂ ਵਿਚੋਂ ਇੱਕ ਇਹ ਭੀ ਹੈ.#ਇਸ ਕਿਲੇ ਅੰਦਰ ਇੱਕ ਬਾਵਲੀ (ਵਾਪੀ) ਹੈ. ਜਿਸ ਦੀਆਂ ਪਉੜੀਆਂ ਉਤਰਕੇ ਚੜ੍ਹਨਾ ਔਖਾ ਹੋ ਜਾਂਦਾ ਹੈ, ਅਤੇ ਇਸ ਬਾਵਲੀ ਦੇ ਇਰਦ ਗਿਰਦ ਇਹੋ ਜਿਹੀਆਂ ਗੁਪਤ ਕੋਠੜੀਆਂ ਹਨ ਕਿ ਜਿਨ੍ਹਾਂ ਅੰਦਰ ਆਦਮੀ ਚਲਾ ਜਾਵੇ ਤਾਂ ਫਿਰ ਬਾਹਰ ਦਾ ਰਸਤਾ ਮਿਲਨਾ ਮੁਸ਼ਕਲ ਹੋ ਜਾਂਦਾ ਹੈ. ਦਰਬਾਰ ਭੀ ਬਹੁਤ ਚੰਗਾ ਬਣਿਆ ਹੋਇਆ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿੱਤ ਪ੍ਰਕਾਸ਼ ਹੁੰਦਾ ਹੈ.#੧੬੦੦ ਰੁਪਯੇ ਦੇ ਕਰੀਬ ਸਾਲਾਨਾ ਜਾਗੀਰ ਪਿੰਡ ਚੰਦਪੁਰ, ਬੁਰਜ, ਚੀਕੁਣਾ, ਮੈਂਹਦੜੀ ਥਾਣਾ ਆਨੰਦਪੁਰ ਵਿੱਚ ਹੈ. ੩੭।) ਰੁਪਯੇ ਸਾਲਾਨਾ ਜਾਗੀਰ ਰਿਆਸਤ ਕਲਸੀਆ ਵੱਲੋਂ ਹੈ. ੧੨੫ ਘੁਮਾਉਂ ਜ਼ਮੀਨ ਇਥੇ ਹੀ ਗੁਰੁਦ੍ਵਾਰੇ ਨਾਲ ਹੈ.#ਇਸ ਕਿਲੇ ਨੂੰ ਹੀ ਤੋੜਨ ਲਈ ਪਹਾੜੀ ਰਾਜਿਆਂ ਨੇ ਹਾਥੀ ਨੂੰ ਸ਼ਰਾਬ ਨਾਲ ਮਸਤ ਕਰਕੇ ਛੱਡਿਆ ਸੀ, ਅਤੇ ਭਾਈ ਵਿਚਿਤ੍ਰ ਸਿੰਘ ਨੇ ਬਰਛਾ ਮਾਰਕੇ ਹਾਥੀ ਦਾ ਸਿਰ ਭੇਦ਼ਨ ਕੀਤਾ ਸੀ.#(੩) ਸੀਸਗੰਜ. ਸ਼੍ਰੀ ਆਨੰਦਪੁਰ ਸਾਹਿਬ ਦੇ ਅੰਦਰ ਹੀ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰੁਦ੍ਵਾਰਾ ਹੈ. ਇੱਥੇ ਸਤਿਗੁਰੂ ਜੀ ਦੇ ਦਿੱਲੀ ਤੋਂ ਆਏ ਸੀਸ ਦਾ ਸਸਕਾਰ ਕੀਤਾ ਗਿਆ ਸੀ.#ਸਿੱਖ ਰਾਜ ਵੇਲੇ ਦੀ ਜਾਗੀਰ ਪਿੰਡ ਚੱਕ ਸਾਦੂ ਅਤੇ ਮੁਖੇੜਾ ਤੋਂ ਨੌ ਸੌ ਰੁਪਯੇ ਸਾਲਾਨਾ ਹੈ. ੩੭।) ਰਾਜਾ ਸਾਹਿਬ ਕਲਸੀਆ ਵੱਲੋਂ, ੬੦) ਰਿਆਸਤ ਪਟਿਆਲਾ ਅਤੇ ੭੦) ਰਿਆਸਤ ਨਾਭਾ ਵੱਲੋਂ ਸਾਲਾਨਾ ਮਿਲਦੇ ਹਨ।#(੪) ਕੇਸਗੜ੍ਹ. ਸ਼ਹਿਰ ਆਨੰਦਪੁਰ ਤੋਂ ਨੈਰਤ ਕੋਣ ਵਿੱਚ ਨਾਲ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੁਦ੍ਵਾਰਾ ਹੈ. ਇੱਥੇ ੧੭੫੬ ਵੈਸਾਖੀ ਵਾਲੇ ਦਿਨ ਖ਼ਾਲਸਾ ਪੰਥ ਸਾਜਿਆ. ਵਡਾ ਮੇਲਾ ਹੋਲੇ ਨੂੰ ਹੁੰਦਾ ਹੈ, ਸਾਧਾਰਨ ਮੇਲਾ ਵੈਸਾਖੀ ਨੂੰ ਭੀ ਹੁੰਦਾ ਹੈ.#ਇਸ ਗੁਰੁਦ੍ਵਾਰੇ ਵਿੱਚ ਇਹ ਗੁਰੁਵਸਤੂਆਂ ਹਨ:-#(ੳ) ਨਾਗਣੀ. ਇਸ ਨਾਗਣੀ ਬਰਛੀ ਦੀ ਲੰਬਾਈ ੮. ਫੁੱਟ ੯. ਇੰਚ ਹੈ.#(ਅ) ਭਾਲਾ (ਬਰਛਾ). ਇਸ ਦੀ ਲੰਬਾਈ ਅੱਧ ਇੰਚ ਘੱਟ ਅੱਠ ਫੁੱਟ ਹੈ. ਇਸ ਦਾ ਅਗਲਾ ਫਲ ੨. ਫੁੱਟ ੯. ਇੰਚ ਲੰਬਾ ਹੈ. ਵਿਚਕਾਰ ਲਕੜੀ ਦਾ ਲੰਬਾ ਦਸਤਾ ਹੈ.#(ੲ) ਸੈਫ਼ (ਅਥਵਾ ਬਾਣਾ). ਇਸ ਦੀ ਲੰਬਾਈ ਦਸਤੇ ਸਮੇਤ ੪. ਫੁੱਟ ੩. ਇੰਚ ਹੈ. ਚੌੜਾਈ ਦਸਤੇ ਪਾਸ ਤਿੰਨ ਇੰਚ ਫੇਰ ਵਿਚਕਾਰ ਦੋ ਇੰਚ, ਇਸੇ ਤਰ੍ਹਾਂ ਘਟਦੀ ਹੋਈ ਅੰਤ ਤਿੱਖੀ ਨੋਕ ਹੈ. ਤੋਲ ਬੱਤੀ ਛਟਾਂਕ ਹੈ.¹#ਇਸ ਉੱਪਰ ਇਹ ਇ਼ਬਾਰਤ ਲਿਖੀ ਹੋਈ ਹੈ:-#ਇੱਕ ਪਾਸੇ:-# [نصرمن الله فتح قریب] # [محیط علم راگندمہرامیرالمومنین حیدر] # [امام الجن والانس وصی مصطفٰےحق] #ਅਤੇ ਦੂਜੇ ਪਾਸੇ:-# [لااله الاالله محمد رسول الله] # [لافتٰی اِلاعلی لاسیف الاذوالفقار] # [بسم الله الرحمن الرحیم] # [تحفہ است علی فاطمہ حسین و حسن] #(ਸ) ਖੰਡਾ ਦੁਧਾਰਾ. ਇਸ ਖੰਡੇ ਦੀ ਲੰਬਾਈ ੩॥ ਫੁੱਟ ੩. ਇੰਚ ਹੈ. ਇਸੇ ਖੰਡੇ ਨਾਲ ਸਿੱਖੀ ਪਰਖੀ ਸੀ, ਜਦੋਂ ਪੰਜ ਪਿਆਰੇ ਚੁਣੇ ਸਨ. ਇਸ ਦਾ ਫਲ ਅਗਲੇ ਸਿਰੇ ਤੋਂ ੨। ਇੰਚ ਵਿਚਕਾਰੋਂ ੧॥ ਇੰਚ ਚੌੜਾ ਹੈ.#(ਹ) ਕਟਾਰ. ਇਸ ਕਟਾਰ ਦੀ ਲੰਬਾਈ ਸਮੇਤ ਦਸਤੇ ਦੋ ਫੁੱਟ ਇੱਕ ਇੰਚ ਹੈ. ਇਸ ਦੇ ਦਸਤੇ ਉੱਪਰ ਹਾਥੀ ਸ਼ੇਰਾਂ ਦੀਆਂ ਤਸਵੀਰਾਂ ਚਿਤ੍ਰ ਕੀਤੀਆਂ ਹੋਈਆਂ ਹਨ.#ਗੁਰੁਦ੍ਵਾਰੇ ਕੇਸ ਗੜ੍ਹ ਦੀ ਜਾਗੀਰ ਦਾ ਵੇਰਵਾ- ੧੧੫੦) ਰੁਪਯੇ ਸਾਲਾਨਾ ਅਰਥਾਤ ਪਿੰਡ "ਬੱਡੋਂ" ਦੇ ਸਾਰੇ ਸਰਕਾਰੀ ਮੁਆ਼ਮਲੇ ਦਾ ਅੱਧ, ਜਿਲਾ ਹੁਸ਼ਿਆਰਪੁਰ ਤੋਂ, ਜੋ ਸਰਦਾਰ ਬਘੇਲ ਸਿੰਘ ਜਥੇਦਾਰ ਨੇ ਅਮ੍ਰਿਤ ਛਕਣ ਵੇਲੇ ਅਰਦਾਸ ਕਰਾਈ. ੪੦੦) ਰੁਪਯੇ ਸਾਲਾਨਾ ਪਿੰਡ "ਗੀਗਨ ਵਾਲ" ਜ਼ਿਲਾ ਜਾਲੰਧਰ ਤੋਂ, ਜੋ ਸਰਦਾਰ ਮਿੱਤ ਸਿੰਘ ਜੀ ਜਥੇਦਾਰ ਨੇ ਅਰਦਾਸ ਕਰਾਈ. ੧੧੦੦) ਰੁਪਯੇ ਸਾਲਾਨਾ ਪਿੰਡ "ਮੋਠੇਪੁਰ" ਥਾਣਾ ਆਨੰਦਪੁਰ ਤੋਂ, ਜੋ ਸਰਦਾਰ ਚੜ੍ਹਤ ਸਿੰਘ ਜੀ ਡੱਲੇ ਵਾਲੀਏ ਨੇ ਅਰਦਾਸ ਕਰਾਈ.#੭੫) ਰੁਪਯੇ ਸਾਲਾਨਾ ਪਿੰਡ "ਮਹੈਣ" ਥਾਣਾ ਆਨੰਦਪੁਰ ਵਿੱਚ ਰਿਆਸਤ ਬਿਲਾਸਪੁਰ ਵੱਲੋਂ ਹੈ. ੩੭੫) ਰੁਪਯੇ ਸਾਲਾਨਾ ਰਿਆਸਤ ਪਟਿਆਲਾ ਵੱਲੋਂ ਹਨ. ੧੬੯/-) ਰੁਪਯੇ ਰਿਆਸਤ ਨਾਭੇ ਵੱਲੋਂ ਸਾਲਾਨਾ ਹਨ. ੩੭।) ਰੁਪਯੇ ਸਾਲਾਨਾ ਰਾਜਾ ਸਾਹਿਬ ਕਲਸੀਆ ਵੱਲੋਂ ਹਨ. ੩੩ ਘੁਮਾਉਂ ਦੇ ਕਰੀਬ ਰਕ਼ਬਾ ਜ਼ਮੀਨ ਦਾ ਹੈ, ਜਿਸ ਦੇ ਵਿੱਚ ਹੀ ਗੁਰੁਦ੍ਵਾਰਾ ਹੈ.#ਇਸ ਸਾਰੀ ਜਾਗੀਰ ਦਾ ਅਟਾ ਸਟਾ ੩. ਹਜਾਰ ਰੁਪਯੇ ਦੇ ਕ਼ਰੀਬ ਸਾਲਾਨਾ ਹੈ. ਹੋਲੇ ਮਹੱਲੇ ਦੇ ਮੇਲੇ ਤੇ ਕਾਫ਼ੀ ਚੜ੍ਹਾਵਾ ਹੋ ਜਾਂਦਾ ਹੈ.#(੫) ਗੁਰੂ ਕੇ ਮਹਿਲ. ਸ਼ਹਿਰ ਅੰਦਰ ਜੋ ਗੁਰੂ ਤੇਗ਼ ਬਹਾਦੁਰ ਜੀ ਨੇ ਆਪਣੇ ਰਹਿਣ ਲਈ ਮਕਾਨ ਬਣਾਏ. ਇਨ੍ਹਾਂ ਮਹਿਲਾਂ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਨਿਵਾਸ ਕੀਤਾ, ਅਤੇ ਚਾਰੇ ਸਾਹਿਬਜ਼ਾਦਿਆਂ ਦਾ ਜਨਮ ਹੋਇਆ ਉਸ ਵੇਲੇ ਦੀਆਂ ਕੁਝ ਦੀਵਾਰਾਂ ਅਜੇ ਮੌਜੂਦ ਹਨ.#(੬) ਦਮਦਮਾ ਸਾਹਿਬ. ਸ਼ਹਿਰ ਆਨੰਦਪੁਰ ਤੋਂ ਪੱਛਮ ਵੱਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਇੱਥੇ ਸਤਿਗੁਰੂ ਦੀਵਾਨ ਸਜਾਇਆ ਕਰਦੇ ਸਨ. ਅਤੇ ਮਸੰਦਾਂ ਨੂੰ ਦੰਡ ਇਸੇ ਥਾਂ ਬੈਠਕੇ ਦਿੱਤਾ ਸੀ.#(੭) ਮੰਜੀ ਸਾਹਿਬ. ਗੁਰੂ ਕੇ ਮਹਿਲਾਂ ਪਾਸ ਸ਼੍ਰੀ ਗੁਰੂ ਤੇਗ ਬਾਹਦੁਰ ਜੀ ਦਾ ਗੁਰੁਦ੍ਵਾਰਾ ਹੈ. ਇਥੇ ਗੁਰੂ ਜੀ ਰੋਜ਼ ਸ਼ਾਮ ਦਾ ਦੀਵਾਨ ਲਾਇਆ ਕਰਦੇ ਸਨ, ਇਥੇ ਹੀ ਦੀਵਨ ਵਿੱਚ ਆਕੇ ਕਸ਼ਮੀਰੀ ਪੰਡਿਤਾਂ ਨੇ ਸਤਿਗੁਰਾਂ ਪਾਸ ਧਰਮਰਖ੍ਯਾ ਲਈ ਫਰਿਆਦ ਕੀਤੀ ਸੀ.#(੮) ਮੰਜੀ ਸਾਹਿਬ (੨) ਸ਼ਹਿਰ ਵਿੱਚ ਗੁਰੁਦ੍ਵਾਰੇ ਕੇਸਗੜ੍ਹ ਸਾਹਿਬ ਦੇ ਪਾਸ ਹੀ ਚਾਰੇ ਸਾਹਿਬਜ਼ਾਦਿਆਂ ਦਾ ਗੁਰੁਦ੍ਵਾਰਾ ਹੈ. ਇਥੇ ਬਾਬਾ ਅਜੀਤ ਸਿਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤੇ ਸਿੰਘ ਜੀ ਛੋਟੀ ਅਵਸਥਾ ਵਿੱਚ ਖੇਡਦੇ ਅਤੇ ਵਿਦ੍ਯਾ ਪ੍ਰਾਪਤ ਕਰਦੇ ਹੁੰਦੇ ਸਨ.#੮੦) ਰੁਪਯੇ ਸਾਲਾਨਾ ਜਾਗੀਰ ਪਿੰਡ "ਸੂਰੇ ਵਾਲ" ਥਾਣਾ ਆਨੰਦਪੁਰ ਤੋਂ ਮਹਾਰਾਜਾ ਰਣਜੀਤ ਸਿਘ ਵੱਲੋਂ ਹੈ. ੧੮/-) ਰਿਆਸਤ ਕਲਸੀਆ ਵਲੋਂ ਅਤੇ ੨੫) ਸਾਲਾਨਾ ਰਿਆਸਤ ਪਟਿਆਲੇ ਵੱਲੋਂ ਹਨ.#ਛੋਟੀ ਜਿਹੀ ਪਹਾੜੀ ਉੱਪਰ ਉੱਚੀ ਥਾਂ ਦਰਬਾਰ ਬਣਿਆ ਹੋਇਆ ਹੈ. ਇਸ ਇਮਾਰਤ ਦੀ ਸੇਵਾ ਸਰਦਾਰ ਗੁੱਜਰ ਸਿੰਘ ਜੀ ਰਈਸ "ਸੁਰਖ ਪੁਰ," ਰਿਆਸਤ ਕਪੂਰਥਲਾ ਨੇ ਕਰਾਈ ਹੈ.#ਗੁਰਦ੍ਵਾਰੇ ਦੇ ਪਾਸ ਹੀ ਇੱਕ ਬੋਹੜ ਦਾ ਬਿਰਛ ਹੈ, ਜੋ ਸਾਹਿਬਜ਼ਾਦਿਆਂ ਦੇ ਸਮੇਂ ਦਾ ਹੈ.#(੯) ਭੋਰਾ ਸਾਹਿਬ. ਆਨੰਦਪੁਰ ਵਿੱਚ ਪੱਛਮ ਵੱਲ ਗੁਰੂ ਕੇ ਮਹਿਲਾਂ ਅੰਦਰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਜੀ ਇੱਥੇ ਏਕਾਂਤ ਬੈਠਕੇ ਭਜਨ ਕੀਤਾ ਕਰਦੇ ਸਨ.#ਇਹ ਭੋਰਾ ਕਰੀਬ ੮. ਫੁੱਟ ਗਹਿਰਾ ਹੈ. ਜਿਸ ਦੀਆਂ ੧੦. ਪੌੜੀਆਂ ਹਨ.#(੧੦) ਫ਼ਤੇ ਗੜ੍ਹ ਕਿਲਾ. ਸ਼ਹਿਰ ਆਨੰਦਪੁਰ ਵਿੱਚ ਹੀ ਥਾਣੇ ਦੇ ਪਾਸ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਜੀ ਨੇ ਸ਼੍ਰੀ ਆਨੰਦਪੁਰ ਦੀ ਰਖ੍ਯਾ ਲਈ ਇਹ ਕਿਲਾ ਬਣਵਾਇਆ ਸੀ. ਇਹ ਕਿਲਾ ਹੁਣ ਢੈਹ ਚੁੱਕਾ ਹੈ.#(੧੧) ਲੋਹਗੜ੍ਹ ਕਿਲਾ. ਸ਼ਹਿਰ ਆਨੰਦ ਪੁਰ ਤੋਂ ਨੈਰਤ ਕੋਣ ਵਿੱਚ ਇੱਕ ਮੀਲ ਦੇ ਕਰੀਬ ਗੁਰੂ ਦਸਮ ਪਾਤਸ਼ਾਹ ਜੀ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਜੀ ਨੇ ਸ਼੍ਰੀ ਆਨੰਦਪੁਰ ਦੇ ਬਚਾਉ ਲਈ ਇਹ ਦ੍ਰਿੜ੍ਹ ਕਿਲਾ ਬਣਵਾਇਆ ਸੀ.#ਇਹ ਕਿਲਾ ਦਰਿਆ ਸਤਲੁਜ ਦੀ ਢਾਹ ਅਤੇ ਸਿੱਖਾਂ ਦੀ ਅਨਗਹਿਲੀ ਕਾਰਣ ਢੈਹ ਚੁੱਕਾ ਹੈ, ਹੁਣ ਛੋਟਾ ਜਿਹਾ ਦਰਬਾਰ ਦੇਖਣ ਵਿੱਚ ਆਉਂਦਾ ਹੈ. ਗੁਰੁਦ੍ਵਾਰੇ ਨਾਲ ਕਰੀਬ ੩. ਘੁਮਾਉਂ ਜ਼ਮੀਨ ਹੈ। ੩. ਦੇਖੋ, ਸੂਰਜ ਮੱਲ ਅਤੇ ਸੋਢੀ ਸ਼ਬਦ....
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਦੇਖੋ, ਕੋਸ ੧. "ਕੋਹ ਕਰੋੜੀ ਚਲਤ ਨ ਅੰਤ." (ਵਾਰ ਆਸਾ) ੨. ਕ੍ਰੋਧ. ਗੁੱਸਾ. ਕੋਪ। ੩. ਫ਼ਾ. [کوہقاف] ਪਰਬਤ. ਪਹਾੜ....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਵਿ- ਗੁਰੂ ਦਾ. ਗੁਰੂ ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਜਿਲਾ ਅਮ੍ਰਿਤਸਰ, ਤਸੀਲ ਤਰਨਤਾਰਨ, ਥਾਣਾ ਵੈਰੋਵਾਲ ਦਾ ਇੱਕ ਪਿੰਡ ਭਰੋਵਾਲ ਹੈ, ਉਸ ਤੋਂ ਪੂਰਵ ਵੱਲ ਆਬਾਦੀ ਦੇ ਪਾਸ ਇੱਕ ਟੋਭੇ ਦੇ ਕਿਨਾਰੇ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦਾ ਅਸਥਾਨ ਹੈ. ਗੁਰੂ ਜੀ "ਛਾਪਰੀ" ਪਿੰਡ ਤੋਂ ਖਡੂਰ ਸਾਹਿਬ ਜਾਂਦੇ ਕੁਝ ਸਮਾਂ ਇੱਥੇ ਵਿਰਾਜੇ ਹਨ.#ਰੇਲਵੇ ਸਟੇਸ਼ਨ ਤਰਨਤਾਰਨ ਤੋਂ ਵਾਯਵੀ ਕੋਣ ੧੦. ਮੀਲ ਹੈ. ਸੜਕ ਪੱਕੀ ਹੈ।#੩. ਜਿਲਾ ਲਹੌਰ, ਤਸੀਲ ਕੁਸੂਰ ਵਿੱਚ ਕਸਬਾ ਪੱਟੀ ਤੋਂ ਅਗਨਿਕੋਣ ਦੋ ਫਰਲਾਂਗ ਦੇ ਕਰੀਬ ਇੱਕ ਟੋਭੇ ਦੇ ਕਿਨਾਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਸਥਾਨ ਹੈ. ਗੁਰੁਦ੍ਵਾਰਾ ਅਜੇ ਨਹੀਂ ਬਣਿਆ, ਸਾਧਾਰਣ ਮੰਜੀ ਸਾਹਿਬ ਹੈ. ਇੱਥੇ ਸ਼ਹਿਰ ਵਿੱਚ "ਭੱਠ ਸਾਹਿਬ" ਹੈ, ਜਿੱਥੇ ਭਾਈ ਬਿਧੀਚੰਦ ਜੀ ਸਰਦੀ ਦੇ ਬਚਾਉ ਲਈ ਭੱਠ ਵਿੱਚ ਰਹੇ ਸਨ।#੪. ਜਿਲਾ ਹੁਸ਼ਿਆਰਪੁਰ, ਤਸੀਲ ਊਂਨਾ, ਥਾਣਾ ਆਨੰਦਪੁਰ ਦਾ ਇੱਕ ਪਿੰਡ ਜਿੰਦਵੜੀ ਹੈ, ਇਸ ਤੋਂ ਉੱਤਰ ਵੱਲ ਬਾਹਰਵਾਰ ਬਾਬਾ ਗੁਰਦਿੱਤਾ ਜੀ ਦਾ ਗੁਰਦ੍ਵਾਰਾ ਹੈ. ਬਾਬਾ ਜੀ ਨੇ ਇੱਥੇ ਮੋਈ ਹੋਈ ਗਊ ਜਿਵਾਈ ਸੀ. ਇਸ ਥਾਂ ਗੁਰੂ ਗੋਬਿੰਦ ਸਿੰਘ ਜੀ ਨੇ ਭੀ ਚਰਣ ਪਾਏ ਹਨ. ਇਹ ਅਸਥਾਨ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ ਪੂਰਵ ੨੦. ਮੀਲ ਸਤਲੁਜ ਪਾਰ ਹੈ. ਪੱਚੀ ਘੁਮਾਉਂ ਜ਼ਮੀਨ ਗੁਰਦ੍ਵਾਰੇ ਨਾਲ ਹੈ. ਅਕਾਲੀ ਸਿੰਘ ਪੁਜਾਰੀ ਹੈ। ੫. ਦੇਖੋ, ਮਾਣਕ ਟਬਰਾ....