jāvakaजावक
ਸੰ. ਮਹਾਵਰ. ਅਲਕ੍ਤਕ. ਇਸ ਨਾਲ ਇਸਤ੍ਰੀਆਂ ਹੱਥ ਪੈਰ ਰੰਗਦੀਆਂ ਹਨ। ੨. ਕਈ ਕਵੀ ਮੇਂਹਦੀ ਨੂੰ ਜਾਵਕ ਆਖਦੇ ਹਨ, ਪਰ ਜਾਵਕ ਭਿੰਨ ਪਦਾਰਥ ਹੈ। ੩. ਦੇਖੋ, ਯਾਵਕ.
सं. महावर. अलक्तक. इस नाल इसत्रीआं हॱथ पैर रंगदीआं हन। २. कई कवी मेंहदी नूं जावक आखदे हन, पर जावक भिंन पदारथ है। ३. देखो, यावक.
ਸੰ. ਸੰਗ੍ਯਾ- ਲਾਖ ਤੋਂ ਬਣਿਆਂ ਇੱਕ ਲਾਲ ਰੰਗ, ਜਿਸ ਨਾਲ ਸੁਹਾਗ ਵਾਲੀਆਂ ਇਸਤ੍ਰੀਆਂ ਆਪਣੇ ਪੈਰ ਸੋਭਾ ਲਈ ਰੰਗਦੀਆਂ ਹਨ। ੨. ਮੇਂਹਦੀ. ਜਾਵਕ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)...
ਸੰਗ੍ਯਾ- ਪਦ. ਚਰਨ. "ਪੈਰ ਧੋਵਾਂ ਪਖਾ ਫੇਰਦਾ." (ਸ੍ਰੀ ਮਃ ੫) ੨. ਸ਼ੂਦ੍ਰ, ਜਿਸ ਦੀ ਚਰਣਾਂ ਤੋਂ ਉਤਪੱਤੀ ਮੰਨੀ ਹੈ. ਪਾਦਜ. "ਉਲਟਾ ਖੇਲ ਪਿਰੰਮ ਦਾ ਪੈਰਾਂ ਉੱਪਰ ਸੀਸ ਨਿਵਾਯਾ." (ਭਾਗੁ) ਬ੍ਰਾਹਮਣ ਸ਼ੂਦ੍ਰ ਅੱਗੇ ਝੁਕਾਇਆ। ੩. ਵਿ- ਪਰਲਾ. ਦੂਸਰਾ ਕਿਨਾਰਾ. "ਪਾਯੋ ਨਾ ਜਾਇ ਜਿਹ ਪੈਰ ਪਾਰ." (ਅਕਾਲ) ੪. ਵਿਸਤੀਰਣ. "ਪੈਰ ਪਰਾਗ ਰਹੀ ਹੈ ਬੈਸਾਖ." (ਕ੍ਰਿਸਨਾਵ)...
ਦੇਖੋ, ਕਵਿ। ੨. ਕੁਮੁਦ. ਨੀਲੋਫ਼ਰ. ਭੰਮੂਲ. "ਚੰਦ੍ਰਮਾ ਸਿਵੈਯਾ ਕੋ ਕਵੀਕੈ ਪਹਿਚਾਨੀਐ." (ਅਕਾਲ) "ਕਉਲੁ ਤੂ ਹੈ ਕਵੀਆ ਤੂ ਹੈ." (ਸ੍ਰੀ ਮਃ ੧)#੩. ਅ਼. [قوی] ਕ਼ਵੀ. ਕ਼ੁੱਵਤ ਵਾਲਾ. ਸ਼ਕ੍ਤਿਵਾਲਾ. ਬਲਵਾਨ....
ਦੇਖੋ, ਮਹਿੰਦੀ....
ਸੰ. ਮਹਾਵਰ. ਅਲਕ੍ਤਕ. ਇਸ ਨਾਲ ਇਸਤ੍ਰੀਆਂ ਹੱਥ ਪੈਰ ਰੰਗਦੀਆਂ ਹਨ। ੨. ਕਈ ਕਵੀ ਮੇਂਹਦੀ ਨੂੰ ਜਾਵਕ ਆਖਦੇ ਹਨ, ਪਰ ਜਾਵਕ ਭਿੰਨ ਪਦਾਰਥ ਹੈ। ੩. ਦੇਖੋ, ਯਾਵਕ....
ਸੰ. ਵਿ- ਭੇਦ ਨੂੰ ਪ੍ਰਾਪਤ ਹੋਇਆ. ਤੋੜਿਆ ਹੋਇਆ. ਜੁਦਾ ਕੀਤਾ। ੨. ਅਨ੍ਯ. ਹੋਰ। ੩. ਵੱਖ. ਅਲਗ. ਜੁਦਾ "ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ." (ਬਾਵਨ) ੪. ਬਾਹਰ. "ਆਗਿਆ ਭਿੰਨ ਨ ਕੋਇ." (ਬਾਵਨ)...
ਸੰ. ਪਦਾਰ੍ਥ. ਸੰਗ੍ਯਾ- ਪਦ ਦਾ ਅਰਥ. ਤੁਕ ਅਤੇ ਸ਼ਬਦ ਦਾ ਭਾਵ। ੨. ਕਿਸੇ ਦਰਸ਼ਨ (ਸ਼ਾਸਤ੍ਰ) ਦਾ ਮੰਨਿਆ ਹੋਇਆ ਵਿਸਯ, ਜੈਸੇ ਵੈਸ਼ੇਸਿਕ ਦਰਸ਼ਨ ਅਨੁਸਾਰ ਦ੍ਰਵ੍ਯ. ਗੁਣ, ਕਰਮ, ਸਾਮਾਨ੍ਯ, ਵਿਸ਼ੇਸ ਅਤੇ ਸਮਵਾਯ, ਇਹ ਛੀ ਪਦਾਰਥ ਹਨ. ਗੌਤਮ ਦੇ (ਨ੍ਯਾਯ) ਮਤ ਅਨੁਸਾਰ ਸੋਲਾਂ ਪਦਾਰਥ. ਦੇਖੋ, ਖਟਸ਼ਾਸਤ੍ਰ। ੩. ਪੁਰਾਣਾਂ ਅਨੁਸਾਰ ਧਰਮ, ਅਰਥ, ਕਾਮ ਅਤੇ ਮੋਕ੍ਸ਼੍। ੪. ਚੀਜ਼. ਵਸਤੁ। ੫. ਧਨ। ੬. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ....
ਸੰ. ਵਿ- ਜੌਂ (ਯਵ) ਦਾ ਬਣਿਆ ਹੋਇਆ। ੨. ਸੰਗ੍ਯਾ- ਜੌਂ ਦਾ ਬਣਿਆ ਹੋਇਆ ਭੋਜਨ। ੩. ਲਾਖ ਦਾ ਰੰਗ. ਦੇਖੋ, ਜਾਵਟ....