jantabhēkhaजंतभेख
ਦੇਹਧਾਰੀ, ਜੰਤੁ. ਸਾਰੇ ਜੀਵ। ੨. ਭਿਕ੍ਸ਼ੁਕਜੰਤੁ. ਭਿਖਾਰੀ ਜੀਵ. "ਜੰਤ ਭੇਖ, ਤੂ ਸਫਲਿਓ ਦਾਤਾ." (ਸੂਹੀ ਛੰਤ ਮਃ ੧)
देहधारी, जंतु. सारे जीव। २. भिक्शुकजंतु. भिखारी जीव. "जंत भेख, तू सफलिओ दाता." (सूही छंत मः १)
ਸੰਗ੍ਯਾ- ਦੇਹ ਰੱਖਣ ਵਾਲਾ. ਸ਼ਰੀਰੀ। ੨. ਮਨੁੱਖ. "ਦੇਹਧਾਰ ਅਰੁ ਦੇਵਾ ਡਰਪਹਿਂ."#(ਮਾਰੂ ਮਃ ੫)...
ਦੇਖੋ, ਜੰਤ। ੨. ਯੰਤ੍ਰ. ਕਲ. ਮਸ਼ੀਨ। ੩. ਵਾਜਾ. "ਜੰਤੀ ਕੈ ਵਸਿ ਜੰਤੁ." (ਵਾਰ ਸੋਰ ਮਃ ੪)...
ਸਾਰਾ ਦਾ ਬਹੁ ਵਚਨ ੨. ਦੇਖੋ, ਸਾਰਣਾ, ਸਾੜਨਾ ਅਤੇ ਲੁਝਿ....
ਸੰ. ਸੰਗ੍ਯਾ- ਜੀਵਾਤਮਾ. "ਈਸ੍ਵਰ ਜੀਵ ਏਕ ਇਮ ਜਾਨਹੁ." (ਗੁਪ੍ਰਸੂ) ਦੇਖੋ, ਆਤਮਾ। ੨. ਪਾਣੀ. "ਜੀਵ ਜਿਤੇ ਜਲ ਮੈ ਥਲ ਮੈ." (ਅਕਾਲ) ੩. ਵ੍ਰਿਹਸਪਤਿ. ਦੇਵਗੁਰੂ। ੪. ਚੰਦ੍ਰਮਾ। ੫. ਵਿਸਨੁ। ੬. ਜਲ. "ਜੀਵ ਗਯੋ ਘਟ ਮੇਘਨ ਕੋ." (ਕ੍ਰਿਸਨਾਵ) ੭. जीव् ਧਾ- ਜਿਉਣਾ, ਉਪਜੀਵਿਕਾ ਲਈ ਕਮਾਉਣਾ, ਸੁਖ ਨਾਲ ਰਹਿਣਾ....
ਭਿਕ੍ਸ਼ੁਕ. ਭੀਖ ਮੰਗਣ ਵਾਲਾ। ੨. ਗੁਰੂ ਅਰਜਨਸਾਹਿਬ ਦਾ ਆਤਮਗ੍ਯਾਨੀ ਅਤੇ ਅਨਨ੍ਯ ਸਿੱਖ ਭਾਈ ਭਿਖਾਰੀ, ਜੋ ਗੁਜਰਾਤ (ਪੰਜਾਬ) ਵਿੱਚ ਰਹਿਂਦਾ ਸੀ. ਕਰਤਾਰ ਦਾ ਭਾਣਾ ਮੰਨਣ ਵਾਲੇ ਸਿੱਖਾਂ ਵਿੱਚੋਂ ਇਹ ਮਿਸਾਲਰੂਪ ਸੀ. ਇੱਕ ਵਾਰ ਭਾਈ ਗੁਰਮੁਖ ਨੇ ਗੁਰੂਸਾਹਿਬ ਪਾਸ ਬੇਨਤੀ ਕੀਤੀ ਕਿ ਕਿਸੇ ਗੁਰਮੁਖ ਸਿੱਖ ਦਾ ਦਰਸ਼ਨ ਕਰਾਓ, ਤਦ ਗੁਰੂ ਅਰਜਨਦੇਵ ਜੀ ਨੇ ਭਾਈ ਗੁਰਮੁਖ ਨੂੰ ਭਾਈ ਭਿਖਾਰੀ ਪਾਸ ਭੇਜਿਆ.#ਜਦ ਭਾਈ ਗੁਰਮੁਖ ਭਿਖਾਰੀ ਪਾਸ ਪੁੱਜਾ, ਤਾਂ ਉਸ ਨੂੰ ਤੱਪੜ ਗੰਢਣ ਅਤੇ ਕਾਠ ਇਕੱਠਾ ਕਰਨ ਆਦਿ ਕੰਮਾਂ ਵਿੱਚ ਰੁੱਝਾ ਵੇਖਿਆ. ਰਾਤ ਨੂੰ ਗੁਜਰਾਤ ਤੇ ਡਾਕੂ ਆਪਏ, ਪਿੰਡ ਦੀ ਵਾਹਰ ਨੇ ਧਾੜਵੀਆਂ ਦਾ ਪਿੱਛਾ ਕੀਤਾ ਅਤੇ ਭਾਰੀ ਟਾਕਰਾ ਹੋਇਆ, ਜਿਸ ਵਿੱਚ ਭਾਈ ਭਿਖਾਰੀ ਦਾ ਬੇਟਾ ਮਾਰਿਆ ਗਿਆ, ਭਿਖਾਰੀ ਨੇ ਜੋ ਲੱਕੜਾਂ ਜਮਾਂ ਕੀਤੀਆਂ ਸਨ ਉਨ੍ਹਾਂ ਨਾਲ ਪੁਤ੍ਰ ਦਾ ਦਾਹ ਕੀਤਾ ਅਤੇ ਬੁਲਾਉਣੀ ਲਈ ਆਏ ਸੱਜਨਾਂ ਨੂੰ ਗੱਠੇ ਹੋਏ ਤੱਪੜ ਵਿਛਾ ਦਿੱਤੇ. ਗੁਰਮੁਖ ਨੇ ਜਾਣਿਆ ਕਿ ਭਿਖਾਰੀ ਅੰਤਰਯਾਮੀ ਹੈ. ਇਸ ਨੂੰ ਹੋਣਹਾਰ ਗੱਲ ਦਾ ਪਹਿਲਾਂ ਹੀ ਗ੍ਯਾਨ ਸੀ. ਨੰਮ੍ਰਤਾ ਨਾਲ ਗੁਰਮੁਖ ਨੇ ਆਖਿਆ ਕਿ ਭਾਈ ਭਿਖਾਰੀ ਜੀ, ਜੇ ਆਪ ਨੂੰ ਪਹਿਲਾਂ ਹੀ ਇਸ ਘਟਨਾ ਦਾ ਗ੍ਯਾਨ ਸੀ ਤਾਂ ਸਤਿਗੁਰਾਂ ਅੱਗੇ ਪੁਤ੍ਰ ਦੀ ਵਡੀ ਉਮਰ ਲਈ ਅਰਦਾਸ ਕਿਉਂ ਨਾ ਕੀਤੀ ਅਤੇ ਬੇਟੇ ਨੂੰ ਵਾਹਕ ਨਾਲ ਜਾਣੋਂ ਕਿਉਂ ਨਾ ਵਰਜਿਆ? ਭਾਈ ਭਿਖਾਰੀ ਨੇ ਉੱਤਰ ਦਿੱਤਾ ਕਿ ਕਰਤਾਰ ਦੇ ਭਾਣੇ ਵਿੱਚ ਕੁਤਰਕ ਕਰਨੀ ਪਾਪ ਹੈ, ਅਤੇ ਸਤਿਗੁਰਾਂ ਤੋਂ ਆਤਮਵਿਚਾਰ ਦਾਤ ਮੰਗਣੀ ਲੋੜੀਏ, ਨਾ ਕਿ ਮਿਥ੍ਯਾ ਪਦਾਰਥਾਂ ਲਈ ਅਰਦਾਸ ਕਰਨੀ ਚਾਹੀਏ....
ਬਕਰੀ ਭੇਡ ਆਦਿ ਪਸ਼ੂਆਂ ਦੀ ਲੰਮੀ ਉਂਨ. ਝੰਡ....
ਦੇਖੋ, ਭੇਸ. "ਭੇਖ ਅਨੇਕ ਅਗਨਿ ਨਹੀ ਬੂਝੈ." (ਸੁਖਮਨੀ) ੨. ਭੇਖੀ ਦੀ ਥਾਂ ਭੀ ਭੇਖ ਸ਼ਬਦ ਆਇਆ ਹੈ. "ਪੰਡਿਤ ਮੋਨੀ ਪੜਿ ਪੜਿ ਥਕੇ, ਭੇਖ ਤਕੇ ਦਨੁ ਧੋਇ." (ਮਃ ੩. ਵਾਰ ਸਾਰ) ੩. ਭਿਕ੍ਸ਼ੁ ਭਿਖਾਰੀ. ਦੇਖੋ, ਜੰਤਭੇਖ ੨....
ਸੰ. दातृ- ਦਾਤ੍ਰਿ. ਦਾਨ ਦੇਣ ਵਾਲਾ. ਦਾਨੀ. "ਦਾਤਾ ਕਰਤਾ ਆਪਿ ਤੂੰ." (ਵਾਰ ਆਸਾ)...
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....