jētīजेती
ਕ੍ਰਿ. ਵਿ- ਜਿਤਨੀ. "ਜੇਤੀ ਸਿਰਠਿ ਉਪਾਈ ਵੇਖਾ." (ਜਪੁ) ੨. ਦੇਖੋ, ਜੇਤਾ ੨.
क्रि. वि- जितनी. "जेती सिरठि उपाई वेखा." (जपु) २. देखो, जेता २.
ਕ੍ਰਿ. ਵਿ- ਜਿਤਨੀ. "ਜੇਤੀ ਸਿਰਠਿ ਉਪਾਈ ਵੇਖਾ." (ਜਪੁ) ੨. ਦੇਖੋ, ਜੇਤਾ ੨....
ਸੰ. सृष्टि. ਸ੍ਰਿਸ੍ਟਿ. ਸੰਗ੍ਯਾ- ਰਚਨਾ. ਬਨਾਵਟ। ੨. ਜਗਤ. ਸੰਸਾਰ. ਇਹ ਪਦ ਭੀ ਸ੍ਰਿਜ ਧਾਤੁ ਤੋਂ ਬਣਿਆ ਹੈ. "ਜੇਤੀ ਸਿਰਠਿ ਉਪਾਈ ਵੇਖਾ." (ਜਪੁ) "ਜਾ ਕਰਤਾ ਸਿਰਠੀ ਕਉ ਸਾਜੇ." (ਜਪੁ)...
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....
ਕ੍ਰਿ. ਵਿ- ਯਾਵਤ੍. ਜਿਤਨਾ. ਜਿਸ ਪ੍ਰਮਾਣ ਦਾ. "ਜੇਤਾ ਦੇਹਿ ਤੇਤਾ ਹਉ ਖਾਉ." (ਸ੍ਰੀ ਮਃ ੧) ੨. ਸੰ. ਜੇਤ੍ਰਿ. ਜਿੱਤਣ ਵਾਲਾ. ਵਿਜਯੀ. "ਨਾਨਕ ਸਗਲ ਸ੍ਰਿਸਟਿ ਕਾ ਜੇਤਾ." (ਸੁਖਮਨੀ)...